ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਲਾਨਾ ਕਾਨਵੋਕੇਸ਼ਨ ਆਯੋਜਿਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਲਾਨਾ ਕਾਨਵੋਕੇਸ਼ਨ ਦਾ ਆਯੋਜਨ ਯੂਨੀਵਰਸਿਟੀ ਦੇ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਕਾਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਹਰਿਆਣਾ ਦੇ ਗਵਰਨਰ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਯੂਨੀਵਰਸਿਟੀ ਦੇ ਗ੍ਰਾਂਟ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਵੇਦ ਪ੍ਰਕਾਸ਼ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ । ਕਾਨਵੋਕੇਸ਼ਨ ਦੇ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਹਰਦੇਵ ਸਿੰਘ ਰਿਆੜ, ਸ. ਕੁਲਵੰਤ ਸਿੰਘ ਆਹਲੂਵਾਲੀਆਂ, ਬੀਬੀ ਕਰਮਜੀਤ ਕੌਰ ਦਾਨੇਵਾਲੀਆਂ ਤੋਂ ਇਲਾਵਾ ਗੁਰੁ ਅੰਗਦ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏ ਐਸ ਨੰਦਾ ਵੀ ਹਾਜ਼ਰ ਸਨ ।

ਇਸ ਮੌਕੇ ਮੁੱਖ ਮਹਿਮਾਨ ਵੱਲੋਂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ ਨੂੰ ਅਨਰੇਰੀ ਡਾਕਟਰ ਦੀ ਉਪਾਧੀ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਪ੍ਰੋਫੈਸਰ ਵੇਦ ਪ੍ਰਕਾਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਉਹਨਾਂ ਪਰਿਵਾਰਾਂ ਅਤੇ ਸਮਾਜਿਕ ਭਾਈਚਾਰੇ ਨੇ ਤਰੱਕੀ ਕੀਤੀ ਹੈ ਜਿਹਨਾਂ ਗਿਆਨ ਦੇ ਨਾਲ ਆਪਣੀ ਸਾਂਝ ਪਾਈ ਹੈ । ਉਹਨਾਂ ਕਿਹਾ ਕਿ ਸਾਨੂੰ ਗਿਆਨ ਦੇ ਲਈ ਕਿਤਾਬਾਂ ਦੇ ਨਾਲ ਨੇੜਤਾ ਵਧਾਉਣੀ ਪਵੇਗੀ । ਉਹਨਾਂ ਇਸ ਮੌਕੇ ਕਿਹਾ ਕਿ ਦੇਸ਼ ਦੇ ਵਿੱਚ ਪਿੱਛਲੇ 67 ਵਰਿਆਂ ਦੇ ਦੌਰਾਨ 38 ਗੁਣਾ ਯੂਨੀਵਰਸਿਟੀਆਂ ਦੀ ਗਿਣਤੀ, 79 ਗੁਣਾ ਕਾਲਜਾਂ ਦੀ ਗਿਣਤੀ ਅਤੇ 114 ਗੁਣਾ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਪਰ ਅੱਜ ਦੇ ਸਮੇਂ ਵੀ ਖੇਤੀਬਾੜੀ ਦੇ ਖੇਤਰ ਦੇ ਵਿੱਚ ਵਿਦਿਆਰਥੀਆਂ ਦੀ ਗਿਣਤੀ 1% ਤੋਂ ਵੀ ਘੱਟ ਹੈ । ਉਹਨਾਂ ਕਿਹਾ ਕਿ ਸਾਨੂੰ ਖੇਤੀ ਸੰਬੰਧੀ ਗਿਆਨ ਲੋਕਾਂ ਤੱਕ ਪਹੁੰਚਾਉਣਾ ਵਿਗਿਆਨੀਆਂ ਦੇ ਸਨਮੁਖ ਇਕ ਮੁਖ ਚੁਣੌਤੀ ਹੈ । ਉਹਨਾਂ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਉਹੀ ਸੱਭਿਤਾਵਾਂ ਨੇ ਪਹਿਚਾਣ ਬਣਾਈ ਹੈ ਜਿਹਨਾਂ ਨੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਇਆ ਹੈ । ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਆਪਣੇ ਗਿਆਨ ਦੇ ਵਿੱਚ ਵਾਧਾ ਕਰਨ ਦੇ ਲਈ ਹਮੇਸ਼ਾਂ ਤਤਪਰ ਰਹਿਣਾ ਚਾਹੀਦਾ ਹੈ । ਪ੍ਰੋਫੈਸਰ ਵੇਦ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਜੋਰ ਦੇਕੇ ਆਖਿਆ ਕਿ ਸਖ਼ਤ ਮਿਹਨਤ, ਪੱਕੇ ਇਰਾਦੇ ਦਾ ਕੋਈ ਮੁੱਲ ਨਹੀਂ ਹੈ । ਇਸ ਤੋਂ ਬਗੈਰ ਅਸੀਂ ਸਫ਼ਲਤਾ ਦੀਆਂ ਉਚਾਈਆਂ ਹਾਸਲ ਨਹੀਂ ਕਰ ਸਕਦੇ ।

ਡਾ. ਢਿੱਲੋਂ ਨੇ ਇਸ ਮੌਕੇ ਯੂਨੀਵਰਸਿਟੀ ਦੀ ਸਲਾਨਾ ਰਿਪੋਰਟ ਪੜ੍ਹੀ । ਉਹਨਾਂ ਬੀਤੇ ਸਮੇਂ ਦੌਰਾਨ ਯੂਨੀਵਰਸਿਟੀ ਦੀਆਂ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਸੰਬੰਧੀ ਮੁਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਜਾਣੂੰ ਕਰਵਾਇਆ । ਕਨਵੋਕੇਸ਼ਨ ਦੌਰਾਨ 69 ਵਿਦਿਆਰਥੀਆਂ ਨੂੰ ਪੀ ਐਚ ਡੀ ਦੀ ਡਿਗਰੀ ਅਤੇ 221 ਵਿਦਿਆਰਥੀਆਂ ਨੂੰ ਐਮ ਐਸ ਸੀ ਦੀ ਡਿਗਰੀ ਦੇਕੇ ਸਨਮਾਨਤ ਕੀਤਾ ਗਿਆ । ਇਸ ਮੌਕੇ ਡਾ. ਅਵਤਾਰ ਸਿੰਘ ਅਟਵਾਲ ਗੋਲਡ ਮੈਡਲ ਅਨੁਪ੍ਰੀਆਂ ਕੌਰ ਥਿੰਦ, ਸ. ਕਰਤਾਰ ਸਿੰਘ ਕਾਹਲੋਂ ਗੋਲਡ ਮੈਡਲ 2014-15 ਵਿਵੇਕ ਕੁਮਾਰ ਅਤੇ ਸਿਮਰਨਜੀਤ ਸਿੰਘ, ਲਾਲਾ ਸ੍ਰੀ ਰਾਮ ਜੀ ਮੈਡਲ ਕੁਮਾਰੀ ਨਮਰਤਾ ਸਿੰਘ ਆਹਲੂਵਾਲੀਆਂ, ਸ.ਬਹਾਦਰ ਸਿੰਘ ਗੋਲਡ ਮੈਡਲ ਕੁਮਾਰੀ ਮਨੂ ਤਿਆਗੀ, ਡਾ. ਗੁਰਬਖਸ਼ ਸਿੰਘ ਗਿੱਲ ਅਵਾਰਡ ਕੁਮਾਰੀ ਨਵਨੀਤ ਕੌਰ, ਡਾ.ਕੇ ਕ੍ਰਿਪਾਲ ਸਿੰਘ ਮੈਡਲ ਕੁਮਾਰੀ ਅਕਾਂਕਸ਼ਾ ਪਾਹਵਾ, ਸ. ਇਕਬਾਲ ਸਿੰਘ ਢਿੱਲੋਂ ਮੈਡਲ ਕੁਮਾਰੀ ਸ਼ਰੁਤੀ, ਡਾ. ਸਰਦਾਰ ਸਿੰਘ ਮੈਡਲ ਜਸਰੀਤ ਕੌਰ, ਡਾ. ਨਰਿੰਦਰ ਸਿੰਘ ਰੰਧਾਵਾ ਮੈਡਲ ਕੁਮਾਰੀ ਸ਼ਹਿਨਾਜ਼, ਡਾ.ਬੀ ਆਰ ਸ਼ਰਮਾ ਮੈਡਲ ਵਿਪਨ ਕੁਮਾਰ, ਡਾ. ਜੀ ਐਸ ਸਿੱਧੂ ਮੈਡਲ ਡਾ. ਹਿਨਾ ਆਹੂਜਾ, ਸ੍ਰੀ ਪੂਰਨ ਆਨੰਦ ਅਧਲੱਖਾ ਮੈਡਲ ਪੁਨੀਤ ਕੌਰ, ਡਾ. ਮਨਜੀਤ ਸਿੰਘ ਕੰਗ ਮੈਡਲ ਕੁਮਾਰੀ ਅਮਨਪ੍ਰੀਤ ਕੌਰ, ਭਾਈ ਬਾਲ ਮੁਕੰਦ ਮੈਡਲ ਕੁਮਾਰੀ ਮੋਨਿਕਾ, ਡਾ. ਪੀ ਐਨ ਥਾਪਰ ਗੋਲਡ ਮੈਡਲ ਕੁਮਾਰੀ ਆਤਮਾ ਸਿੰਘ, ਡਾ. ਐਮ ਐਸ ਰੰਧਾਵਾ ਮੈਡਲ ਰੁਪਿੰਦਰ ਤੂਰ ਨੂੰ ਪ੍ਰਦਾਨ ਕੀਤਾ ਗਿਆ । ਇਸ ਮੌਕੇ ਡਾ. ਹਰਿੰਦਰ ਸਿੰਘ ਧਾਲੀਵਾਲ ਨੂੰ ਹੰਸ ਰਾਜ ਪਾਹਵਾ ਮੈਡਲ ਦੇ ਨਾਲ ਵੀ ਸਨਮਾਨਤ ਕੀਤਾ ਗਿਆ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>