ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ੳਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ ਵਿਰਸੇ ਖੇਡਾ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਾਸ਼ਨ ਬੱਚਿਆ  ਦੀਆ ਖੇਡਾ ਸਨ। 2 ਦਿਨ ਚੱਲੇ ਇਸ ਖੇਡ ਮੇਲਾ ਦੋਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆ ਨੇ ਵੱਖੋ ਵੱਖ ਖੇਡਾ ਚ ਹਿੱਸਾ ਲਿਆ। ਨਿੱਕੇ ਨਿੱਕੇ ਬੱਚਿਆ ਦਾ ਖੇਡਾ ਪ੍ਰਤੀ ਲਗਾਅ  ਅਤੇ  ਬੱਚਿਆ ਦੀ ਕੱਬਡੀ  ਚ ਇਹਨਾ ਬੱਚਿਆ ਵੱਲੋ ਵਿਖਾਏ  ਗਏ ਕਮਾਲ ਨੇ ਹਰ ਆਏ ਹੋਏ ਦਰਸ਼ਕਾ ਦਾ ਮਨ ਮੋਹ ਲਿਆ।ਬੱਚਿਆ ਬੱਚੀਆ ਦੇ ਖੇਡਾ ਪ੍ਰਤੀ ਮੋਹ ਨੇ ਇਹ ਸਾਬਿਤ ਕਰ ਦਿੱਤਾ ਕਿ ਭਵਿੱਖ ਵਿੱਚ  ਇਹ ਬੱਚੇ ਚੰਗੇ ਖਿਡਾਰੀ ਹੋਣ ਤੋ ਇਲਾਵਾ  ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ ਖੇਡਾ  ਨੂੰ ਸੰਭਾਲਣ ਚ ਸਹਾਈ ਹੋਣ ਗਏ।ਟੂਰਨਾਮੈਟ ਚ ਏਕਤਾ ਕੱਲਬ ਓਸਲੋ, ਸ਼ੇਰੇ ਏ ਪੰਜਾਬ ਨਾਰਵੇ, ਦਸਮੇਸ਼ ਸਪੋਰਟਸ ਕਲਚਰਲ ਕੱਲਬ ਨਾਰਵੇ, ਆਜ਼ਾਦ ਸਪੋਰਟਸ ਕੱਲਬ ਨਾਰਵੇ,  ਆਜ਼ਾਦ ਸਪੋਰਟਸ ਕੱਲਬ ਡੈਨਮਾਰਕ,ਗੋਤੇਬਰਗ ਕੱਬਡੀ ਕੱਲਬ ਸਵੀਡਨ ,ਦੇਸੀ ਵੀਕਿੰਗ ਨਾਰਵੇ,ਸ਼ਹੀਦ ਊਧਮ ਸਿੰਘ ਕੱਲਬ ਦਰਾਮਨ ਤੋ ਇਲਾਵਾ ਕਈ ਹੋਰ ਖੇਡ  ਕੱਲਬਾ ਨੇ ਹਿੱਸਾ ਲਿਆ। ਲੋਕਲ ਅਤੇ ਸਕੈਨਡੀਨੇਵੀਅਨ ਦੇਸ਼ਾ ਤੋ ਆਏ ਕੱਲਬਾਂ ਵਿਚਕਾਰ ਵਾਲੀਬਾਲ ਦੇ ਮੈਚਾ  ਚ ਜੋਰ ਅਜਮਾਇਸ਼ ਹੋਈ।ਖੇਡ ਮੇਲੇ ਦੇ ਦੂਸਰੇ ਦਿਨ ਚਾਹੇ ਮੋਸਮ ਦੇਵਤੇ ਦੀ ਕੁੱਝ ਕਰੋਪੀ ਰਹੀ ਪਰ ਬਾਰਿਸ਼ ਦੇ ਮੋਸਮ ਚ ਵੀ ਦਰਸ਼ਕਾ ਦੇ ਉਤਸ਼ਾਹ ਵਿੱਚ ਕੋਈ ਕਮੀ ਨਹੀ ਆਈ ਅਤੇ ਦਰਸ਼ਕਾ ਨੇ ਖੇਡ ਮੇਲੇ ਦਾ ਪੂਰਾ ਆਨੰਦ ਮਾਰਿਆ ਅਤੇ ਗੁਰੂ ਕਾ ਲੰਗਰ ਵੀ ਅਟੁੱਟ ਵਰਤਦਾ ਰਿਹਾ। ਇਸ ਤੋ ਇਲਾਵਾ ਬੱਚਿਆ ਦੀ ਰੇਸਾ,ਫੁੱਟਬਾਲ ਮੈਚ,ਰੁਮਾਲ ਚੁੱਕਣਾ,ਹਰ ਉਮਰ ਵਰਗ ਮਰਦ ਤੇ ਅਰੋਤਾ ਦੀ ਰੇਸ ਆਦਿ ਦਾ ਆਨੰਦ ਖੇਡ ਮੇਲੇ ਚ ਆਏ ਹੋਏ ਦਰਸ਼ਕਾ ਨੇ ਮਾਣਿਆ। ਵਾਲੀਬਾਲ ਸੂਟਿੰਗ ਚ ਇਸ ਵਾਰ  ਨਾਰਵੇ ਦਾ ਆਜਾਦ ਕੱਲਬ ਜੈਤੂ ਤੇ ਸ਼ਹੀਦ ਊਧਮ ਸਿੰਘ ਕੱਲਬ ਨਾਰਵੇ ਰਨਰ ਅਪ ਰਿਹਾ, ਜਦ ਕਿ ਸਮੈਸਿੰਗ ਚ  ਇਸ ਵਾਰ ਵੀ ਆਜਾਦ ਕੱਲਬ ਡੈਨਮਾਰਕ ਦੀ ਟੀਮ ਜੇਤੂ ਰਹੀ ਅਤੇ ਆਜਾਦ ਸਪੋਰਟਸ ਕੱਲਬ ਨਾਰਵੇ ਰਨਰ ਅਪ,ਬੱਚਿਆ ਦੇ ਫੁਟਬਾਲ ਮੈਚਾ ਉਮਰ ਵਰਗ 11, 13 ਤੇ 18 ਸਾਲ ਚ ਏਕਤਾ ਕੱਲਬ ੳਸਲੋ ਦੀਆ ਟੀਮਾ ਨੇ ਬਹੁਤ ਹੀ ਸਹੋਣੀ ਗੇਮ ਦਾ ਪ੍ਰਦਰਸ਼ਨ ਕਰ ਇਸ ਉਮਰ ਵਰਗ ਦੇ ਸਾਰੇ ਮੈਚ ਜਿੱਤ ਜੈਤੂ ਕੱਪਾ ਦੇ ਹੱਕਦਾਰ ਬਣੇ ਅਤੇ 10 ਸਾਲ ਉਮਰ ਵਰਗ ਚ ਸ਼ਹੀਦ ਊਧਮ ਸਿੰਘ ਕੱਲਬ ਦੇ ਬੱਚੇ ਜੈਤੂ ਰਹੇ।ਮੇਲੇ ਦੇ ਦੋਵੇ ਦਿਨ  ਕੱਲਬ ਵੱਲੋ ਆਏ ਹੋਏ ਦਰਸ਼ਕਾ ਲਈ ਮੇਲੇ ਸਮਾਪਤੀ  ਤੱਕ ਚਾਹ , ਜਲੇਬੀਆ, ਪਕੋੜਿਆ ਅਤੇ ਲੰਗਰ  ਆਦਿ ਦਾ ਖਾਸ ਪ੍ਰੰਬੱਧ ਕੀਤਾ ਗਿਆ। ਸਪੋਰਟਸ ਫੈਡਰੇਸ਼ਨ ਦੇ ਸਾਰਿਆ ਅਹੁਦੇਦਾਰਾ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ  ਲਈ ਆਪਣੀਆ ਜੁੰਮੇਵਾਰੀਆ  ਬੇਖੂਬੀ  ਨਾਲ  ਨਿਭਾਈਆ।ਡੈਨਮਾਰਕ ,ਸਵੀਡਨ ਤੋ ਆਏ ਮਹਿਮਾਨਾ  ਦਾ ਰਹਿਣ ਦਾ ਵੀ ਸਹੋਣਾ ਪ੍ਰੰਬੱਧ ਕੀਤਾ ਗਿਆ  ਤਾਕਿ ਮਹਿਮਾਨ ਟੀਮਾ ਨੁੰ ਕਿੱਸੇ ਤਰਾ ਦੀ ਦਿੱਕਤ ਮਹਿਸੂਸ ਨਾ ਹੋਵੇ। ਖੇਡ ਮੇਲੇ ਦੋਰਾਨ ਬਹੁਤ ਹੀ ਖੂਬਸੁਰਤ ਸ਼ਾਇਰੋ ਸ਼ਾਇਰੀ ਅੰਦਾਜ ਚ ਕਮੈਟਰੀ ਜੰਗ ਬਹਾਦਰ ਸਿੰਘ ਜੰਲਧਰ ਵਾਲੇ ਅਤੇ ਦਵਿੰਦਰ ਸਿੰਘ ਜੋਹਲ ਨੇ ਕੀਤੀ। ਪੰਜਾਬੀਆ ਦੀ ਮਾਂ ਖੇਡ ਕੱਬਡੀ ਚ  ਨਾਰਵੇ ਦੇ ੳਸਲੋ  ਕੱਬਡੀ  ਕੱਲਬ  ਨੇ  ਸਵੀਡਨ ਦੇ ਗੋਤੇਬਰਗ ਕੱਬਡੀ ਟੀਮ ਨੂੰ 45-29 ਦੇ ਮੁਕਾਬਲੇ ਹਰਾ ਕੱਬਡੀ ਕੱਪ ਆਪਣੀ ਝੋਲੀ ਪਾਇਆ।ਨਾਰਵੇ ਵੱਲੋ  ਦਵਿੰਦਰ,ਜੱਸ,ਗੁਰਮੁੱਖ,ਸੋਨੂੰ,ਰੇਸ਼ਮ,ਬਲਪ੍ਰੀਤ  ਆਦਿ ਖੇਡੇ,ਸਵੀਡਨ ਵਾਲੇ ਵੀਰਾ ਨੇ  ਵੀ  ਬਹੁਤ ਹੀ  ਸੋਹਣੀ ਖੇਡ  ਦਾ ਪ੍ਰਦਰਸ਼ਨ  ਕੀਤਾ।ਖੇਡ ਮੇਲੇ ਦੀ ਸਮਾਪਤੀ ਦੋਰਾਨ ਇੰਗਲੈਡ ਤੋ ਆਏ ਪੰਜਾਬੀ ਕਲਾਕਾਰ ਇੰਦਰਜੀਤ ਯੂ ਕੇ ਤੇ ਰਾਣੀ ਬਠਿੰਡਾ ਨੇ ਆਪਣੇ ਖੂਬਸੂਰਤ ਗੀਤਾ ਦੇ ਬੋਲਾ ਤੇ ਹਰ ਆਏ ਹੋਏ ਦਰਸ਼ਕ  ਨੂੰ ਝੂਮਣ ਲਾ ਦਿੱਤਾ ਤੇ ਇਹਨਾ ਕਲਾਕਾਰ ਦੇ ਗੀਤਾ ਤੇ  ਨਾਰਵੇ ਦੇ ਬੱਚਿਆ ਨੇ ਭੰਗੜਾ  ਪਾ ਹਰ ਦੀ ਵਾਹ ਵਾਹ ਖੱਟੀ।

ਕੱਲਬ ਵੱਲੋ ਹਰ ਜੇਤੂ ਟੀਮ ਨੂੰ ਸੋਹਣੇ ਇਨਾਮ ਦੇ ਨਿਵਾਜਿਆ ਅਤੇ ਖੇਡਾ ਚ ਭਾਗ ਲੈਣ ਵਾਲੇ ਬੱਚਿਆ ਅਤੇ ਰੇਨਰ ਅੱਪਾ ਦੀ ਹੋਸਲਾ ਅਫਜਾਈ ਲਈ ਹਰ ਇੱਕ ਨੂੰ ਇਨਾਮ ਦੇ ਸਨਮਾਨਿਆ।।ਇਸ ਟੂਰਨਾਮੈਟ ਨੂੰ ਸਫਲ ਬਣਾਉਣ ਦਾ ਸਿਹਰਾ ਵੱਖ ਵੱਖ ਕੱਲਬਾ ਦੀਆ ਟੀਮਾ , ਖੇਡ ਪ੍ਰੇਮੀ ਅਤੇ ਸਪੋਰਟਸ  ਕੱਲਚਰਲ ਫੈਡਰੇਸ਼ਨ ਦੇ ਚੇਅਰਮੈਨ ਸ੍ਰ ਜਰਨੈਲ ਸਿੰਘ ਦਿਓੁਲ, ਉਪ ਚੇਅਰਮੈਨ ਸ੍ਰ ਲਹਿੰਬਰ ਸਿੰਘ ਦਾਹੀਆ, ਪ੍ਰਧਾਨ ਜਗਦੀਪ ਸਿੰਘ ਰੇਹਾਲ, ਮਲਕੀਅਤ ਸਿੰਘ (ਬਿੱਟੂ) ਵਾਈਸ ਪ੍ਰਧਾਨ, ਸ੍ਰ ਰਮਿੰਦਰ ਸਿੰਘ ਰੰਮੀ (ਸੈਕਟਰੀ), ਬਲਵਿੰਦਰ ਸਿੰਘ ਸਿੱਧੂ(ਖਜਾਨਚੀ) ਸਮੂਹ ਐਸ ਸੀ ਐਫ ਦੇ ਮੈਬਰਾਂ  ਨੂੰ ਜਾਦਾ ਹ।ੈ ਦੋ ਦਿਨ ਚੱਲੇ ਇਸ ਟੂਰਨਾਮੈਟ ਚ ਦਰਸ਼ਕਾ ਦਾ ਇੱਕਠ ਭਾਰੀ ਸੀ ਅਤੇ ਬਹੁਤ ਸਾਰੇ ਸਤਿਕਾਰਯੋਗ ਸੱਜਣਾ ਨੇ ਮੇਲੇ ਦਾ ਨਜ਼ਾਰਾ ਮਾਣਿਆ।ਮੇਲੇ ਵਿੱਚ  ਦੇਸੀ ਭਾਈਚਾਰੇ ਦੇ ਦਰਸ਼ਕਾ ਤੋ ਇਲਾਵਾ ਭਾਰੀ ਸੰਖਿਆ ਚ ਨਾਰਵੀਜੀਅਨ ਦਰਸ਼ਕ ਵੀ ਹਾਜ਼ਰ ਹੋਏ।। ਖੇਡ ਮੇਲੇ ਦੇ ਅੰਤ ਵਿੱਚ ਸਮੂਹ ਸਪੋਰਟਸ ਕੱਲਚਰਲ ਫੈਡਰੇਸ਼ਨ  ਵੱਲੋ  ਟੂਰਨਾਮੈਟ ਦੇ ਸਪਾਂਸਰਾ,ਖੇਡ ਕੱਲਬਾ, ਸੱਭ ਦਰਸ਼ਕਾ, ਬਾਹਰੋ ਆਈਆ ਟੀਮਾ ਅਤੇ  ਹਰ ਇੱਕ ਦਾ ਤਹਿ ਦਿੱਲੋ ਧੰਨਵਾਦ ਕੀਤਾ ਗਿਆ।ਕੱਲਬ ਲਈ ਮੇਲਾ ਦਾ ਹਰ ਦਰਸ਼ਕ  ਹੀ ਉਹਨਾਂ ਲਈ ਮੁੱਖ ਮਹਿਮਾਨ ਸੀ।ਜਿਹਨਾ ਸੱਭ ਦੇ ਸਹਿਯੋਗ ਨਾਲ ਇਹ ਖੇਡ ਮੇਲਾ  ਸਫਲ ਹੋਇਆ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>