ਸਰਬਪੱਖੀ ਸਾਹਿਤਕਾਰ ਹਰਚੰਦ ਸਿੰਘ ਬਾਗੜੀ

ਹਰਚੰਦ ਸਿੰਘ ਬਾਗੜੀ ਨੇ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਜਿਹੜਾ ਬਾਕਾਇਦਾ ਤੌਰ ਤੇ 1984 ਤੋਂ ਆਪਣਾ ਪ੍ਰਾਤੱਖ ਰੂਪ ਵਿਚ ਕਹਾਣੀ, ਕਵਿਤਾ ਅਤੇ ਮਹਾਂ ਕਾਵਿ ਦੇ ਰੂਪ ਵਿਚ ਸਾਮ੍ਹਣੇ ਆਉਣ ਲੱਗਾ, ਜਿਹੜਾ ਅਜੇ ਤੱਕ ਲਗਾਤਾਰ ਦਰਿਆ ਦੀ ਰਵਾਨਗੀ ਦੀ ਤਰ੍ਹਾਂ ਨਿਰੰਤਰ ਜ਼ਾਰੀ ਹੈ। ਹੁਣ ਤੱਕ ਉਸ ਦੀਆਂ 15 ਪੁਸਤਕਾਂ ਪ੍ਰਕਾਸ਼ਤ ਹੋ ਚੁਕੀਆਂ ਹਨ, ਜਿਨ੍ਹਾਂ ਵਿਚ 2 ਕਹਾਣੀ ਸੰਗ੍ਰਹਿ, 11 ਕਾਵਿ ਸੰਗ੍ਰਹਿ ਅਤੇ 2 ਮਹਾਂ ਕਾਵਿ ਸ਼ਾਮਲ ਹਨ। ਉਸ ਦਾ ਪਹਿਲਾ ਕਹਾਣੀ ਸੰਗ੍ਰਹਿ 1992 ਵਿਚ ਪ੍ਰਕਾਸ਼ਤ ਹੋਇਆ ਸੀ। 35 ਸਾਲਾਂ ਦੇ ਸਾਹਿਤਕ ਸਫਰ ਵਿਚ ਉਸ ਨੇ ਪ੍ਰਵਾਸ ਦੀ ਰੁਝੇਵਿਆਂ, ਵਿਤਕਰਿਆਂ ਅਤੇ ਜੱਦੋਜਹਿਦ ਵਾਲੀ ਜ਼ਿੰਦਗੀ ਵਿਚੋਂ ਸਮਾਂ ਕੱਢਕੇ ਮਾਤ ਭਾਸ਼ਾ ਪੰਜਾਬੀ ਬੋਲੀ ਦੀ ਸੇਵਾ ਕੀਤੀ ਹੈ। ਉਸ ਦੀਆਂ ਪੁਸਤਕਾਂ ਹਨ ‘ਸੋਨੇ ਦਾ ਮਿਰਗ’ (ਕਾਵਿ ਸੰਗ੍ਰਹਿ) 1992, ‘ਸੁਨਹਿਰੀ ਮਣਕੇ’ (ਕਾਵਿ ਸੰਗ੍ਰਹਿ) 1992, ‘ਬੁੱਕ ਮਿੱਟੀ ਦੀ’ (ਕਾਵਿ ਸੰਗ੍ਰਹਿ) 1999,‘ਸ਼ਲੋਕਾਂ ਭਰੀ ਚੰਗੇਰ’ (ਕਾਵਿ ਸੰਗ੍ਰਹਿ) 1999, ‘ਲਾਗੀ’ (ਕਹਾਣੀ ਸੰਗ੍ਰਹਿ) 1999, ‘ਦੁੱਧ ਦਾ ਮੁੱਲ’ (ਕਹਾਣੀ ਸੰਗ੍ਰਹਿ) 2003, ‘ਸਮੇਂ ਦਾ ਸੱਚ’ (ਕਾਵਿ ਸੰਗ੍ਰਹਿ) 2003,‘ਸੁਨੇਹੇ’ (ਕਾਵਿ ਸੰਗ੍ਰਹਿ) 2003, ‘ਸੱਜਰੇ ਫੁੱਲ’ (ਕਾਵਿ ਸੰਗ੍ਰਹਿ) 2006,‘ਗਿੱਲੀ ਅੱਖ ਦਾ ਸੰਵਾਦ’ (ਕਾਵਿ ਸੰਗ੍ਰਹਿ) 2009, ‘ ਪੈੜਾਂ’ (ਕਾਵਿ ਸੰਗ੍ਰਹਿ) 2009, ‘ ਕਿਸ ਬਿਧ ਲਈ ਆਜ਼ਾਦੀ’ (ਮਹਾਂ ਕਾਵਿ) 2011 ਅਤੇ  ‘ਅਣਖ਼ ਪੰਜਾਬ ਦੀ- ਮਹਾਰਾਣੀ ਜਿੰਦਾਂ’ 2013 (ਮਹਾਂ ਕਾਵਿ) ਪ੍ਰਕਾਸ਼ਤ ਕਰਵਾਏ। ਹੈਰਾਨੀ ਦੀ ਗੱਲ ਹੈ ¦ਬਾ ਸਮਾਂ ਪਰਵਾਸ ਦਾ ਜੀਵਨ ਬਤੀਤ ਕਰਦਿਆਂ ਉਹ ਆਪਣੇ ਅਮੀਰ ਵਿਰਸੇ ਨਾਲੋਂ ਟੁੱਟਿਆ ਨਹੀਂ ਸਗੋਂ ਬਾਬਾਸਤਾ ਰਿਹਾ ਹੈ। ਉਸ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਦੀ ਸ਼ਬਦਾਬਲੀ ਠੇਠ ਰੋਜ਼ ਮਰਰਾ ਦੀ ਜ਼ਿੰਦਗੀ ਵਿਚ ਬੋਲੀ ਜਾਂਦੀ ਠੇਠ ਪੰਜਾਬੀ ਹੈ ਪ੍ਰੰਤੂ ਮਲਵਈ ਪ੍ਰਭਾਵ ਸ਼ਪੱਸ਼ਟ ਦਿਖਦਾ ਹੈ। ਉਹ ਬਿੰਬ ਵੀ ਆਮ ਅਤੇ ਰੋਜ਼ ਮਰਰਾ ਦੇ ਜੀਵਨ ਵਿਚੋਂ ਲੈ ਕੇ ਵਰਤਦਾ ਹੈ ਤਾਂ ਜੋ ਲੋਕ ਜਿਨ੍ਹਾਂ ਲਈ ਉਹ ਲਿਖ ਰਿਹਾ ਹੈ, ਉਹ ਸਮਝ ਸਕਣ। ਉਸ ਦੀ ਲੇਖਣੀ ਦ੍ਰਿਸ਼ਟਾਂਤਿਕ ਹੁੰਦੀ ਹੈ। ਕਵਿਤਾ ਅਤੇ ਕਹਾਣੀ ਪੜ੍ਹਦਿਆਂ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਰਾ ਕੁਝ ਤੁਹਾਡੇ ਸਾਮ੍ਹਣੇ ਸਕਰੀਨ ਤੇ ਵਾਪਰ ਰਿਹਾ ਹੈ। ਕਿਸ ਬਿਧ ਲਈ ਅਜ਼ਾਦੀ ਮਹਾਂ ਕਾਵਿ ਵਿਚ ਜਦੋਂ ਬਾਈ ਧਾਰ ਦੇ ਰਾਜੇ ਅਨੰਦਪੁਰ ਸਾਹਿਬ ਤੇ ਹਮਲਾ ਕਰਦੇ ਹਨ ਤਾਂ ਉਸ ਸਮੇਂ ਦਾ ਦ੍ਰਿਸ਼ ਇਸ ਤਰ੍ਹਾਂ ਪੇਸ਼ ਕੀਤਾ ਹੈ-
ਹਰੀ ਝੰਡੀ ਦਿੱਲੀ ਤੋਂ ਜਦ ਹੋਈ, ਵਜੀਰ ਖਾਂ ਨੇ ਫ਼ੌਜਾਂ ਚਾੜ੍ਹੀਆਂ ਨੇ।
ਦੀਨਾ ਬੇਗ ਤੇ ਪੈਂਦੇ ਖਾਂ ਤੋਰੇ, ਤਿਆਰੀ ਕਰ ਲਈ ਅੱਗੋਂ ਪਹਾੜੀਆਂ ਨੇ।
ਰੋਪੜ ਆਣ ਕੇ ਦੋਵੇਂ ਦਲ ਮਿਲੇ, ਨਿਓਲੇ ਸੱਪ ਨੇ ਪਾਈਆਂ ਆੜੀਆਂ ਨੇ।
ਹਰਚੰਦ ਸਿੰਘ ਬਾਗੜੀ ਕੋਲ ਦਿਹਾਤੀ ਸ਼ਬਦਾਂ ਦਾ ਭਰਪੂਰ ਅਜਿਹਾ ਖ਼ਜਾਨਾ ਹੈ, ਜਿਸ ਨੂੰ ਲੋਕ ਆਮ ਵਰਤਦੇ ਹਨ। ਉਸ ਦੇ ਕੁਝ ਕੁ ਵਰਤੇ ਗਏ ਸ਼ਬਦ ਹਨ-ਹਿਣਕਦੇ, ਝੰਗੜਾਕੇ, ਲਲਾਰੀਆਂ, ਭੜੋਲਿਆਂ, ਢੇਰੀਆਂ, ਸਿੰਗ ਫਸਾਉਣੇ, ਫਨੀਅਰ, ਫੁੰਕਾਰਾ, ਫੁੰਡ, ਛੱਕੇ, ਮਰਜੀਵੜਾ, ਫੰਗ, ਬੂਰ ਅਤੇ ਨਪੱਤਿਆਂ ਆਦਿ।
ਉਸ ਦਾ ਜਨਮ 20 ਅਗਸਤ 1945 ਨੂੰ ਸੰਗਰੂਰ ਜਿਲ੍ਹੇ ਦੀ ਮਾਲੇਰਕੋਟਲਾ ਤਹਿਸੀਲ ਦੇ ਪਿੰਡ ਫਰਵਾਹੀ ਵਿਖੇ ਲਾਲ ਸਿੰਘ ਬਾਗੜੀ ਅਤੇ ਮਾਤਾ ਬਿਸ਼ਨ ਕੌਰ ਬਾਗੜੀ ਦੇ ਘਰ ਹੋਇਆ। ਉਨ੍ਹਾਂ ਦੇ ਪਿੰਡ ਵਿਚ ਕੋਈ ਸਕੂਲ ਨਹੀਂ ਸੀ, ਇਸ ਲਈ ਆਪ ਨੂੰ ਪਿੰਡ ਮੁਬਾਰਕ ਪੁਰ (ਚੂੰਘਾਂ) ਵਿਖੇ ਸੰਤਾਂ ਦੇ ਡੇਰੇ ਪੜ੍ਹਨ ਪਾ ਦਿੱਤਾ ਗਿਆ। ਫਿਰ ਮੁਬਾਰਕਪੁਰ ਦੇ ਮਿਡਲ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਜਿਥੋਂ ਉਨ੍ਹਾਂ ਮਿਡਲ ਤੱਕ ਦੀ ਪੜ੍ਹਾਈ ਕੀਤੀ। ਜਦੋਂ ਆਪ ਅਜੇ ਛੇਵੀਂ ਕਲਾਸ ਵਿਚ ਹੀ ਸਨ ਤਾਂ ਆਪ ਦੀ ਮਾਤਾ ਵਿਚ ਸਵਰਗਵਾਸ ਹੋ ਗਏ। 1961-62 ਵਿਚ ਸਰਕਾਰੀ ਸਕੂਲ ਮਾਲੇਰਕੋਟਲਾ ਤੋਂ ਦਸਵੀਂ ਪਾਸ ਕੀਤੀ। ਮਾਤਾ ਦੇ ਵਿਛੋੜੇ ਕਰਕੇ ਹੀ ਆਪ ਨੇ ਕਵਿਤਾ ਦੀ ਤੁਕ ਬੰਦੀ ਕਰਨੀ ਸ਼ੁਰੂ ਕਰ ਦਿੱਤੀ। ਸਕੂਲ ਵਿਚ ਹੀ ਆਪ ਨੂੰ ਸਮਾਜ ਸੇਵਾ ਦੀ ਚੇਟਕ ਲੱਗ ਗਈ, ਇਸ ਕਰਕੇ ਆਪ ਐਨ.ਸੀ.ਸੀ.ਅਤੇ ਸਕਾਊਟਸ ਵਿਚ ਕੰਮ ਕਰਦੇ ਰਹੇ। ਸੈਰ ਸਪਾਟੇ ਦੇ ਸ਼ੌਕ ਕਰਕੇ ਆਪ ਸਕੂਲ ਦੇ ਟੂਰ ਤੇ ਬੰਬਈ ਗਏ ਅਤੇ ਹੋਰ ਬਹੁਤ ਸਾਰੀਆਂ ਸੈਰ ਸਪਾਟੇ ਦੀਆਂ ਥਾਵਾਂ ਦਾ ਆਨੰਦ ਮਾਣਿਆਂ। ਸਰਕਾਰੀ ਕਾਲਜ ਮਾਲੇਰਕੋਟਲਾ ਤੋਂ ਗ੍ਰੈਜੂਏਸ਼ਨ ਪਾਸ ਕੀਤੀ ਅਤੇ ਕਾਲਜ ਦੀ ਹਾਕੀ ਦੀ ਟੀਮ ਦੇ ਕੈਪਟਨ ਬਣ ਗਏ। ਕਾਲਜ ਵਿਚ ਹੀ ਭਾਸ਼ਣ ਅਤੇ ਕਵਿਤਾ ਮੁਕਾਬਲਿਆਂ ਵਿਚ ਹਿੱਸਾ ਲੈਣ ਲੱਗ ਪਏ। ਆਪ ਦੀਆਂ ਕਵਿਤਾਵਾਂ ਕਾਲਜ ਦੇ ਮੈਗਜ਼ੀਨ ਕਲੈਰੀਅਨ ਵਿਚ ਪ੍ਰਕਾਸ਼ਤ ਹੋਈਆਂ। 1964 ਵਿਚ ਆਪ ਦੇ ਪਿਤਾ ਵੀ ਸਵਰਗਵਾਸ ਹੋ ਗਏ। ਇਨ੍ਹਾ ਘਟਨਾਵਾਂ ਨੇ ਆਪ ਨੂੰ ਕਵਿਤਾਵਾਂ ਲਿਖਣ ਤੋਂ ਹੱਟਣ ਲਈ ਮਜ਼ਬੂਰ ਕੀਤਾ ਅਤੇ ਉਸ ਨੇ ਲਿਖਿਆ-
ਅਜੇ ਨਾ ਦਰ ਖੜਕਾਅ ਨੀ ਅੜੀਏ, ਅਜੇ ਨਾ ਦਰ ਖੜਕਾਅ
ਅਜੇ ਨੀ ਪੂਰੇ ਹੋਣੇ ਮੈਥੋਂ, ਤੇਰੇ ਦਿਲ ਦੇ ਚਾਅ।
ਅਜੇ ਤੇ ਮੈਂ ਲੱਭਣ ਜਾਣਾ ਕੁਲੀ, ਗੁਲੀ, ਜੁੱਲੀ
ਪਤਾ ਨਹੀਂ ਇਹ ਮੇਰੀ ਕਿਸਮਤ ਕਿਥੇ ਧਰਕੇ ਭੁੱਲੀ।
ਕਾਲਜ ਦੀ ਪੜ੍ਹਾਈ ਤੋਂ ਬਾਅਦ ਬੁਢਲਾਡਾ ਸ਼ਹਿਰ ਵਿਚ ਆਈ.ਟੀ.ਆਈ. ਦੇ ਮਸ਼ਨੀਨਿਸਟ ਟਰੇਡ ਵਿਚ ਦਾਖਲਾ ਲੈ ਲਿਆ। ਆਈ.ਟੀ.ਆਈ. ਪਾਸ ਕਰਕੇ ਬੱਧਨੀ ਕਲਾਂ ਵਿਖੇ ਸਰਕਾਰੀ ਨੌਕਰੀ ਜਾਇਨ ਕਰ ਲਈ। 1970 ਵਿਚ ਹਰਚੰਦ ਸਿੰਘ ਦਾ ਵਿਆਹ ਪ੍ਰਮਿੰਦਰ ਕੌਰ ਨਾਲ ਹੋ ਗਿਆ। 1971 ਵਿਚ ਸੁਨਹਿਰੇ ਭਵਿਖ ਦੇ ਚਾਅ ਵਿਚ ਕੈਨੇਡਾ ਪਹੁੰਚ ਗਿਆ।  1982 ਵਿਚ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋ¦ਬੀਆ ਦੀ ਜਿਊਰੀ ਲਈ ਉਸ ਨੂੰ ਚੁਣ ਲਿਆ ਗਿਆ 13 ਸਾਲ ਕੈਨੇਡਾ ਵਿਚ ਰਹਿਣ ਤੋਂ ਬਾਅਦ ਨਸਲੀ ਵਿਤਕਰੇ ਤੋਂ ਤੰਗ ਆ ਕੇ ਵਾਪਸ ਭਾਰਤ ਆਉਣ ਦਾ ਸੋਚਿਆ ਪ੍ਰੰਤੂ ਬਲਿਊ ਸਟਾਰ ਅਪ੍ਰੇਸ਼ਨ ਅਤੇ ਅੱਤਵਾਦ ਦੀ ਹਨ੍ਹੇਰੀ ਕਰਕੇ ਫਿਰ ਮਨ ਬਦਲ ਦਿੱਤਾ ਅਤੇ ਦੁਆਰਾ ਕਲਮ ਚੁੱਕ ਲਈ। ਹਰਚੰਦ ਸਿੰਘ ਬਾਗੜੀ ਦੇ ਮਨ ਵਿਚ ਕੁਝ ਨਵਾਂ ਕਰਨ ਦੀ ਚੇਸ਼ਟਾ ਪੈਦਾ ਹੋਈ ਅਤੇ ਉਨ੍ਹਾਂ ਆਪਣੀ ਨੌਕਰੀ ਤੇ ਅਗਾਊਂ ਸੇਵਾ ਮੁਕਤੀ ਲੈ ਕੇ ਮਹਾਂ ਕਾਵਿ ਰਚਣ ਦੀ ਠਾਣ ਲਈ। ਫਿਰ ਉਸ ਨੇ ਦੋ ਮਹਾਂ ਕਾਵਿ ਪੂਰੇ ਇਤਿਹਾਸ ਦੀ ਜਾਣਕਾਰੀ ਇਕੱਤਰ ਕਰਕੇ ਲਿਖੇ ਜਿਹੜੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਮੀਲ ਪੱਥਰ ਸਾਬਤ ਹੋਏ ਹਨ।
ਉਸ ਦਾ ਮਹਾਂ ਕਾਵਿ ‘ਕਿਸ ਬਿਧ ਲਈ ਆਜ਼ਾਦੀ’ ਦੀ ਕਵਿਤਾ ਜਿਹੜੀ ਬੈਂਤ ਛੰਦ ਵਿਚ ਲਿਖੀ ਹੋਈ ਹੈ, ਬਹੁਤ ਹੀ ਦਿਲਚਸਪ ਹੈ। ਸਿਖ ਇਤਿਹਾਸ ਦੇ 164 ਸਾਲਾਂ ਦੀ ਕਹਾਣੀ ਇਤਿਹਾਸਕ ਤੱਥਾਂ ਤੇ ਅਧਾਰਤ ਹੈ। ਜੱਦੋਜਹਿਦ ਅਤੇ ਕੁਰਬਾਨੀਆਂ ਬਾਰੇ ਲਿਖਦਿਆਂ ਪੜ੍ਹਨ ਵਾਲਿਆਂ ਦੇ ਲੂੰ ਕੰਡੇ ਖੜ੍ਹੇ ਕਰ ਦਿੰਦੀ ਹੈ। ਜਿਵੇਂ ਕਵੀਸ਼ਰ ਲੋਕਾਂ ਵਿਚ ਜੋਸ਼ ਭਰ ਦਿੰਦੇ ਹਨ, ਉਸੇ ਤਰ੍ਹਾਂ ਇਹ ਮਹਾ ਕਾਵਿ ਦੀ ਕਵਿਤਾ ਜੋਸ਼ ਪੈਦਾ ਕਰ ਦਿੰਦੀ ਹੈ ਤੇ ਇਉਂ ਲੱਗ ਰਿਹਾ ਹੁੰਦਾ ਕਿ ਲੜਾਈ ਸਾਡੇ ਸਾਮ੍ਹਣੇ ਹੋ ਰਹੀ ਹੈ। ਪੜ੍ਹਨ ਵਾਲਿਆਂ ਦਾ ਖ਼ੂਨ ਖੌਲਣ ਲੱਗ ਜਾਂਦਾ ਹੈ। ਹਰਚੰਦ ਸਿੰਘ ਬਾਗੜੀ ਦੀ ਸ਼ਬਦਾਵਲੀ ਦਾ ਖ਼ਜਾਨਾ ਵਿਸ਼ਾਲ ਅਤੇ ਅਮੀਰ ਹੈ। ਉਹ ਸਮੇਂ, ਸਥਾਨ, ਹਾਲਾਤ ਅਤੇ ਮੌਕੇ ਮੁਤਾਬਕ ਢੁਕਵੇਂ ਸ਼ਬਦਾਂ ਦੀ ਵਰਤੋਂ ਕਰਦਾ ਹੈ। ਇਸ ਤੋਂ ਇਲਾਵਾ ਉਸ ਦਾ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਗਿਆਨ ਵੀ ਅਥਾਹ ਹੈ, ਇਹ ਗਿਆਨ ਤੱਥਾਂ ਤੇ ਅਧਾਰਤ ਹੁੰਦਾ ਹੈ। ਹਰਚੰਦ ਸਿੰਘ ਬਾਗੜੀ ਨੇ ਪੰਜਾਬੀ ਲੇਖਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਇਸ ਤਰ੍ਹਾਂ ਲਿਖਿਆ ਹੈ-
ਪੰਜਾਬੀ ਵਿਚ ਲਿਖਣਾ ਤੇ ਲਿਖ ਕੇ ਛਪਾਉਣਾ, ਪਾਠਕਾਂ ਦੇ ਤੀਕ ਪਹੁੰਚਾਉਣਾ।
ਨੰਗੇ ਤਨ ਕੰਡਿਆਂ ਦੀ ਸੇਜ ਉਤੇ ਸੌਣਾ, ਹੋਰਾਂ ਲਈ ਪੈਸੇ ਦਾ ਸਾਧਨ ਬਣਾਉਣਾ।
ਘਰ ਫੂਕ ਲੋਕਾਂ ਨੂੰ ਚਾਨਣ ਵਿਖਾਉਣਾ, ਕਰਨ ਵਾਲੇ ਫਿਰ ਵੀ ਕਰੀ ਜਾ ਰਹੇ ਨੇ।
ਲਾ-ਲਾ ਕੇ ਦੀਵ ੇ‘ਚੰਦ’ ਧਰੀ ਜਾ ਰਹੇ ਨੇ।
ਹਿੰਦੂ ਪਹਾੜੀ ਰਾਜਿਆਂ ਵੱਲੋਂ ਦਗ਼ਾ ਦੇਣ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਲਿਖਿਆ ਹੈ-
ਹਿੰਦੂ ਪਹਾੜੀ ਰਾਜਿਆਂ ਨੇ, ਵੈਰ ਸਾਡੇ ਨਾਲ ਹੀ ਪਾਇਆ ਏ
ਸਾਡੇ ਪਿਤਾ ਨੇ ਆਪਣਾ ਸੀਸ ਦੇ ਕੇ, ਧਰਮ ਇਨ੍ਹਾਂ ਦਾ ਦੇਖੋ ਬਚਾਇਆ ਏ
ਇਨ੍ਹਾਂ ਉਤੇ ਜਦ ਵੀ ਭੀੜ ਪਈ, ਖ਼ੂਨ ਆਪਣਾ ਅਸੀਂ ਬਹਾਇਆ ਏ
ਹਿੰਦੂ ਹੋ ਕੇ ਹਿੰਦ ਦੇ ਨਾਲ ਇਨ੍ਹਾਂ, ਹਰਚੰਦ ਸਿੰਘਾ ਦਗਾ ਕਮਾਇਆ ਹੈ।
ਹਰਚੰਦ ਸਿੰਘ ਬਾਗੜੀ ਦਾ ਦੂਜਾ ਮਹਾਂ ਕਾਵਿ ‘ਅਣਖ਼ ਪੰਜਾਬ ਦੀ-ਮਹਾਂਰਾਣੀ ਜਿੰਦਾਂ’ ਹੈ ਜਿਸ ਵਿਚ ਉਨ੍ਹਾਂ ਨੇ ਖ਼ੋਜ ਕਰਕੇ ਸਿੱਧ ਕੀਤਾ ਹੈ ਕਿ ਮਹਾਂਰਾਣੀ ਜਿੰਦਾਂ ਤੇ ਲਗਾਏ ਗਏ ਇਲਜ਼ਾਮ ਬਿਲਕੁਲ ਝੂਠੇ ਸਨ। ਗੋਰਿਆਂ ਨੇ ਗ਼ਦਾਰਾਂ ਦੀ ਮਦਦ ਨਾਲ ਪੰਜਾਬ ਤੇ ਕਬਜ਼ਾ ਕੀਤਾ ਅਤੇ ਮਹਾਂਰਾਣੀ ਜਿੰਦਾਂ ਨੂੰ ਦੇਸ਼ ਭਗਤ ਹੋਣ ਦੇ ਬਦਲੇ ਦੁਖ ਸਹਿਣੇ ਪਏ।
ਹਰਚੰਦ ਸਿੰਘ ਬਾਗੜੀ ਨੇ ਆਪਣੀਆਂ ਕਹਾਣੀਆਂ ਦੀਆਂ ਦੋਵੇਂ ਪੁਸਤਕਾਂ ਵਿਚ ਪੰਜਾਬ ਅਤੇ ਪਰਵਾਸ ਦੀ ਜ਼ਿੰਦਗੀ ਵਿਚ ਆ ਰਹੀਆਂ ਔਕੜਾਂ ਨੂੰ ਬਾਖ਼ੂਬੀ ਚਿਤਰਿਆ ਹੈ। ਪੰਜਾਬ ਨਾਲ ਸੰਬੰਧਤ ਕਹਾਣੀਆਂ ਵਿਚ ਪੇਂਡੂ ਸ਼ਬਦਾਵਲੀ, ਲੋਕਕਤੀਆਂ, ਰੀਤੀ ਰਿਵਾਜ਼, ਰਹਿਣ ਸਹਿਣ, ਬੋਲ ਚਾਲ ਪਿੰਡਾਂ ਵਿਚ ਆਪਸੀ ਮਿਲਵਰਤਨ ਅਤੇ ਦੁਸ਼ਮਣੀ ਬਾਰੇ ਬਹੁਤ ਹੀ ਸੰਜੀਦਗੀ ਨਾਲ ਵਿਵਰਣ ਕੀਤਾ ਹੈ। ਕਹਾਣੀਆਂ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਪੰਜਾਬ ਦੇ ਪਿੰਡ ਵਿਚ ਹੀ ਬੈਠੇ ਹੋ ਤੇ ਸਾਰਾ ਕੁਝ ਤੁਹਾਡੇ ਨਾਲ ਹੀ ਵਾਪਰ ਰਿਹਾ ਹੈ। ਇਸੇ ਤਰ੍ਹਾਂ ਪਰਵਾਸ ਵਿਚ ਸੈਟਲ ਹੋਣ ਲਈ ਕਿਵੇਂ ਡਾਲਰਾਂ ਦੀ ਚਕਾ ਚੌਂਧ ਵਿਚ ਆ ਕੇ ਜਿਲ੍ਹਣ ਵਿਚ ਫਸ ਜਾਂਦੇ ਹੋ ਤੇ ਫਿਰ ਚਾਹੁੰਦਿਆਂ ਵੀ ਨਿਕਲ ਨਹੀਂ ਸਕਦੇ ਅਤੇ ਉਥੇ ਦੀ ਪੰਜਾਬ ਦੇ ਰੀਤੀ ਰਿਵਾਜ਼ਾਂ ਦੀ ਖਲਜਗਣ ਵਿਚ ਫਸੇ ਰਹਿੰਦੇ ਹੋ। ਪਰਦੇਸ ਵਿਚ ਪੰਜਾਬੀ ਲੜਕੇ ਅਤੇ ਲੜਕੀਆਂ ਵੱਲੋਂ ਗੋਰਿਆਂ ਅਤੇ ਗੋਰੀਆਂ ਨਾਲ ਵਿਆਹ ਦੇ ਸੰਤਾਪ ਨੂੰ ਬਜ਼ੁਰਗਾਂ ਲਈ ਸੇਹ ਦਾ ਤਕਲਾ ਬਣ ਜਾਂਦੇ ਹਨ। ਜਾਤ ਪਾਤ ਦੇ ਜੰਜਾਲ ਵਿਚੋਂ ਨਿਕਲਣਾ ਵੀ ਗੰਭੀਰ ਹਾਲਾਤ ਪੈਦਾ ਕਰ ਦਿੰਦਾ ਹੈ। ਉਸ ਦੀਆਂ ਕਹਾਣੀਆਂ ਆਧੁਨਿਕਤਾ ਦੇ ਆਉਣ ਨਾਲ ਪੁਰਾਤਨ ਕਿੱਤੇ ਖ਼ਤਮ ਹੋਣ ਦਾ ਸੰਤਾਪ ਵੀ ਹੰਢਾ ਰਹੀਆਂ ਹਨ। ਉਸ ਦੀਆਂ ਛੋਟੀਆਂ ਕਹਾਣੀਆਂ ਵੀ ਬਿੰਬਾਤਮਿਕ ਹਨ। ਉਹ ਆਪਣੀਆਂ ਕਹਾਣੀਆਂ ਵਿਚ ਸੱਚੋ ਸੱਚ ਲਿਖਣ ਦੀ ਜ਼ੁਅਰਤ ਕਰਦਾ ਹੈ। ਸੱਚ ਤੇ ਕੋਈ ਮੁ¦ਮਾ ਨਹੀਂ ਚਾੜ੍ਹਦਾ, ਸਿਰਫ ਉਸ ਨੂੰ ਸਾਹਿਤਕ ਪਾਣ ਦਿੰਦਾ ਹੈ। ਪਰਵਾਸ ਦੀ ਜ਼ਿੰਦਗੀ ਦੀ ਹੂਬਹੂ ਤਸਵੀਰ ਪੇਸ਼ ਕਰ ਦਿੰਦਾ ਹੈ। ਬਾਪੂ ਨਾਂ ਦੀ ਕਹਾਣੀ ਉਸ ਦੀਆਂ ਸਾਰੀਆਂ ਕਹਾਣੀਆਂ ਵਿਚੋਂ ਸਰਵੋਤਮ ਕਹੀ ਜਾ ਸਕਦੀ ਹੈ, ਜਿਸ ਵਿਚ ਉਹ ਪਰਵਾਸ ਵਿਚ ਵਿਗੜ ਰਹੇ ਮੁੰਡੇ ਕੁੜੀਆਂ ਅਤੇ ਪਿਆਰ ਵਿਆਹਾਂ ਦਾ ਪਰਦਾ ਫਾਸ਼ ਕਰਦਾ ਹੈ, ਪਰਵਾਸੀ ਪਿਆਰ ਵਿਆਹ ਪੰਜਾਬ ਦੀ ਪਰੰਪਰਿਕ ਰਵਾਇਤ ਦੀਆਂ ਧਜੀਆਂ ਉਡਾਉਂਦੇ ਹਨ, ਜਿਸ ਨੂੰ ਬਜ਼ੁਰਗ ਮਾਂ ਬਾਪ ਬਰਦਾਸ਼ਤ ਨਹੀਂ ਕਰ ਸਕਦੇ। ਅਸਲ ਵਿਚ ਉਹ ਇਹ ਦੱਸਣਾ ਚਾਹੁੰਦਾ ਹੈ ਕਿ ਪਰਵਾਸ ਨਾਲ ਬੇਸ਼ੱਕ ਪੰਜਾਬੀ ਆਰਥਿਕ ਤੌਰ ਤੇ ਮਜ਼ਬੂਤ ਹੋਏ ਹਨ ਪ੍ਰੰਤੂ ਆਪਣਾ ਵਿਰਸਾ ਖ਼ਤਮ ਕਰ ਰਹੇ ਹਨ।
ਹਰਚੰਦ ਸਿੰਘ ਬਾਗੜੀ ਆਪਣੀਆਂ ਬਾਕੀ ਦੀਆਂ ਕਵਿਤਾ ਦੀਆਂ ਪੁਸਤਕਾਂ ਵਿਚ ਵੱਖ ਵੱਖ ਵਿਸ਼ਿਆਂ ਤੇ ਕਵਿਤਾਵਾਂ ਲਿਖੀਆਂ ਹਨ, ਉਨ੍ਹਾਂ ਵਿਚ ਵੀ ਦੇਸ਼  ਪੰਜਾਬ ਅਤੇ ਪ੍ਰਵਾਸ ਦੀਆਂ ਸਮੱਸਿਆਵਾਂ ਦਾ ਵਿਸ਼ਲੇਸਣ ਕੀਤਾ ਗਿਆ ਹੈ। ਉਸ ਨੇ ਦੋਹਾਂ ਥਾਵਾਂ ਦੇ ਜੀਵਨ ਨੂੰ ਹੰਢਾਇਆ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਬਹੁਤਾ ਸਮਾ ਪਰਵਾਸ ਵਿਚ ਗੁਜ਼ਾਰਨ ਦੇ ਬਾਵਜੂਦ ਪੰਜਾਬ ਦਾ ਮੋਹ ਭੰਗ ਨਹੀਂ ਹੋਇਆ।Êਖਾਸ ਤੌਰ ਤੇ ਤਕਰੀਬਨ ਹਰ ਕਵਿਤਾ ਵਿਚ ਮੁੜ ਘਿੜਕੇ ਸਿਖ ਧਰਮ ਦੀ ਰਹਿਨੁਮਾਈ ਦਾ ਜ਼ਿਕਰ ਕਰਨੋਂ ਨਹੀਂ ਰਹਿ ਸਕਦਾ। ਉਸ ਦੀ ਕਮਾਲ ਇਸ ਗੱਲ ਵਿਚ ਹੈ ਕਿ ਉਹ ਪੰਜਾਬੀਆਂ ਦੇ ਦੋਵਾਂ ਥਾਵਾਂ ਤੇ ਵਰਤਾਰੇ ਨੂੰ ਕਵਿਤਾ ਦਾ ਰੂਪ ਦੇਣ ਲੱਗਿਆਂ ਅਸਲੀਅਤ ਨੂੰ ਹੂਬਹੂ ਤੁਹਾਡੇ ਸਾਮ੍ਹਣੇ ਦਿਸਣ ਲਾ ਦਿੰਦਾ ਹੈ। ਰਹਿਣਾ ਪਰਵਾਸ ਵਿਚ ਤੇ ਠੇਠ ਪੰਜਾਬੀ ਜਿਹੜੀ ਪਿੰਡਾਂ ਵਿਚ ਬੋਲੀ ਜਾਂਦੀ ਹੈ ਉਸ ਵਿਚ ਲਿਖਣਾ ਇਹੋ ਉਸਦੀ ਵਡੱਤਣ ਹੈ। ਉਹ ਮਹਿਸੂਸ ਕਰਦਾ ਹੈ ਕਿ ਡਾਲਰਾਂ ਦੀ ਘੁੰਮਣਘੇਰੀ ਬਚਪਨ, ਜਵਾਨੀਆਂ ਅਤੇ ਬੁਢਾਪੇ ਨੂੰ ਰੋਲ ਦਿੰਦੀ ਹੈ।  ਪਰਵਾਸ ਦੀਆਂ ਲੁਭਾਊ ਸਹੂਲਤਾਂ ਬਜ਼ੁਰਗਾਂ ਦੀ ਬੇਬਸੀ ਦਾ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਮੁਢਲੇ ਤੌਰ ਤੇ ਜੇ ਕਿਹਾ ਜਾਵੇ ਤਾਂ ਉਹ ਮਾਨਵਵਾਦੀ, ਨਿਆਂ ਪਸੰਦ, ਸਮਾਜਕ ਨਾ ਬਰਾਬਰੀ, ਖ਼ੁਦਗਰਜੀ ਦੇ ਖ਼ਿਲਾਫ ਲਿਖਣ ਵਾਲਾ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਪਰਵਾਸੀਆਂ ਦੀ ਫ਼ਜ਼ੂਲ ਖ਼ਰਚੀ, ਵਿਖਾਵਾ ਅਤੇ ਹੋਛੇਪਣ ਦਾ ਪਾਜ ਵੀ ਉਘੇੜਦੀਆਂ ਹਨ। ਉਹ ਕਵਿਤਾਵਾਂ ਰਾਹੀਂ ਦੱਸਣ ਦੀ ਕੋਸ਼ਿਸ਼ ਕਰਦਾ ਹੈ ਗੁਰਦੁਆਰਿਆਂ ਵਿਚ ਪਾਠ ਸੁਣਨ ਦੀ ਥਾਂ ¦ਗਰ ਵਲ ਜ਼ਿਆਦਾ ਧਿਆਨ ਹੁੰਦਾ ਹੈ। ਗੁਰਦੁਅਰਿਆਂ ਦੀ ਚੌਧਰ ਦੀ ਲੜਾਈ ਸੰਬੰਧੀ ਉਹ ਗੁਝੇ ਤੀਰ ਮਾਰਦਾ ਹੋਇਆ ਲਿਖਦਾ ਹੈ-
ਜਦ ਸੰਗਤ ਨੇ ਕੁਰਸੀ ਖੋਹੀ, ਅਸੀਂ ਲਏ ਤੱਪੜ ਲਾਅ।
ਕਿਤੇ ਕੁਰਸੀ ਕਿਤੇ ਤੱਪੜ, ਲਈਆਂ ਪਾ ਲਕੀਰਾਂ।
ਸੰਗਤ ਸੂਲੀ ਉਤੇ ਟੰਗੀ, ਸਾਡਿਆਂ ਹੀ ਅੱਜ ਵੀਰਾਂ।
ਆਪਣੀ ਮਤ ਨੂੰ ਮੂਹਰੇ ਰੱਖਦੇ, ਭੁੱਲੇ ਗੁਰੂਆਂ ਪੀਰਾਂ।
ਬਿਜਲੀ ਹਓਮੈ ਦੀ, ਸਾੜ ਗਈ ਤਕਦੀਰਾਂ।
ਬਾਗੜੀ ਲਿਖਦਾ ਹੈ ਕਿ ਸਿਖ ਧਰਮ ਦੁਨੀਆਂ ਵਿਚ ਸਭ ਤੋਂ ਆਧੁਨਿਕ ਹੈ ਪ੍ਰੰਤੂ ਫਿਰ ਵੀ ਉਹ ਸਮੇਂ ਦੀ ਤਰੱਕੀ ਦਾ ਹਾਣੀ ਨਹੀਂ ਬਣ ਰਿਹਾ। ਸਿਖਾਂ ਤੇ ਵਿਅੰਗ ਕਰਦਾ ਉਹ ਲਿਖਦਾ ਹੈ-

ਦੁਨੀਆਂ ਵੀਹਵੀਂ ਸਦੀ ਹੈ ਟੱਪੀ, ਅਸੀਂ ਸੋਲ੍ਹਵੀਂ ਬੜੇ ਜਾ।
ਲੋਕਾਂ ਉਡੱਣੇ ਬੰਬ ਬਣਾਏ, ਅਸੀਂ ਗੱਤਕਾ ਰਹੇ ਸਿਖਾਅ।
ਬੇੜੀ ਕੌਮ ਦੀ ਡੋਬ ਦੇਣ ਨਾ, ਖ਼ਰੂਦੀ  ਤੇ ਖ਼ੁਦਗਰਜ਼ ਮਲਾਹ।
ਆਪਸ ਵਿਚ ਲੜ ਮਰ ਨਾ ਜਾਈਏ, ਬਾਜਾਂ ਵਾਲਿਆ ਛੇਤੀ ਆ।

ਉਸਦੇ ਵਿਸ਼ੇ ਵਿਸ਼ਾਲ ਹਨ, ਮਨੁੱਖੀ ਕਦਰਾਂ ਕੀਮਤਾਂ ਵਿਚ ਗਿਰਾਵਟ, ਭਰਿਸ਼ਟਾਚਾਰ, ਰਸਮੋ ਰਿਵਾਜ਼, ਪਰੰਪਰਾਵਾਂ, ਦੇਸ ਪਿਆਰ, ਦੇਸ ਭਗਤੀ, ਧਾਰਮਿਕ, ਸਮਾਜਿਕ, ਰੁਮਾਂਟਿਕ, ਘਰੇਲੂ ਹਾਲਾਤ, ਸ਼ਰੀਕੇਬਾਜ਼ੀ, ਪਿੰਡਾਂ ਦੇ ਖਲਜਗਣ, ਰੋਸਿਆਂ, ਮੰਨਤਾਂ, ਕਲੇਸ਼ਾਂ, ਦੁੱਖਾਂ, ਖ਼ੁਸ਼ੀਆਂ ਗਮੀਆਂ, ਮਿਹਨਤ ਮਜ਼ਦੂਰੀ, ਬਚਪਨ, ਬੁਢਾਪਾ ਅਤੇ ਜਵਾਨੀ ਦੀਆਂ ਉਲਝਣਾ ਨੂੰ ਦਰਸਾਇਆ ਹੈ। ਪ੍ਰਦੇਸੀ ਲਾੜਿਆਂ ਬਾਰੇ ਉਨ੍ਹਾਂ ਕਿਹਾ ਕਿ
ਲਾੜਿਆਂ ਦੇ ਰੂਪ ਵਿਚ ਠੱਗ ਬਾਹਰੋਂ ਆਂਵਦੇ, ਚੰਦ ਫਰਵਾਹੀ ਕਦੇ ਲਾੜੇ ਠੱਗੇ ਜਾਂਵਦੇ।
ਕਾਹਦੇ ਵਿਆਹ ਬਸ ਖੱਜਲ ਖ਼ੁਆਰੀਆਂ, ਉਹ ਤਾਂ ਹੁਣ ਤੋੜ ਗਏ ਫੁਲਾਂ ਨਾਲੋਂ ਆੜੀਆਂ।
ਜਿਨ੍ਹਾਂ ਲਈ ਲਾਈਆਂ ਅਸੀਂ ਫੁਲਵਾੜੀਆਂ……………………..।
ਪ੍ਰਵਾਸੀਆਂ ਦੀਆਂ ਉਨ੍ਹਾਂ ਦੇ ਭਰਾਵਾਂ ਵੱਲੋਂ ਹੀ ਜਾਇਦਾਦਾਂ ਹੜੱਪਣ ਸਮੇਂ ਡਰਾਉਣ ਲਈ ਵਰਤੀ ਜਾਂਦੀ ਸ਼ਬਦਾਵਲੀ ਕਮਾਲ ਦੀ ਹੈ
ਫੂਕ ਦਿਆਂਗੇ ਵੀਰਿਆ ਸੋਨੇ ਦੀ ਲੰਕਾ, ਸਾਨੂੰ ਆਉਂਦਾ ਤੋੜਨਾ ਘੰਡੀ ਦਾ ਮਣਕਾ।
ਦੇਰ ਰਾਤ ਤੱਕ ਉਨ੍ਹਾਂ ਸੀ ਸ਼ੋਰ ਮਚਾਇਆ, ਸਾਡੇ ਘਰ ਵਿਚ ਆਣਕੇ ਸਾਨੂੰ ਦਬਕਾਇਆ।
ਪ੍ਰਦੇਸ ਵਿਚ ਆ ਕੇ ਪੰਜਾਬ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਨੂੰ ਹੀਣਤਾ ਸਮਝਦਾ ਹੈ ਅਤੇ ਨਾ ਹੀ ਉਹ ਵਾਪਸ ਪੰਜਾਬ ਜਾਂਦਾ ਹੈ, ਉਸ ਬਾਰੇ ਉਹ ਲਿਖਦਾ ਹੈ-
ਪੰਜਾਬ ਦਾ ਮੈਂ ਸਰਦਾਰ ਹਾਂ, ਜ਼ਮੀਨ ਵਾਲਾ ਜ਼ਿਮੀਦਾਰ ਹਾਂ।
ਤੇ ਪਿੰਡ ਦਾ ਲੰਬੜਦਾਰ ਹਾਂ,ਕੈਨੇਡਾ ਦੀ ਗੱਲ ਹੋਰ ਹੈ ‘ਚੰਦ’
ਪਹਿਲਾਂ ਜਮਾਂਦਾਰ ਸੀ, ਹੁਣ ਚੌਕੀਦਾਰ ਹਾਂ।
ਹਰਚੰਦ ਸਿੰਘ ਬਾਗੜੀ ਦੇ ਪੰਜਾਬੀ ਭਾਸ਼ਾ ਵਿਚ ਪਾਏ ਯੋਗਦਾਨ ਦਾ ਇਥੋਂ ਪਤਾ ਲਗਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਅਨੀਤਾ ਰਾਣੀ ਨੇ ‘ਹਰਚੰਦ ਸਿੰਘ ਬਾਗੜੀ ਦਾ ਕਾਵਿ ਮੁਲਾਂਕਣ’ ਅਤੇ ਕੁਰਕਸ਼ੇਤਰਾ ਯੂਨੀਵਰਸਿਟੀ ਹਰਿਆਣਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ‘ਪ੍ਰਵਾਸੀ ਕਵੀ ਹਰਚੰਦ ਸਿੰਘ ਬਾਗੜੀ ਦੀ ਕਵਿਤਾ ਦਾ ਆਲੋਚਨਾਤਮਿਕ ਅਧਿਐਨ’ ਵਿਸ਼ਿਆਂ ਤੇ ਦੋ ਵਿਦਿਆਰਥੀਆਂ ਨੇ ਹਰਚੰਦ ਸਿੰਘ ਬਾਗੜੀ ਦੀ ਕਵਿਤਾ ਤੇ ਐਮ.ਫਿਲ. ਕੀਤੀਆਂ ਹਨ।

 

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>