ਪੈਰਿਸ – ਜਲਵਾਯੂ ਪ੍ਰੀਵਰਤਣ ਸੰਮੇਲਨ ਵਿੱਚ ਧਰਤੀ ਨੂੰ ਹੋਰ ਜਿਆਦਾ ਗਰਮ ਹੋਣ ਤੋਂ ਬਚਾਉਣ ਲਈ ਅੰਤਿਮ ਮਸੌਦਾ ਤਿਆਰ ਕਰਨ ਸਬੰਧੀ ਪਿੱਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਕਸ਼ਮਕਸ਼ ਆਖਿਰਕਾਰ ਸਮਾਪਤ ਹੋ ਗਈ ਹੈ। ਇਸ ਸਬੰਧੀ ਅੰਤਿਮ ਇਤਿਹਾਸਿਕ ਮਸੌਦਾ ਸ਼ਨਿਚਰਵਾਰ ਨੂੰ ਸੰਮੇਲਨ ਵਿੱਚ ਪੇਸ਼ ਕਰ ਦਿੱਤਾ ਗਿਆ। ਮਸੌਦੇ ਵਿੱਚ ਗਲੋਬਲ ਵਾਰਮਿੰਗ ਨੂੰ ਦੋ ਡਿਗਰੀ ਸੈਲਸੀਅਮ ਤੋਂ ਹੇਠਾਂ ਰੱਖਣ ਅਤੇ 2020 ਤੱਕ ਇਸ ਸਮਸਿਆ ਨਾਲ ਨਜਿਠਣ ਲਈ ਵਿਕਾਸਸ਼ੀਲ ਦੇਸ਼ਾ ਨੂੰ ਹਰ ਸਾਲ 100 ਅਰਬ ਡਾਲਰ ਦੀ ਮੱਦਦ ਦੇਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।
ਇੱਕ ਫਰਾਂਸੀਸੀ ਸਮਾਚਾਰ ਏਜੰਸੀ ਅਨੁਸਾਰ 134 ਵਿਕਾਸਸ਼ੀਲ ਦੇਸ਼ਾਂ ਵਾਲੇ ਸਮੂਹ ਨੇ ਜਲਵਾਯੂ ਪ੍ਰੀਵਰਤਣ ਤੇ ਪ੍ਰਸਤਾਵਿਤ ਸਮਝੌਤੇ ਨੂੰ ਆਪਣਾ ਸਮਰਥਣ ਦੇ ਦਿੱਤਾ ਹੈ। ਇਸ ਸਮਝੈਤੇ ਵਿੱਚ ਦੁਨੀਆਂਭਰ ਦੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਤੋਂ ਵੀ ਘੱਟ ਸੈਲਸੀਅਮ ਤੋਂ ਘੱਟ ਰੱਖਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਸ ਸੰਲੇਨ ਦੌਰਾਨ ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ, ‘ਇੱਕ ਨਿਰਪੱਖ ਅਤੇ ਕਾਨੂੰਨੀ ਤੌਰ ਤੇ ਮੰਨਣਯੋਗ ਸਮਝੌਤਾ ਹੈ।’ ਉਨ੍ਹਾਂ ਅਨੁਸਾਰ ਇਸ ਸਮਝੌਤੇ ਨੂੰ ਮਨਜ਼ੂਰੀ ਮਿਲ ਗਈ ਤਾਂ ਇਹ ਇਤਿਹਾਸਿਕ ਹੋਵੇਗਾ।
ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਕਿ ਅਗਰ ਦੇਸ਼ਾਂ ਨੇ ਆਪਣੇ ਹਿੱਤ ਬਾਰੇ ਸੋਚਣਾ ਹੈ ਤਾਂ ਉਨ੍ਹਾਂ ਨੂੰ ਦੁਨੀਆਂਭਰ ਦੇ ਦੇਸ਼ਾਂ ਦੇ ਹਿੱਤ ਲਈ ਅੱਗੇ ਵੱਧਣਾ ਹੋਵੇਗਾ। ਉਨ੍ਹਾਂ ਨੇ ਕਿਹਾ, ‘ ਕੁਦਰਤ ਸਾਨੂੰ ਸੰਕੇਤ ਭੇਜ ਰਹੀ ਹੈ। ਵਿਸ਼ਵ ਦੇ ਲੋਕ ਜਿੰਨਾਂ ਅੱਜ ਡਰੇ ਹੋਏ ਹਨ, ਪਹਿਲਾਂ ਕਦੇ ਨਹੀਂ ਸਨ। ਸਾਨੂੰ ਆਪਣੇ ਗ੍ਰਹਿ ਨੂੰ ਬਚਾਉਣ ਦੇ ਨਾਲ-ਨਾਲ ਉਸ ਨੂੰ ਸੰਭਾਲਣਾ ਵੀ ਹੋਵੇਗਾ।’ ਪੈਰਿਸ ਵਿੱਚ ਹੋ ਰਹੀ ਇਸ ਬੈਠਕ ਵਿੱਚ 200 ਦੇ ਕਰੀਬ ਦੇਸ਼ ਭਾਗ ਲੈ ਰਹੇ ਹਨ ਜੋ ਇੱਕ ਅਜਿਹਾ ਮਸੌਦਾ ਤਿਆਰ ਕਰਨ ਦੀ ਕੋਸਿ਼ਸ਼ ਵਿੱਚ ਹਨ ਜੋ ਕਿ 2020 ਤੱਕ ਲਾਗੂ ਹੋਵੇਗਾ।