ਨਿਊਯਾਰਕ – ਸਾਨੀਆ-ਹਿੰਗਿਸ ਦੀ ਜੋੜੀ ਨੇ ਆਸਟਰੇਲੀਆ ਦੀ ਕੇਸੀ ਡੇਲਾਕਵਾ ਅਤੇ ਕਜ਼ਾਕਿਸਤਾਨ ਦੀ ਯਾਰੋਸਲਾਮ ਸ਼ਵੇਦੋਵਾ ਨੂੰ 6-3, 6-3 ਨਾਲ ਹਰਾ ਕੇ ਯੂਐਸ ਓਪਨ ਦਾ ਮਹਿਲਾ ਯੁਗਲ ਖਿਤਾਬ ਹਾਸਿਲ ਕੀਤਾ। ਸਾਨੀਆ ਮਿਰਜ਼ਾ ਅਤੇ ਮਾਰਟਿਨਾ ਹਿੰਗਿਜ ਨੇ ਇਹ ਦੂਸਰਾ ਮਹਿਲਾ ਯੁਗਲ ਖਿਤਾਬ ਜਿੱਤਿਆ ਹੈ।
ਮਾਰਟਿਨਾ ਹਿੰਗਿਸ ਯੂਐਸ ਓਪਨ ਵਿੱਚ ਭਾਰਤੀ ਖਿਡਾਰੀਆਂ ਦਾ ਲਕੀ ਚਾਰਮ ਸਾਬਿਤ ਹੋਈ ਹੈ, ਉਸ ਦੇ ਨਾਲ ਮਿਲ ਕੇ ਪੇਸ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਚੁੱਕੇ ਹਨ। ਸਾਨੀਆ ਅਤੇ ਹਿੰਗਿਜ਼ ਦੀ ਜੋੜੀ ਲਗਾਤਾਰ ਦੂਸਰੇ ਗਰੈਂਡ ਸਲੈਮ ਵਿੱਚ ਫਾਈਨਲ ਵਿੱਚ ਪਹੁੰਚੀ ਅਤੇ ਯੂਐਸ ਵਿੱਚ ਇਸ ਜੋੜੀ ਨੇ ਕੋਈ ਵੀ ਸੈਟ ਨਹੀਂ ਗਵਾਇਆ। ਸਾਨੀਆ ਦੇ ਕੈਰੀਅਰ ਦਾ ਇਹ ਪੰਜਵਾਂ ਗਰੈਂਡ ਸਲੈਮ ਖਿਤਾਬ ਹੈ।