ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਬੱਚਿਆਂ ਵੱਲੋਂ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਸਕੂਲ ਦੇ ਬੱਚਿਆਂ ਵੱਲੋਂ ਸੜਕ ਸੁਰੱਖਿਆ ’ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਰਾਜਪੱਥ ਲਾਨ ਤੋਂ ਰਾਜਪੱਥ ਤੱਕ ਪੈਦਲ ਮਾਰਚ ਕੱਢਿਆ ਗਿਆ। ਬੱਚਿਆਂ ਨੇ ਹੱਥ ਵਿੱਚ ਸੜਕ ਸੁਰੱਖਿਆ ਬਾਰੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਵੱਖ-ਵੱਖ ਨਾਅਰੇ ਲਿਖਿਆਂ ਹੋਈਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ। ਇਹ ਮਾਰਚ ਰਾਜਪੱਥ ਲਾਨ ਤੋਂ ਰਫੀ ਮਾਰਗ, ਰੈਡ ਕਾਰਸ ਸਰਕਲ, ਰਾਇਸੀਨਾ ਰੋਡ, ਵਿੰਡਸਰ ਪੈਲੇਸ, ਜਨਪੱਥ, ਡਾ. ਰਜਿੰਦਰ ਪ੍ਰਸ਼ਾਦਿ ਰੋਡ, ਰੈਡ ਕਰਾਸ ਸਕਰਲ ਤੋਂ ਰਫੀ ਮਾਰਗ ਹੁੰਦਾ ਹੋਇਆ ਰਾਜਪੱਥ ਵਿਖੇ ਸਮਾਪਤ ਹੋਇਆ। ਸਕੂਲ ਦੀ ਪਿ੍ਰੰਸੀਪਲ ਬੀਬੀ ਦਵਿੰਦਰਜੀਤ ਕੌਰ ਢੀਂਗਰਾ ਨੇ ਸੜਕ ਦੁਰਘਟਨਾ ਵਿੱਚ ਦਿੱਲੀ ਵਿਖੇ ਲਗਤਾਰ ਹੋ ਰਹੇ ਵਾਧਿਆਂ ਕਰਕੇ ਇਹ ਮਾਰਚ ਕੱਢਣ ਦਾ ਦਾਅਵਾ ਕੀਤਾ। ਨਸ਼ੇ ਵਿੱਚ ਗੱਡੀ ਚਲਾਉਣਾ, ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ ਜਾਂ ਅੋਵਰ ਸਪੀਡ ਗੱਡੀ ਚਲਾਉਣ ਨੂੰ ਉਨ੍ਹਾਂ ਨੇ ਸੜਕ ਦੁਰਘਟਨਾਵਾਂ ਦਾ ਮੂਲ ਕਾਰਨ ਦੱਸਿਆ।