ਸੁਖਬੀਰ ਬਾਦਲ ਦੇ 250 ਕਰੋੜ ਦੇ ਪੈਕੇਜ ਨਾਲ ਮਾਝਾ ਖੇਤਰ ਦੇ ਸਾਰੇ ਡੇਰਿਆਂ ਦੇ ਰਸਤੇ ਹੋਣਗੇ ਪੱਕੇ -ਮਜੀਠੀਆ

ਮਜੀਠਾ, ਜੈਂਤੀਪੁਰ (ਅੰਮ੍ਰਿਤਸਰ – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਸਾਲ ਦੀ ਛੁੱਟੀ ਕੱਟ ਕੇ ਪਹਿਲਾਂ ਹੀ ਸਿਆਸੀ ਆਈ. ਸੀ. ਯੂ. ਵਿੱਚ ਵੈਂਟੀਲੇਟਰ ‘ਤੇ ਲੇਟੀ ਪਈ ਕਾਂਗਰਸ ਵਿੱਚ ਵਾਪਸ ਆਇਆ ਹੈ ਉਹ ਅਕਾਲੀ ਦਲ ਲਈ ਕੋਈ ਮਸਲਾ ਨਹੀਂ ਹੈ।

ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡਾਂ ਤਲਵੰਡੀ ਖੁੰਮਣ, ਮੁਗੋਸੋਹੀ, ਰੰਗੀਲ ਪੁਰਾ, ਥਰੀਏਵਾਲ, ਮਰੜੀ ਖੁਰਦ ਅਤੇ ਦਿਆਲਗੜ੍ਹ ਦੇ ਵਿਕਾਸ ਕਾਰਜਾਂ ਲਈ 80 ਲੱਖ ਦੀ ਗਰਾਂਟਾਂ ਦੇ ਗੱਫੇ ਦੇਣ ਅਤੇ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਆਏ ਸਨ। ਇਸ ਮੌਕੇ ਸ: ਬਰਾੜ ਵੱਲੋਂ ਅਕਾਲੀ ਦਲ ਅਤੇ ਬਾਦਲ ਪਰਵਾਰ ਪ੍ਰਤੀ ਕੀਤੀ ਗਈ ਬਿਆਨਬਾਜ਼ੀ ‘ਤੇ ਟਿੱਪਣੀ ਕਰਦਿਆਂ ਸ: ਮਜੀਠੀਆ ਨੇ ਵਿਅੰਗਾਤਮਿਕ ਲਹਿਜ਼ੇ ਵਿੱਚ ਕਿਹਾ ਕਿ ਥੁੱਕ ਕੇ ਚੱਟਣ ਵਾਲੇ ਕੀ ਇਨਕਲਾਬ ਲਿਆਉਣਗੇ। ਉਹਨਾਂ ਕਿਹਾ ਕਿ ਬਰਾੜ ਉਹੀ ਅਖੌਤੀ ਅਣਖੀ ਹੈ ਜਿਸ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ‘ਤੇ ਸਵਾਲੀਆ ਨਿਸ਼ਾਨ ਲਗਾਇਆ, ਪਰ ਅੱਜ ਪਤਾ ਨਹੀਂ ਕਿਸ ਮਜਬੂਰੀ ਤਹਿਤ ਉਹਨਾਂ ਦੀ ਹੀ ਲੀਡਰਸ਼ਿਪ ਨੂੰ ਕਬੂਲ ਕਰਨ ਲਈ ਬੇਤਾਬ ਹੈ। ਉਹਨਾਂ ਕਿਹਾ ਕਿ ਸ: ਬਰਾੜ ਕਿਸੇ ਲਈ ਕੀ ਚੁਨੌਤੀ ਬਣ ਸਕਦਾ ਹੈ? ਉਹਨਾਂ ਬਰਾੜ ਨੂੰ ਆਪਣੀ ਪਾਰਟੀ ਨੂੰ ਪਹਿਲਾਂ ਮੁੜ ਖੜ੍ਹਾ ਕਰਨ ਦੀ ਸਲਾਹ ਦਿੱਤੀ ।  ਸ: ਮਜੀਠੀਆ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਭਾਈਚਾਰਕ ਸਾਂਝ, ਵਿਕਾਸ ਦੇ ਮੁਦਈ ਅਤੇ ਅਣਖ ਵਾਲੇ ਪਹਿਲਾਂ ਹੀ ਕਾਂਗਰਸ ਨੂੰ ਤਿਆਗ ਚੁੱਕੇ ਹਨ।  ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ‘ਤੇ ਕਾਂਗਰਸ ਵੱਲੋਂ ਦੋ ਵੱਖ ਵੱਖ ਸਟੇਜ ਲਗਾਉਣ ਸੰਬੰਧੀ ਪੁੱਛੇ ਜਾਣ ‘ਤੇ ਸ; ਮਜੀਠੀਆ ਨੇ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਕਾਂਗਰਸ ਨੂੰ ਇੱਕ ਐਂਬੂਲੈਂਸ ਮੁਹਇਆ ਕਰੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਬਹੁਤ ਸਾਰੇ ਕਾਂਗਰਸੀ ਆਗੂ ਨਿੱਜੀ ਸਵਾਰਥਾਂ ਲਈ ਆਪਸ ਵਿੱਚ ਹੀ ਟੱਕਰਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਰਖੜਾ ਪੁੰਨਿਆ ਦਾ ਮੇਲਾ ਸਤਿਕਾਰ ਵਜੋਂ ਮਨਾਏਗਾ।

ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਰਾਜ ਦਾ ਵਿਕਾਸ ਸਰਕਾਰ ਦਾ ਪ੍ਰਮੁੱਖ ਏਜੰਡਾ ਹੈ। ਉਹਨਾਂ ਦੱਸਿਆ ਕਿ ਸ: ਸੁਖਬੀਰ ਸਿੰਘ ਬਾਦਲ ਮਾਝੇ ਨੂੰ ਇੱਕ 250 ਕਰੋੜ ਦਾ ਪੈਕੇਜ ਦੇਣ ਜਾ ਰਹੇ ਹਨ ਜਿਸ ਨਾਲ ਮਾਝਾ ਖੇਤਰ ਦੇ ਸਾਰੇ ਡੇਰਿਆਂ ਦੇ ਰਸਤੇ ਪੱਕੇ ਕੀਤੇ ਜਾਣਗੇ।

ਮਜੀਠੀਆ ਅਨੁਸਾਰ ਅੱਜ ਵੰਡੀਆਂ ਗਰਾਂਟਾਂ ਨਾਲ ਪਿੰਡਾਂ ਦੇ ਮੁੱਖ ਬਾਜ਼ਾਰ ਕੰਕਰੀਟ ਨਾਲ ਬਣਾਏ ਜਾਣਗੇ ਅਤੇ ਫਿਰਨੀਆਂ, ਗਲੀਆਂ-ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਬਣਾਏ ਜਾਣਗੇ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਜੈਲ ਸਿੰਘ ਗੋਪਾਲ ਪੁਰਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਬੀਡੀਪੀਓ ਜ਼ੀਨਤ ਖ਼ਹਿਰਾ, ਡੀ ਐੱਸ ਪੀ ਵਿਸ਼ਾਲ ਜੀਤ ਸਿੰਘ, ਐਸਐਚਓ ਰਾਜਬੀਰ ਸਿੰਘ, ਸੁਖਵਿੰਦਰ ਸਿੰਘ ਐਸਐਚਓ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਬੱਬੀ ਭੰਗਵਾਂ, ਹਰਭੁਪਿੰਦਰ ਸਿੰਘ ਸ਼ਾਹ, ਮਨਜਿੰਦਰ ਸਿੰਘ ਬੱਬੀ, ਬਾਬਾ ਚਰਨ ਸਿੰਘ, ਡਾ ਤਰਸੇਮ ਸਿੰਘ ਸਿਆਲਕਾ, ਹਰਅਮ੍ਰਿਤਪਾਲ ਸਿੰਘ ਸਰਪੰਚ, ਮੈਂਬਰ ਅਜੀਤ ਸਿੰਘ,  ਸਾਬਕਾ ਸਰਪੰਚ ਸ਼ਮੀਰ ਸਿੰਘ, ਹਰਜਿੰਦਰ ਸਿੰਘ, ਸਰਪੰਚ ਜਸਵੰਤ ਸਿੰਘ ਮੁਗੋਸੋਹੀ, ਜਥੇਦਾਰ ਅਮਰੀਕ ਸਿੰਘ, ਸੂਬੇਦਾਰ ਸੁਬੇਗ ਸਿੰਘ, ਦਰਸ਼ਨ ਸਿੰਘ ਫੌਜੀ, ਲਾਲੀ ਸਰਪੰਚ ਰੰਗੀਲਪੁਰਾ, ਮੰਗਲ ਸਿੰਘ, ਸਰਪੰਚ ਨਰੇਸ਼ ਚੰਦਰ ਥਰੀਏਵਾਲ, ਮੁਕੇਸ਼ ਨੰਦਾ, ਜਸਪਾਲ ਸਿੰਘ, ਇੰਦਰ ਸਿੰਘ, ਅਮਰੀਕ ਸਿੰਘ, ਦਿਲਬਾਗ ਸਿੰਘ ਲਹਿਰਕਾ,  ਸਰਪੰਚ ਜੋਗਿੰਦਰ ਕੌਰ, ਮਹਿੰਦਰ ਸਿੰਘ ਸਾਬਕਾ ਸਰਪੰਚ ਆਦਿ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>