ਬਿਗ-ਬਾੱਸ ਪ੍ਰੋਗਰਾਮ ’ਚ ਗੁਰਬਾਣੀ ਦੀ ਦੁਰਵਰਤੋਂ ਤੇ 100 ਕਰੋੜ ਰੁਪਏ ਹਰਜਾਨੇ ਦਾ ਦਿੱਲੀ ਕਮੇਟੀ ਨੇ ਦਿੱਤਾ ਕਾਨੂੰਨੀ ਨੋਟਿਸ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਲਰ ਟੀ.ਵੀ. ਚੈਨਲ ਤੇ ਚਲਦੇ ਬਿਗ-ਬਾੱਸ ਪ੍ਰੋਗਰਾਮ ’ਚ ਗੁਰਬਾਣੀ ਦੀ ਦੁਰਵਰਤੋਂ ਤੇ 100 ਕਰੋੜ ਰੁਪਏ ਹਰਜਾਨੇ ਦਾ ਕਾਨੂੰਨੀ ਨੋਟਿਸ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਵੱਲੋਂ ਆਪਣੇ ਵਕੀਲ ਰਾਹੀਂ ਇਹ ਨੋਟਿਸ ਵਾਈਕਾੱਮ 18 ਮੀਡੀਆ ਅਤੇ ਇੰਡੇਮੋਲ ਇੰਡੀਆ ਪ੍ਰਾਈਵੇਟ ਲਿਮਿਟੇਡ ਕੰਪਨੀਆਂ ਦੇ ਮੈਨੇਜਿੰਗ ਡਾਈਰੈਕਟਰ ਨੂੰ ਭੇਜਿਆ ਗਿਆ ਹੈ।

11 ਅਕਤੂਬਰ ਨੂੰ ਪ੍ਰਸਾਰਿਤ ਹੋਏ ਐਪੀਸੋਡ ’ਚ ਪ੍ਰੋਗਰਾਮ ਵਿਚ ਭਾਗ ਲੈ ਰਹੇ ਪ੍ਰਿੰਸ ਨਰੂਲਾ ਨਾਂ ਦੇ ਭਾਗੀਦਾਰ ਵੱਲੋਂ ਗੁਰਬਾਣੀ ਦੀ ਤੁੱਕ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਦੀ ਗਲਤ ਵਿਆਖਿਆ ਅਗਰ ਕੋਈ ਪੰਜਾਬੀ ਸੇ ਪੰਗਾ ਲੇ ਤੋ ਉਸਕੀ ਫਾੜ ਦੇਤੇ ਹੈਂ ਦਾ ਹਵਾਲਾ ਦਿੰਦੇ ਹੋਏ ਕਮੇਟੀ ਵੱਲੋਂ ਪਿ੍ਰੰਸ ਦੀ ਇਸ ਸ਼ਬਦਾਵਲੀ ਨੂੰ ਗੈਰਜਿੰਮੇਵਾਰ, ਪੰਥ ਦੇ ਮਾਨ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਬਿਨਾ ਤੱਥਾਂ ਦੀ ਪੜਤਾਲ ਕੀਤੇ ਗੁਰਬਾਣੀ ਦੀ ਵਰਤੋਂ ਸਦਕਾ ਧਾਰਮਿਕ ਭਾਵਨਾਵਾਂ ਦੇ ਭੜਕਨ ਦਾ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ।

ਦੋਨੋਂ ਕੰਪਨੀਆਂ ਵੱਲੋਂ ਸੰਸਾਰ ਭਰ ’ਚ ਵਸਦੇ ਲੋਕਾਂ ਤਕ ਪ੍ਰਸਾਰਿਤ ਕੀਤੇ ਗਏ ਉਕਤ ਪ੍ਰੋਗਰਾਮ ’ਚ ਗੁਰਬਾਣੀ ਦੀ ਗਲਤ ਵਿਆਖਿਆ ਕਰਨ ਦੇ ਕਾਰਨ ਪੈਦਾ ਹੋਏ ਹਲਾਤਾ ਸਦਕਾ ਦੰਗੇ ਭੜਕਨ ਦਾ ਵੀ ਖਦਸਾ ਕਮੇਟੀ ਵੱਲੋਂ ਜਤਾਇਆ ਗਿਆ ਹੈ। ਭਾਰਤੀ ਕਾਨੂੰਨ ਦੀ ਧਾਰਾ 153 ਏ, 295 ਏ ਤੇ 499 ਤਹਿਤ ਅਪਰਾਧ ਹੋਣ ਦਾ ਵੀ ਨੋਟਿਸ ਵਿੱਚ ਹਵਾਲਾ ਦਿੱਤਾ ਗਿਆ ਹੈ। ਨੋਟਿਸ ਪ੍ਰਾਪਤੀ ਦੇ ਤਿੰਨ ਦਿਨਾਂ ਦੇ ਅੰਦਰ ਸਿੱਖ ਕੌਮ ਦੀ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਵੱਜੋਂ 100 ਕਰੋੜ ਰੁਪਏ ਹਰਜਾਨਾ ਦੇਣ ਜਾਂ ਪ੍ਰੋਗਰਾਮ ਦੌਰਾਨ ਇਸ ਸੰਬੰਧ ’ਚ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਵੀ ਨਿਰਮਾਤਾ ਕੰਪਨੀ ਨੂੰ ਸਲਾਹ ਦਿੱਤੀ ਗਈ ਹੈ। ਮੰਗ ਨਾ ਮੰਨਣ ਦੀ ਦਿਸ਼ਾ ’ਚ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਜਾਰੀ ਰਖਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

This entry was posted in ਭਾਰਤ.

One Response to ਬਿਗ-ਬਾੱਸ ਪ੍ਰੋਗਰਾਮ ’ਚ ਗੁਰਬਾਣੀ ਦੀ ਦੁਰਵਰਤੋਂ ਤੇ 100 ਕਰੋੜ ਰੁਪਏ ਹਰਜਾਨੇ ਦਾ ਦਿੱਲੀ ਕਮੇਟੀ ਨੇ ਦਿੱਤਾ ਕਾਨੂੰਨੀ ਨੋਟਿਸ

  1. RATINDER KAUR says:

    GK JI KI BIG BOSS TON 100 CRORE LEKE SIKHAN DIAN BHAVNAVA THEEK HO JANGIAN . TUCI LOK HAREK CHEEZ PAISE NAAL KYON TOLDE HO.JDO GURDWARIAN VICH BHAI JI IK DUJE DIAN DARIA PUTDE HAN TE PGGA LAHUNDE HAN ODO TUCI KYON KOYEE ACTION NHI LAINDE ON JATHEDARA YA BHAI JIA KHILAF. GURDWARA DUKHANIWARN SAHIB VICH KINI BURI TRAH NAAL LARDE SIKH MAI DEKHE HAN TE IK DUJE DIAN PAGGA LAH KE SUT RHE C.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>