ਸ਼ਹੀਦ ਭਾਈ ਕ੍ਰਿਸ਼ਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਸ਼ਹੀਦਾਂ ਦੇ ਨਮਿੱਤ ਸਮਾਗਮ ਸੰਪਨ

ਯਮੁਨਾਨਗਰ – (ਹਰਪ੍ਰੀਤ ਸਿੰਘ, ਹਰਕੀਰਤ ਸਿੰਘ ) ਪੰਜਾਬ ਵਿੱਖੇ ਸਾਹਿਬ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਸ਼ਹੀਦ ਭਾਈ ਕ੍ਰਿਸ਼ਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਦੇ ਸਬੰਧ ਵਿੱਚ ਇਲਾਕੇ ਦੀਆਂ ਸਮੁਹ ਜੱਥੇਬੰਦੀਆਂ ਵਲੋਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ  ਉਪਰਾਂਤ ਪੰਜਾਬ ਸਰਕਾਰ ਅਤੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਮਾੜੀ ਕਾਰਗੁਜਾਰੀ ਦੀ ਨਿਖੇਧੀ ਕੀਤੀ।ਇਸ ਅਰਦਾਸ ਸਮਾਗਮ ਮੋਕੇ ਵਖੋ-ਵੱਖ ਬੁਲਾਰਿਆ ਨੇ ਸੰਗਤਾਂ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਹੀ ਗੁਰੂ ਨਹੀ ਹਨ ਸਗੋਂ ਸਮੁੱਚੀ ਮਨੁਖਤਾ ਨੂੰ ਆਪਸੀ ਭਾਈਚਾਰੇ ਦਾ ਸਮਾਨ ਸੰਦੇਸ਼ ਦਿੰਦੇ ਹਨ ਅਤੇ ਇਸ ਗ੍ਰੰਥ ਵਿੱਚ ਜਿੱਥੇ 6 ਗੁਰੂ ਸਾਹਿਬਾਨ ਦੀ ਬਾਣੀ ਅੰਕਿਤ ਹੈ ਉੱਥੇ ਨਾਲ ਹੀ ਵਖੋਂ – ਵੱਖ ਜਾਤਾਂ-ਮਜਹਬਾਂ ਦੇ 15 ਭਗਤ (ਬਾਬਾ ਫਰੀਦ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਜੈ ਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਸਧਨਾ ਜੀ, ਭਗਤ ਧੰਨਾ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ) ਅਤੇ 11 ਭੱਟਾਂ ਸਮੇਤ 3 ਗੁਰਸਿੱਖਾਂ ਦੀ ਬਾਣੀ ਦਰਜ ਹੈ।ਇੱਕ ਪਰਮਾਤਮਾ ਨੂੰ ਮਨੰਣ ਵਾਲਾ ਜਗਿਆਸੂ ਹਰ ਕੋਮ, ਮਜਹਬ, ਜਾਤੀ ਤੋਂ ਉਤਾਂਹ ਉਠ ਕੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਭਗਤਾਂ ਨੂੰ ਨਤਮਸਤਕ ਹੁੰਦਾ ਹੈ।ਇਸ ਸਮਾਗਮ ਵਿੱਚ ਸ਼ਾਮਿਲ ਬੁਲਾਰਿਆਂ ਨੇ ਅਪਣੀ ਭੜਾਸ ਕਢੱਦਿਆਂ ਕਿਹਾ ਕਿ ਅਪਣੇ ਆਪ ਨੂੰ ਪੰਥਕ ਕਹਾਉਨ ਵਾਲੇ ਪਰਕਾਸ਼ ਸਿੰਘ ਬਾਦਲ ਨੇ ਸਿੱਖ ਕੋਮ ਦਾ ਘਾਣ ਕਰ ਸ਼੍ਰੀ ਅਕਾਲ ਤਖੱਤ ਸਾਹਿਬ ਦੀ ਸਾਖ ਨੂੰ ਢਾਹ ਲਾਈ ਹੈ ਅਤੇ ਜੱਥੇਦਾਰਾਂ ਤੋਂ ਡੇਰਾਮੁੱਖੀ ਦੇ ਸਪਸ਼ਟੀਕਰਨ ਨੂੰ ਮੁਆਫੀਨਾਮਾ ਬਨਾ ਕੇ ਪਹਿਲਾ ਹੁਕਮਨਾਮਾ ਜਾਰੀ ਕੀਤਾ ਅਤੇ ਸਿੱਖਾਂ ਦੇ ਭਾਰੀ ਰੋਹ ਨੂੰ ਵੇਖਦੇ ਬਾਅਦ ਵਿੱਚ ਬਾਦਲ ਨੇ ਜੱਥੇਦਾਰਾਂ ਕੋਲੋ ਸ਼੍ਰੀ ਅਕਾਲ ਤਖੱਤ ਸਾਹਿਬ ਜੀ ਤੋਂ ਜਾਰੀ ਹੁਕਮਨਾਮਾ ਰੱਦ ਕਰਵਾ ਕੇ ਸਿੱਖੀ ਰਵਾਇਤਾਂ ਅਤੇ ਕੋਮ ਦੀ ਹੇਠੀ ਕੀਤੀ ਹੈ ਅਤੇ ਬਰਗਾੜੀ ਵਿਖੇ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਉਪਰਾਂਤ ਸ਼ਾਂਤਮਈ ਧਰਨਾ ਦੇ ਰਹੇ ਨਿਹੱਥੇ ਸਿਖਾਂ ਤੇ ਲਾਠੀਚਾਰਜ, ਅੱਥਰੂ ਗੈਸ ਅਤੇ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਵਿੱਚ 2 ਸਿੰਘ ਸ਼ਹੀਦ ਹੋਇ ਅਤੇ ਕਈ ਗੰਭੀਰ ਜਖਮੀ ਹੋਇ।ਸਿੱਖ ਕੋਮ ਵਿੱਚ ਕੀਤੀਆਂ ਜਾ ਰਹੀਆਂ ਸਾਜਿਸ਼ਾਂ ਅਤੇ ਕੋਮ ਵਿਰੋਧੀ ਕੀਤੇ ਜਾ ਰਹੇ ਕਾਰੇ ਨੂੰ ਹੁਣ ਸਿੱਖ ਸੰਗਤਾਂ ਸਮਝ ਗਈਆਂ ਹਨ ਅਤੇ ਹੁਣ ਇਹਨਾਂ ਅਕਾਲੀਆਂ ਦੇ ਬਹਕਾਵੇ ਵਿੱਚ ਆਉਨ ਵਾਲੀਆਂ ਨਹੀ।। ਇੱਸ ਸਮਾਗਮ ਮੋਕੇ ਸ਼ਾਮਿਲ ਬੀਬੀਆਂ ਨੇ ਸਿਰਾਂ ਤੇ ਕਾਲੀ ਚੁੰਨੀ ਅਤੇ ਵੀਰਾਂ ਨੇ ਕਾਲੀਆਂ ਦਸਤਾਰਾਂ ਸਜਾ ਕੇ ਬਰਗਾੜੀ ਘਟਨਾ ਨਾਲ ਸਬੰਧਤ ਦੋਸ਼ੀਆਂ ਪ੍ਰਤੀ ਅਪਨਾ ਰੋਸ ਜਾਹਿਰ ਕੀਤਾ ਤੇ ਸੰਗਤਾਂ ਨੇ ਸਥਾਨਕ ਅਕਾਲੀ ਲੀਡਰਾਂ ਤੋਂ ਅਪਣੇ ਔਹਦੇ ਤਿਆਗਨ ਦੀ ਮੰਗ ਕੀਤੀ ਅਤੇ ਉਹਨਾਂ ਕਿਹਾ ਕਿ ਅਜੇ ਤੱਕ ਪੰਜਾਬ ਵਿੱਖੇ ਸ਼੍ਰੀ ਗੁਰੁ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀਆਂ ਨੂੰ ਨਾ ਫੜਨਾ ਅਕਾਲੀ ਸਰਕਾਰ ਦੀ ਮਿਲੀਭਗਤ ਸਾਬਿਤ ਹੁੰਦੀ ਹੈ।ਸਮੂਹ ਇਲਾਕੇ ਦੀਆਂ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ ਨੇ ਲਏ ਗਏ ਫੈਸਲੇ ਅਨੁਸਾਰ ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਇਲਾਕੇ ਦੇ ਸਮੂਹ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸੁਰਖਿੱਆ ਦੇ ਪੁਖੱਤਾ ਇੰਤਜਾਮ ਕਰਨ ਦੀ ਸਹਿਮਤੀ ਜਤਾਈ ਅਤੇ ਸਮੁਚੇ ਜਿਲੇ ਦੀ ਗੁਰੂਦੁਆਰਾ ਕਮੇਟੀਆਂ, ਸਿੱਖ ਜੱਥੇਬੰਦੀਆਂ ਅਤੇ ਪੰਥਕ ਬੁੱਧੀਜੀਵੀਆਂ ਦੀ ਇੱਕ ਕੇਂਦਰੀ ਜੱਥੇਬੰਦੀ ਬਣਾਉਨ ਦਾ ਮਤਾ ਪਾਸ ਕੀਤਾ ਗਿਆ ਤਾਂਕਿ ਅਜਿਹੇ ਹਾਲਾਤਾਂ ਸਮੇਂ ਇੱਕਜੁਟਤਾ ਨਾਲ ਵੀਚਾਰਿਆ ਜਾ ਸਕੇ ਅਤੇ ਪੰਥ ਦੀ ਚੜਦੀਕਲਾ ਲਈ ਚੰਗੇ ਕਦਮ ਚੁਕੇ ਜਾ ਸਕਣ। ਇਸ ਮੋਕੇ ਪਰਮਜੀਤ ਸਿੰਘ ਪ੍ਰਧਾਨ ਗੁਰੁ ਮਾਨਿਉ ਗ੍ਰੰਥ ਸੇਵਾ ਸੋਸਾਇਟੀ, ਜਤਿੰਦਰ ਸਿੰਘ ,ਬਲਵਿੰਦਰ ਸਿੰਘ ਅਨੰਦਪੁਰ ਸਾਹਿਬ, ਜਰਨੈਲ ਸਿੰਘ , ਹਰਪ੍ਰੀਤ ਸਿੰਘ , ਕਰਤਾਰ ਸਿੰਘ , ਪ੍ਰਿਤਪਾਲ ਸਿੰਘ ਖਾਨ ਅਹਿਮਦਪੁਰ ,ਪ੍ਰੌ: ਨਰਿੰਦਰ ਸਿੰਘ, ਯੂਥ ਪ੍ਰਧਾਨ ਰਣਜੀਤ ਸਿੰਘ, ਹਰਜੀਤ ਸਿੰਘ, ਜੋਗਾ ਸਿੰਘ , ਦਲਜੀਤ ਸਿੰਘ, ਗੁਰਬਕਸ਼ ਸਿੰਘ ਪ੍ਰਧਾਨ ਗੁਰੂਦੁਆਰਾ ਮਾਡਲ ਕਲੋਨੀ, ਸੁਖਵੰਤ ਸਿੰਘ , ਅਜਿੰਦਰਪਾਲ ਸਿੰਘ ਪ੍ਰਧਾਨ ਸਟੱਡੀ ਸਰਕਲ ,ਗੁਰਮੀਤ ਸਿੰਘ ,ਮਨਪ੍ਰੀਤ ਕੋਰ , ਬਲਜੀਤ ਕੋਰ, ਬੀਬੀ ਸੁਰਿੰਦਰ ਕੋਰ, ਧਨਵੰਤ ਕੋਰ ਤੋਂ ਇਲਾਵਾ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਭਾਰੀ ਇਕੱਠ ਸੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>