ਦਿੱਲੀ ਵਿੱਖੇ ਆਉਂਦੇ ਮੁਜ਼ਾਹਰਾਕਾਰੀਆਂ ਦੀ ਲਾਈਫਲਾਈਨ ਬਣਿਆ ਗੁਰਦੁਆਰਾ ਬੰਗਲਾ ਸਾਹਿਬ : ਜੀ.ਕੇ.

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਜਾਣਕਾਰੀ ਅੱਜ ਦਿੱਤੀ ਗਈ। ਬਰਤਾਨੀਆ ਦੀ ਸਿੱਖ ਪ੍ਰੈਸ ਐਸੋਸਿਏਸ਼ਨ ਦੀ ਸਾਥੀ ਸੰਸਥਾਂ ਬੇਸਿਕ ਆੱਫ ਸਿੱਖੀ ਦੇ ਸਹਿਯੋਗ ਨਾਲ ਸੰਸਾਰ ਦੇ ਮੁੱਖ ਸ਼ਹਿਰਾਂ ’ਚ ਲੰਗਰ ਦੀ ਜਰੂਰਤ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਟੀਚੇ ਨਾਲ 5 ਤੋਂ 11 ਅਕਤੂਬਰ ਤਕ ਕੌਮਾਂਤਰੀ ਲੰਗਰ ਹਫਤਾ ਆਯੋਜਿਤ ਕਰਨ ਦਾ ਵੇਰਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦਫ਼ਤਰ ਵਿੱਖੇ ਪੱਤਰਕਾਰਾਂ ਨੂੰ ਦਿੱਤਾ।

ਜੀ.ਕੇ. ਨੇ ਲੰਗਰ ਦੀ ਜ਼ਰੂਰਤ ਨੂੰ ਵੰਡ ਛੱਕਣ ਦੇ ਗੁਰੂ ਸਿਧਾਂਤ ਸੱਦਕਾ ਭੁੱਖ ਨਾਲ ਲੜਨ ਨਾਲ ਵੀ ਜੋੜਿਆ। ਉਨ੍ਹਾਂ ਕਿਹਾ ਕਿ ਸਿੱਖ ਧਰਮ ਬਿਨਾਂ ਕਿਸੇ ਜਾਤ,ਧਰਮ, ਉਮਰ ਤੇ ਅਮੀਰੀ ਗਰੀਬੀ ਦੇ ਵਿੱਤਕਰੇ ਤੋਂ ਉੱਤੇ ਉਠ ਕੇ ਸਭ ਨੂੰ ਇਕੋ ਜਿਹਾ ਸਮਝਣ ਦੇ ਸਿਧਾਂਤ ਦੀ ਲੰਗਰ ਦੇ ਜਰੀਏ ਪ੍ਰੋੜਤਾ ਕਰਦਾ ਹੈ। ਬੇਸ਼ਕ ਗੁਰੂ ਘਰਾਂ ’ਚ ਰੋਜ਼ਾਨਾਂ ਲੱਖਾ ਦੀ ਤਦਾਦ ਵਿੱਚ ਸੰਗਤਾਂ ਪੰਗਤ ’ਚ ਬੈਠ ਕੇ ਲੰਗਰ ਛੱਕਦੀਆਂ ਹਨ ਪਰ ਗੁਰੂ ਸਾਹਿਬ ਦੇ ਨਿਵੇਕਲੇ ਸੰਕਲਪ ਨੂੰ ਦੂਜੇ ਧਰਮਾਂ ਦੇ ਲੋਕਾਂ ਤਕ ਪ੍ਰਚਾਰਨ ਲਈ ਲੰਗਰ ਹਫ਼ਤਾ ਮਨਾਉਣ ਦਾ ਫੈਸਲਾ ਲਿਆ ਗਿਆ ਹੈ।ਦਿੱਲੀ ਕਮੇਟੀ ਵੱਲੋਂ ਕੁੱਦਰਤੀ ਕੁਰੋਪੀ ਦੌਰਾਨ ਉੱਤਰਾਖੰਡ, ਜੰਮੂ ਤੇ ਕਸ਼ਮੀਰ, ਨੇਪਾਲ ਅਤੇ ਦਿੱਲੀ ਦੇ ਯਮੁਨਾ ਪੁਸਤੇ ਦੇ ਇਲਾਕਿਆਂ ’ਚ ਕੀਤੀ ਗਈ ਲੰਗਰ ਸੇਵਾ ਦਾ ਹਵਾਲਾ ਦਿੰਦੇ ਹੋਏ ਜੀ।ਕੇ। ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਦਿੱਲੀ ਦੇ ਇੱਕੋ-ਇਕ ਮੁਜ਼ਾਹਰਾਕਾਰੀਆਂ ਦੀ ਥਾਂ ਜੰਤਰ-ਮੰਤਰ ਤੇ ਰੋਜ਼ਾਨਾਂ ਦੁਪਹਿਰ ਨੂੰ ਬੀਤੇ ਛੇ ਮਹੀਨੀਆਂ ਤੋਂ ਕਮੇਟੀ ਵੱਲੋਂ ਭੇਜੇ ਜਾ ਰਹੇ ਲੰਗਰ ਸੱਦਕਾ ਗੁਰਦੁਆਰਾ ਬੰਗਲਾ ਸਾਹਿਬ ਨੂੰ ਇਨਸਾਫ਼ਪਸੰਦਾ ਲਈ ਲਾਈਫਲਾਈਨ ਵੀ ਦੱਸਿਆ।

ਇਸ ਸੰਬੰਧ ’ਚ ਜੀ।ਕੇ। ਨੇ ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਵੱਲੋਂ ਦੱਖਣ ਭਾਰਤ ਤੋਂ ਆਏ ਮੁਜ਼ਾਹਰਾਕਾਰੀਆਂ ਵੱਲੋਂ ਕਈ ਦਿਨ ਤਕ ਡੇਰਾ ਜੰਤਰ-ਮੰਤਰ ਤੇ ਲਗਾਉਣ ਪਿੱਛੇ ਗੁਰੂ ਘਰਾਂ ਤੋਂ ਜਾਉਣ ਵਾਲੇ ਲੰਗਰ ਦੀ ਤਾਕਤ ਨੂੰ ਦੱਸਣ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਰੋਜ਼ਾਨਾਂ ਹਜ਼ਾਰਾਂ ਦੀ ਤਾਦਾਤ ’ਚ ਜਿੱਥੇ ਮੁਜ਼ਾਹਰਾਕਾਰੀ ਸਵੇਰੇ ਤੇ ਰਾਤ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਲੰਗਰ ਛੱਕਦੇ ਹਨ ਉੱਥੇ ਹੀ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਵੀ ਗੁਰੂ ਘਰ ’ਚ ਕਰਕੇ ਗੁਰੂ ਦੀ ਬਾਣੀ ਵੀ ਸਰਵਣ ਕਰਦੇ ਹਨ। 1980 ਦੇ ਦਹਾਕੇ ’ਚ ਸਿੱਖਾਂ ਦੀ ਖਰਾਬ ਹੋਈ ਛਵੀ ਦੇ ਲੰਗਰ ਸੇਵਾ ਨਾਲ ਠੀਕ ਹੋਣ ਦਾ ਵੀ ਜੀ।ਕੇ। ਨੇ ਦਾਅਵਾ ਕੀਤਾ। ਜੀ।ਕੇ। ਨੇ ਲੰਗਰ ਨੂੰ ਅਲੌਕਿਕ ਸਿੱਖ ਵਿਰਾਸਤ ਦੱਸਦੇ ਹੋਏ ਫਾਈਵ ਸਟਾਰ ਹੋਟਲ ’ਚ ਅਕਸਰ ਖਾਣਾਂ ਖਾਣ ਵਾਲੇ ਅਮੀਰ ਇਨਸਾਨਾਂ ਵੱਲੋਂ ਵੀ ਪੰਗਤ ’ਚ ਬੈਠਕੇ ਲੰਗਰ ਛੱਕਣ ਅਤੇ ਛਕਾਉਣ ਵੇਲੇ ਇੱਕ ਆਮ ਸਿੱਖ ਵੱਜੋਂ ਨਿਵੇਕਲਾ ਅਹਿਸਾਸ ਪ੍ਰਾਪਤ ਕਰਨ ਨੂੰ ਵੀ ਗੁਰੂ ਦੀ ਬਖ਼ਸ਼ਿਸ਼ ਦਾ ਪ੍ਰਤੀਕ ਦੱਸਿਆ।

ਗੁਰੂ ਸਾਹਿਬ ਦੇ ਬਖਸੇ ਸਿਧਾਂਤ ਲੰਗਰ ਨੂੰ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਵਧਾਈ ਦਾ ਪਾਤਰ ਦੱਸਦੇ ਹੋਏ ਸਿਰਸਾ ਨੇ ਇਸ ਮੁਹਿੰਮ ਨੂੰ ਯੂ।ਐਨ।ਓ। ਤਕ ਪਹੁੰਚਾਉਣ ਦਾ ਐਲਾਨ ਕੀਤਾ। ਸਿਰਸਾ ਨੇ ਕਿਹਾ ਕਿ ਸਿੱਖ ਧਰਮ ਦੇ ਲੰਗਰ ਸਿਧਾਂਤ ਦੀ ਨਕਲ ਕਰਨ ਦੀ ਕੋਸ਼ਿਸ਼ ਕਈ ਲੋਕ ਕਰਦੇ ਹਨ ਪਰ ਸੰਗਤ ਦੇ ਦਸਵੰਧ ਨਾਲ ਗੁਰੂ ਘਰਾਂ ’ਚ ਲਗਾਤਾਰ ਚਲ ਰਹੇ ਲੰਗਰਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਮੁਹਿੰਮ ਦੌਰਾਨ ਦਿੱਲੀ ਵਿੱਖੇ ਹਸਪਤਾਲ, ਸਲੱਮ ਬਸਤੀਆਂ, ਤਿਹਾੜ ਜੇਲ, ਕਾਰਪੋਰੇਟ ਹਾਊਸ, ਜੰਤਰ-ਮੰਤਰ, ਦਿੱਲੀ ਯੁਨੀਵਰਸਿਟੀ, ਅਨਾਥ ਤੇ ਬ੍ਰਿਧ ਆਸ਼ਰਮਾਂ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਤਕ ਲੰਗਰ ਪਹੁੰਚਾਉਣ ਦੀ ਸਿਰਸਾ ਨੇ ਜਾਣਕਾਰੀ ਦਿੱਤੀ।

ਬੇਸਿਕ ਆੱਫ ਸਿੱਖੀ ਦੀ ਮੈਂਬਰ ਅਵਨੀਤ ਕੌਰ ਨੇ ਆਪਣੀ ਸੰਸਥਾਂ ਦਾ ਨਾਰਾ ‘‘ਹੈਲੋ ਲੰਗਰ-ਗੁੱਡਬਾਇ ਵਰਲਡ ਹੰਗਰ” ਤੇ ਵਿਸ਼ਤਾਰ ਨਾਲ ਚਾਨਣਾ ਪਾਇਆ। ਜੀ।ਕੇ। ਅਤੇ ਸਿਰਸਾ ਵੱਲੋਂ ਵਾਲੰਟਿਅਰਸ ਟੀ-ਸਰਟ ਵੀ ਇਸ ਮੌਕੇ ਜ਼ਾਰੀ ਕੀਤੀ ਗਈ ਜਿਸਦੀ ਸਾਹਮਣੇ ਵਾਲੀ ਸਾਇਡ ਤੇ ਵੱਖ-ਵੱਖ ਧਰਮਾਂ ਦੀ ਧਾਰਮਿਕ ਬਰਾਬਰਤਾ ਨੂੰ ਭੁੱਖ ਨਾਲ ਲੜਨ ਵੱਜੋਂ ਦਰਸ਼ਾਇਆ ਗਿਆ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>