ਅਮਰੀਕਨ ਸਿੱਖ ਮੋਦੀ ਦੀ ਆਮਦ ‘ਤੇ ਕੌਮੀ ਮਸਲਿਆਂ ਨੂੰ ਲੈ ਕੇ, ਜਮਹੂਰੀਅਤ ਤਰੀਕੇ ਵਿਰੋਧ ਕਰਨ : ਮਾਨ

ਫਤਿਹਗੜ੍ਹ ਸਾਹਿਬ – “ਹਿੰਦ ਦੇ ਵਜੀਰੇ ਆਜ਼ਮ ਜੋ 25 ਸਤੰਬਰ ਨੂੰ ਅਮਰੀਕਾ ਦੇ ਦੌਰੇ ‘ਤੇ ਜਾ ਰਹੇ ਹਨ, ਉਹਨਾਂ ਵੱਲੋਂ ਹਿੰਦ ਅਤੇ ਪੰਜਾਬ ਵਿਚ ਵੱਸਣ ਵਾਲੀ ਸਿੱਖ ਕੌਮ ਅਤੇ ਹੋਰ ਘੱਟ ਗਿਣਤੀ ਕੌਮਾਂ ਦਾ ਕੀਤੇ ਗਏ ਕਤਲੇਆਮ, ਜਿਆਦਤੀਆਂ ਅਤੇ ਬੇਇਨਸਾਫੀਆਂ ਅਤੇ ਹਿੰਦ ਵਿਚ ਹਿੰਦੂ ਕੱਟੜਵਾਦੀ ਪ੍ਰੋਗਰਾਮਾਂ ਅਤੇ ਸੋਚ ਨੂੰ ਘੱਟ ਗਿਣਤੀ ਕੌਮਾਂ ਊਤੇ ਜਬਰੀ ਲਾਗੂ ਕਰਨ ਦੇ ਕੀਤੇ ਜਾ ਰਹੇ ਅਮਲਾਂ ਵਿਰੁੱਧ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਰੋਸ ਵਿਖਾਵੇ ਵੀ ਕਰਨ ਅਤੇ ਅਮਰੀਕਾ ਦੀ ਸ਼੍ਰੀ ਓਬਾਮਾ ਹਕੂਮਤ ਨੂੰ ਉਸ ਦੇ ਹਿੰਦ ਵਿਚ ਕੀਤੇ ਗਏ ਜਬਰ ਜੁਲਮਾਂ ਵਿਰੁੱਧ ਯਾਦ ਪੱਤਰ ਵੀ ਦੇਣ। ਤਾਂ ਕਿ ਘੱਟ ਗਿਣਤੀ ਕੌਮ ਵਿਰੋਧੀ ਅਮਲ ਕਰਨ ਵਾਲਾ ਕੋਈ ਵੀ ਆਗੂ ਕੌਮਾਂਤਰੀ ਪੱਧਰ ਉਤੇ ਆਪਣੇ ਝੂਠੇ ਅਤੇ ਫਰੇਬੀ ਅਕਸ ਉਤੇ ਕਿਸੇ ਤਰ੍ਹਾਂ ਦਾ ਪਰਦਾ ਪਾਉਣ ਵਿਚ ਕਾਮਯਾਬ ਨਾ ਹੋ ਸਕੇ ਅਤੇ ਅਮਰੀਕਾ ਵਰਗੇ ਅਗਾਂਹਵਧੂ ਮੁਲਕ ਦੀ ਹਕੂਮਤ ਅਜਿਹੇ ਮਨੁੱਖਤਾ ਦੇ ਵੈਰੀ ਆਗੂ ਨੂੰ ਕੌਮਾਂਤਰੀ ਪੱਧਰ ਉਤੇ ਮਾਨਤਾ ਨਾ ਦੇ ਸਕੇ ਅਤੇ ਅਜਿਹੇ ਆਗੂ ਦੁਨੀਆਂ ਨੂੰ ਗੁਮਰਾਹ ਨਾ ਕਰ ਸਕਣ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੌਜੂਦਾ ਹਿੰਦ ਦੇ ਵਜੀਰੇ ਆਜ਼ਮ ਸ਼੍ਰੀ ਮੋਦੀ ਦੀ ਅਮਰੀਕਾ ਯਾਤਰਾ ਉਤੇ ਉਥੋਂ ਦੇ ਸਿੱਖਾਂ , ਮੁਸਲਮਾਨਾਂ ਅਤੇ ਉਥੋਂ ਦੀ ਹਕੂਮਤ ਨੂੰ ਸੁਚੇਤ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਮਨੁੱਖਤਾ ਦੇ ਕਤਲੇਆਮ ਕਰਨ ਵਾਲੇ ਅਤੇ ਸਿੱਖ ਕੌਮ ਨਾਲ ਨਿਰੰਤਰ ਬੇਇਨਸਾਫੀਆਂ ਕਰਨ ਵਾਲੇ ਸ਼੍ਰੀ ਮੋਦੀ ਦਾ ਜੋਰਦਾਰ ਵਿਰੋਧ ਕਰਨ ਅਤੇ ਯਾਦ ਪੱਤਰ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਸ਼੍ਰੀ ਮੋਦੀ ਨੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ 2000 ਤੋਂ ਵੱਧ ਮੁਸਲਮਾਨਾਂ ਦਾ ਤਾਨਾਸ਼ਾਹੀ ਸੋਚ ਅਧੀਨ ਕੇਵਲ ਕਤਲੇਆਮ ਹੀ ਨਹੀਂ ਕਰਵਾਇਆ ਸੀ, ਬਲਕਿ ਮੁਸਲਿਮ ਔਰਤਾਂ ਨਾਲ ਜਬਰ-ਜਿਨਾਹ ਕਰਵਾਉਂਦੇ ਹੋਏ ਉਸ ਸਮੇਂ ਜਿਸ ਨੇ ਵੀਡੀਓਗ੍ਰਾਫੀ ਕਰਵਾਈ ਹੋਵੇ ਅਤੇ 2013 ਵਿਚ ਉਥੈ ਵੱਸੇ 60,000 ਸਿੱਖ ਜਿੰਮੀਂਦਾਰ ਪਰਿਵਾਰਾਂ ਨੂੰ ਬੇਜ਼ਮੀਨੇ ਅਤੇ ਬੇਘਰ ਕੀਤਾ ਹੋਵੇ, ਅਜਿਹੇ ਆਗੂ ਨੂੰ ਕੌਮਾਂਤਰੀ ਪੱਧਰ ਉਤੇ ਬੇਦਾਗ ਜਾਂ ਨਿਰਵਿਵਾਦ ਵੱਜੋਂ ਨਹੀਂ ਵੇਖਿਆ ਜਾ ਸਕਦਾ ਅਤੇ ਨਾ ਹੀ ਅਜਿਹੇ ਮਨੁੱਖਤਾ ਵਿਰੋਧੀ ਆਗੂ ਨੂੰ ਅਮਰੀਕਾ ਵਰਗੇ ਮੁਲਕਾਂ ਵੱਲੋਂ ਕੌਮਾਂਤਰੀ ਪੱਧਰ ‘ਤੇ ਕਿਸੇ ਤਰ੍ਹਾਂ ਦੀ ਮਾਨਤਾ ਮਿਲਣੀ ਚਾਹੀਦੀ ਹੈ। ਇਸ ਲਈ ਅਮਰੀਕਾ ਵਿਚ ਵੱਸਣ ਵਾਲੇ ਸਿੱਖਾਂ ਲਈ ਇਹ ਜਰੂਰੀ ਹੈ ਕਿ ਅਜਿਹੇ ਮਨੁੱਖਤਾ ਦੇ ਕਾਤਲ ਅਤੇ ਦਾਗੀ ਇਨਸਾਨ ਦੇ ਚੇਹਰੇ ਉਤੇ ਚੜ੍ਹਾਏ ਗਏ ਸ਼ਰਾਫ਼ਤ ਦੇ ਨਕਾਬ ਨੂੰ ਲਾਹ ਕੇ , ਉਸ ਦੇ ਖੂੰਖਾਰ ਚੇਹਰੇ ਤੋਂ ਸਮੁੱਚੇ ਸੰਸਾਰ ਨੂੰ ਜਾਣੂੰ ਕਰਵਾਇਆ ਜਾਵੇ। ਤਾਂ ਕਿ ਕੋਈ ਵੀ ਅਮਰੀਕਾ ਵਰਗੀ ਤਾਕਤ ਜਾਂ ਹੋਰ ਕੋਈ ਮੁਲਕ , ਉਸ ਦੀਆਂ ਗੱਲਾਂ ਵਿਚ ਆ ਕੇ  ਗੁੰਮਰਾਹ ਹੋ ਕੇ “ਭੇੜੀਆਂ” ਦੀ ਸਰਪ੍ਰਸਤੀ ਨਾ ਕਰ ਸਕੇ।

ਸ. ਮਾਨ ਨੇ ਯਾਦ ਦਿਵਾਉਂਦੇ ਹੋਏ ਕਿਹਾ ਕਿ 1984 ਵਿਚ ਸਿੱਖ ਕੌਮ ਦੀ ਹੋਈ ਨਸਲਕੁਸ਼ੀ , ਕਤਲੇਆਮ ਦੇ ਕਿਸੇ ਇਕ ਵੀ ਦੋਸ਼ੀ ਨੂੰ ਅਜੇ ਤੱਕ ਮੋਦੀ ਹਕੂਮਤ ਨੇ ਸਜ਼ਾ ਨਹੀਂ ਦਿੱਤੀ ਅਤੇ ਨਾ ਹੀ ਪੰਜਾਬ ਸੂਬੇ ਅਤੇ ਸਿੱਖ ਕੌਮ ਜਿਹਨਾਂ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਮਸਲਿਆਂ ਨੂੰ ਹੱਲ ਕੀਤਾ ਹੈ। ਜਿਵੇਂ ਪੰਜਾਬ ਸੂਬੇ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ , ਪੰਜਾਬ ਦੇ ਹੈਡ ਵਰਕਸ, ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਰਾਈਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਹਵਾਲੇ ਕਰਨ ਦੇ ਰਤੀ ਭਰ ਵੀ ਕੋਈ ਅਮਲ ਨਹੀਂ ਹੋਏ। ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਉਜਾਗਰ ਕਰਨ ਵਾਲੇ ਆਨੰਦ ਮੈਰਿਜ਼ ਐਕਟ ਨੂੰ ਹੋਂਦ ਵਿਚ ਲਿਆਉਣ ਲਈ ਕੋਈ ਅਮਲ ਕੀਤਾ ਗਿਆ ਹੈ। ਸਿੱਖ ਕੌਮ ਦੀ ਮੰਦਭਾਵਨਾ ਅਧੀਨ ਬਣਾਈ ਗਈ ਕਾਲੀ ਸੂਚੀ ਨੂੰ ਖਤਮ ਕਰਨ , ਹੁਣ ਜਦੋਂ ਸ. ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੀ ਕੁਰਬਾਨੀ ਦੇਣ ਦੇਆਖਰੀ ਪੜਾਅ ਵਿਚ ਪੁੱਜ ਚੁੱਕੇ ਹਨ, ਉਸ ਸਮੇਂ ਵੀ ਬੰਦੀ ਸਿੱਖਾਂ ਨੂੰ ਰਿਹਾਅ ਨਾ ਕਰਨ ਦੇ ਅਮਲ , ਫੌਜ ਵਿਚ ਸਿੱਖਾਂ ਦੀ ਭਰਤੀ ਦੇ ਕੋਟੇ ਨੂੰ ਵਧਾਉਣ, ਪੰਜਾਬ ਦੇ ਜਿੰਮੀਂਦਾਰਾਂ ਦੀ ਮਾਲੀ ਹਾਲਤ ਨੂੰ ਠੀਕ ਕਰਨ ਲਈ ਲਹਿੰਦੇ ਵਾਲੇ ਪੰਜਾਬ ਦੀਆਂ ਸਰਹੱਦਾਂ ਖੋਲ੍ਹਣ, ਸਰਹੱਦੀ ਸੂਬਿਆਂ  ਪੰਜਾਬ ਅਤੇ ਕਸ਼ਮੀਰ ਵਿਚ ਅਤੇ ਸਰਹੱਦਾਂ ਉਤੇ ਰੋਜ਼ਾਨਾ ਹੀ ਫੋਰਸਾਂ ਵੱਲੋਂ ਪੰਜਾਬੀਆਂ ਅਤੇ ਕਸ਼ਮੀਰੀਆਂ ਨੂੰ ਸਮਗਲਰ ਆਦਿ ਦਾ ਨਾਮ ਦੇ ਕੇ ਖਤਮ ਕਰਨ ਦੀ ਕੋਈ ਕੋਸਿ਼ਸ਼ ਨਹੀਂ ਹੋ ਰਹੀ। ਬਲਕਿ ਨਿੱਤ ਦਿਹਾੜੇ ਪੰਜਾਬੀਆਂ , ਸਿੱਖਾਂ ਅਤੇ ਕਸ਼ਮੀਰੀਆਂ ਨਾਲ ਵੱਡੇ ਪੱਧਰ ‘ਤੇ ਹਰ ਖੇਤਰ ਵਿਚ ਵਿਤਕਰੇ ਜਾਰੀ ਹਨ। ਫਿਰ ਅਜਿਹੀਆਂ ਬੇਇਨਸਾਫੀਆਂ ਅਤੇ ਜਬਰ ਜੁਲਮ ਕਰਨ ਵਾਲੇ ਵਜੀਰੇ ਆਜ਼ਮ ਜਾਂ ਕਿਸੇ ਹੋਰ ਆਗੂ ਨੂੰ ਅਮਰੀਕਾ ਦੀ ਹਕੂਤਮ ਵੱਲੋਂ ਵੀਜੇ ਦੇਣੇ ਅਤੇ ਉਹਨਾਂ ਦਾ ਮਾਣ ਸਨਮਾਨ ਕਰਨ ਦੇ ਅਮਲ ਹੋਰ ਵੀ ਦੁੱਖ ਦਾਇਕ ਹਨ। ਜਿਸ ਤੋਂ ਅਮਰੀਕਾ ਦੇ ਸਿੱਖਾਂ ਨੂੰ ਸਮੁੱਚੇ ਸੰਸਾਰ ਨੂੰ ਜਾਣੂੰ ਕਰਵਾਉਂਦੇ ਹੋਏ ਵੱਡੇ ਪੱਧਰ ‘ਤੇ ਰੋਸ ਵਿਖਾਵੇ ਕਰਦੇ ਹੋਏ ਅਮਰੀਕਨ ਹਕੂਮਤ ਨੂੰ ਯਾਦ ਪੱਤਰ ਦੇਣ ਦੇ ਫਰਜ਼ ਨਿਭਾਉਣੇ ਬਣਦੇ ਹਨ। ਤਾਂ ਕਿ ਕੋਈ ਵੀ ਭੇੜੀਆ ਅਤੇ ਖੂੰਖਾਰ ਸੋਚ ਵਾਲਾ ਸ਼੍ਰੀ ਮੋਦੀ ਵਰਗਾ ਆਗੂ ਕੌਮਾਂਤਰੀ ਪੱਧਰ ‘ਤੇ ਆਪਣੇ ਆਮ ਨੂੰ ਝੂਠ ਦੇ ਸਹਾਰੇ ਨਾਲ ਬਤੌਰ ਹੀਰੋ ਵੱਜੋਂ ਪੇਸ਼ ਨਾ ਕਰ ਸਕੇ। ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਅਮਰੀਕਨ ਸਿੱਖ ਮੋਦੀ ਦੇ ਡਰਾਮੇ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਉਸਦੀ ਅਸਲੀ ਤਸਵੀਰ ਸੰਸਾਰ ਸਾਹਮਣੇ ਲਿਆਉਣਗੇ।

ਸ.ਮਾਨ ਨੇ ਅਮਰੀਕਾ ਦੀ ਸ਼੍ਰੀ ਓਬਾਮਾ ਹਕੂਮਤ ਦਾ ਧਿਆਨ ਉਹਨਾਂ ਕੌਮਾਂਤਰੀ ਸੰਧੀਆਂ ਵੱਲ ਲਿਆਉਂਦੇ ਹੋਏ ਕਿਹਾ ਕਿ ਹਿੰਦ ਨੂੰ ਫੌਜੀ ਮਦਦ ਅਤੇ ਜੰਗੀ ਸਮਾਨ ਦੇਣ ਤੋਂ ਪਹਿਲਾਂ ਭਾਰਤ ਵੱਲੋਂ ਐਨ ਪੀ ਟੀ, ਸੀ ਟੀ ਬੀ ਟੀ ਅਤੇ ਹੋਰ ਅਮਨ ਚੈਨ ਅਤੇ ਜਮਹੂਰੀਅਤ ਨੂੰ ਸੰਸਾਰ ਪੱਧਰ ‘ਤੇ ਕਾਇਮ ਕਰਨ ਵਾਲੀਆਂ ਸੰਧੀਆਂ ਉਤੇ ਅੱਜ ਤੱਕ ਦਸਤਖ਼ਤ ਹੀ ਨਹੀਂ ਕੀਤੇ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਵਿਚ ਭਾਰਤੀ ਫੌਜ ਅਤੇ ਫੋਰਸਾਂ ਵੱਲੋਂ ਰੋਜ਼ਾਨਾ ਹੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਹੋਏ ਕੋਈ 5-6 ਨਿਰਦੋਸ਼ ਕਸ਼ਮੀਰੀਆਂ ਨੂੰ ਆਨੇ ਬਹਾਨੇ ਬੁਰਾ ਨਾਮ ਦੇ ਕੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਖਤਮ ਕੀਤਾ ਜਾ ਰਿਹਾ ਹੈ। ਜੋ ਭਾਰਤ ਨੂੰ ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਜੰਗੀ ਸਾਜੋ ਸਾਮਾਨ ਮਿਲ ਰਿਹਾ ਹੈ, ਉਸ ਦੀ ਦੁਰਵਰਤੋਂ ਘੱਟ ਗਿਣਤੀ ਕੌਮਾਂ ਨੂੰ ਦਬਾਉਣ , ਉਹਨਾਂ ਦੇ ਹੱਕ ਹਕੂਕ ਕੁਚਲਣ ਲਈ ਕੀਤੀ ਜਾ ਰਹੀ ਹੈ। ਇਸ ਲਈ ਅਮਰੀਕਾ ਵਰਗੇ ਮੁਲਕਾਂ ਨੂੰ ਉਪਰੋਕਤ ਸਮੁੱਚੀਆਂ ਕੌਮਾਂਤਰੀ ਸੰਧੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਪ੍ਰੀਪੇਖ ਵਿਚ ਰੱਖ ਕੇ ਹੀ ਭਾਰਤ ਵਰਗੇ ਹਿੰਦੂਤਵ ਕੱਟੜਵਾਦੀ ਮੁਲਕ ਨਾਲ ਕਿਸੇ ਤਰ੍ਹਾਂ ਦੀ ਵਪਾਰਕ ਸੰਧੀ ਕਰਨ ਜਾਂ ਨਾ ਕਰਨ ਦਾ ਫੈਸਲਾ ਲੈਣ ਚਾਹੀਦਾ ਹੈ। ਸ. ਮਾਨ ਨੇ ਇਹ ਵੀ ਮੰਗ ਕੀਤੀ ਕਿ ਜਿਹਨਾਂ ਕਾਤਲਾਂ ਨੇ ਸਿੱਖ ਕੌਮ ਦਾ ਕਤਲੇਆਮ ਕੀਤਾ ਹੈ, ਉਹਨਾਂ ਨੂੰ ਇੰਟਰਨੈਸ਼ਨਲ ਕੋਰਟ ਆਫ਼ ਹੇਗ ਦੇ ਕੌਮਾਂਤਰੀ ਕਾਨੂੰਨਾਂ , ਕਨਵੈਨਸ਼ਨਜ਼ ਅਤੇ ਸੰਧੀਆਂ ਅਧੀਨ ਏਸ਼ੀਆ ਵਾਚ ਹਿਊਮਨ ਰੲਾਟਿਸ ਅਤੇ ਅਮਨੈਸਟੀ ਇੰਟਰਨੈਸ਼ਨਲ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਕੌਮਾਂਤਰੀ ਕਾਨੂੰਨਾਂ ਅਧੀਨ ਅਵੱਸ਼ ਸਜ਼ਾ ਦੇਣ ਦਾ ਪ੍ਰਬੰਧ ਕਰਨ ਦਾ ਉਦਮ ਕਰਨਾ ਚਾਹੀਦਾ ਹੈ, ਨਾ ਕਿ ਕੱਟੜਵਾਦੀ ਹਿੰਦੂਤਵ ਮੁਲਕ ਨਾਲ ਫੌਜੀ ਅਤੇ ਪ੍ਰਮਾਣੂੰ ਸਮਝੌਤੇ ਕਰਕੇ। ੳੋਿਜਹਾ ਕਰਕੇ ਹੌ ਅਮਰੀਕਾ ਅਸਲੀਅਤ ਵਿਚ ਆਪਣੇ “ਮਨੁੱਖੀ ਹੱਕਾਂ ਦੇ ਅਲੰਬਰਦਾਰ” ਕਹਾਉਣ ਨੂੰ ਕਾਇਮ ਰੱਖ ਸਕਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>