ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਦਾਨਿਸ਼ਵਰ ਕਲਮਾਂ ਦਾ ਸਨਮਾਨ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਆਪਣੇ ਜੀਵਨ ਦੀਆਂ 80 ਬਹਾਰਾਂ ਮਾਣ ਚੁੱਕੇ ਆਪਣੇ ਮੈਂਬਰਾਂ ਦਾ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਓਮਾ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋ. ਤੇਜ ਕੌਰ ਦਰਦੀ, ਸ. ਮਹਿੰਦਰ ਸਿੰਘ, ਪਦਮਸ੍ਰੀ ਡਾ. ਸੁਰਜੀਤ ਪਾਤਰ, ਡਾ. ਤੇਜਵੰਤ ਸੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਅਤੇ ਡਾ. ਅਨੂਪ ਸਿੰਘ ਸ਼ਾਮਲ ਹੋਏ।

ਸਨਮਾਨਿਤ ਸ਼ਖ਼ਸੀਅਤਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਕਲਮਾਂ ਸਾਡਾ ਸਾਂਝਾ ਕੌਮੀ ਸਰਮਾਇਆ ਹਨ। ਜ਼ਿੰਦਗੀ ਦੇ ਲੰਮੇ ਤਜਰਬੇ ਤੇ ਸਾਹਿਤ ਸਾਧਨਾ ਵਿਚ ਲੀਨ ਰਹਿਣ ਕਰਕੇ ਇਨ੍ਹਾਂ ਦਾਨਿਸ਼ਵਰ ਲੇਖਕਾਂ ਨੇ ਸਮੇਂ ਸਮੇਂ ਪੰਜਾਬੀ ਸਾਹਿਤ ਅਕਾਡਮੀ ਨੂੰ ਅਗਵਾਈ ਵੀ ਦਿੱਤੀ ਹੈ ਅਤੇ ਇਸ ਨੂੰ ਰਚਨਾਸ਼ੀਲ ਵੀ ਬਣਾਈ ਰੱਖਿਆ ਹੈ। ਇਹ ਸਾਡੀ ਕੌਮੀ ਧਰੋਹਰ ਅਤੇ ਸਾਹਿਤਕ ਸਭਿਆਚਾਰਕ ਪਰੰਪਰਾ ਦਾ ਸਾਂਭਣਯੋਗ ਸਰਮਾਇਆ ਹਨ। ਅੱਜ ਦੇ ਸਮਾਗਮ ਦੀ ਪ੍ਰਾਪਤੀ ਇਹ ਸੀ ਕਿ ਇਸ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵਿਰਾਸਤ ਨੂੰ ਅੱਗੇ ਤੋਰਨ ਵਾਲੀ ਉਨ੍ਹਾਂ ਦੀ ਸਪੁੱਤਰੀ ਓਮਾ ਗੁਰਬਖ਼ਸ਼ ਸਿੰਘ ਅਤੇ ਸਪੁੱਤਰ ਨਾਮਵਰ ਬਾਲ ਸਾਹਿਤ ਲੇਖਕ ਸ. ਹਿਰਦੇਪਾਲ ਸਿੰਘ ਸ਼ਾਮਲ ਸਨ! ਪੰਜਾਬੀ ਅਧਿਆਪਨ ਵਿਚ ਗੂੜੀ ਛਾਪ ਛੱਡਣ ਵਾਲੀ ਪ੍ਰੋ. ਤੇਜ ਕੌਰ ਦਰਦੀ, ਪੰਜਾਬੀ ਸੰਗੀਤ ਤੇ ਵ੍ਯਿਸ਼ੇਸ਼ ਕਰ ਗੁਰਬਾਣੀ ਸੰਗੀਤ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਨ ਦਿਵਾਉਣ ਵਾਲੇ ਸੰਗੀਤ ਆਚਾਰੀਆ ਪ੍ਰੋ. ਕਰਤਾਰ ਸਿੰਘ, ਪੰਜਾਬੀ ਪ੍ਰਕਾਸ਼ਨ ਨੂੰ ਨਵੀਂ ਦਿੱਖ ਬਖ਼ਸ਼ਣ ਵਾਲੇ ਸ. ਮਹਿੰਦਰ ਸਿੰਘ (ਮਹਿੰਦਰਾ ਆਰਟ ਪ੍ਰੈ¤ਸ), ਉ¤ਘੇ ਸਮਾਜ ਸੇਵੀ ਸ੍ਰੀ ਐ¤ਨ. ਐ¤ਸ ਨੰਦਾ (ਨੰਦਾ ਹੋਟਲਜ਼) ਅਤੇ ਅਨੁਵਾਦ ਦੇ ਖੇਤਰ ਵਿਚ ¦ਮੀ ਘਾਲਣਾ ਘਾਲਣ ਵਾਲੇ ਡਾ. ਰਾਜਿੰਦਰ ਸਿੰਘ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ  ਸ. ਤੇਗ਼ ਬਹਾਦਰ ਸਿੰਘ ਤੇਗ਼, ਸ. ਮੱਲ ਸਿੰਘ ਰਾਮਪੁਰੀ, ਸ. ਗੁਰਪਾਲ ਸਿੰਘ ਨੂਰ, ਪ੍ਰੋ. ਕਿਰਪਾਲ ਸਿੰਘ ਯੋਗੀ , ਸ੍ਰੀ ਕ੍ਰਿਸ਼ਨ ਬੇਤਾਬ, ਸ੍ਰੀ ਅਸ਼ੋਕ ਚਰਨ ਆਲਮਗੀਰ, ਡਾ. ਅਮਰਜੀਤ ਸਿੰਘ ਹੇਅਰ, ਸ੍ਰੀ ਨਿਰਮਲ ਅਰਪਨ, ਸ੍ਰੀਮਤੀ ਬਚਿੰਤ ਕੌਰ ਹਰਸ਼ ਨੂੰ ਵੀ ਉਮਰ ਭਰ ਦੀ ਸਾਹਿਤ ਸਾਧਨਾ ਲਈ ਸਨਮਾਨਿਤ ਕੀਤਾ ਗਿਆ।

ਉੱਘੇ ਮਾਰਕਸਵਾਦੀ ਚਿੰਤਕ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਆਪਣੇ ਬਜ਼ੁਰਗ ਲੇਖਕਾਂ ਦੀ ਸਾਹਿਤਕ ਘਾਲਣਾ ਨੂੰ ਪਹਿਚਾਨਣਾ ਨਵੀਂ ਸਾਹਿਤਕ ਸਿਰਜਨਾ ਲਈ ਜ਼ਰੂਰੀ ਹੁੰਦਾ ਹੈ। ਆਪਣੇ ਪੁਰਖਿਆਂ ਦੇ ਤਜਰਬੇ ਤੇ ਪਰੰਪਰਾ ਦੀ ਅਮੀਰੀ ਨੂੰ ਸਾਂਭ ਕੇ ਹੀ ਰਚਨਾਤਮਕ ਤਾਜ਼ਗੀ ਦਾ ਅਹਿਸਾਸ ਕੀਤਾ ਜਾ ਸਕਦਾ ਹੈ। ਡਾ. ਸੁਰਜੀਤ ਪਾਤਰ ਨੇ ਆਪਣੇ ਕਾਵਿਕ ਅੰਦਾਜ਼ ਵਿਚ ਕਿਹਾ ਮੈਂ ਕੱਲ੍ਹ ਬਾਲ ਅੰਞਾਣਾ ਸੀ ਫਿਰ ਜਵਾਨ ਹੋਇਆ ਤੇ ਅੱਜ ਆਪਣੇ ਆਪ ਨੂੰ ਇਨ੍ਹਾਂ ਭਰਵੀਂ ਛਾਂ ਵਾਲੇ ਰੁੱਖਾਂ ਦੀ ਸੰਗਤ ਵਿਚ ਸਿਆਣਾ ਸਿਆਣਾ ਮਹਿਸੂਸ ਕਰਦਾ ਹਾਂ। ਸਿਆਣਪ ਦਾ ਸਬੰਧ ਉਮਰ ਨਾਲ ਨਹੀਂ ਸਾਧਨਾ ਨਾਲ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕਲਮ ਦੇ ਸਾਧਕਾਂ ਦਾ ਸਨਮਾਨ ਕਰਕੇ ਆਪਣਾ ਹੀ ਸਨਮਾਨ ਕੀਤਾ ਹੈ। ਇਸ ਸਮਾਗਮ ਦੌਰਾਨ ਸਨਮਾਨਿਤ ਸਾਹਿਤਕਾਰਾਂ ਦੇ ਸ਼ੋਭਾ ਪੱਤਰ ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਰਾਮਪੁਰੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਭਗਵੰਤ ਸਿੰਘ, ਦੇਵਿੰਦਰ  ਦੀਦਾਰ, ਤ੍ਰੈਲੋਚਨ ਲੋਚੀ, ਖੁਸ਼ਵੰਤ ਬਰਗਾੜੀ ਅਤੇ ਤਰਸੇਮ (ਬਰਨਾਲਾ) ਨੇ ਪੜ੍ਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ  ਐੱਸ. ਤਰਸੇਮ, ਪ੍ਰੋ. ਰਵਿੰਦਰ ਭੱਠਲ, ਮੇਜਰ ਸਿੰਘ ਬਰਨਾਲਾ, ਹਰਬੀਰ ਸਿੰਘ ਭੰਵਰ, ਚਰਨ ਕੌਸ਼ਲ, ਭਗਵਾਨ ਢਿੱਲੋਂ, ਡੀ. ਐਮ. ਸਿੰਘ, ਹਰਬੰਸ ਅਖਾੜਾ, ਡਾ. ਸ.ਨ.ਸੇਵਕ, ਬਲਵਿੰਦਰ ਸਿੰਘ ਔਲਖ, ਅਜੀਤ ਪਿਆਸਾ, ਫਕੀਰ ਚੰਦ ਸ਼ੁਕਲਾ, ਇੰਦਰਜੀਤਪਾਲ ਕੌਰ, ਸੁਰਿੰਦਰਜੀਤ ਕੌਰ, ਤਰਲੋਚਨ ਝਾਂਡੇ, ਜਸਵੰਤ ਹਾਂਸ, ਓਮ ਪ੍ਰਕਾਸ਼ ਭਗਤ, ਸਿਮਰਿਤ ਸੁਮੈਰਾ, ਕੁਲਵਿੰਦਰ ਕੌਰ ਮਿਨਹਾਸ, ਮਲਕੀਤ ਸਿੰਘ ਬਰਮੀ, ਪ੍ਰੇਮ ਅਵਤਾਰ ਰੈਣਾ, ਤੇਲੂ ਰਾਮ ਕੁਹਾੜਾ, ਬਲਕੌਰ ਸਿੰਘ ਗਿੱਲ, ਕੇ. ਸਾਧੂ ਸਿੰਘ ਸਮੇਤ ਕਾਫੀ ਗਿਣਤੀ ਵਿਚ ਸ਼ਾਮਲ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>