ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ‘ਚ ਇਕਜੁੱਟ ਹੋਣ ਦੀ ਲੋੜ੍ਹ-ਦਸ਼ਮੇਸ਼ ਸੇਵਾ ਸੁਸਾਇਟੀ

ਦਿੱਲੀ :  ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਥਾਂਵਾਂ ‘ਤੇ ਸ਼ਰਾਰਤੀ ਅਨਸਰਾਂ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਨਿੰਦਣਯੋਗ ਘਟਨਾ ਕਰਾਰ ਦਿਦਿੰਆਂ ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਦੇ ਜਨਰਲ ਸਕੱਤਰ ਸ. ਇੰਦਰ ਮੋਹਨ ਸਿੰਘ ਨੇ ਪ੍ਰੈਸ ਨੂੰ ਭੇਜੀ ਜਾਣਕਾਰੀ ‘ਚ ਕਿਹਾ ਹੈ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁਚਾਂਣ ਦੇ ਨਾਪਾਕ ਇਰਾਦਿਆਂ ਨਾਲ ਪੰਥ ਵਿਰੋਧੀ ਤਾਕਤਾਂ ਵਲੋਂ ਉਕਤ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਮੋਜੂਦਾ ਹਾਲਾਤਾਂ ‘ਤੇ ਗੰਭੀਰ ਚਿੰਤਾ ਜਤਾਂਦਿਆਂ ਦਸਿਆ ਕਿ ਪੰਜਾਬ ਨੇ ਪਹਿਲਾਂ ਵੀ ਪੰਜਾਬਿਅਤ ਵਿਰੋਧੀ ਤਾਕਤਾਂ ਦੀ ਸਾਜਿਸ਼ਾਂ ਕਾਰਨ ਲੰਮੇ ਸਮੇਂ ਤੱਕ ਸੰਤਾਪ ਹੰਡਾਇਆ ਹੈ ‘ਤੇ ਅਜਿਹੀਆਂ ਤਾਕਤਾਂ ਕੋਮ ‘ਚ ਵੰਡੀਆਂ ਪਾਉਣ ਲਈ ਪੰਜਾਬ ਦੇ ਸੁਖਾਂਵੇ ਮਾਹੋਲ ਨੂੰ ਖੇਰੂ-ਖੇਰੂ ਕਰਨ ਲਈ ਮੁੱੜ੍ਹ ਸਿਰ ਚੁੱਕ ਰਹੀਆਂ ਹਨ, ਜਿਸਦਾ ਸਾਨੂੰ ਸੁਚੇਤ ‘ਤੇ ਇਕਜੁੱਟ ਹੋ ਕੇ ਮੁਕਾਬਲਾ ਕਰਨ ਦੀ ਫੋਰੀ ਤੋਰ ‘ਤੇ ਲੋੜ੍ਹ ਹੈ।ਸ. ਇੰਦਰ ਮੋਹਨ ਸਿੰਘ ਨੇ ਸਮੂਹ ਪੰਜਾਬੀ ਭਾਈਚਾਰੇ ‘ਤੇ ਪੰਥਕ ਧਿਰਾਂ ਨੂੰ ਧਰਨੇ ‘ਤੇ ਬੰਦ ਕਰਨ ਦੀ ਨੀਤੀ ਨੂੰ ਤਿਆਗ ਕੇ ‘ਤੇ ਇਕ ਦੂਜੇ ‘ਤੇ ਕਿੰਤੂ-ਪ੍ਰੰਤੂ ਤੋਂ ਗੁਰੇਜ ਕਰਦਿਆਂ ਗੰਭੀਰਤਾ ਨਾਲ ਇਕਜੁੱਟ ਵਿਚਾਰਾਂ ਕਰਕੇ ਪੰਜਾਬ ਵਿਚ ਅਮਨ ਸ਼ਾਂਤੀ ਕਾਇਮ ਰਖੱਣ ਲਈ ਹਰ ਸੰਭਵ ਯਤਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਨੇ ‘ਤੇ ਆਵਾਜਾਹੀ ਬੰਦ ਕਰਨ ਨਾਲ ਸ਼ਰਾਰਤੀ ਅਨਸਰਾਂ ਦੇ ਨਾਪਾਕ ਮੰਨਸੂਬਿਆਂ ਨੂੰ ਹਵਾ ਮਿਲਦੀ ਹੈ ਅਤੇ ਕੇਵਲ ਆਮ ਜਨਤਾ ਨੂੰ ਹੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ, ਜਿਸ ਨਾਲ ਕਈ ਵਾਰ ਦੁਰਘਟਨਾਗ੍ਰਸਤ ‘ਤੇ ਮਰੀਜ ਸਮੇਂ ਸਿਰ ਹਸਪਤਾਲ ਨਾਂ ਪੁਜੱਣ ‘ਤੇ ਮੋਤ ਦਾ ਸ਼ਿਕਾਰ ਹੋ ਜਾਂਦੇ ਹਨ।
ਸ. ਇੰਦਰ ਮੋਹਨ ਸਿੰਘ ਨੇ ਜਿਥੇ ਪੰਜਾਬ ਸਰਕਾਰ ਨੂੰ ਦੋਸ਼ੀਆਂ ਦੀ ਪਛਾਣ ਕਰਕੇ ਸੱਖਤ ਤੋਂ ਸੱਖਤ ਸਜਾ ਦੇਣ ਦੀ ਅਪੀਲ ਕੀਤੀ ਹੈ, ਉਥੇ ਸਮੂਹ ਸਿੰਘ ਸਭਾਵਾਂ ਨੂੰ ਆਪਣੇ ਇਲਾਕੇ ਦੇ ਗੁਰੂਦੁਆਰਿਆਂ ‘ਚ ਠੀਕਰੀ ਪਹਿਰਾ ਦੇਕੇ ਗੁਰੁ ਘਰਾਂ ਦੀ ਸੁਰਖਿਆਂ ‘ਤੇ ਨਿਗਰਾਨੀ ਮਜਬੂਤ ਕਰਨ ਦੀ ਬੇਨਤੀ ਕੀਤੀ ਹੈ, ਤਾਂ ਜੋ ਇਹੋ ਜਹੀਆਂ ਮੰਦਭਾਗੀ ਘਟਨਾਵਾਂ ‘ਤੇ ਠੱਲ ਪਾਈ ਜਾ ਸਕੇ।

This entry was posted in ਭਾਰਤ.

One Response to ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ‘ਚ ਇਕਜੁੱਟ ਹੋਣ ਦੀ ਲੋੜ੍ਹ-ਦਸ਼ਮੇਸ਼ ਸੇਵਾ ਸੁਸਾਇਟੀ

  1. lovepreet singh says:

    Khalistan jindabaad

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>