ਅਾਮੀਰ ਖਾਨ ਵੱਲੋਂ “ਅਸਹਿਣਸ਼ੀਲਤਾ” ਦੀ ਗੱਲ ਕਰਕੇ ਸੱਚ ਨੂੰ ਹੀ ਦ੍ਰਿੜ੍ਹਤਾ ਨਾਲ ਪ੍ਰਗਟਾਇਆ ਗਿਆ ਹੈ:ਮਾਨ

ਫਤਹਿਗੜ੍ਹ ਸਾਹਿਬ – “ਫਿਲਮੀ ਐਕਟਰ ਸ਼੍ਰੀ ਅਾਮੀਰ ਖਾਨ ਵੱਲੋਂ ਜੋ ਘੱਟ ਗਿਣਤੀ ਕੌਮਾਂ ਦੇ ਮਨ ਵਿਚ ਹਿੰਦੂਤਵ ਜਬਰ ਜੁਲਮ ਦੀ ਬਦੌਲਤ ਸਹਿਮ ਅਤੇ ਦਹਿਸ਼ਤ ਹੈ ਅਤੇ ਜੋ ਇੱਥੋਂ ਦੇ ਹੁਕਮਰਾਨ ਘੱਟ ਗਿਣਤੀ ਕੌਮਾਂ ਨੂੰ ਘਸਿਆਲੇ ਬਣਾ ਕੇ ਰੱਖਣਾ ਚਾਹੁੰਦੇ ਹਨ ਅਤੇ ਉਹਨਾਂ ਉਤੇ ਹਿੰਦੂਤਵ ਸੋਚ ਨੂੰ ਜਬਰੀ ਲਾਗੂ ਕਰਨਾ ਚਾਹੁੰਦੇ ਹਨ, ਉਸ ਸੰਬੰਧੀ ਫਿਲਮੀ ਐਕਟਰ ਅਾਮੀਰ ਖਾਨ ਨੇ ਜੋ ਦ੍ਰਿੜ੍ਹਤਾ ਨਾਲ ਸੱਚ ਨੂੰ ਪ੍ਰਗਟਾਇਆ ਹੈ, ਉਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੁਰ ਪ੍ਰਸ਼ੰਸਾ ਹੀ ਨਹੀਂ ਕਰਦਾ, ਸਗੋਂ ਘੱਟ ਗਿਣਤੀ ਕੌਮਾਂ ਉਤੇ ਹਿੰਦੂਤਵ ਹੁਕਮਰਾਨਾਂ ਵੱਲੋਂ ਤਾਨਾਸ਼ਾਹੀ ਸੋਚ ਅਧੀਨ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਜਬਰ ਜੁਲਮ ਅਤੇ ਬੇਇਨਸਾਫੀਆਂ ਵਿਰੁੱਧ ਇਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋ ਜਹਿਦ ਕਰਨ ਦਾ ਵੀ ਖੁੱਲ੍ਹਾ ਸੱਦਾ ਦਿੰਦਾ ਹੈ”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਅਾਮੀਰ ਖਾਨ ਵੱਲੋਂ ਹੁਕਮਰਾਨਾ ਦੇ ਪ੍ਰਗਟਾਏ ਸੱਚ ਵਿਰੁੱਧ ਬਿਨਾਂ ਵਜ੍ਹਾ ਵਾਵੇਲਾ ਖੜ੍ਹਾ ਕਰਨ ਅਤੇ ਸੱਚ ਨੂੰ ਜਾਣਬੁੱਝ ਕੇ ਝੂਠ ਵਿਚ ਬਦਲਣ ਦੀਆਂ ਕਾਰਵਾਈਆਂ ਵਿਰੁੱਧ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮੁਤੱਸਵੀ ਹੁਕਮਰਾਨ ਸੱਚ ਨੂੰ ਦਬਾਉਣ ਲਈ ਹਰ ਹੱਥਕੰਡਾ ਵਰਤਣ ਲਈ ਉਤਾਰੂ ਰਹਿੰਦੇ ਹਨ। ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋਇਆ ਹੈ ਕਿ ਆਸਾਮ ਸੂਬੇ ਦੇ ਗਵਰਨਰ ਸ਼੍ਰੀ. ਪੀ. ਬੀ. ਅਚਾਰੀਆ ਜੋ ਸੈਂਟਰ ਵੱਲੋਂ ਸੂਬੇ ਦੇ ਪ੍ਰਤੀਨਿਧ ਹਨ ਅਤੇ ਜਿਹਨਾਂ ਦੀ ਜਿੰਮੇਵਾਰੀ ਸੂਬੇ ਵਿਚ ਰਹਿਣ ਵਾਲੇ ਸਭ ਧਰਮਾਂ, ਕੌਮਾਂ ਅਤੇ ਫਿਰਕਿਆਂ ਦੇ ਬਸਿੰਦਿਆਂ ਨੂੰ ਬਰਾਬਰਤਾ ਦੀ ਨਜ਼ਰ ਨਾਲ ਵੇਖਦੇ ਹੋਏ ਅਮਲ ਕਰਨੇ ਬਣਦੇ ਹਨ, ਉਹ ਮੁਤੱਸਵੀ ਹਿੰਦੂ ਸੋਚ ਦਾ ਪ੍ਰਗਟਾਵਾ ਕਰਕੇ ਗਵਰਨਰ ਦੇ ਫਰਜਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ। ਇਹ ਕਾਰਵਾਈ  ਕੀ “ਅਸਹਿਣਸ਼ੀਲਤਾ” ਨੂੰ ਖੁਦ ਹੀ ਪ੍ਰਤੱਖ ਨਹੀਂ ਕਰ ਰਹੀ? ਉਸ ਗਵਰਨਰ ਵੱਲੋਂ ਇਹ ਕਹਿਣਾ ਕਿ ਜੇਕਰ ਅਾਮੀਰ ਖਾਨ ਨੂੰ ਜਾਂ ਹੋਰਨਾਂ ਘੱਟ ਗਿਣਤੀ ਕੌਮਾਂ ਨੂੰ ਇਥੋਂ ਦਾ ਹਿੰਦੂਤਵ ਸਿਸਟਮ ਪਸੰਦ ਨਹੀਂ ਤਾਂ ਉਹ ਬੰਗਲਾਦੇਸ਼ , ਪਾਕਿਸਤਾਨ ਜਾਂ ਕਿਸੇ ਹੋਰ ਮੁਲਕ ਵਿਚ ਚਲੇ ਜਾਣ, ਆਪਣੇ ਆਪ ਵਿਚ ਇਕ ਵੱਡੀ ਅਸਹਿਣਸ਼ੀਲਤਾ ਹੀ ਹੈ। ਉਹਨਾਂ ਕਿਹਾ ਕਿ ਸ਼੍ਰੀ ਅਮੀਰ ਖਾਨ ਅਤੇ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦਾ ਓਨਾਂ ਹੀ ਹੱਕ ਹੈ, ਜਿੰਨਾ ਇੱਥੋਂ ਦੇ ਮੁਤੱਸਵੀ ਹਿੰਦੂ ਹੁਕਮਰਾਨ ਆਪਣਾ ਸਮਝਦੇ ਹਨ। ਉਹਨਾਂ ਕਿਹਾ ਕਿ ਇਸ ਅਸਹਿਣਸ਼ੀਲਤਾ ਦੇ ਮੁੱਦੇ ਉਤੇ ਛੇੜੇ ਗਏ ਵਿਵਾਦ ਤੋਂ ਇਹ ਸੁਨੇਹਾ ਜਾਂਦਾ ਹੈ ਕਿ ਜੋ ਹਿੰਦੂਤਵ ਸੋਚ ਨੂੰ ਨਹੀਂ ਅਪਣਾਏਗਾ, ਉਸ ਨੂੰ ਇੱਥੇ ਰਹਿਣ ਦਾ ਅਧਿਕਾਰ ਨਹੀਂ ਦਿੱਤਾ ਜਾਵੇਗਾ। ਅਜਿਹੇ ਅਮਲ ਅਤੇ ਬੇਤੁੱਕੀ ਬਿਆਨਬਾਜ਼ੀ ਖੁਦ ਹੀ ਅਸਹਿਣਸ਼ੀਲਤਾ ਨੂੰ ਸਾਹਮਣੇ ਲਿਆਉਂਦੀ ਹੈ। ਉਹਨਾਂ ਕਿਹਾ ਕਿ ਇਸ ਮੁਲਕ ਦੀ ਬਾਹਰੀ ਤਾਕਤਾਂ ਤੋਂ ਰੱਖਿਆ ਕਰਨ ਅਤੇ ਇਸ ਦੀ ਇੱਜਤ ਆਬਰੂ ਕਾਇਮ ਰੱਖਣ ਲਈ ਸਿੱਖਾਂ, ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਹੋਈਆਂ ਹਨ, ਜਿਸ ਦਾ ਇਤਿਹਾਸ ਗਵਾਹੀ ਭਰਦਾ ਹੈ। ਇਸ ਲਈ ਘੱਟ ਗਿਣਤੀ ਕੌਮਾਂ ਹਿੰਦੂਤਵ ਹੁਕਮਰਾਨਾ ਦੀ ਧੌਂਸ, ਦਹਿਸ਼ਤ ਅਤੇ ਫਿਰਕੂ ਸੋਚ ਨੂੰ ਲਾਗੂ ਕਰਨ ਦੇ ਅਮਲਾਂ ਨੂੰ ਕਤਈ ਪ੍ਰਵਾਨ ਨਹੀਂ ਕਰਨਗੀਆਂ। ਜੇਕਰ ਮੁਤੱਸਵੀ ਹੁਕਮਰਾਨਾ ਨੇ ਅਜਿਹੇ ਅਸਹਿਣਸ਼ੀਲਤਾ ਅਤੇ ਤਾਨਾਸ਼ਾਹੀ ਅਮਲ ਬੰਦ ਨਾ ਕੀਤੇ ਤਾਂ ਘੱਟ ਗਿਣਤੀ ਕੌਮਾਂ ਇਸ ਵਿਰੁੱਧ ਮਜਬੂਤੀ ਨਾਲ ਜੱਦੋ ਜਹਿਦ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆਂ। ਜਿਸ ਦੇ ਨਿਕਲਣ ਵਾਲੇ ਭੈੜੇ ਨਤੀਜਿਆਂ ਲਈ ਇਹ ਅਸਹਿਣਸ਼ੀਲਤਾ ਦੀ ਸੋਚ ਵਾਲੇ ਹੁਕਮਰਾਨ ਜਿੰਮੇਵਾਰ ਹੋਣਗੇ ਨਾ ਕਿ ਘੱਟ ਗਿਣਤੀ ਕੌਮਾਂ।

ਸ.ਮਾਨ ਨੇ ਅਾਮੀਰ ਖਾਨ ਵੱਲੋਂ ਸੱਚ ਨੂੰ ਦ੍ਰਿੜ੍ਹਤਾ ਨਾਲ ਪ੍ਰਗਟਾਉਣ ਦੇ ਆਪਣੇ ਕਥਨ ਉਤੇ ਕਾਇਮ ਰਹਿਣ ਦੇ ਦੁਹਰਾਏ ਗਏ ਵਚਨਾਂ ਦਾ ਪੁਰਜੋਰ ਸਵਾਗਤ ਕਰਦੇ ਹੋਏ ਕਿਹਾ ਕਿ ਹਿੰਦ ਵਿਚ ਵੱਸਣ ਵਾਲੇ ਮੁਸਲਮਾਨਾਂ, ਇਸਾਈਆਂ, ਸਿੱਖਾਂ ਅਤੇ ਦਲਿਤ ਵਰਗ ਨੂੰ ਇਹਨਾਂ ਦੀ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਧੌਂਸ ਜਾਂ ਦਹਿਸ਼ਤ ਅੱਗੇ ਕਤਈ ਈਨ ਨਹੀਂ ਮੰਨਣੀ ਚਾਹੀਦੀ। ਭਲਕਿ ਹਾਉਮੈ ਅਤੇ ਮੁਤੱਸਵੀ ਸੋਚ ਦੇ ਗੁਲਾਮ ਬਣੇ ਇਹਨਾਂ ਫਿਰਕੂ ਹੁਕਮਰਾਨਾਂ ਦੇ ਅਸਹਿਣਸ਼ੀਲਤਾ ਵਾਲੇ ਅਮਲਾਂ ਵਿਰੁੱਧ ਇਕ ਮੱਤ ਹੋ ਕੇ ਆਵਾਜ਼ ਬੁਲੰਦ ਕਰਨੀ ਬਣਦੀ ਹੈ। ਤਾਂ ਕਿ ਘੱਟ ਗਿਣਤੀ ਕੌਮਾਂ ਉਤੇ ਦਹਿਸ਼ਤ ਪਾ ਕੇ ਇਹ ਹੁਕਮਰਾਨ ਆਪਣੇ ਮੰਦਭਾਵਨਾਂ ਭਰੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ ਅਤੇ ਇੱਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਕਤਈ ਵੀ ਨਮੋਸ਼ੀ ਵਿਚ ਨਾ ਜਾ ਸਕਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>