ਡਾ. ਮਨੋਹਰ ਸਿੰਘ ਗਿੱਲ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ

ਲੁਧਿਆਣਾ : ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਮੌਜੂਦਾ ਮੈਂਬਰ ਡਾ. ਮਨੋਹਰ ਸਿੰਘ ਗਿੱਲ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ ਲਈ ਸਮਰਪਿਤ ਸੰਸਥਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਲਾਇਬ੍ਰੇਰੀ ਦੀ ਉਸਾਰੀ ਲਈ 25 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਿਹੜੀ ਕਿ ਉਨ੍ਹਾਂ ਦੇ ਪੰਜਾਬੀ ਭਵਨ ਲੁਧਿਆਣਾ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਜਾਰੀ ਹੋ ਚੁੱਕੀ ਹੈ।  ਅਕਾਡਮੀ ਦੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਡਾ. ਮਨੋਹਰ ਸਿੰਘ ਗਿੱਲ ਦੁਆਰਾ ਦਿੱਤੀ ਇਸ ਵੱਡੀ ਰਾਸ਼ੀ ਲਈ ਹਾਰਦਿਕ ਧੰਨਵਾਦ ਕੀਤਾ। ਇਸੇ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਕਿਹਾ ਕਿ ਡਾ. ਮਨੋਹਰ ਸਿੰਘ ਗਿੱਲ ਜੀ ਵੱਲੋਂ ਦਿੱਤੀ ਰਾਸ਼ੀ ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਪ੍ਰਫੁਲਿਤ ਕਰਨ ਵਿਚ ਸਹਾਇਕ ਹੋਵੇਗੀ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਅਤੇ ਸਮੁੱਚੇ ਅਹੁਦੇਦਾਰਾਂ ਨੇ ਡਾ. ਗਿੱਲ ਜੀ ਦਾ ਪੰਜਾਬੀ ਭਵਨ ਲੁਧਿਆਣਾ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਰਾਜ ਸਭਾ ਦੇ ਸਾਰੇ ਮੈਂਬਰਾਂ ਨੂੰ ਸਤੰਬਰ 2015 ਰਾਹੀਂ ਲਿਖੇ ਇਕ ਪੱਤਰ ਰਾਹੀਂ ਪੰਜਾਬੀ ਭਵਨ ਵਿਚ ਫੇਰਾ ਪਾਉਣ ਅਤੇ ਇਸ 60 ਸਾਲਾਂ ਪੁਰਾਣੀ ਸੰਸਥਾ ਦੀ ਕਾਰਜਸ਼ੈਲੀ ਵੇਖਣ, ਪਰਖਣ ਲਈ ਅਤੇ ਵਿੱਤੀ ਸਹਾਇਤਾ ਕਰਨ ਦੀ ਬੇਨਤੀ ਕੀਤੀ ਸੀ। ਅਕਾਡਮੀ ਦੇ ਪ੍ਰਧਾਨ ਜੀ ਨੇ ਫਿਰ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਡਾ. ਮਲੋਹਰ ਸਿੰਘ ਗਿੱਲ ਦੀ ਦਰਿਆਦਿਲੀ ’ਤੇ ਤਹਿ ਦਿਲੋਂ ਧੰਨਵਾਦੀ ਹੈ। ਕੇਵਲ ਇਕੋ ਇਕ ਉਹ ਹੀ ਹਨ। ਜਿਨ੍ਹਾਂ ਨੇ ਚਿੱਠੀ ਦਾ ਕੇਵਲ ਉਤਰ ਹੀ ਨਹੀਂ ਦਿੱਤਾ ਸਗੋਂ ਏਨੀ ਵੱਡੀ ਰਾਸ਼ੀ ਦੇ  ਕੇ ਅਕਾਡਮੀ ਦੇ ਕੰਮਕਾਰ ਨੂੰ ਹੋਰ ਸੁਚਾਰੂ ਬਣਾਉਣ ਦਾ ਸਾਰਥਿਕ ਤੇ ਗਿਣਨਯੋਗ ਸਹਿਯੋਗ ਦਿੱਤਾ ਹੈ।
ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਨੂੰ ਬਣੇ ਅੱਧੀ ਸਦੀ ਹੋ ਚੁੱਕੀ ਹੈ ਪਰ ਦੁੱਖ ਵਾਲੀ ਗਲ ਇਹ ਹੈ ਕਿ ਮਾਂ ਬੋਲੀ ਪੰਜਾਬੀ ਨਾ ਤਾਂ ਅਜੇ ਤੱਕ ਪ੍ਰਸ਼ਾਸ਼ਨਿਕ ਤੇ ਨਾ ਹੀ ਨਿਆਂ ਪਾਲਕਾ ਦੀ ਭਾਸ਼ਾ ਬਣ ਸਕੀ ਹੈ। ਹੋਰ ਦੁੱਖ ਦੀ ਗਲ ਇਹ ਹੈ ਕਿ ਆਈ. ਸੀ. ਐਸ. ਸੀ. ਅਤੇ ਸੀ.ਬੀ.ਐਸ.ਸੀ ਨਾਲ ਸਬੰਧਿਤ ਵੱਡੀ ਗਿਣਤੀ ਸਕੂਲਾਂ ਵਿਚ ਪੰਜਾਬੀ ਬੱਚਿਆਂ ਤੇ ਅਧਿਆਪਕਾਂ ਦੇ ਪੰਜਾਬੀ ਬੋਲਣ ’ਤੇ ਵੀ ਪਾਬੰਦੀ ਲੱਗੀ ਹੋਈ ਹੈ ਤੇ ਇਸ ਦੀ ਉ¦ਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਆਦਿ ਕੀਤੇ ਜਾਂਦੇ ਹਨ। ਮੈਂ ਕਿਸੇ ਭਾਸ਼ਾ ਦਾ ਵਿਰੋਧੀ ਨਹੀਂ ਹਾਂ ਸਗੋਂ ਅੰਗਰੇਜ਼ੀ ਸਮੇਤ ਵਧ ਤੋਂ ਵਧ ਭਾਸ਼ਾਵਾਂ ਵਿਚ ਮੁਹਾਰਤ ਹਾਸਿਲ ਕਰਨ ਦੇ ਹੱਕ ’ਚ ਹਾਂ। ਸਿੱਖਿਆ ਮਾਹਰਾਂ, ਭਾਸ਼ਾ ਵਿਗਿਆਨੀਆਂ ਅਤੇ ਸਮਾਜ ਸ਼ਾਸ਼ਤਰੀਆਂ ਅਨੁਸਾਰ ਮੁੱਢਲੇ ਪੱਧਰ ’ਤੇ ਮਾਂ ਬੋਲੀ ਹੀ ਸਿੱਖਿਆ ਦਾ ਸਰਵ ਉ¤ਤਮ ਮਾਧਿਅਮ ਹੈ। ਮਾਹਿਰਾਂ ਦੀ ਇਹ ਵੀ ਰਾਇ ਹੈ ਕਿ ਕਿਸੇ ਦੂਜੀ ਭਾਸ਼ਾ ਵਿਚ ਮੁਹਾਰਤ ਹਾਸਲ ਕਰਨ ਲਈ ਮਾਂ ਬੋਲੀ ਵਿਚ ਪਹਿਲਾਂ ਮੁਹਾਰਤ ਹੋਣੀ ਜ਼ਰੂਰੀ ਹੈ। ਲਗਪਗ ਸਾਰੇ ਵਿਕਸਤ ਦੇਸ਼ਾਂ ਇੰਗਲੈਂਡ, ਫ਼ਰਾਂਸ, ਜਰਮਨੀ, ਚੀਨ ਅਤੇ ਰੂਸ ਵਿਚ ਹੋਇਆ ਵਿਕਾਸ ਮਾਂ ਬੋਲੀ ਨੂੰ ਮਹੱਤਵ ਦੇਣ ਵਿਚ ਹੈ। ਭਾਰਤ ਦੇ ਦੂਜੇ ਰਾਜਾਂ ਦੀਆਂ ਮਾਤ ਭਾਸ਼ਾਵਾਂ ਸਮੇਤ ਪੰਜਾਬੀ ਲਈ ਇਕ ਸਾਂਝੀ ਨੀਤੀ ਬਣਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਵਿਚ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਦੇ ਮੈਂਬਰ ਡਾ. ਮਨੋਹਰ ਸਿੰਘ ਗਿੱਲ ਨੇ ਪ੍ਰਗਟ ਕੀਤੇ। ਡਾ. ਸਾਹਿਬ ਏਥੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਸਰਗਰਮੀਆਂ ਨੂੰ ਦੇਖਣ ਅਤੇ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਕਾਫ਼ੀ ਵੱਡੀ ਰਾਸ਼ੀ ਦੇਣ ਲਈ ਖ਼ੁਦ ਪਧਾਰੇ ਸਨ। ਉਨ੍ਹਾਂ ਨੇ ਆਪਣੇ ਵੱਲੋਂ ਜਾਰੀ ਬਿਆਨ ਵਿਚ ਮੰਗ ਕੀਤੀ ਕਿ ਪੰਜਾਬੀ ਨੂੰ ਸਹੀ ਅਰਥਾਂ ਵਿਚ ਰਾਜ ਭਾਸ਼ਾ ਦਾ ਦਰਜਾ ਦੇਣ ਲਈ ਸਾਰੇ ਜ਼ਰੂਰੀ ਕਦਮ ਪੁੱਟੇ ਜਾਣ ਅਤੇ ਘੱਟ ਤੋਂ ਘੱਟ ਬਾਰਵੀਂ ਜਮਾਤ ਤੱਕ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਪੰਜਾਬੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮਾਂ ਬੋਲੀ ਪੰਜਾਬੀ ਬੋਲਣ ਤੇ ਪੰਜਾਬੀ ਦੇ ਸਕੂਲਾਂ ਵਿਚ ਹੀ ਪਾਬੰਦੀ ਲਗਾਈ ਰਾਜ ਭਾਸ਼ਾ ਦਾ ਨਿਰਾਦਰ ਕਰਨ ਵਾਲੀ ਅਤੇ ਬੱਚਿਆਂ ਦੇ ਮੌਲਿਕ ਅਧਿਕਾਰਾਂ ਦੀ ਉ¦ਘਣਾ ਕਰਨ ਦੇ ਬਰਾਬਰ ਹੈ।
ਸਾਹਿਤ ਅਕਾਦੇਮੀ ਦਿੱਲੀ ਤੋਂ ਸਨਮਾਨਤ ਸ੍ਰੀ ਮਿੱਤਰ ਸੈਨ ਮੀਤ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪਦਮਸ੍ਰੀ ਡਾ. ਸੁਰਜੀਤ ਪਾਤਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਨੇ ਡਾ. ਗਿੱਲ ਨਾਲ ਭਾਸ਼ਾ ਸੰਬਾਦ ਰਚਾਇਆ। ਅੰਤ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਸ. ਪ. ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸਮੇਂ ਸਮੁੱਚੇ ਪ੍ਰਬੰਧਕੀ ਬੋਰਡ ਨੇ ਡਾ. ਮਨੋਹਰ ਸਿੰਘ ਗਿੱਲ ਹੋਰਾਂ ਨੂੰ ਦੋਸ਼ਾਲਾ ਅਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਸਮੁੱਚੀਆਂ ਪਬਲੀਕੇਸ਼ਨਜ਼ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਸ੍ਰੀ ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਸੀ. ਮਾਰਕੰਡਾ, ਡਾ. ਸੁਦਰਸ਼ਨ ਗਾਸੋ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਿਰੰਦਰ ਰਾਮਪੁਰੀ, ਸ. ਜਨਮੇਜਾ ਸਿੰਘ ਜੌਹਲ, ਮਿੱਤਰ ਸੈਨ ਮੀਤ, ਡਾ. ਨੀਤੂ ਅਰੋੜਾ, ਪ੍ਰੀਤਮ ਸਿੰਘ ਭਰੋਵਾਲ, ਡਾ. ਸਰਜੀਤ ਸਿੰਘ ਗਿੱਲ ਅਤੇ ਸ. ਹਕੀਕਤ ਸਿੰਘ ਮਾਂਗਟ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>