ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਨਿਰਦੋਸ਼ ਸਿੰਘਾਂ ਦੀ ਸ਼ਹੀਦੀ ਦੇ ਵਿਰੋਧ ‘ਚ ਦਿੱਲੀ ਦੀਆਂ ਸਮੂਹ ਸਿੰਘ ਸਭਾਵਾਂ ਅਤੇ ਜਥੇਬੰਦੀਆਂ ਨੇ ਸ਼ਾਂਤਮਈ ਰੋਸ ਮੁਜਾਹਰਾ ਕੀਤਾ

ਨਵੀਂ ਦਿੱਲੀ – ਪੱਛਮੀ ਦਿੱਲੀ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾ, ਸਿੰਘ ਸਭਾਵਾਂ ਅਤੇ ਜਥੇਬੰਦੀਆਂ ਨੇ ਛ੍ਰਫਾਂ ਕੈਂਪ, ਵਿਕਾਸ ਪੂਰੀ, ਬਾਹਰੀ ਰਿੰਗ ਰੋਡ ਤੇ ਭਾਰੀ ਗਿਣਤੀ ਵਿਚ ਇਕਠੇ ਹੋ ਕੇ ਰੋਸ ਮੁਜਾਹਰਾ ਕੀਤਾ। ਸੰਗਤ ਨੇ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਉਂਦੇ ਜਾਉਂਦੇ ਰਾਹਗੀਰਾਂ ਨੂੰ ਪਿਛਲੇ ਦਿਨੀ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਬਾਰੇ ਜਾਣਕਾਰੀ ਦਿਤੀ ਅਤੇ ਨਾਲ ਸਰਕਾਰੀ ਤੌਰ ਸਿਖਾਂ ਨਾਲ ਹੋ ਰਹੇ ਜ਼ੁਲਮ ਅਤੇ ਤਸ਼ਦਦ ਬਾਰੇ ਦਸਿਆ। ਇਸ ਪੰਥਕ ਇਕਠ ਵਿੱਚ ਹਰ ਉਮਰ, ਵਰਗ, ਧਰਮ, ਪਾਰਟੀਆਂ ਅਤੇ ਧਾਰਮਿਕ ਜਥੇਬਦੀਆਂ ਨੇ ਇਕ ਮੱਤ ਹੋਕੇ ਨਾ ਕੇਵਲ ਪੰਜਾਬ ਬਲਿਕ ਸੰਸਾਰ ਭਰ ਵਿੱਚ, ਬਾਦਲ ਦਲ ਵਲੋਂ ਸਿੱਖੀ ਅਤੇ ਸਿੱਖ ਸਿਧਾਂਤਾ ਨੂੰ ਲਾਈ ਜਾ ਰਹੀ ਢ਼ਾਅ ਦੇ ਕਰਕੇ ਪੰਥਕ ਅਤੇ ਰਾਜਨੀਤਿਕ ਤੌਰ ਤੇ ਮੁਕਮ੍ਮਲ ਬਾਈਕਾਟ ਦਾ ਐਲਾਨ ਕੀਤਾ। ਨਾਲ ਹੀ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਦੀ ਜਲਦ ਤੋਂ ਜਲਦ ਪਹਿਚਾਣ ਕੇ ਧਾਰਾ ੩੦੨ ਦੇ ਤਹਿਤ ਤ ਕਾਰਵਾਈ ਕੀਤੀ ਜਾਵੇੀ

ਅੰਤ ਵਿੱਚ ਇਸ ਪੰਥਕ ਇਕਠ ਵਿਚ ਆਈਆਂ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਸ। ਇਕ਼ਬਾਲ ਸਿੰਘ (ਦਿੱਲੀ), ਗੁਰਦੀਪ ਸਿੰਘ ਜੀ ਕ੍ਰਿਸ਼ਨਾ ਪਾਰਕ ਤੇ ਮਨਜੀਤ ਸਿੰਘ ਨੇ ਆਸ ਪ੍ਰਗਟਾਈ ਕੀ ਅੱਗੋਂ ਵੀ ਜਦੋਂ ਕਦੇ ਪੰਥਕ ਮਸਲਿਆਂ ਵੇਲੇ ਸਿੱਖ ਸੰਗਤ ਅਤੇ ਪੰਥਕ ਜਥੇ ਬਦੀਆਂ ਇਨਾ ਰਾਜਨੀਤਿਕ ਪਾਰਟੀਆਂ ਦੇ ਛਲਾਵੇ ਵਿੱਚ ਨਾ ਆਕੇ ਇਸੇ ਤਰ੍ਹਾਂ ਇਕ੍ਜੁਟਤਾ ਦਾ ਪ੍ਰਗਟਾਵਾ ਕਰਦੀਆਂ ਰਹਿਣਗਿਆਂ ।

ਇਸ ਰੋਸ ਮੁਜਾਹਰੇ ਵਿੱਚ ਖਾਸ ਗੱਲ ਰਹੀ ਕੀ ਸਮੂਹ ਸੰਗਤਾਂ ਅਤੇ ਜਥੇਬੰਦੀਆਂ ਆਪਣੇ ਆਪਣੇ ਨਾਮ, ਹਉਮੈ, ਅਤੇ ਰਾਜਨੀਤਕ ਲਾਭ ਹਾਣੀ ਛੱਡ ਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਿੱਲੀ ਦੇ ਨਾਮ ਹੇਠ ਇਕਠੇ ਹੋਏ। ਸਿੱਖੀ ਕਦਰਾਂ ਕੀਮਤਾਂ ਨੂੰ ਯਾਦ ਰਖਦੇ ਹੋਏ ਪ੍ਰਦਰਸ਼ਨ ਕਾਰੀਆਂ ਦੇ ਨਾਲ ਨਾਲ ਮੌਜੂਦ ਦਿੱਲੀ ਪੁਲਿਸ ਦੇ ਜਵਾਨਾਂ ਨੂੰ ਵੀ ਪਾਣੀ ਛਕਾਇਆ ਗਿਆ। ਪੱਛਮੀ ਦਿੱਲੀ ਦੀਆਂ ਅਨੇਕ ਸਿੰਘ ਸਭਾਵਾਂ ਦੇ ਪ੍ਰਬੰਧਕਾ ਤੋਂ ਇਲਾਵਾ ਇਸਤਰੀ ਸਤਸੰਗ ਸਭਾਵਾਂ, ਆਮ ਆਦਮੀ ਪਾਰਟੀ ਦੇ ਏਮ।ਏਲ।ਏ। ਜਰਨੈਲ ਸਿੰਘ ਤਿਲਕ ਨਗਰ,ਜਰਨੈਲ ਸਿੰਘ ਰਾਜੋਰੀ ਗਾਰਡਨ,ਜਗਦੀਪ ਸਿੰਘ ਹਰੀ ਨਗਰ, ਪ੍ਰਚਾਰਕ ਪ੍ਰਕਾਸ਼ ਸਿੰਘ ਫਿਰੋਜ੍ਪੁਰੀ, ਸ਼ਿਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਆਪਣੇ ਸਾਥੀਆਂ ਦਿੱਲੀ ਕਮੇਟੀ ਮੇੰਬਰ ਤੇਜਿੰਦਰ ਸਿੰਘ ਗੋਪਾ, ਯੂਥ ਪ੍ਰਧਾਨ ਦਮਨਦੀਪ ਸਿੰਘ, ਇੰਦਰਜੀਤ ਸਿੰਘ ਸੰਤਗੜ, ਦਰਸ਼ਨ ਸਿੰਘ ਕ੍ਰਿਸ਼ਨਾ ਪਾਰਕ, ਪੰਥਕ ਸੇਵਾ ਦਲ ਤੋਂ ਸਰਬਜੋਤ ਸਿੰਘ ਅਤੇ ਸਾਥੀ , ਇੰਦਰਜੀਤ ਸਿੰਘ ਮੋਂਟੀ ਮੇੰਬਰ ਧੰਘੰਛ, ਮਨਪ੍ਰੀਤ ਸਿੰਘ ਵੋਇਸ ਆਫ਼ ਵੋਇਸਲੇਸ, ਹਰਬਿੰਦਰ ਸਿੰਘ ਖਾਲਸਾ, ਇੰਦਰਜੀਤ ਸਿੰਘ, ਜਗਮੋਹਨ ਸਿੰਘ ਵਿਕਾਸ ਪੂਰੀ, ਪੀ ਏਸ ਬਾਵਾ, ਹਰਵਿੰਦਰ ਸਿੰਘ ਮੀਨੂ, ਵੀਰ ਨਵਪ੍ਰੀਤ ਸਿੰਘ, ਅਮਰਜੀਤ ਸਿੰਘ ਉਤਮ ਨਗਰ, ਰਿੰਟਾ ਵੀਰ ਜੀ ਫਤਿਹ ਨਗਰ ਅਤੇ ਸ. ਹਰਚਰਨ ਸਿੰਘ ਪ੍ਰਧਾਨ ਸਿੰਘ ਸਭਾ ਪੁਰਾਣਾ ਮਹਾਵੀਰ ਨਗਰ ਆਦਿ ਹਾਜਰ ਸਨ ।

ਇਸ ਮੌਕੇ ਤੇ ਸੰਗਤਾਂ ਨੂੰ ਹਾਜਿਰ ਰੱਖ ਕੇ ਦਿੱਲੀ ਕਮੇਟੀ ਮੇਂਬਰ ਇੰਦਰਜੀਤ ਸਿੰਘ ਮੋਂਟੀ ਜੋ ਕੀ ਬਾਦਲ ਦਲ ਵੱਲੋਂ ਦਿੱਲੀ ਕਮੇਟੀ ਮੇੰਬਰ ਹਨ ਨੇ ਆਪਣੀਆਂ ਸਾਰੀਆਂ ਪੋਸਟਾਂ ਤੋਂ ਇਸਤੀਫਾ ਦੇਣ ਦੀ ਗਲ ਕਹੀ !

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>