ਹਰਦੀਪ ਬਿਰਦੀ,
ਮੈਨੂੰ ਯਾਦ ਹੈ ਤੂੰ ਪਿਛਲੇ ਸਾਲ ਵੀ ਆਇਆ ਸੀ,
ਇਹਨਾਂ ਹੀ ਦਿਨਾਂ ਚ ਆਇਆ ਸੀ ਤੇਰਾ ਨਾਮ ਉਦੋਂ 2015 ਸੀ,
ਤੇਰੇ ਆਉਣ ਦੀ ਬੜੀ ਖ਼ੁਸ਼ੀ ਸੀ ਮੈਨੂੰ ਵੀ ਤੇ ਹੋਰਾਂ ਨੁੰ ਵੀ,
ਨਵੀਆਂ ਉਮੀਦਾਂ ਸਨ ਤੇਰੇ ਤੋਂ, ਕਿ ਖ਼ੁਸ਼ੀਆਂ ਲੈਕੇ ਆਵੇਂਗਾ,
ਸਭ ਲਈ, ਹਰ ਕੋਈ ਖ਼ੁਸ਼ੀਆਂ ਮਾਣੇਗਾ, ਸਭ ਪਾਸੇ ਸ਼ਾਂਤੀ ਹੋਵੇਗੀ,
ਤੂੰ ਵਾਅਦਾ ਵੀ ਕੀਤਾ ਸੀ ਕਿ ਭਾਈ ਦਾ ਭਾਈ ਵੈਰੀ ਨਹੀਂ ਹੋਵੇਗਾ,
ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ, ਸਭ ਪਾਸੇ ਖ਼ੁਸ਼ਹਾਲੀ ਲੈ ਆਵਾਂਗਾ,
ਇਜ਼ਤਾਂ ਨਹੀਂ ਰੁਲਣਗੀਆਂ ,
ਪਰ ਤੂੰ ਸਾਰੇ ਵਾਅਦੇ ਨਹੀਂ ਨਿਭਾਏ,
ਮੁੱਕਰਿਆ ਤਾਂ ਨਹੀਂ, ਪਰ ਕੁਝ ਵਾਅਦੇ ਤੇ ਆਸਾਂ ਪੂਰੀਆਂ ਨਹੀਂ ਕੀਤੀਆਂ ਤੂੰ,
ਜ਼ਿਕਰ ਨਾ ਕਰਾਂ ਤਾਂ ਠੀਕ ਰਹੂ,
ਐਂਵੇ ਤੇਰਾ ਵੀ ਮਨ ਖ਼ਰਾਬ ਹੋਊ ਤੇ ਮੇਰਾ ਵੀ,
ਪਰ ਹੁਣ ਤੁੰ ਫੇਰ ਨਾਮ 2016 ਰੱਖਕੇ ਆਉਣਾ,
ਮੈਨੂੰ ਹੁਣ ਵੀ ਓਨੀ ਹੀ ਖ਼ੁਸ਼ੀ ਹੈ ਹੋਰਾਂ ਨੁੰ ਵੀ ਹੈ,
ਉਹੀ ਉਮੀਦਾਂ ਆਸਾਂ ਨੇ,
ਉਮੀਦ ਹੈ ਇਸ ਵਾਰ ਅਪਣਾ ਵਾਅਦਾ ਜ਼ਰੂਰ ਨਿਭਾਵੇਂਗਾ….
ਦੱਸ ਨਿਭਾਵੇਂਗਾ ਨਾ….ਹੈ ਨਾ..