ਕਾਂਵਾਂ ਵੱਲੋਂ ਕਾਂ-ਕਾਂ ਕਰਨ ਨਾਲ ਕਦੀ ਵੀ ਢੱਗੇ ਨਹੀਂ ਮਰਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਕਈ ਅਖੌਤੀ ਬੁੱਧੀਜੀਵੀ ਜੋ ਆਪਣੇ-ਆਪ ਨੂੰ ਸਿੱਖ ਕੌਮ ਦੇ ਬਹੁਤ ਵੱਡੇ ਗਿਆਨਵਾਨ ਤੇ ਸਿੱਖ ਧਰਮ ਦੀ ਡੂੰਘੀ ਵਾਅਕਫ਼ੀਅਤ ਰੱਖਣ ਦਾ ਦਾਅਵਾ ਕਰਦੇ ਹਨ, ਅਸਲੀਅਤ ਵਿਚ ਇਹ ਲੋਕ ਆਪਣੇ ਗਿਆਨਵਾਨ ਹੋਣ ਦੀ ਹਊਮੈ ਵਿਚ ਉਲਝਕੇ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਕੌਮਾਂਤਰੀ ਪੱਧਰ ਉਤੇ ਗੁਰੂ ਸਾਹਿਬਾਨ ਜੀ ਦੇ ਮਨੁੱਖਤਾ ਅਤੇ ਸਮਾਜ ਪੱਖੀ ਬਣੇ ਸਤਿਕਾਰਯੋਗ ਅਕਸ ਨੂੰ ਇਸ ਲਈ ਦਾਗੀ ਕਰਨ ਦੀਆਂ ਸਾਜਿ਼ਸਾਂ ਵਿਚ ਗ੍ਰਸਤ ਹਨ ਤਾਂ ਕਿ ਅਜਿਹਾ ਕਰਕੇ ਉਹ ਇਕ ਤਾਂ ਆਪਣੇ ਆਪ ਨੂੰ ਅਖ਼ਬਾਰਾਂ ਅਤੇ ਮੀਡੀਆਂ ਦੀਆਂ ਸੁਰਖੀਆਂ ਵਿਚ ਅੱਗੇ ਰੱਖ ਸਕਣ । ਦੂਸਰਾ ਪੰਥ ਵਿਰੋਧੀ ਮੁਤੱਸਵੀ ਸ਼ਕਤੀਆਂ ਦੇ ਮਨਸੂਬਿਆਂ ਨੂੰ ਪੂਰਨ ਕਰਕੇ ਉਹ ਆਪਣੀਆਂ ਦੁਨਿਆਵੀ, ਮਾਲੀ ਇਛਾਵਾਂ ਦੀ ਪੂਰਤੀ ਕਰ ਸਕਣ । ਜਦੋਕਿ ਅਜਿਹੇ ਬੁੱਧੀਜੀਵੀ ਤਾਂ ਆਪਣੀ ਹੀ ਨਜ਼ਰ ਵਿਚ ਮੂਰਖਤਾ ਦੀ ਹੱਦ ਟੱਪਣ ਦੀ ਬਦੌਲਤ ਸ਼ਰਮਸਾਰ ਹੋ ਕੇ ਰਹਿ ਜਾਂਦੇ ਹਨ । ਇਹਨਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਕਾਂਵਾਂ ਵੱਲੋਂ ਕਾਂ-ਕਾਂ ਦਾ ਰੌਲਾ ਪਾਉਣ ਨਾਲ ਨਾ ਤਾਂ ਕਦੀ ਢੱਗੇ ਨਹੀਂ ਮਰਦੇ ਅਤੇ ਨਾ ਹੀ ਝੂਠ ਨੂੰ ਸੱਚ ਬਣਾਉਣ ਵਿਚ ਕਾਮਯਾਬ ਹੋ ਸਕਦੇ ਹਨ । ਜੋ ਸਿੱਖ ਧਰਮ ਅਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਸੋਚ ਹੈ, ਉਹ ਬੀਤੇ ਸਮੇਂ ਵਿਚ ਵੀ, ਅੱਜ ਵੀ ਕੌਮਾਂਤਰੀ ਪੱਧਰ ਤੇ ਉਜਾਗਰ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਉਸ ਨੂੰ ਕੋਈ ਵੀ ਤਾਕਤ ਖ਼ਤਮ ਨਹੀਂ ਕਰ ਸਕੇਗੀ। ਲੇਕਿਨ ਗੁਰਤੇਜ ਸਿੰਘ ਵਰਗੇ ਹਊਮੈ ਵਿਚ ਗ੍ਰਸਤ ਬੁੱਧੀਜੀਵੀ ਆਪਣੇ ਕੌਮ ਵਿਰੋਧੀ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਤਈ ਵੀ ਕਾਮਯਾਬ ਨਹੀਂ ਹੋ ਸਕਣਗੇ । ਕਿਉਂਕਿ ਮੂਰਖਾਂ ਦੇ ਸਿੰਗ ਨਹੀਂ ਹੁੰਦੇ, ਜਿਸ ਤੋ ਉਹ ਪਹਿਚਾਣੇ ਜਾਣ । ਉਹਨਾਂ ਦੇ ਸਮਾਜ ਅਤੇ ਕੌਮ ਵਿਰੋਧੀ ਅਮਲ ਹੀ ਉਹਨਾਂ ਨੂੰ ਮੂਰਖ ਵੀ ਸਾਬਤ ਕਰਦੇ ਹਨ ਅਤੇ ਆਪਣੀ ਨਜ਼ਰ ਵਿਚ ਖੁਦ ਹੀ ਮਰ ਕੇ ਰਹਿ ਜਾਂਦੇ ਹਨ । ਇਸ ਦੇ ਨਾਲ ਦਿੱਤੀ ਜਾ ਰਹੀ ਅਮਰੀਕਾ ਦੀ ਫੋਟੋਗ੍ਰਾਫ ਜਿਸ ਵਿਚ ਸ਼੍ਰੀ ਗੁਰਤੇਜ ਸਿੰਘ, ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੋ ਦਸਮ ਗ੍ਰੰਥ ਦੇ ਵਿਰੁੱਧ ਪ੍ਰਚਾਰ ਕਰਦੇ ਆ ਰਹੇ ਹਨ, ਉਹਨਾਂ ਨਾਲ ਸਾਂਝ ਨੂੰ ਪ੍ਰਤੱਖ ਕਰਦੀ ਹੈ। ਅਜਿਹੇ ਪਾਗਲਾਂ ਤੋ ਹਰ ਇਨਸਾਨ ਬਚਕੇ ਰਹਿੰਦਾ ਹੈ ਤੇ ਸਮਾਂ ਆਉਣ ਤੇ ਉਹਨਾਂ ਪਾਗਲਾਂ ਨੂੰ ਲੋਕ ਖੁਦ ਹੀ ਵੱਟੇ ਮਾਰ-ਮਾਰ ਕੇ ਖ਼ਤਮ ਕਰ ਦਿੰਦੇ ਹਨ । ਇਸ ਲਈ ਸਿੱਖ ਕੌਮ ਨੂੰ ਅਜਿਹੇ ਅਖੋਤੀ ਬੁੱਧੀਜੀਵੀਆਂ ਤੋ ਸੁਚੇਤ ਤਾਂ ਰਹਿਣਾ ਹੀ ਪਵੇਗਾ ਪਰ ਉਸਦਾ ਡਰ-ਭੈ ਰੱਖਣ ਦੀ ਗੁਰਸਿੱਖ ਨੇ ਕਦੀ ਵੀ ਜ਼ਰੂਰਤ ਨਹੀਂ ਸਮਝੀ । ਕਿਉਂਕਿ ਗੁਰਸਿੱਖ ਉਸ ਅਕਾਲ ਪੁਰਖ ਦੀ ਕਿਰਪਾ ਸਕਦਾ ਆਪਣੇ-ਆਪ ਵਿਚ ਪੂਰਨ ਹੁੰਦੇ ਹਨ ਅਤੇ ਹਰ ਭੈ ਅਤੇ ਡਰ ਤੋਂ ਮੁਕਤ ਹੁੰਦੇ ਹਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਤੇਜ ਸਿੰਘ ਨਾਮ ਦੇ ਉਸ ਅਖੌਤੀ ਬੁੱਧੀਜੀਵੀ, ਜਿਸ ਨੂੰ ਕਿਸੇ ਵੀ ਸਿੱਖ ਸੰਸਥਾਂ, ਸੰਗਠਨ ਜਾਂ ਕੌਮੀ ਇਕੱਠ ਨੇ ਪ੍ਰੋਫੈਸਰ ਆਫ਼ ਸਿੱਖਇਜ਼ਮ ਦਾ ਰੁਤਬਾ ਨਹੀਂ ਦਿੱਤਾ ਅਤੇ ਉਹ ਆਪਣੇ-ਆਪ ਨੂੰ ਪ੍ਰੋਫੈਸਰ ਆਫ਼ ਸਿੱਖਇਜ਼ਮ ਕਹਾਉਣ ਵਾਲੇ ਵੱਲੋਂ ਦਸਮ ਗ੍ਰੰਥ ਨੂੰ “ਗੰਦ ਦਾ ਟੋਕਰਾ” ਕਹਿਣ ਉਤੇ ਜੋਰਦਾਰ ਨਿਖੇਧੀ ਕਰਦੇ ਹੋਏ ਅਤੇ ਕੌਮ ਨੂੰ ਅਜਿਹੇ ਬੁੱਧੀਜੀਵੀਆਂ ਤੋ ਸੁਚੇਤ ਰਹਿਣ ਅਤੇ ਆਪਣੀਆਂ ਸਿੱਖ ਰਵਾਇਤਾਂ ਅਨੁਸਾਰ ਵਿਵਹਾਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਜਿਹੇ ਬੁੱਧੀਜੀਵੀਆਂ ਨੂੰ ਜੋ ਆਪਣੇ-ਆਪ ਨੂੰ ਗਿਆਨਵਾਨ ਹੋਣ ਦਾ ਭਰਮ-ਭੁਲੇਖਾ ਪਾਈ ਬੈਠੇ ਹਨ, ਉਹਨਾਂ ਨੂੰ ਇਸ ਗੱਲ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਗੁਰ ਸਿੱਖ ਦੀਆਂ ਰੋਜ਼ਾਨਾਂ ਦੀਆਂ ਪੰਜ ਬਾਣੀਆਂ ਵਿਚੋਂ ਤਿੰਨ ਬਾਣੀਆਂ ਜਾਪੁ ਸਾਹਿਬ, ਚੋਪਈ ਸਾਹਿਬ, ਸਵੱਈਏ, ਸ੍ਰੀ ਦਸਮ ਗ੍ਰੰਥ ਵਿਚੋਂ ਹਨ । ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਅਜਿਹੇ ਅਖੋਤੀ ਬੁੱਧੀਜੀਵੀ ਆਪਣੇ ਆਪ ਨੂੰ ਸਿੱਖ ਕੌਮ ਵਿਚ ਸਥਾਪਿਤ ਕਰਨਾ ਲੋਚਦੇ ਹਨ ਅਤੇ ਸਿੱਖ ਕੌਮ ਦਾ ਆਗੂ ਬਣਨਾ ਚਾਹੁੰਦੇ ਹਨ, ਉਹ ਸੰਤ ਜੀ ਅਕਸਰ ਹੀ ਦਸਮ ਗ੍ਰੰਥ ਦੀ ਖੁਦ ਵਿਆਖਿਆ ਕਰਦੇ ਸਨ ਅਤੇ ਦਸਮ ਗ੍ਰੰਥ ਵਿਚਲੀਆਂ ਬਾਣੀਆਂ ਦਾ ਹਵਾਲਾ ਦੇ ਕੇ ਗੁਰਸਿੱਖਾਂ ਨੂੰ ਦਸਮ ਪਿਤਾ ਦੀ ਤਰ੍ਹਾਂ “ਸੰਤ ਸਿਪਾਹੀ” ਬਣਨ ਲਈ ਪ੍ਰੇਰਦੇ ਰਹੇ ਹਨ । ਲੇਕਿਨ ਅੱਜ ਸੰਤ ਭਿੰਡਰਾਂਵਾਲਿਆਂ ਦੇ ਨਾਮ ਦੀ ਵਰਤੋ ਕਰਨ ਵਾਲੇ ਗੁਰਤੇਜ ਸਿੰਘ ਵਰਗੇ ਅਖੌਤੀ ਬੁੱਧੀਜੀਵੀ ਦਸਮ ਗ੍ਰੰਥ ਤੇ ਹੱਲਾ ਬੋਲਕੇ ਖੁਦ ਹੀ ਆਪਣੇ-ਆਪ ਨੂੰ ਸਿੱਖ ਕੌਮ ਅਤੇ ਸਿੱਖ ਧਰਮ ਦਾ ਦੁਸ਼ਮਣ ਸਾਬਤ ਕਰ ਰਹੇ ਹਨ । ਜਦੋ ਸਿੱਖ ਕੌਮ ਹਕੂਮਤੀ ਜ਼ਬਰ-ਜੁਲਮ ਤੇ ਵਿਤਕਰੇ ਵਾਲੇ ਅਮਲਾਂ ਦੀ ਬਦੌਲਤ ਪਹਿਲੋ ਹੀ ਡੂੰਘੀ ਪੀੜ੍ਹਾਂ ਵਿਚ ਗੁਜਰ ਰਹੀ ਹੈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਜ਼ਸੀ ਢੰਗ ਰਾਹੀ ਹੋ ਰਹੇ ਅਪਮਾਨ ਦੀ ਬਦੌਲਤ ਸਿੱਖ ਮਨ ਛਲਣੀ ਹੋਏ ਪਏ ਹਨ, ਅਜਿਹੇ ਸਮੇਂ ਗੁਰਤੇਜ ਸਿੰਘ ਵੱਲੋ ਦਸਮ ਗ੍ਰੰਥ ਪ੍ਰਤੀ ਅਪਮਾਨ ਜਨਕ ਸ਼ਬਦਾਂ ਦੀ ਵਰਤੋ ਕਰਨ ਪਿੱਛੇ ਜੋ ਡੂੰਘੀ ਸਾਜਿ਼ਸ ਕੰਮ ਕਰ ਰਹੀ ਹੈ, ਉਸ ਤੋ ਹਰ ਗੁਰਸਿੱਖ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਇਹ ਅਖੋਤੀ ਬੁੱਧੀਜੀਵੀ ਅਜਿਹੇ ਸਮੇਂ ਅਜਿਹਾ ਸਿੱਖ ਵਿਰੋਧੀ ਪ੍ਰਚਾਰ ਕਿਸ ਮੰਦਭਾਵਨਾ ਤੇ ਕਿਸ ਸਾਜਿ਼ਸ ਅਧੀਨ ਕਰ ਰਿਹਾ ਹੈ? ਸ. ਮਾਨ ਨੇ ਸਿੱਖ ਕੌਮ ਨੂੰ ਬੁੱਕਲ ਵਿਚ ਬੈਠੇ ਅਜਿਹੇ ਜ਼ਹਿਰੀਲੇ ਸੱਪਾਂ ਅਤੇ ਅਜਗਰਾਂ ਦੀ ਪਹਿਚਾਣ ਕਰਨ ਅਤੇ ਇਹਨਾਂ ਦੀਆਂ ਸਿਰੀਆਂ ਨੱਪਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਸਿੱਖ ਧਰਮ ਨੂੰ ਮੁਗਲ, ਅਫ਼ਗਾਨੀ, ਅੰਗਰੇਜ਼ ਅਤੇ ਮਰਹੂਮ ਇੰਦਰਾ ਗਾਂਧੀ ਵਰਗੀਆਂ ਮੁਤੱਸਵੀ ਹਕੂਮਤਾਂ ਆਪਣਾ ਸੱਭ ਹੀਲਾ-ਵਸੀਲਾ ਵਰਤਕੇ ਵੀ ਖ਼ਤਮ ਨਹੀਂ ਕਰ ਸਕੀਆਂ, ਉਸ ਮਨੁੱਖਤਾ ਪੱਖੀ ਗੁਣਾਂ ਦੇ ਅਮਲਾਂ ਉਤੇ ਚੱਲਣ ਵਾਲੀ ਸਿੱਖ ਕੌਮ ਅਤੇ ਸਿੱਖ ਧਰਮ ਨੂੰ ਗੁਰਤੇਜ ਸਿੰਘ ਵਰਗੇ ਅਖੌਤੀ ਬੁੱਧੀਜੀਵੀ ਕਤਈ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ, ਲੇਕਿਨ ਸਿੱਖਾਂ ਨੂੰ ਅਜਿਹੇ ਬਹਿਰੂਪੀਆਂ ਅਤੇ ਜੋ ਸੰਸਥਾਵਾਂ ਅਤੇ ਸੰਗਠਨ ਅੱਜ ਕੌਮ ਉਤੇ ਪਈ ਵੱਡੀ ਭੀੜ ਸਮੇਂ ਸਰਬ ਸੰਮਤੀ ਦੇ ਹੋਣ ਵਾਲੇ ਫੈਸਲਿਆਂ ਤੋਂ ਭੱਜਣ ਦੇ ਬਹਾਨੇ ਲੱਭ ਰਹੀਆਂ ਹਨ, ਉਹਨਾਂ ਵਿਚ ਇੰਸਟੀਚਿਊਟ ਆਫ ਸਿੱਖ ਸਟਡੀਜ਼, ਇੰਟਰਨੈਸ਼ਨਲ ਸਿੱਖ ਫੈਡੇਰੇਸ਼ਨ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਯੂਥ ਆਫ ਅਮਰੀਕਾ, ਖਾਲਸਾ ਪੰਚਾਇਤ, ਇਹਨਾਂ ਤੋਂ ਇਲਾਵਾ ਗਿਆਨੀ ਕੇਵਲ ਸਿੰਘ, ਭਾਈ ਅਸ਼ੋਕ ਸਿੰਘ ਬਾਗੜੀਆਂ, ਨਵਕਿਰਨ ਸਿੰਘ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ , ਹਰਸਿਮਰਨ ਸਿੰਘ, ਕਰਮਜੀਤ ਸਿੰਘ ਜਰਨਲਿਸਟ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਚੀਮਾਂ ਅਤੇ ਸਤਨਾਮ ਸਿੰਘ ਪਾਉਂਟਾ ਸਾਹਿਬ ਹਨ ਇਹਨਾਂ ਤੋਂ ਸੁਚੇਤ ਰਹਿਕੇ ਵਿਚਰਣ ਅਤੇ 10 ਨਵੰਬਰ 2015 ਨੂੰ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਖ਼ਸੀਅਤਾਂ ਦੀ ਸਾਂਝੀ ਰਾਏ ਨਾਲ ਡੇਰਾ ਬਾਬਾ ਨੌਧ ਸਿੰਘ ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਸਰਬ ਸੰਮਤੀ ਨਾਲ “ਸਰਬੱਤ ਖ਼ਾਲਸਾ” ਰਾਹੀ ਹੋਣ ਜਾ ਰਹੇ ਉਹਨਾਂ ਕੌਮੀ ਫੈਸਲਿਆਂ, ਜਿਨ੍ਹਾਂ ਫੈਸਲਿਆਂ ਨੇ ਆਉਣ ਵਾਲੇ 100 ਸਾਲ ਤੱਕ ਸਿੱਖ ਕੌਮ ਨੂੰ ਸਹੀ ਦਿਸ਼ਾਂ ਵੱਲ ਅਗਵਾਈ ਦੇਣੀ ਹੈ ਅਤੇ ਸਿੱਖ ਕੌਮ ਦੀਆਂ ਦੁਸ਼ਮਣ ਤਾਕਤਾਂ ਨੂੰ ਪਛਾੜਨਾ ਹੈ, ਉਹਨਾਂ ਫੈਸਲਿਆਂ ਵਿਚ ਯੋਗਦਾਨ ਪਾਉਣ ਲਈ ਹਰ ਗੁਰਸਿੱਖ ਆਪਣੇ ਚੋਗਿਰਦੇ ਵਿਚ ਵਿਚਰਣ ਵਾਲੇ ਸਿੱਖਾਂ ਨੂੰ ਆਪਣੇ ਸਾਧਨਾਂ ਰਾਹੀ ਨਾਲ ਲੈਕੇ ਅੰਮ੍ਰਿਤਸਰ ਵਿਖੇ ਸਰਬੱਤ ਖ਼ਾਲਸਾ ਵਿਚ ਪਹੁੰਚੇ । ਉਥੇ ਹੋਣ ਵਾਲੇ ਕੌਮੀ ਫੈਸਲੇ ਦੁਸ਼ਮਣ ਤਾਕਤਾਂ ਅਤੇ ਕੌਮ ਵਿਚ ਘੁਸਪੈਠ ਕਰ ਚੁੱਕੇ ਅਜਿਹੇ ਭੇੜੀਆਂ ਦਾ ਖੁਦ ਹੀ ਅੰਤ ਕਰ ਦੇਣਗੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>