ਗਊ ਦੇ ਮਾਸ ਖਾਣ ਬਾਰੇ ਜਾਂ ਨਾ ਖਾਣ ਬਾਰੇ ਵਿਵਾਦ ਕਿਉ?: ਮਾਨ

ਫਤਿਹਗੜ੍ਹ ਸਾਹਿਬ – “ਜੋ ਅੱਜ ਹਿੰਦੋਸਤਾਨ ਵਿਚ ਗਊ ਦੇ ਮਾਸ ਨੂੰ ਖਾਣ ਲਈ ਵਰਤਣ ਜਾਂ ਨਾ ਵਰਤਣ ਬਾਰੇ ਵਿਵਾਦ ਉਠਿਆ ਹੋਇਆ ਹੈ, ਇਹ ਹਿੰਦੂਤਵ ਸਟੇਟ ਲਈ ਵੱਡਾ ਪ੍ਰਸ਼ਨ ਅਤੇ ਮੁਸ਼ਕਿਲ ਬਣ ਚੁੱਕੀ ਹੈ। ਜਿਸ ਨੂੰ ਹਿੰਦੂਤਵ ਹੁਕਮਰਾਨ ਪ੍ਰਚਾਰ ਕੇ ਇਕ ਤਾਂ ਹਿੰਦੂਤਵ ਸੋਚ ਨੂੰ ਮਜਬੂਤ ਕਰਨਾ ਚਾਹੁੰਦੇ ਹਨ। ਦੂਸਰਾ ਇਸ ਵਿਵਾਦ ਨੂੰ ਫੈਲਾਅ ਕੇ ਵੱਖ ਵੱਖ ਸੂਬਿਆਂ ਜਾਂ ਮੁਲਕ ਦੀਆਂ ਚੋਣਾ ਵਿਚ ਹਿੰਦੂਆਂ ਨੂੰ ਗੁੰਮਰਾਹ ਕਰਕੇ ਵੋਟਾਂ ਪ੍ਰਾਪਤ ਕਰਨ ਦੀ ਤਾਕ ਵਿਚ ਹਨ। 1857 ਦੇ ਗਦਰ ਸਮੇਂ ਮੁਸਲਿਮ ਸਿਪਾਹੀ ਇਸ ਮਹਿਸੂਸ ਕਰਦੇ ਸਨ ਕਿ ਸੂਰ ਦੀ ਫੈਟ ਨੂੰ ਬੰਦੂਕ ਵਿਚ ਵਰਤਿਆ ਜਾਂਦਾ ਹੈ ਜਦੋਂ ਕਿ ਹਿੰਦੂ ਸਿਪਾਹੀ ਮਹਿਸੂਸ ਕਰਦੇ ਹਨ ਕਿ ਗਾਂ ਦੀ ਫੈਟ ਨੂੰ ਵਰਤਿਆ ਜਾਂਦਾ ਹੈ। ਅਸਲੀਅਤ ਵਿਚ ਦੋਵੇਂ ਕੱਟੜ ਜਮਾਤਾਂ ਉਪਰੋਕਤ ਮਾਸ ਦੀ ਵਰਤੋਂ ਕਰਦੀਆਂ ਹਨ। ਇਹੀ ਮੁੱਖ ਕਾਰਨ 1857 ਦੇ ਗਦਰ ਦਾ ਬਣਿਆ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੰਨੀ ਦਿਨੀਂ ਗਊ ਦੇ ਮਾਸ ਦੀ ਖਾਣੇ ਵਿਚ ਵਰਤੋਂ ਕਰਨ ਜਾਂ ਨਾ ਕਰਨ ਦੇ ਉੱਠੇ ਵਿਵਾਦ ਉਤੇ ਆਪਣਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ 1947 ਵਿਚ ਜਦੋਂ ਮੁਸਲਮਾਨ ਦਾ ਆਪਣਾ ਮੁਲਕ ਪਾਕਿਸਤਾਨ ਬਣ ਗਿਆ ਤੇ ਹਿੰਦੂਆਂ ਦਾ ਆਪਣਾ ਮੁਲਕ ਭਾਰਤ ਹੋਂਦ ਵਿਚ ਆ ਗਿਆ ਉਸ ਉਪਰੰਤ ਹੀ ਗਊ ਦੇ ਮਾਸ ਅਤੇ ਸੂਰ ਦੇ ਮਾਸ ਬਾਰੇ ਸਮੱਸਿਆ ਬਣ ਗਈ। ਹਿੰਦੂ ਕੌਮ ਇਹ ਮਹਿਸੂਸ ਕਰਦੀ ਹੈ ਕਿ ਗਊ ਇਕ ਪਵਿੱਤਰ ਪਸ਼ੂ ਹੈ ਜੋ ਸਾਨੂੰ ਦੁੱਧ ਦਿੰਦੀ ਹੈ, ਜਿਸ ਦਾ ਪਿਸ਼ਾਬ ਆਯੁਰਵੈਦਿਕ ਦਵਾਈਆਂ ਵਿਚ ਵਰਤਿਆ ਜਾਂਦਾ ਹੈ ਅਤੇ ਜਿਸ ਦਾ ਗੋਹਾ ਸਾਡੀਆਂ ਦੇਹਾਤੀ ਰਸੋਈਆਂ ਦੀਆਂ ਕੰਧਾਂ ਅਤੇ ਫਰਸ਼ਾਂ ਨੂੰ ਲਿੱਪਣ ਲਈ ਵਰਤਿਆ ਜਾਂਦਾ ਹੈ। ਜਦੋਂ ਸਵਰਗਵਾਸੀ ਵਜੀਰੇ ਆਜਮ ਲਾਲ ਬਹਾਦਰ ਸ਼ਾਸਤਰੀ ਮਿਸਰ ਵਿਚ ਆਪਣੀ ਸਟੇਟ ਯਾਤਰਾ ‘ਤੇ ਗਏ ਤਾਂ ਉਹਨਾਂ ਨੂੰ ਨਾਈਲ ਹਿਲਟਨ ਵਿਚ ਠਹਿਰਾਇਆ ਗਿਆ ਸੀ। ਇਸ ਰਿਹਾਇਸ਼ ਦੇ ਇਕ ਪਾਸੇ ਰਸੋਈ ਬਣਾਈ ਗਈ। ਸ਼੍ਰੀ ਸ਼ਾਸਤਰੀ ਦੀ ਪਤਨੀ ਜੋ ਆਪਣੇ ਨਾਲ ਸਮਾਨ ਵਿਚ ਗਾਂ ਦਾ ਗੋਹਾ ਲੈ ਗਈ ਸੀ, ਉਸ ਨੇ ਉਸ ਨਾਲ ਕੰਧਾਂ ਅਤੇ ਫਰਸ਼ ਨੂੰ ਲਿੱਪਿਆ। ਜਦੋ ਇਸ ਦੇ ਗੋਹੇ ਅਤੇ ਪਿਸ਼ਾਬ ਦੀ ਆਮ ਜਿੰਦਗੀ ਵਿਚ ਵਰਤੋਂ ਕੀਤੀ ਜਾਂਦੀ ਹੈ , ਫਿਰ ਉਸ ਗਊ ਦੀ ਪੂਜਾ ਹਿੰਦੂ ਕਿਸ ਬਿਨ੍ਹਾਂ ‘ਤੇ ਕਰਦੇ ਹਨ। ਸਵ: ਜਵਾਹਰਲਾਲ ਨਹਿਰੂ ਆਮ ਤੌਰ ‘ਤੇ ਹੀ ਗਊ ਦੇ ਮਾਸ ਨੂੰ ਖਾਂਦੇ ਸਨ ਅਤੇ ਉਹ ਗਊ ਵਿਚ ਕੋਈ ਵਿਸ਼ਵਾਸ ਨਹੀਂ ਸਨ ਰੱਖਦੇ। ਭਾਵੇਂ ਕਿ ਉਹ ਜਨਮ ਤੋਂ ਹੀ ਬ੍ਰਾਹਮਣ ਸੀ। ਉਸ ਦੀ ਦੋਸਤੀ ਅੰਗਰੇਜ਼ ਲੇਡੀ ਮਾਊਂਟ ਬੈਟਨ ਨਾਲ ਸੀ। ਜਦੋਂ ਮਾਊਂਟ ਬੈਟਨ ਭਾਰਤ ਨੂੰ ਛੱਡ ਗਈ ਤਾਂ ਉਸ ਨੇ ਸ਼੍ਰੀ ਨਹਿਰੂ ਲਈ ਅਲਬਰਟਾ ਤੋਂ ਗਊ ਦਾ ਮਾਸ ਜੋ ਦੁਨੀਆਂ ਵਿਚ ਸਭ ਤੋਂ ਵਧੀਆ ਗਊ ਦਾ ਮਾਸ ਖਵਾਉਂਦਾ ਹੈ, ਉਹ ਸ਼੍ਰੀ ਨਹਿਰੂ ਲਈ ਭੇਜਦੀ ਰਹੀ। ਇਸ ਤੋਂ ਇਲਾਵਾ ਮਾਊਂਟ ਬੈਟਨ ਸ਼੍ਰੀ ਨਹਿਰੂ ਨੂੰ ਸਮੇਂ ਸਮੇਂ ‘ਤੇ ਸਭ ਤੋਂ ਵਧੀਆ ਸਕੌਚ ਵੀ ਭੇਜਦੀ ਸੀ। ਉਸ ਸਮੇਂ ਤੋਂ ਹੀ ਨਹਿਰੂ ਪਰਿਵਾਰ ਗਊ ਦਾ ਮਾਸ ਖਾਂਦਾ ਆ ਰਿਹਾ ਹੈ।

ਸ. ਮਾਨ ਨੇ ਹੋਰ ਵੇਰਵੇ ਦਿੰਦੇ ਹੋਏ ਕਿਹਾ ਕਿ ਜਦੋਂ ਰਾਜੀਵ ਗਾਂਧੀ ਹਿੰਦ ਦੇ ਵਜੀਰੇ ਆਜ਼ਮ ਬਣੇ ਤਾਂ ਉਹਨਾਂ ਦੇ ਖਾਣ ਲਈ ਬੇਕਰੀ ਦਾ ਸਮਾਨ ਜਿਵੇਂ ਬਰੈਡ ਵਗੈਰਾ ਸਭ ਰੋਮ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਰੋਮ ਤੋਂ ਆਉਂਦੇ ਸੀ। ਜਦੋਂ ਯਾਤਰੀਆਂ ਦੀ ਘਾਟ ਦੇ ਕਾਰਨ ਉਪਰੋਕਤ ਹਵਾਈ ਊਡਾਨ ਨੂੰ ਮਨਸੂਖ ਕਰਨਾ ਪਿਆ ਸੀ। ਬਾਅਦ ਵਿਚ ਜਦੋਂ ਏ ਬੀ ਵਾਜਪਾਈ ਹਿੰਦ ਦੇ ਵਜੀਰੇ ਆਜ਼ਮ ਬਣੇ ਤਾਂ ਊਹ ਵੀ ਰੋਜ਼ਾਨਾ ਆਪਣੀ ਸ਼ਾਮ ਨੂੰ ਸਕੌਚ ਦੀ ਵਰਤੋਂ ਕਰਦੇ ਸੀ, ਉਹ ਵੀ ਇਕ ਬ੍ਰਾਹਮਣ ਹੁੰਦੇ ਹੋਏ ਨਹਿਰੂ ਦੀ ਤਰ੍ਹਾਂ ਗਊ ਦਾ ਮਾਸ ਖਾਣਾ ਪਸੰਦ ਕਰਦੇ ਸਨ। ਬ੍ਰਾਹਮਣ ਵਜੀਰੇ ਆਜਮਾਂ ਦੀ ਉਪਰੋਕਤ ਗਊ ਮਾਸ ਦੇ ਮੁੱਦੇ ਇਹ ਨਿਚੋੜ ਦਾ ਸੱਚ ਹੈ।

ਜਿੱਥੋਂ ਤੱਕ ਸਿੱਖ ਕੌਮ ਦਾ ਸੰਬੰਧ ਹੈ,ਉਹ ਆਪਣੇ ਸਰਬ ਉੱਚ ਅਸਥਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਹਲਾਲ ਕੀਤਾ ਹੋਇਆ ਮਾਸ ਕਦੀ ਨਹੀਂ ਖਾਂਦੇ ਜੋ ਕਿ ਮੁਸਲਿਮ ਕੌਮ ਖਾਂਦੀ ਹੈ। ਜਿਹੜੇ ਸਿੱਖ ਮਾਸ ਦੀ ਵਰਤੋਂ ਕਰਦੇ ਹਨ, ਉਹ ਕੇਵਲ ਝਟਕੇ ਦਾ ਮੀਟ ਖਾਂਦੇ ਹਨ, ਜਿਸ ਦਾ ਭਾਵ ਅਰਥ ਇਹ ਹੈ ਕਿ ਉਹ ਕਿਰਪਾਨ ਨਾਲ ਇਕੋ ਝਟਕੇ ਨਾਲ ਉਸ ਦੀ ਗਰਦਨ ਨੂੰ ਕੱਟਦੇ ਹਨ। ਇਸ ਲਈ ਸਿੱਖਾਂ ਲਈ ਗਾਂ ਅਤੇ ਸੂਰ ਪਵਿੱਤਰ ਪਸ਼ੂ ਨਹੀਂ ਹਨ, ਪ੍ਰੰਤੂ ਕੁਝ ਸਿੱਖ ਅਨੁਸ਼ਾਸਿਤ ਤੌਰ ‘ਤੇ ਮਾਸ ਦੀ ਵਰਤੋਂ ਆਪਣੀ ਜਿੰਦਗੀ ਵਿਚ ਬਿਲਕੁਲ ਨਹੀਂ ਕਰਦੇ। ਇਹ ਉਹਨਾਂ ਦੀ ਇੱਛਾ ਸ਼ਕਤੀ ‘ਤੇ ਨਿਰਭਰ ਕਰਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>