ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਕੈਨੇਡਾ ਵਿਚ

ਟੋਰਾਂਟੋ, (ਖੁਰਮੀ) – ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਸੱਜਰੀ ਪੈੜ ਦਾ ਰੇਤਾ ਵਰਗੇ ਬਹੁ-ਚਰਚਿਤ ਨਾਵਲ, ਅਤੇ “ਸਾਡਾ ਹੱਕ” ਵਰਗੀਆਂ ਫ਼ਿਲਮਾਂ ਦੇ ਡਾਇਲਾਗ ਲਿਖਣ ਵਾਲੇ ਸੰਸਾਰ-ਪ੍ਰਸਿੱਧ ਲੇਖਕ ਸ਼ਿਵਚਰਨ ਜੱਗੀ ਕੁੱਸਾ ਦੋ ਹਫ਼ਤੇ ਲਈ ਕੈਨੇਡਾ ਪਹੁੰਚ ਰਹੇ ਹਨ। ਉਹ 16 ਨਵੰਬਰ ਦਿਨ ਸੋਮਵਾਰ ਰਾਤ ਨੂੰ ਲੰਡਨ ਤੋਂ ਵੈਨਕੂਵਰ ਪਹੁੰਚਣਗੇ ਅਤੇ 26 ਨਵੰਬਰ ਦੁਪਿਹਰ ਤੱਕ ਵੈਨਕੂਵਰ ਹੀ ਰੁਕਣਗੇ। ਫ਼ਿਰ 26 ਤੋਂ 30 ਨਵੰਬਰ ਤੱਕ ਟੋਰਾਂਟੋ ਜਾਣਗੇ। ਵੈਨਕੂਵਰ ਵਿਚ ਉਹਨਾਂ ਦਾ ਰੈਣ ਵਸੇਰਾ ਸ਼ੇਰੇ ਪੰਜਾਬ ਰੇਡੀਓ ਵਾਲੇ ਹਰਜੀਤ ਸਿੰਘ ਗਿੱਲ ਅਤੇ ਸੁਰਿੰਦਰ ਚਾਹਲ ਕੋਲ ਹੋਵੇਗਾ ਅਤੇ ਟੋਰਾਂਟੋ ਉਹ ਇੰਦਰਜੀਤ ਸਿੰਘ ਚੀਮਾ ਅਤੇ ਬਲਰਾਜ ਬਰਾੜ ਕੋਲ ਹੋਣਗੇ। ਵੈਨਕੂਵਰ ਵਿਚ ਉਹਨਾਂ ਨਾਲ ਸੰਪਰਕ ਕਰਨ ਲਈ 778 713 2213 ਅਤੇ ਟੋਰਾਂਟੋ 416 727 1913 ‘ਤੇ ਫ਼ੋਨ ਕੀਤਾ ਜਾ ਸਕਦਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>