ਕਰਨਵੀਰ ਪਾਲ ਸਿੰਘ ਨੇ ਸੂਬਾ ਪੱਧਰੀ ਬਾਕਸਿੰਗ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ

ਲੁਧਿਆਣ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੰਜਾਬ ਕਿਸਾਨ ਕਲੱਬ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਕੌਮਾਂਤਰੀ ਪੱਧਰ ਤੇ ਸਨਮਾਨਿਤ ਅਗਾਂਹ ਵਧੂ ਕਿਸਾਨ ਸ. ਰਾਜਵਿੰਦਰ ਪਾਲ ਸਿੰਘ ਦੇ ਸਪੁੱਤਰ ਕਰਨਵੀਰ ਪਾਲ ਸਿੰਘ ਨੇ ਬਾਕਸਿੰਗ ਦੇ ਸਬ ਜੂਨੀਅਰ ਸੂਬਾ ਪੱਧਰੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ । ਤਲਵੰਡੀ ਸਾਬੋ ਵਿਖੇ ਆਯੋਜਿਤ ਇਸ ਮੁਕਾਬਲੇ ਦੇ ਵਿੱਚ 680 ਬਾਕਸਰਾਂ ਦੇ ਵਿੱਚੋਂ ਕਰਨਵੀਰ ਪਾਲ ਸਿੰਘ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ । ਇਸ ਬਾਰੇ ਜਾਣਕਾਰੀ ਵਧਾਉਦਿਆਂ ਰਾਜਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪਿਛਲੇ ਕਾਫ਼ੀ ਸਮੇਂ ਤੋਂ ਬਾਕਸਿੰਗ ਕੋਚ ਸੁਰਿੰਦਰ ਕੌਰ ਤੋਂ ਸਿਖਲਾਈ ਪ੍ਰਾਪਤ ਕਰ ਰਿਹਾ ਹੈ ਅਤੇ ਹੁਣ ਜਗਰਾਓਂ ਵਿਖੇ ਸਥਿਤ ਸੈਕਰਡ ਹਾਰਟ ਸਕੂਲ ਵਿੱਚ ਸਿੱਖਿਆ ਹਾਸਲ ਕਰ ਰਿਹਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>