ਪੰਜਾਬ ਅਤੇ ਸਿੱਖ ਕੌਮ ਗੈਰ ਇਖਲਾਕੀ ਕਾਰਵਾਈਆਂ ਦੇ ਮਾਲਕ ਨੂੰ ਪ੍ਰਵਾਨ ਨਹੀਂ ਕਰਨਗੇ: ਮਾਨ

ਫਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਦਰਵੇਸ਼ਾਂ ਅਤੇ ਉੱਚੇ ਸੁੱਚੇ ਇਖਲਾਕ ਵਾਲੇ ਸਿਧਾਂਤਾਂ ਦੀ ਧਰਤੀ ਹੈ। ਇਥੋਂ ਦੇ ਨਿਵਾਸੀ ਅਤੇ ਸਿੱਖ ਕੌਮ ਕਦੀ ਵੀ ਕਿਸੇ ਗੈਰ ਇਖਲਾਕੀ ਕਾਰਵਾਈਆਂ ਦੇ ਮਾਲਕ ਦੀ ਅਗਵਾਈ ਪ੍ਰਵਾਨ ਹੀ ਨਹੀਂ ਕਰਦੇ। ਜੋ ਕਾਂਗਰਸ ਜਮਾਤ ਦੀ ਸੈਂਠਰ ਲੀਡਰਸਿ਼ਪ ਵੱਲੋਂ ਸ਼੍ਰੀ ਰਾਹੁਲ ਗਾਂਧੀ ਨੂੰ ਪੰਜਾਬ ਭੇਜ ਕੇ ਅਗਲੀ ਸਿਆਸੀ ਰਣਨੀਤੀ ਨੂੰ ਜਿੱਤਣ ਲਈ ਲੀਡਰਸਿ਼ਪ ਦੇਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ, ਉਹ ਇਖਲਾਕੀ ਤੌਰ ‘ਤੇ ਦਾਗੀ ਅਤੇ ਪਰਿਵਾਰਕ ਜਿੰਮੇਵਾਰੀਆਂ ਨੂੰ ਨਿਭਾਉਣ ਵਿਚ ਪਹਿਲੋਂ ਹੀ ਅਸਫ਼ਲ ਸਾਬਿਤ ਹੋ ਚੁੱਕੀ ਹੈ। ਜੇਕਰ ਕਾਂਗਰਸ ਜਮਾਤ  ਨੇ ਪੰਜਾਬ ਦੀ ਅਜਿਹੀ ਗੈਰਇਖਲਾਕੀ ਲੀਡਰਸਿ਼ਪ ਨੂੰ ਅਗਵਾਈ ਦੇਣ ਦਾ ਫੈਸਲਾ ਕੀਤਾ ਤਾਂ ਕਾਂਗਰਸ ਜਮਾਤ ਪੰਜਾਬ ਸੂਬੇ ਵਿਚ ਪੂਰਨ ਤੌਰ ‘ਤੇ ਖਤਮ ਹੋ ਕੇ ਰਹਿ ਜਾਵੇਗੀ। ਇਸ ਲਈ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਸਿੱਖੀ ਵਾਲੇ ਗ੍ਰਹਿਸਤੀ ਜੀਵਨ ਨੂੰ ਅਮਲੀ ਰੂਪ ਵਿਚ ਸਮਝਣ ਵਾਲੇ ਕਿਸੇ ਇਨਸਾਨ ਨੂੰ ਅੱਗੇ ਲਿਆਵੇ ਫਿਰ ਤਾਂ ਕੋਈ ਕਾਂਗਰਸ ਦਾ ਥੋੜ੍ਹਾ ਬਹੁਤਾ ਨਿਸ਼ਾਨ ਰਹਿ ਜਾਵੇਗਾ, ਵਰਨਾ ਕਾਂਗਰਸ ਸਦਾ ਲਈ ਪੰਜਾਬ ਸੂਬੇ ਵਿੱਚੋਂ ਵੀ ਖਤਮ ਹੋ ਕੇ ਰਹਿ ਜਾਵੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੀਤੇ ਦਿਨੀਂ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੰਜਾਬ ਦਾ ਦੌਰਾ ਕਰ ਰਹੀ ਲੀਡਰਸਿ਼ਪ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਉਤੇ ਜੋਰਦਾਰ ਪ੍ਰਤੀਕਰਮ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਰਗੇ ਗੈਰ ਇਖਲਾਕੀ ਆਗੂ ਨੂੰ ਮੁਹਰਲੀਆਂ ਕਤਾਰਾਂ ਵਿਚ ਜਿੰਮੇਵਾਰੀ ਦੇਣ ਦੀਆਂ ਕਨਸ਼ੋਆਂ ਉਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਹੇ।ਉਹਨਾਂ ਕਿਹਾ ਕਿ ਵੈਸੇ ਵੀ ਗੁਰਸਿੱਖੀ ਜੀਵਨ ਵਿਚ ਗ੍ਰਹਿਸਤ ਨੂੰ ਸੰਜੀਦਗੀ ਨਾਲ ਚਲਾਉਣ ਅਤੇ ਊਸ ਵਿਚ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਹਿਜ ਢੰਗ ਨਾਲ ਹੱਲ ਕਰਨ, ਪਤੀ ਅਤੇ ਪਤਨੀ ਦੇ ਸਦੀਵੀਂ ਵਿਸ਼ਵਾਸ ਵਾਲੇ ਸੰਬੰਧ ਕਾਇਮ ਰਹਿਣ ਅਤੇ ਇੱਕ ਦੂਸਰੇ ਨੂੰ ਸਮਝਣ ਅਤੇ ਸਤਿਕਾਰ ਕਰਨ ਉਤੇ ਜੋਰ ਦਿੰਦਾ ਹੈ। ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਗੁਜਰਾਤ ਸੂਬੇ ਦੀਆਂ ਬੀਤੇ ਸਮੇਂ ਵਿਚ ਹੋਈਆਂ ਚੋਣਾਂ ਸਮੇਂ ਜੋ ਆਗੂ ਹੈਦਰਾਬਾਦ ਦੀਆਂ ਤਵਾਇਫਾਂ ਨਾਲ ਸੰਬੰਧ ਹੋਣ ਕਰਕੇ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਿਹਾ ਹੈ ਅਤੇ ਜਿਸ ਦੇ ਆਪਣੇ ਪਰਿਵਾਰਕ ਸੰਬੰਧ ਵੀ ਹਮੇਸ਼ਾਂ ਸ਼ੰਕਿਆਂ ਵਿਚ ਰਹੇ ਹਨ ਅਤੇ ਜਿਸ ਦੇ ਇਖਲਾਕ ਉਤੇ ਅਕਸਰ ਹੀ ਸਿਆਸੀ ਅਤੇ ਸਮਾਜਿਕ ਦਾਇਰਿਆਂ ਵਿਚ ਪ੍ਰਸ਼ਨ ਉੱਠਦੇ ਆ ਰਹੇ ਹਨ, ਅਜਿਹੇ ਦਾਗੀ ਇਨਸਾਨ ਨੂੰ ਪੰਜਾਬ ਦੀ ਜਿੰਮੇਵਾਰੀ ਸੌਂਪਣ ਲਈ ਕਿਸ ਦਲੀਲ ਨੂੰ ਅਪਣਾਇਆ ਜਾ ਰਿਹਾ ਹੈ? ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਜਦੋਂ ਬੀਬੀ ਸੋਨੀਆ ਗਾਂਧੀ ਦਾ ਆਪ ਦਾ ਜੀਵਨ ਵਿਧਵਾ ਹੋਣ ਉਪਰੰਤ ਵੀ ਸਾਫ਼ ਰਿਹਾ ਹੈ, ਉਸ ਵੱਲੋਂ ਅੱਜ ਪੰਜਾਬ ਸੂਬੇ ਦੀ ਪਾਰਟੀ ਵਾਗਡੋਰ ਕਿਸੇ ਦਾਗੀ ਇਨਸਾਨ ਨੂੰ ਸੌਂਪਣ ਪਿੱਛੇ ਉਹਨਾਂ ਦੀ ਕੀ ਮਜਬੂਰੀ ਹੈ? ਬੇਸ਼ੱਕ ਅਸੀਂ ਕਿਸੇ ਪਾਰਟੀ ਦੇ ਅੰਦਰੂਨੀ ਮਾਮਲਿਆਂ ਵਿਚ ਕਿਸੇ ਤਰ੍ਹਾਂ ਦਾ ਦਖ਼ਲ ਦੇਣ ਦਾ ਹੱਕ ਨਹੀਂ ਰੱਖਦੇ, ਪਰ ਪੰਜਾਬ ਸੂਬੇ ਦੀ ਪਵਿੱਤਰ ਧਰਤੀ ‘ਤੇ ਗੁਰੁ ਸਾਹਿਬਾਨ ਵੱਲੋਂ ਕਾਇਮ ਕੀਤੀਆਂ ਗਈਆਂ ਇਨਸਾਨੀ ਅਤੇ ਇਖਲਾਕੀ ਕਦਰਾਂ-ਕੀਮਤਾਂ ਦੇ ਬਿਨ੍ਹਾਂ ‘ਤੇ  ਬੀਬੀ ਸੋਨੀਆ ਗਾਂਧੀ ਨੂੰ ਆਪਣੇ ਅਤੇ ਸਿੱਖ ਕੌਮ ਦੇ ਵਿਚਾਰਾਂ ਤੋਂ ਜਾਣੂੰ ਕਰਾਉਣਾ ਵੀ ਆਪਣਾ ਫਰਜ਼ ਸਮਝਦੇ ਹਾਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>