ਐਡਿਨਬਰਗ – ਸਿਰਫ 25 ਸਾਲ ਦੀ ਛੋਟੀ ਉਮਰ ਵਿੱਚ ਮਹਾਰਾਣੀ ਦਾ ਤਾਜ ਪਹਿਨਣ ਵਾਲੀ ਅਲੈਜ਼ਾਬਿੱਥ ਦੂਜੀ ਨੇ ਬੁੱਧਵਾਰ ਨੂੰ ਬ੍ਰਿਟੇਨ ਦੇ ਸ਼ਾਹੀ ਤਖਤ ਤੇ ਸੱਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਦਾ ਰਿਕਾਰਡ ਇਤਹਾਸ ਦੇ ਸੁਨਹਿਰੇ ਪੰਨਿਆਂ ਤੇ ਆਪਣੇ ਨਾਮ ਦਰਜ਼ ਕਰਵਾਇਆ ਹੈ। ਬ੍ਰਿਟੇਨ ਦੇ ਲੋਕਾਂ ਨੇ ਇਸ ਮੌਕੇ ਤੇ ਝੰਡੇ ਲਹਿਰਾ ਕੇ ਅਤੇ ਨਾਅਰੇ ਲਗਾ ਕੇ ਮਹਾਰਾਣੀ ਦੇ ਪ੍ਰਤੀ ਸਨਮਾਨ ਪ੍ਰਗੱਟ ਕੀਤਾ।
ਬ੍ਰਿਟੇਨ ਦੀ ਇਸ 89 ਸਾਲਾਂ ਮਹਾਰਾਣੀ ਅਲੈਜ਼ਬਿੱਥ ਨੇ ਬੁੱਧਵਾਰ ਨੂੰ ਆਪਣੀ ਦਾਦੀ ਮਹਾਰਾਣੀ ਵਿਕਟੋਰੀਆ ਦਾ ਸੱਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਦਾ ਰਿਕਾਰਡ ਤੋੜ ਦਿੱਤਾ। ਮਹਾਰਾਣੀ ਵਿਕਟੋਰੀਆ 63 ਸਾਲ 7 ਮਹੀਨੇ 2 ਦਿਨ 16 ਘੰਟੇ ਅਤੇ 23 ਮਿੰਟ ਤੱਕ ਬ੍ਰਿਟੇਨ ਦੀ ਮਹਾਰਾਣੀ ਰਹੀ। ਪ੍ਰਧਾਨਮੰਤਰੀ ਡੇਵਿਡ ਕੈਮਰਾਨ ਨੇ ਇਸ ਮੌਕੇ ਤੇ ਮਹਾਰਾਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਹਾਰਾਣੀ ਨੇ ਸਾਨੂੰ ਸਾਰਿਆਂ ਨੂੰ ਆਪਣੀਆਂ ਨਿਸ਼ਕਾਮ ਸੇਵਾਵਾਂ ਅਤੇ ਗੌਰਵਸ਼ਾਲੀ ਅਗਵਾਈ ਨਾਲ ਸਦਾ ਪਰੇਰਿਤ ਕੀਤਾ ਹੈ।