ਆਈਐਸ ਵੱਲੋਂ ਨਿਊਯਾਰਕ ਦੇ ‘ਟਾਈਮ ਸਕਵਾਇਰ’ ਨੂੰ ਉਡਾਉਣ ਦੀ ਧਮਕੀ

ਨਿਊਯਾਰਕ – ਅਮਰੀਕਾ ਦਾ ਪ੍ਰਸਿੱਧ ‘ਟਾਈਮ ਸਕਵਾਇਰ’ ਵੀ ਹੁਣ ਆਈਐਸ ਦੇ ਨਿਸ਼ਾਨੇ ਤੇ ਆ ਗਿਆ ਹੈ। ਆਈਐਸ ਦੇ ਦਹਿਸ਼ਤਗਰਦਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।

ਅੱਤਵਾਦੀਆਂ ਵੱਲੋਂ ਜਾਰੀ ਵੀਡੀਓ ਵਿੱਚ ਇੱਕ ਆਤਮਘਾਤੀ ਹਮਲਾਵਰ ਵਿਸਫੋਟਕਾਂ ਨਾਲ ਭਰੀ ਆਪਣੀ ਜੈਕਟ ਦੀ ਚੇਨ ਬੰਦ ਕਰ ਰਿਹਾ ਹੈ। ਇਸ ਤੋਂ ਬਾਅਦ ‘ਟਾਈਮ ਸਕਵਾਇਰ’ ਨੂੰ ਵਿਖਾਇਆ ਗਿਆ ਹੈ। ਇਸ ਵੀਡੀਓ ਵਿੱਚ ਆਈਐਸ ਦੁਆਰਾ ਇਹ ਜਿਕਰ ਕੀਤਾ ਗਿਆ ਹੈ ਕਿ ਉਸ ਦਾ ਅਗਲਾ ਨਿਸ਼ਾਨਾ ਨਿਊਯਾਰਕ ਹੋਵੇਗਾ।ਸਾਢੇ ਪੰਜ ਮਿੰਟ ਦੀ ਇਸ ਵੀਡੀਓ ਵਿੱਚ ਹਾਲ ਹੀ ਵਿੱਚ ਹੋਏ ਪੈਰਿਸ ਹਮਲਿਆਂ ਦੇ ਦ੍ਰਿਸ਼ ਵਿਖਾਏ ਗਏ ਹਨ। ਕੁਝ ਅਰਬੀ ਅਤੇ ਫਰਾਂਸੀਸੀ ਭਾਸ਼ਾ ਬੋਲਣ ਵਾਲੇ ਦਹਿਸ਼ਤਗਰਦ ਇਸ ਦੀ ਤਾਰੀਫ਼ ਕਰ ਰਹੇ ਹਨ।

ਵੀਡੀਓ ਦੇ ਅੰਤ ਵਿੱਚ ਇੱਕ ਆਤਮਘਾਤੀ ਹਮਲਾਵਰ ਨੂੰ ਵਿਸਫੋਟਕਾਂ ਨਾਲ ਭਰੀ ਹੋਈ ਜੈਕਟ ਨੂੰ ਤਿਆਰ ਕਰਦੇ ਹੋਏ, ਉਸ ਨੂੰ ਪਹਿਨਦੇ ਹੋਏ ਅਤੇ ਉਸ ਦੀ ਚੇਨ ਲਗਾਉਂਦੇ ਹੋਏ ਵਿਖਾਇਆ ਗਿਆ ਹੈ। ਫਿਰ ਟੈਰਿਸਟ ਨੂੰ ਰਾਈਫਲ ਦਾ ਟ੍ਰਿਗਰ ਪਕੜੇ ਹੋਏ ਵਿਖਾਇਆ ਗਿਆ ਹੈ ਅਤੇ ਫਿਰ ਅਚਾਨਕ ਵੀਡੀਓ ਵਿੱਚ ਹਨੇਰਾ ਛਾ ਜਾਂਦਾ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>