ਪੰਜਾਬ ਸਰਕਾਰ ਵਲੋਂ ਜਥੇਦਾਰ ਸੂਰਤ ਸਿੰਘ ਖਾਲਸਾ ਦੇ ਪ੍ਰੀਵਾਰ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ

ਲੁਧਿਆਣਾ – ਰਵਿੰਦਰਜੀਤ  ਸਿੰਘ ਗੋਗੀ ਪੁੱਤਰ ਜਥੇਦਾਰ ਸੂਰਤ ਸਿੰਘ ਖਾਲਸਾ ਭੁੱਖ ਹੜਤਾਲੀ (ਹਸਨਪੁਰ) ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਦਿਨ ਤੋਂ ਅਮਰਿੰਦਰ ਸਿੰਘ ਨੇਤਾ ਵਿਰੋਧੀ ਪਾਰਟੀ ਨੂੰ ਕਹਿ ਰਹੇ ਹਨ ਕਿ ਵਿਰੋਧਤਾ ਦਾ ਬੂਹਾ ਛੱਡ ਕੇ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ। ਪਰ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਜਥੇਦਾਰ ਸੂਰਤ ਸਿੰਘ ਖਾਲਸਾ 18 ਜਨਵਰੀ 2015 ਤੋਂ ਮਨੁੱਖੀ ਅਧਿਕਾਰਾਂ ਦੀ ਖਾਤਿਰ ਧਰਮ ਅਤੇ ਸਿਆਸੀ ਪਾਰਟੀਆਂ ਤੋਂ ਉੱਪਰ ਉਠ ਕੇ ਮਨੁੱਖਤਾ ਦੇ ਹੱਕਾਂ ਦੀ ਗੱਲ ਕਰਕੇ ਸੰਘਰਸ਼ ਕਰ ਰਹੇ ਹਨ। ਅੱਜ ਉਹਨਾਂ ਦੀ ਸਰੀਰਿਕ ਹਾਲਤ ਇਹ ਹੈ ਕਿ 30 ਨਵੰਬਰ 2015 ਤੋਂ ਡਾਕਟਰਾਂ ਦੀ ਟੀਮ ਨੇ ਉਹਨਾਂ ਦਾ ਤਰਲ ਪਦਾਰਥ ਜੋ ਕਿ ਫੋਰਸ ਫੀਡ ਕੀਤਾ ਜਾਂਦਾ ਸੀ ਬੰਦ ਕਰ ਦਿੱਤਾ ਹੈ, ਕਿਉਂਕਿ ਉਹਨਾਂ ਦੇ ਸਰੀਰ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਫੇਫੜਿਆ ਵਿਚ ਪਾਣੀ ਭਰਨ ਕਾਰਨ ਸਾਹ ਦੀ ਤਕਲੀਫ ਹੋ ਜਾਦੀ ਹੈ। ਜੋ ਕਿ ਜਾਨਲੇਵਾ ਸਿੱਧ ਹੋ ਸਕਦਾ ਹੈ।

ਪੰਜਾਬ ਸਰਕਾਰ ਪਹਿਲਾ ਆਪ ਵਿਰੋਧ ਛੱਡੇ ਫਿਰ ਕਿਸੇ ਵਿਰੋਧੀ ਤੋਂ ਆਸ ਕਰੇ, ਕਿ ਉਹ ਛੱਡ ਦੇਣ, ਕਿਉਂਕਿ ਮੈਂ ਰਵਿੰਦਰਜੀਤ ਸਿੰਘ ਗੋਗੀ ਐਨ.ਆਰ.ਆਈ 2 ਸਾਲ ਤੇ 6 ਸਾਲ ਦੇ ਬੱਚੇ ਅਤੇ ਪਤਨੀ ਸਮੇਤ ਕੁੱਲ ਚਾਰ ਮੈਂਬਰ ਆਪਣੇ ਪਿਤਾ ਜਥੇਦਾਰ ਸੂਰਤ ਸਿੰਘ ਖਾਲਸਾ ਦੀ ਦੇਖ ਭਾਲ ਲਈ ਪੰਜਾਬ ਆਇਆ ਸੀ। 30 ਜਨਵਰੀ ਨੂੰ ਜਦ ਮੈੀ ਪੰਜਾਬ ਆਇਆ ਸੀ ਤਾਂ ਮੇਰਾ ਦੋਨਾਂ ਵਿਚ ਕੋਈ ਬੱਚਾ ਨਹੀ ਪੜਦਾ ਸੀ, ਜੋ ਕਿ ਯੂ.ਐਸ.ਏ ਦੇ ਜਨਮੇ ਹਨ। ਹੁਣ ਉਹਨਾਂ ਦਾ ਸਕੂਲ ਜਾਣ ਦਾ ਟਾਈਮ ਸੀ ਤਾਂ ਮੈਂ 2 ਮਹੀਨੇ ਪਹਿਲਾਂ ਆਪਣੇ ਪੁੱਤਰ ਅਤੇ ਪਰਿਵਾਰ ਸਮੇਤ ਯੂ.ਐਸ.ਏ ਜਾਣਾ ਚਾਹਿਆ ਤਾਂ ਦਿੱਲੀ ਏਅਰ ਪੋਰਟ ਤੋਂ ਵਾਪਿਸ ਹਸਨਪੁਰ ਭੇਜ ਦਿੱਤਾ ਗਿਆ। ਮੈ 2 ਮਹੀਨੇ ਤੋਂ ਕੋਸ਼ਿਸ ਕਰ ਰਿਹਾ ਸੀ ਕਿ ਪੰਜਾਬ ਸਰਕਾਰ ਦਾ ਐਫ.ਆਰ.ਓ ਮਹਿਕਮਾ ਮੈਨੂੰ ਬਾਹਰ ਜਾਣ ਦਾ ਪਰਮਿਟ ਦੇਵੇ (ਵਿਦੇਸ਼) ਅਤੇ ਮੈਂ ਯੂ.ਐਸ.ਏ ਵਾਪਿਸ ਆਪਣੇ ਵੱਡੇ ਬੱਚਿਆ ਜੋ ਕਿ ਯੂ.ਐਸ.ਏ ਪੜਦੇ ਹਨ ਨੂੰ ਦੇਖਾ ਅਤੇ ਛੋਟੇ ਨੂੰ ਪੜਨ ਲਈ ਸਕੂਲ ਭੇਜ ਸਕਾ। ਪਰ ਪੰਜਾਬ ਸਰਕਾਰ ਦਾ ਬਦਲਾ ਲਊ ਤਰੀਕੇ ਨੇ ਮੈਨੂੰ ਯੂ.ਐਸ.ਏ ਜਾਣ ਤੋਂ ਰੋਕ ਰੱਖਿਆ ਹੈ।

ਸ਼ਾਇਦ ਇਹ ਸਰਕਾਰ ਸੋਚਦੀ ਹੈ ਕਿ ਅਜਿਹੇ ਤਰੀਕਿਆ ਨਾਲ ਜਥੇਦਾਰ ਸੂਰਤ ਸਿੰਘ ਖਾਲਸਾ ਜੀ ਡਰ ਜਾਣਗੇ ਜਾਂ ਭੁੱਖ ਹੜਤਾਲ ਛੱਡ ਦੇਣਗੇ ਜਾਂ ਅੱਗੇ ਪਾ ਦੇਣਗੇਂ ਤਾਂ ਇਹ ਸਭ ਕੁੱਝ ਉਸ ਵਕਤ ਹੀ ਹੋ ਜਾਣਾ ਸੀ, ਜਦੋਂ 26 ਫਰਵਰੀ ਤੋਂ ਝੂਠਾ ਕੇਸ ਪਾ ਕੇ ਮੈਨੂੰ ਜੇਲ ਡੱਕ ਦਿੱਤਾ ਸੀ ਅਤੇ 13 ਅਪ੍ਰੈਲ ਨੂੰ ਕਚਹਿਰੀ ਲੁਧਿਆਣਾ ਵਿਚ ਅਣਮਨੁੱਖੀ ਕੁੱਟਮਾਰ ਕੀਤੀ ਸੀ ਤੇ ਹੱਡੀਆਂ ਤੋੜੀਆ ਸਨ। ਉਪਰੰਤ ਕੋਈ ਡਾਕਟਰੀ ਸਹਾਇਤਾ ਵੀ ਨਹੀਂ ਦਿੱਤੀ ਗਈ ਸੀ। ਅਤੇ ਅਗਸਤ ਵਿੱਚ ਜੋ ਘਾਟਾ ਪਰਿਵਾਰ ਨੂੰ ਪਿਆ ਹੈ (ਦੁੱਖਦਾਈ ਘਟਨਾ ਵਾਪਰੀ ਹੈ) ਮੇਰੀ ਕਲਮ ਉਹ ਲਿਖਣ ਦੇ ਸਮਰੱਥ ਨਹੀਂ ਹੈ। ਜੇਕਰ ਸਰਕਾਰ ਮਨੁੱਖੀ ਅਧਿਕਾਰਾਂ ਦਾ ਮਤਲਬ ਸਮਝ ਦੀ ਹੁੰਦੀ ਤਾਂ ਉਹ ਸਜ਼ਾ ਪੂਰੀ ਕਰ ਚੁੱਕੇ ਜ਼ੇਲ੍ਹੀ ਬੈਠੇ ਬੰਦੀਆਂ ਨੂੰ ਰਿਹਾਅ ਨਾ ਕਰਦੀ। ਕੀ ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੀ ਉਮਰ ਦੇ ਹੋਣ ਕਾਰਨ ਭੁੱਖਾ ਰਹਿ ਕੇ ਮਰਨਾ ਪੈਂਦਾ। ਜਥੇਦਾਰ ਦੇ ਪਰਿਵਾਰ ਨੂੰ ਉਹ ਘਾਟਾ ਨਾ ਪੈਂਦਾ ਜੋ ਕਿ ਕਾਗਜ਼ੀ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਕਦੇ ਵੀ ਪੂਰਾ ਨਹੀਂ ਹੋ ਸਕਦਾ ਅਤੇ 3 ਹੋਰ ਬੱਚੇ ਯਤੀਮ ਨਾ ਹੁੰਦੇ ਅਤੇ ਇੱਕ ਹੋਰ ਪੰਜਾਬ ਦੀ ਧੀ ਵਿਧਵਾ ਨਾ ਹੁੰਦੀ ਅਤੇ ਬਿਰਧ ਮਾਂ ਦੀ ਗੋਦ ਖਾਲੀ ਨਾ ਹੁੰਦੀ।
ਅੰਤ ਵਿੱਚ ਮੈਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪ ਨੂੰ ਲੋਕਾ ਵੱਲੋਂ ਦਿੱਤੀ ਪਾਵਰ ਦਾ ਗਲਤ ਇਸਤੇਮਾਲ ਨਾ ਕਰਦੇ ਹੋਏ ਵਿਰੋਧੀਆਂ ਪ੍ਰਤੀ ਚੰਗੀ ਨੀਤੀ ਅਪਨਾਉਣ ਅਤੇ ਜਥੇਦਾਰ ਸੂਰਤ ਸਿੰਘ ਖਾਲਸਾ ਦੇ ਪੁੱਤਰ ਦਾ ਕੰਮ ਅਤੇ ਪੋਤਰੇ ਦੀ ਪੜਾਈ ਖਰਾਬ ਹੋਣ ਤੋਂ ਰੋਕਣ ਲਈ ਧਿਆਨ ਦੇਣ। ਉਹ ਵੀ ਕਿਸੇ ਦੇ ਬੱਚੇ ਹਨ। ਲੋਕਾਂ ਦੁਆਰਾ ਦਿੱਤੀ ਤਾਕਤ ਦਾ ਹੰਕਾਰ ਛੱਡ ਕੇ ਕਿਉਂਕਿ ਲੋਕ ਇਸ ਨੂੰ ਬਦਲ ਵੀ ਸਕਦੇ ਹਨ। ਬਣਦੀਆਂ ਜਿੰਮੇਵਾਰੀਆਂ ਵੱਲ ਧਿਆਨ ਦਿਉ ਧਮਕੀਆ ਛੱਡੋ ਅਧਿਕਾਰੀਆਂ ਨੂੰ ਲੋਕਾਂ ਦੀ ਸੇਵਾ ਕਰਨ ਦਿਉ, ਜਿੰਮੇਵਾਰੀ ਨਿਭਾਉਣ ਦਿਉ ਨਾਂ ਕਿ ਆਪਣੇ ਹੱਥ ਦੀ ਮੋਹਰ ਬਣਾ ਕੇ ਵਰਤੋ ਕੋਰ, ਹੋ ਸਕਦਾ ਹੈ ਇਹ ਮੋਹਰ ਕੱਲ੍ਹ ਕਿਸੇ ਹੋਰ ਦੇ ਹੱਥ ਹੋਵੇ।

ਮੈਨੂੰ ਯਕੀਨ ਤਾਂ ਨਹੀਂ ਪਰ ਫਿਰ ਵੀ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਜਿਹੜੇ ਅਧਿਕਾਰੀ ਜਥੇਦਾਰ ਸੂਰਤ ਸਿੰਘ ਖਾਲਸਾ ਉੱਪਰ ਹੋ ਰਹੇ ਧੱਕੇ ਦੇ ਜਿੰਮੇਵਾਰ ਹਨ ਨੂੰ ਅਧਿਕਾਰ ਦੇਵੇਗੀ ਕਿ ਉਹ ਆਪਣੇ ਆਪ ਬਿਨਾ ਕਿਸੇ ਸਰਕਾਰੀ ਦਖਲ ਅੰਦਾਜ਼ੀ ਦੇ ਕੰਮ ਕਰਨ ਅਤੇ ਪਰਿਵਾਰ ਨੂੰ ਨਾਜਾਇਜ਼ ਤੰਗ ਹੋਣ ਤੋਂ ਬਚਾਇਆ ਜਾ ਸਕੇ। ਸ਼ਜਾ ਪੂਰੀ ਕਰ ਚੁੱਕੇ ਬੰਦੀ ਰਿਹਾਅ ਕੀਤੇ ਜਾਣ ਅਤੇ ਦੋ ਸਾਲ ਤੇ 6 ਸਾਲ ਦੇ ਬੱਚਿਆ ਨੂੰ ਬਾਹਰ ਜਾਣ ਦਾ ਪਰਮਿਟ (ਵਿਦੇਸ਼) ਦਿੱਤਾ ਜਾਵੇ ਜੋ ਕਿ ਮਾਂ ਬਾਪ ਨਾਲ ਯੂ.ਐਸ.ਏ ਜਾ ਕੇ ਪੜਾਈ ਕਰ ਸਕਣ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>