ਬਾਦਲ ਦਾ ਨਾਮ ਵੀ ਬਾਬਰ ਵਾਲੇ ਪੰਨੇ ਤੇ ਦਰਜ ਹੋਵੇਗਾ- ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆ ਵਿੱਚ ਖਿਲਾਰ ਕੇ ਸਿੱਖ ਪੰਥ ਦੇ ਹਿਰਦਿਆ ਨੂੰ ਵਲੰਧਰ ਕੇ ਰੱਖ ਦਿੱਤਾ ਹੈ ਪਰ ਪੰਜਾਬ ਦਾ ਮੌਜੂਦਾ ਬਾਬਰ (ਬਾਦਲ) ਸਰਕਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਨਸਾਫ ਮੰਗ ਰਹੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਰਹੀ ਹੈ ਜਿਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਇੱਕ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਇਲਾਵਾ ਹੋਰ ਕੁਝ ਵੀ ਮਹੱਤਵਪੂਰਨ ਨਹੀ ਹੋ ਸਕਦਾ ਪਰ ਬਾਦਲ ਸਰਕਾਰ ਦੇ ਰਾਜ ਵਿੱਚ ਹਰ ਰੋਜ਼ ਗੁਰੂ ਸਾਹਿਬ ਦਾ ਕਿਸੇ ਨਾ ਕਿਸੇ ਥਾਂ ਤੇ ਨਿਰਾਦਰ ਹੁੰਦਾ ਹੈ ਪਰ ਸਰਕਾਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਨਸਾਫ ਮੰਗਦੇ ਬੇਦੋਸ਼ੇ ਸਿੱਖਾਂ ਨੂੰ ਹੀ ਗ੍ਰਿਫਤਾਰ ਕਰ ਰਹੀ ਹੈ। ਉਹਨਾਂ ਕਿਹਾ ਕਿ  ਬਾਬਾ ਰਣਜੀਤ ਸਿੰਘ ਢੱਡਰੀਆ ਵਾਲਾ ਤੇ ਭਾਈ ਪੰਥਪ੍ਰੀਤ ਸਿੰਘ ਨੂੰ ਸਾਥੀਆ ਸਮੇਤ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ਕਿ ਉਹ ਸ੍ਰੀ ਗੁਰੂ ਗਰੰਥ ਸਾਹਿਬ ਦੀ ਸੇਵਾ ਸੰਭਾਲ ਦੀ ਅਵਾਜ਼ ਬੁਲੰਦ ਕਰਦੇ ਹਨ ਤੇ ਸਰਕਾਰ ਦੀਆ ਪੰਥ ਵਿਰੋਧੀ ਨੀਤੀਆ ਤੇ ਕੁਰੀਤੀਆ ਨੂੰ ਜਨਤਕ ਕਰਕੇ ਸੰਗਤਾਂ ਨੂੰ ਸੁਚੇਤ ਕਰਦੇ ਹਨ ਜਿਹੜਾ ਬਾਦਲ ਤੇ ਉਸ ਦੀ ਜੁੰਡਲੀ ਭਾਉਦਾ ਨਹੀ ਹੈ। ਸ੍ਰ ਸਰਨਾ ਨੇ ਕਿਹਾ ਕਿ ਬਾਬਰ ਤਾਂ ਪਾਪ ਦੀ ਜੰਝ ਕਾਬਲ ਤੋ ਲੈ ਕੇ ਆਇਆ ਸੀ ਜਿਸ ਦਾ ਵਰਨਣ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਡਤਾ ਨਾਲ ਸੱਚਾਈ ਪੇਸ਼ ਕਰਕੇ ਬਾਬਰ ਨੂੰ ਜਾਣੂ ਕਰਵਾਇਆ ਸੀ ਕਿ ਜੋ ਕੁਝ ਉਹ ਕਰ ਰਿਹਾ ਹੈ ਉਹ ਗਲਤ ਹੈ,ਠੀਕ ਇਸੇ ਤਰ੍ਹਾਂ ਹੀ ਬਾਦਲ ਵੀ ਬਾਬਰ ਵਾਲੀ ਭੂਮਿਕਾ ਨਿਭਾ ਕੇ ਲੋਕਾਂ  ’ਤੇ ਜ਼ੁਲਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਫਲਸਫਾ ਬਾਬੇ ਨਾਨਕ ਦੀ ਵਿਚਾਰਧਾਰਾ ਵਾਲਾ ਹੁੰਦਾ ਸੀ ਪਰ ਅੱਜ ਬਾਦਲ ਅਕਾਲੀ ਬਨਾਮ ਕਾਲੀ ਦਲ ਦਾ ਫਲਸਫਾ ਨਾਗਪੂਰ ਦੀ ਵਿਚਾਰਧਾਰਾ ਵਾਲਾ ਹੈ ਜਿਸ ਕਰਕੇ ਸਿੱਖਾਂ ਤੇ ਜ਼ੁਲਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬਾਦਲ ਸਰਕਾਰ ਕੋਲ ਜੇਕਰ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਸਮੱਰਥਾ ਨਹੀ ਹੈ ਤਾਂ ਬਾਦਲ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ। ਉਹਨਾਂ ਬਾਦਲ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਬੰਦੀ ਬਣਾਏ ਗਏ ਸੰਤਾਂ ਮਹਾਂ ਪੁਰਸ਼ਾ ਤੇ ਸੰਗਤਾਂ ਨੂੰ ਬਿਨਾਂ ਕਿਸੇ ਦੇਰੀ ਤੋ ਰਿਹਾਅ ਕੀਤਾ ਜਾਵੇ ਨਹੀ ਤਾਂ ਸਿੱਟੇ ਭੁਗਤਣ ਲਈ ਤਿਆਰ ਰਹੇ। ਉਹਨਾਂ ਕਿਹਾ ਕਿ ਬਾਦਲ ਦਾ ਨਾਮ ਵੀ ਬਾਬਰ ਦੇ ਨਾਲ ਹੀ ਮਨੁੱਖਤਾ ਦਾ ਘਾਣ ਕਰਨ ਵਾਲੇ ਪੰਨਿਆ ‘ਤੇ ਦਰਜ ਹੋਵੇਗਾ।

This entry was posted in ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>