ਕਾਠਮੰਡੂ – ਨੇਪਾਲ ਵਿੱਚ ਸੰਵਿਧਾਨ ਦੇ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਅਤੇ ਸਿਆਸੀ ਚਾਲਾਂ ਦੇ ਬਾਵਜੂਦ ਕੇਪੀ ਸ਼ਰਮਾ ਓਲੀ ਨਵੇਂ ਪਰਧਾਨਮੰਤਰੀ ਚੁਣ ਲਏ ਗਏ ਹਨ। ਕੇਪੀ ਸ਼ਰਮਾ ਨੇ ਸੰਸਦ ਵਿੱਚ ਆਪਣੇ ਰਾਜਸੀ ਵਿਰੋਧੀ ਸੁਸ਼ੀਲ ਕੋਇਰਾਲਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਨੇਪਾਲ ਸੰਸਦ ਵਿੱਚ ਹੋਏ ਮੱਤਦਾਨ ਵਿੱਚ ਸੀਪੀਐਨ-ਯੂਐਮਐਲ ਦੇ ਪ੍ਰਮੁੱਖ ਕੇਪੀ ਨੂੰ 338 ਵੋਟ ਮਿਲੇ, ਜਦੋਂ ਕਿ ਨੇਪਾਲ ਕਾਂਗਰਸ ਦੇ ਪ੍ਰਧਾਨ ਕੋਇਰਾਲਾ ਨੂੰ ਸਿਰਫ਼ 249 ਵੋਟ ਮਿਲੇ। ਪ੍ਰਧਾਨਮੰਤਰੀ ਦੀ ਚੋਣ ਲਈ 299 ਵੋਟਾਂ ਦੀ ਲੋੜ ਸੀ। ਇਸ ਚੋਣ ਦੌਰਾਨ 587 ਸੰਸਦ ਮੈਂਬਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ।
ਕੇਪੀ ਨੂੰ ਯੂਸੀਪੀਐਨ-ਮਾਓਵਾਦੀ, ਰਾਸ਼ਟਰੀ ਪਰਜਾਤੰਤਰਿਕ ਪਾਰਟੀ –ਨੇਪਾਲ, ਮਧੇਸੀ ਜਨਾਧਿਕਾਰ ਫੋਰਸ-ਡੈਮੋਕ੍ਰੇਟਿਕ ਦੇ ਨਾਲ ਹੀ ਕੁਝ ਹੋਰ ਦਲਾਂ ਦਾ ਸਮਰਥਣ ਵੀ ਪ੍ਰਾਪਤ ਸੀ। ਦੂਸਰੀ ਤਰਫ਼ ਯੂਨਾਈਟਿਡ ਡੈਮੋਕ੍ਰੇਟਿਕ ਮਧੇਸੀ ਫਰੰਟ ਵਿੱਚ ਸ਼ਾਮਿਲ ਚਾਰ ਦਲਾਂ ਨੇ ਕੋਇਰਾਲਾ ਦਾ ਸਮਰਥਣ ਕੀਤਾ।