ਅਦਾਕਾਰਾ ਸਾਧਨਾ ਸ਼ਿਵਦਾਸਾਨੀ ਨਹੀਂ ਰਹੀ

ਮੁੰਬਈ – ਆਪਣੇ ਦੌਰ ਦੀ ਪ੍ਰਸਿੱਧ ਅਭਿਨੇਤਰੀ ਸਾਧਨਾ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। 74 ਸਾਲਾ ਸਾਧਨਾ ਸ਼ਿਵਦਾਸਾਨੀ ਨੇ ਸ਼ੁਕਰਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਪਣੇ ਆਖਰੀ ਸਵਾਸ ਪੂਰੇ ਕੀਤੇ।

ਸਾਧਨਾ ਨੂੰ ਕਈ ਸਾਲਾਂ ਤੋਂ ਟਿਊਮਰ ਦੀ ਬਿਮਾਰੀ ਸੀ, ਜਿਸਨੇ ਹੌਲੀ-ਹੌਲੀ ਕੈਂਸਰ ਦਾ ਰੂਪ ਧਾਰਨ ਕਰ ਲਿਆ। ਸਾਧਨਾ ਨੇ ਆਪਣਾ ਫਿਲਮੀ ਕੈਰੀਅਰ ਬਤੌਰ ਬਾਲ ਕਲਾਕਾਰ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਪਹਿਲੀ ਫਿ਼ਲਮ ‘420’ ਰਾਜ ਕਪੂਰ ਦੇ ਨਾਲ ਆਈ ਸੀ, ਜਿਸ ਦਾ ਗਾਣਾ, ‘ਮੁੜ ਮੁੜ ਕੇ ਨਾਂ ਵੇਖ’ ਬਹੁਤ ਸੁਰਖੀਆਂ ਵਿੱਚ ਰਿਹਾ ਸੀ। ਸਾਧਨਾ ਨੇ 35 ਦੇ ਕਰੀਬ ਫਿ਼ਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਫਿਲਮਾਂ ਵਿੱਚ ਕੰਮ ਕਰਨ ਦੇ ਨਾਲ-ਨਾਲ ਨਿਰਦੇਸ਼ਕ ਦੇ ਤੌਰ ਤੇ ਵੀ ਕੰਮ ਕੀਤਾ।

ਉਹ 60 ਅਤੇ 70 ਦੇ ਦਹਾਕਿਆਂ ਦੀ ਮਸ਼ਹੂਰ ਅਦਾਕਾਰਾ ਸੀ। ਸਾਧਨਾ ਦੀ ਅਦਾਕਾਰੀ ਦੇ ਨਾਲ-ਨਾਲ ਉਸ ਦਾ ਹੇਅਰ ਸਟਾਈਲ ਵੀ ਕਾਫ਼ੀ ਪਾਪੂਲਰ ਸੀ। ਸਾਧਨਾ ਨੂੰ ਦੋ ਵਾਰ ਫਿ਼ਲਮਫੇਅਰ ਬੈਸਟ ਐਕਟਰੈਸ ਦਾ ਅਵਾਰਡ ਵੀ ਮਿਲ ਚੁੱਕਾ ਹੈ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>