ਪਾਕਿਸਤਾਨੀ ਅਦਾਕਾਰਾ ਸ਼ਾਹੀਨ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਤਵਾਦੀਆਂ ਨੇ ਅਦਾਕਾਰਾ ਮੁਸਰਤ ਸ਼ਾਹੀਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪਾਕਿਸਤਾਨ ਦੇ ਖੈਬਰ ਪਖਤੁਨਖਵਾ ਇਲਾਕੇ ਵਿੱਚ ਵਾਪਰੀ। ਸ਼ਾਹੀਨ ਆਪਣੀ ਮਾਂ ਦੇ ਨਾਲ ਬਾਜ਼ਾਰ ਵਿੱਚ ਕੁਝ ਸਾਮਾਨ ਖ੍ਰੀਦਣ ਲਈ ਗਈ ਸੀ।

ਮੁਸਰਤ ਜਦੋਂ ਬਾਜ਼ਾਰ ਵਿੱਚ ਸਾਮਾਨ ਖ੍ਰੀਦ ਰਹੀ ਸੀ ਤਾਂ ਕੁਝ ਅਣਪਛਾਤੇ ਹਮਲਾਵਰ ਬਾਈਖ ਤੇ ਸਵਾਰ ਹੋ ਕੇ ਆਏ ਅਤੇ ਉਸ ਤੇ ਗੋਲੀਆਂ ਚਲਾਉਣ ਲਗੇ। ਗੋਲੀ ਲਗਣ ਦੇ ਬਾਵਜੂਦ ਸ਼ਾਹੀਨ ਤੁਰੰਤ ਨਾਲ ਲਗਦੇ ਹਸਪਤਾਲ ਵੱਲ ਦੌੜ ਕੇ ਗਈ ਕਿ ਸ਼ਾਇਦ ਉਸ ਦੀ ਜਿੰਦਗੀ ਬਚ ਜਾਵੇ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਹ ਦਮ ਤੋੜ ਗਈ। ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਹਮਲਾਵਰਾਂ ਦੀ ਤਲਾਸ਼ ਕਰ ਰਹੀ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>