ਤੇਜ ਰਫਤਾਰ ਟਰੱਕ ਦਰਸ਼ਨੀ ਗੇਟ ਵਿੱਚ ਵੱਜਾ, ਡਰਾਈਵਰ ਦੀ ਮੌਕੇ ਤੇ ਮੌਤ

ਟਰੱਕ ਵਿੱਚ ਬੁਰੀ ਤਰ੍ਹਾਂ ਫਸੀ ਡਰਾਈਵਰ ਦੀ ਲਾਸ਼

ਭਿੱਖੀਵਿੰਡ,(ਹਰਜਿੰਦਰ ਸਿੰਘ ਗੋਲ੍ਹਣ)-ਪਿੰਡ ਪਹੂਵਿੰਡ ਵਿਖੇ ਰਾਤ 9 ਵਜੇ ਦੇ ਦਰਮਿਆਨ ਇੱਕ ਤੇਜ ਰਫਤਾਰ ਟਰੱਕ ਇਤਿਹਾਸਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਦਰਸ਼ਨੀ ਗੇਟ ਵਿੱਚ ਵੱਜਾ ਤੇ ਟਰੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ 46 ਕੇ 2058 ਜਿਸ ਨੂੰ ਟਰੱਕ ਡਰਾਈਵਰ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾੜੀਮੇਘਾ ਚਲਾ ਰਿਹਾ ਸੀ ਤੇ ਟਰੱਕ ਉਪਰ ਝੋਨੇ ਦੀਆਂ ਬੋਰੀਆਂ ਲੱਦੀਆਂ ਹੋਈਆਂ ਤਾਂ ਜਦੋਂ ਟਰੱਕ ਪਿੰਡ ਪਹੂਵਿੰਡ ਨੇੜੇ ਪਹੁੰਚਿਆਂ ਤਾਂ ਗੁਰਦੁਆਰਾ ਦੇ ਦਰਸ਼ਨੀ ਗੇਟ ਵਿੱਚ ਜਾ ਵਜਿਆ, ਜਿਸ ਨਾਲ ਗੁਰਦੁਆਰਾ ਸਾਹਿਬ ਦਾ ਗੇਟ ਚਕਨਾ-ਚੂਰ ਹੋ ਕੇ ਟਰੱਕ ਉਪਰ ਡਿੱਗ ਗਿਆ, ਜਿਸ ਨਾਲ ਟਰੱਕ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਘਟਨਾ ਸਥਾਨ ਤੇ ਪਹੁੰਚੇਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁੱਖੀ ਰਵੀਸ਼ੇਰ ਸਿੰਘ ਆਦਿ ਪੁਲਿਸ ਪਾਰਟੀ ਨੇ ਮੌਕੇ ਦਾ ਜਾਇਜਾ ਲਿਆ ਤੇ ਟਰੱਕ ਵਿੱਚ ਬੁਰੀ ਤਰ੍ਹਾਂ ਫਸੀ ਡਰਾਈਵਰ ਦੀ ਲਾਸ਼ ਨੂੰ ਕੱਢਣ ਲਈ ਯਤਨ ਕੀਤੇ ਜਾ ਰਹੇ ਸਨ।

ਟਰੱਕ ਵਿੱਚ ਬੁਰੀ ਤਰ੍ਹਾਂ ਫਸੀ ਡਰਾਈਵਰ ਦੀ ਲਾਸ਼

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>