ਅਰੋਮਾਥੈਰੇਪੀ ਇਕ ਉੱਤਮ ਇਲਾਜ ਪ੍ਰਣਾਲੀ ਹੈ

ਜਦੋਂ ਤੋਂ ਵੀ ਮਨੁੱਖ ਜਾਤੀ ਹੋਂਦ ਵਿਚ ਆਈ ਹੈ, ਤਦ ਤੋਂ ਹੀ ਲੋਕ ਕਿਸੇ ਨਾ ਕਿਸੇ ਰੂਪ ਵਿਚ ਬਿਮਾਰ ਹੁੰਦੇ ਰਹਿੰਦੇ ਹਨ। ਰੋਗਾਂ ਦਾ ਮੁਕਾਬਲਾ ਕਰਨ ਲਈ ਕਈ ਇਲਾਜ ਪ੍ਰਣਾਲੀਆਂ ਹੋਂਦ ਵਿਚ ਆਈਆਂ। ਇਕ ਅਨੁਮਾਨ ਅਨੁਸਾਰ ਵੱਖ-ਵੱਖ ਕਬੀਲਿਆਂ, ਸੱਭਿਅਤਾ, ਪਿੰਡਾਂ ਅਤੇ ਸ਼ਹਿਰਾਂ ਵਿਚ ਲਗਭਗ 2500 ਪ੍ਰਣਾਲੀਆਂ ਹਨ।

ਇਲਾਜ ਪ੍ਰਣਾਲੀ  ਦੀਆਂ ਕਿਸਮਾਂ

1. ਮੈਨਸਟਰੀਮ ਮੈਡੀਸਨ :ਇਸ ਪ੍ਰਣਾਲੀ ਵਿਚ ਰੋਗਾਂ ਦੇ ਟੈਸਟ, ਰੋਗਾਂ ਦੀ ਪਹਿਚਾਣ ਅਤੇ ਇਲਾਜ ਸਾਇੰਸ ਦੀ
ਕਸਵੱਟੀ ਉੱਤੇ ਪੂਰੇ ਉਤਰਦੇ ਹਨ।

2. ਕੰਪਲੀਮੈਂਟਰੀ : ਇਨ੍ਹਾਂ ਇਲਾਜ ਪ੍ਰਣਾਲੀਆਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੁੰਦਾ, ਜਿਵੇਂ ਹੋਮੋਪੈਥੀ,
ਅਕੁਪੈਂਚਰ, ਬੈਚਥਰੋਪੀ, ਅਰੋਮਾਥੈਰੇਪੀ ਆਦਿ।

ਅਰੋਮਾਥੈਰੇਪੀ :ਇਹ ਪ੍ਰਣਾਲੀ ਸਦੀਆਂ ਤੋਂ ਵਰਤੋਂ ਵਿਚ ਆ ਰਹੀ ਹੈ। ਇਸ ਥੈਰੇਪੀ ਦੇ ਫੁੱਲਾਂ ਦੇ ਰਸ
ਅਤੇ ਅਰਕ ਆਧਾਰ ਹਨ। ਮੈਡੀਕਲ ਸਾਇੰਸ ਦੇ ਬਾਨੀ ਸ੍ਰੀ ਹਿਪੋਕਸੇਟਸ ਨੇ ਲਗਭਗ 2500 ਸਾਲ
ਪਹਿਲਾਂ ਇਸ ਥੈਰੇਪੀ ਦੀ ਮਹੱਤਤਾ ਉਜਾਗਰ ਕੀਤੀ ਸੀ। ਉਨ੍ਹਾਂ ਅਨੁਸਾਰ ਇਹ ਥੈਰੇਪੀ ਨਾਲ
ਸਰੀਰ ਨੂੰ ਰੋਗ ਰਹਿਤ ਅਤੇ ਚੁਸਤ-ਦਰੁਸਤ ਰੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਐਥਨ ਸ਼ਹਿਰ
ਵਿਚ ਪਲੇਗ ਤੋਂ ਬਚਾਵ ਲਈ ਇਸ ਥੈਰੇਪੀ ਦੀ ਵਰਤੋਂ ਕੀਤੀ ਸੀ। ਸਦੀਆਂ ਤੋਂ ਫੁੱਲਾਂ ਦੇ
ਰਸ ਅਤੇ ਅਰਕ ਦੇ ਮੈਡੀਅਲ ਗੁਣਾਂ ਦੀ ਲਗਾਤਾਰ ਖੋਜ ਹੋ ਰਹੀ ਹੈ। ਇਸ ਪ੍ਰਣਾਲੀ ਨੂੰ
ਵਿਧੀ ਬੰਦ ਲਗਭਗ 1920 ਵਿਚ ਕੀਤਾ ਗਿਆ। ਇਸ ਥੈਰੇਪੀ ਉੱਤੇ ਕਈ ਲੇਖ, ਖੋਜ ਪੱਤਰ ਅਤੇ
ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ। ਇਸ ਥੈਰੇਪੀ ਦੀ ਵਰਤੋਂ ਨਾਲ ਕਈ ਹੈਰਾਨ ਕਰਨ ਵਾਲੇ
ਸਿੱਟੇ ਨਿਕਲ ਚੁੱਕੇ ਹਨ ਅਤੇ ਹੁਣ ਵੀ ਨਿਕਲ ਰਹੇ ਹਨ।

ਇਸ ਥੈਰੇਪੀ ਬਾਰੇ ਮੁੱਢਲੀ ਜਾਣਕਾਰੀ 

1. ਅਸੈਂਸਲ ਤੇਲ :ਇਹ ਇਸ ਥੈਰੇਪੀ ਦੇ ਆਧਾਰ ਹਨ। ਇਹ ਤੇਲ ਫੁੱਲਾਂ, ਫਲ, ਤਣਾ, ਰੁੱਖਾਂ ਦੀ ਸਕਿਨ,
ਜੜ੍ਹਾਂ ਅਤੇ ਪੱਤਿਆਂ ਦੇ ਵਾਰ-ਵਾਰ ਕਸੀਦਣ ਕਰਕੇ ਪ੍ਰਾਪਤ ਕੀਤੇ ਜਾਂਦੇ ਹਨ। ਅਸਲ ਵਿਚ ਇਹ ਤੇਲ ਨਹੀਂ ਹੁੰਦੇ ਸਿਰਫ ਗ਼ਲਤੀ ਨਾਲ ਤੇਲ ਕਹੇ ਜਾਂਦੇ ਹਨ।

2. ਕੈਰੀਅਰ ਤੇਲ : ਆਮ ਤੌਰ ਉੱਤੇ ਅਸੈਂਸਲ ਆਇਲ ਬਹੁਤ ਤਿੱਖੇ ਹੁੰਦੇ ਹਨ। ਇਨ੍ਹਾਂ ਨੂੰ ਨੀਟ ਨਹੀਂ ਵਰਤਿਆ ਜਾਂਦਾ। ਇਨ੍ਹਾਂ ਨੂੰ ਕਈ ਅਸਲੀ ਤੇਲਾਂ ਵਿਚ ਰਲਾ ਕੇ ਵਰਤਿਆ ਜਾਂਦਾ ਹੈ। ਮੁੱਖ ਕੈਰੀਅਰ ਤੇਲ ਕੋਕੋਨਟ, ਅੋਲਿਵ, ਬਦਾਮ ਰੋਗਨ, ਤਿਲਾਂ ਜਾਂ ਨੀਮ ਦਾ ਤੇਲ ਆਦਿ, ਕਿਉਂਕਿ ਅਸੈਸਲ ਤੇਲ ਬਹੁਤ ਤਿੱਖੇ ਹੁੰਦੇ ਹਨ, ਜਿਸ ਕਾਰਨ ਇਨਾਂ ਦੇ ਇਕ ਤੋਂ ਤਿੰਨ ਤੁਪਕੇ 100
ਤੁਪਕਿਆਂ ਦੇ ਕੈਰੀਅਰ ਆਇਲ ਵਿਚ ਮਿਲਾਏ ਜਾਂਦੇ ਹਨ।

ਅਸੈਂਸਲ ਆਇਲ ਵਰਤਨ ਦੇ ਢੰਗ

* ਚਮੜੀ ਉੱਤੇ ਲਾਉਣਾ : ਕੈਰੀਅਰ ਆਇਲ ਵਿਚ ਮਿਲਾਏ ਤੇਲ ਨੂੰ ਕੰਨਾ ਦੇ ਪਿਛੇ, ਪੈਰ
ਦੇ ਹੇਠਾਂ ਅਤੇ ਉੱਤੇ, ਕਲਾਈ, ਮੱਥਾ, ਗਲੇ ਦੇ ਪਿਛੇ ਅਤੇ ਐਕੂਪ੍ਰੈਸ਼ਰ ਦੇ ਫਲੈਕਸ
ਪੋਆਇੰਟ।

*  ਸਾਹ ਰਾਹੀਂ : ਕੁਝ ਤੇਲ ਸਾਹ ਰਾਹੀਂ ਲਏ ਜਾਂਦੇ ਹਨ। ਤੇਲ ਦੀ ਸ਼ੀਸ਼ੀ ਤੋਂ ਸੁੰਘਨ,
ਰੁਮਾਲ ਉੱਤੇ ਕੁਝ ਤੁਪਕੇ ਪਾ ਕੇ ਸੁੰਘਣਾ, ਸੌਣ ਵੇਲੇ ਕੁਝ ਤੁਪਕੇ ਸਿਰਹਾਣੇ ਉੱਤੇ
ਛਿੜਕਨਾ ਆਦਿ।

* ਡੀਫੀਯੂਜਰ ਦੀ ਮਦਦ ਲੈਣਾ : ਡੀਫੀਯੂਜਰ ਦੀ ਮਦਦ ਨਾਲ ਤੇਲ ਨੂੰ ਹਵਾ ਵਿਚ ਖਿਲਾਰਨਾ।
* ਇਸ਼ਨਾਨ : ਕੁਝ ਤੇਲਾਂ ਨੂੰ ਨਹਾਉਣ ਵਾਲੇ ਪਾਣੀ ਵਿਚ ਮਿਲਾ ਕੇ ਨਹਾਉਣਾ।

*  ਗਰਮ ਪੱਟੀ : ਕੱਪੜੇ ਦੀ ਪੱਟੀ ਨੂੰ ਗਰਮ ਪਾਣੀ ਨਾਲ ਗਰਮ ਕਰਕੇ ਅਤੇ ਉੱਤੇ ਤੇਲ ਪਾ
ਕੇ ਪ੍ਰਭਾਵਿਤ ਭਾਗ ਉੱਤੇ ਰੱਖਣਾ।

* ਭਾਫ ਰਾਹੀਂ : ਉਬਦਲੇ ਪਾਣੀ ਵਿਚ ਕੁਝ ਤੁਪਕੇ ਸਿਰ ਅਤੇ ਚਿਹਰੇ ਨੂੰ ਤੋਲੀਏ ਨਾਲ
ਢੱਕ ਕੇ ਸੁੰਘਣਾ।

* ਹਥੇਲੀਆਂ ਦੀ ਮਦਦ : ਦੋਵੇਂ ਹਥੇਲੀਆਂ ਉੱਤੇ ਤੇਲ ਪਾ ਕੇ ਰਗੜਨਾ ਅਤੇ ਫਿਰ
ਹਥੇਲੀਆਂ ਨੂੰ ਨੱਕ ਅਤੇ ਮੂੰਹ ਦੇ ਨੇੜੇ ਲੈ ਕੇ ਸੁੰਘਣਾ।

ਅਸੈਂਸਲ ਤੇਲਾਂ ਦੇ ਲਾਭ : ਇਨ੍ਹਾਂ ਤੇਲਾਂ ਵਿਚ ਬਹੁਤੇ ਰੋਗਾਂ ਨੂੰ ਠੀਕ ਜਾਂ ਘੱਟ ਕਰਨ ਦੇ ਗੁਣ ਹੁੰਦੇ ਹਨ ਜਿਵੇਂ :

* ਵਾਇਰਸ ਰੋਗ : ਇਹ ਤੇਲ ਵਾਇਰਸ ਰੋਗਾਂ ਨੂੰ ਖਤਮ ਕਰਨ ਦੇ ਸਮਰਥ ਹਨ। ਕਿਸੇ ਵੀ ਇਲਾਜ ਪ੍ਰਣਾਲੀ ਵਿਚ ਵਾਇਰਸਾਂ ਨੂੰ ਮਾਰਨ ਦੀ ਸਮਰਥਾ ਨਹੀਂ ਹੁੰਦੀ। ਕਿਉਂ ਜੋ ਵਾਇਰਸ ਆਪਣਾ ਰੂਪ ਬਹੁਤ ਜਲਦੀ ਬਦਲਦਾ ਰਹਿੰਦਾ ਹੈ, ਪ੍ਰੰਤੂ ਅਸੈਸਲ ਆਇਲ ਵਾਇਰਸਾਂ ਨੂੰ ਹੜੱਪ ਕਰ ਜਾਂਦੇ ਹਨ। ਇਹ ਤੇਲ ਖੰਘ, ਜੁਕਾਮ, ਫਲੂ, ਸਾਈਨਮ ਆਦਿ ਲਈ ਬਹੁਤ ਕਾਰਗਰ ਹਨ। ਪਰਖਨ ਲਈ ਜੁਕਾਮ ਹੁੰਦੇ ਸਾਰ ਹੀ ਯੂਕਿਲਿਪਟਿਸ ਤੇਲ ਨੂੰ ਕੰਨਾ ਦੇ ਪਿਛੇ ਲਾ ਕੇ ਦੇਖੋ ਅਤੇ ਸਿੱਟਾ ਵੇਖੋ।

* ਅਸੈਂਸਲ ਤੇਲ ਦਿਮਾਗ ਅਤੇ ਲਹੂ ਵਿਚਕਾਰ ਦੋਸਤਾਨਾ ਸਬੰਧ ਬਨਾਉਣ ਵਿਚ ਕਾਰਗਰ ਹੁੰਦੇ ਹਨ, ਦਿਮਾਗ ਨੂੰ ਚੁਸਤ-ਦਰੁਸਤ ਕਰਦੇ ਹਨ, ਤਨਾਵ, ਨਿਰਸਤਾ ਨਾ ਪੱਖੀ ਵਰਤਾਰਾ ਆਦਿ ਨੂੰ ਭਜਾਉਂਦੇ ਹਨ। ਇਹ ਤੇਲ ਵਿਅਕਤੀ ਨੂੰ ਚੜ੍ਹਦੀਕਲਾ ਵਿਚ ਰੱਖਦੇ ਹਨ।

* ਇਹ ਤੇਲ ਐਂਟੀਬੈਕਟੀਰੀਆ (ਫੰਗਸ) ਐਂਟੀ ਫੰਗਸ, ਐਂਟੀ ਵਾਇਰਲ, ਐਂਟੀ ਏਜਿੰਗ, ਐਂਟੀ ਕਨਜਸਟੈਂਟ ਅਤੇ ਐਂਟੀ ਪੈਰਾਸਾਈਟਸ ਹਨ। ਇਹ ਵਿਅਕਤੀ ਦੇ ਇਮਯੂਨ ਸ਼ਕਤੀ (ਰੋਗਾਂ ਨਾਲ ਟਾਕਰਾ ਕਰਨ ਦੀ ਸ਼ਕਤੀ) ਨੂੰ ਮਜ਼ਬੂਤ ਕਰਦੇ ਹਨ।

* ਇਹ ਤੇਲ ਹਰ ਤਰ੍ਹਾਂ ਦੀਆਂ ਬੀਮਾਰੀਆਂ ਲਈ ਵਰਤੇ ਜਾ ਸਕਦੇ ਹਨ। ਜੋੜਾਂ/ਪੱਠਿਆਂ ਦੇ
ਦਰਦ ਨੂੰ ਘੱਟ ਕਰਦੇ ਹਨ, ਪਾਚਨ ਪ੍ਰਣਾਲੀ, ਸਾਹ ਦੇ ਸਿਸਟਮ, ਨੀਂਦ ਆਦਿ ਲਈ ਅਜਮਾਏ ਜਾ
ਸਕਦੇ ਹਨ।

ਕੁਝ ਜ਼ਰੂਰੀ ਅਸੈਂਸਲ ਆਇਲ : ਇਨ੍ਹਾਂ ਦੀਆਂ ਦੋ ਕਿਸਮਾਂ ਜਿਵੇਂ :

1.  ਸਿੰਗਲ ਤੇਲ : ਲਵੈਂਡਰ, ਪੇਪਰਮੈਂਟ, ਜੈਮਨ, ਯੂਕਲਿਪਟਿਸ, ਕਲੋਵ ਤੇਲ ਆਦਿ।

2.  ਬਲੈਂਡਡ ਤੇਲ : ਤੇਲਾਂ ਨੂੰ ਜ਼ਿਆਦਾ ਅਸਰਦਾਰ ਬਨਾਉਣ ਲਈ ਦੋ ਜਾਂ ਦੋ ਤੋਂ ਵੱਧ ਤੇਲ
ਮਿਲਾਏ ਜਾਂਦੇ ਹਨ, ਜਿਵੇਂ ਥੀਵਸ ਬਲੈਂਡ, ਵੈਲਰ, ਪੈਨਅਵੇ, ਜੋਆਏ, ਬਰੀਦਟੀਸ ਆਦਿ।
ਵਡੇਰੀ ਉਮਰ ਅਤੇ ਅਸੈਂਸਲ ਤੇਲ ਵਧਦੀ ਉਮਰ ਨਾਲ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘਟਦੀ ਰਹਿੰਦੀ ਹੈ। ਕੁਝ ਰੋਗਾਂ
ਲਈ ਕੁਝ ਤੇਲ ਅਜਮਾਏ ਜਾ ਸਕਦੇ ਹਨ। ਜਿਵੇਂ :

1. ਬਦਹਜ਼ਮੀ ਲਈ (ਕੋਮਪਰੈਸ)

2. ਇਕੱਲਾ ਪਣ, ਗੁੱਸਾ, ਚਿੜਚਿੜਪਨ ਆਦਿ (ਲਵੈਂਡਰ)

3. ਚੜ੍ਹਦੀਕਲਾ ਲਈ (ਕਲੈਰੀ ਸੇਜ)

4. ਜੁਕਾਮ, ਗਲਾ, ਖਰਾਬ ਲਈ (ਯੂਕਲਿਪਟਿਸ)

5. ਮਸਕਲਰ ਦਰਦ, ਕਿਤੇ ਵੀ ਦਰਦ, ਅਸਥਮਾ, ਆਮ ਕਮਜ਼ੋਰੀ (ਸਪਰੂਸ) ਜੇ ਇਨ੍ਹਾਂ ਦੇ ਵਰਤਨ ਨਾਲ ਕੋਈ ਔਕੜ ਮਹਿਸੂਸ ਹੋਵੇ, ਤਦ ਇਨ੍ਹਾਂ ਦਾ ਪ੍ਰਯੋਗ ਬੰਦ ਕਰ ਦੇਣਾ ਚਾਹੀਦਾ ਹੈ।

ਸਾਵਧਾਨੀਆਂ :
ਇਹ ਤੇਲ ਬਹੁਤ ਤਿੱਖੇ ਹੁੰਦੇ ਹਨ। ਚਾਹੇ ਇਹ ਕੈਰੀਅਰ ਆਇਲ ਵਿਚ ਮਿਲਾਏ ਹੁੰਦੇ ਹਨ, ਪਰ ਫਿਰ ਵੀ ਕਈ ਐਲਰਜ਼ੀ ਅਤੇ ਚਮੜੀ ਉੱਤੇ ਸਕਰੋਚ ਪੈਦਾ ਕਰ ਸਕਦੇ ਹਨ, ਪ੍ਰੰਤੂ ਇਹ ਪ੍ਰਭਾਵ ਹਲਕੇ ਅਤੇ ਥੋੜੇ ਸਮੇਂ ਲਈ ਹੁੰਦੇ ਹਨ। ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਿਸੇ ਮਾਨਤਾ ਪ੍ਰਾਪਤ ਡਾਕਟਰ ਦੇ ਦੇਖ-ਰੇਖ ਵਿਚ ਵਰਤਣੇ ਚਾਹੀਦੇ ਹਨ।

ਅਜੋਕੇ ਸਮੇਂ ਵਿਚ ਇਸ ਥੈਰੇਪੀ ਦੀ ਮਹੱਤਤਾ : ਇਸ ਥੈਰੇਪੀ ਦੀ ਲੋਕ-ਪ੍ਰਿਯਤਾ ਦਿਨੋਂ-ਦਿਨ ਵਧ ਰਹੀ ਹੈ। ਇਸ ਥੈਰੇਪੀ ਦੇ ਕੋਈ ਸਾਈਡ ਅਫੈਕਟ ਨਹੀਂ ਹਨ, ਸਸਤੀ ਹੈ, ਵਰਤਨ ਦੇ ਢੰਗ ਆਸਾਨ ਹਨ। ਯੂਰਪ ਦੇ ਕਈ ਦੇਸਾਂ ਵਿਚ ਇਹ ਥੈਰੇਪੀ ਕਾਫੀ ਵਰਤੀ ਜਾਂਦੀ ਹੈ। ਇੰਗਲੈਂਡ ਦੇ ਕਈ ਹਸਪਤਾਲ ਵਿਚ ਮਰੀਜ਼ਾਂ ਦਾ ਮਨੋਬਲ ਉੱਚਾ ਕਰਨ ਲਈ ਵਰਤੀ ਜਾਂਦੀ ਹੈ। ਇਸ ਸਭ ਦੇ ਬਾਵਜੂਦ ਇਸ ਥੈਰੇਪੀ ਨੂੰ ਗੰਭੀਰ ਰੋਗ ਲਈ ਨਿਰਭਰ ਨਹੀਂ ਮੰਨਿਆ ਜਾ ਸਕਦਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>