ਮਨਦੀਪ ਖੁਰਮੀ ਦਾ ਪਲੇਠਾ ਗੀਤ “ਓ ਪੰਜਾਬ ਸਿਆਂ” 7 ਜਨਵਰੀ ਨੂੰ ਹੋਵੇਗਾ ਲੋਕ ਅਰਪਣ

ਲੰਡਨ – ਆਪਣੇ ਪਿੰਡ ਹਿੰਮਤਪੁਰਾ ਦੇ ਨਾਂ ਤੇ ਵੈੱਬਸਾਈਟ ਬਣਾ ਕੇ ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਨੂੰ ਇੱਕ ਲੜੀ ‘ਚ ਪ੍ਰੋਣ  ਕਰਕੇ ਮਨਦੀਪ ਖੁਰਮੀ ਨੇ ਵੱਖਰੀ ਪਛਾਣ ਕਾਇਮ ਕੀਤੀ। ਵਿਸ਼ਵ ਭਰ ਦੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਵਿੱਚ ਛਪਦੇ ਉਸਦੇ ਲੇਖ ਵੀ ਅਕਸਰ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਹਨ। ਅਜੋਕੀ ਪੰਜਾਬੀ ਗਾਇਕੀ ਵਿੱਚ ਆ ਰਹੇ ਨਿਘਾਰ ਖਿਲਾਫ਼ ਮਨਦੀਪ ਵੱਲੋਂ ਗਾਇਕਾਂ, ਮਾਪਿਆਂ ਅਤੇ ਅਫ਼ਸਰਸ਼ਾਹੀ ਨੂੰ ਬੇਨਤੀਆਂ ਰੂਪੀ ਲਿਖਿਆ ਪੋਸਟਰ ਸਿਰਫ ਪੰਜਾਬ ਦੀਆਂ ਕੰਧਾਂ ‘ਤੇ ਹੀ ਨਹੀਂ ਲੱਗਿਆ ਸਗੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੇ ਵੀ ਉਸ ਇਬਾਰਤ ਨੂੰ ਮਣਾਂਮੂੰਹੀਂ ਪਿਆਰ ਦਿੱਤਾ ਸੀ। ਹੁਣ ਮਨਦੀਪ ਖੁਰਮੀ ਹਿੰਮਤਪੁਰਾ 7 ਜਨਵਰੀ 2016 ਨੂੰ ਆਪਣੇ ਲਿਖੇ ਤੇ ਗਾਏ ਗੀਤ ‘ਓ ਪੰਜਾਬ ਸਿਆਂ’ ਰਾਹੀਂ ਸ੍ਰੋਤਿਆਂ ਨਾਲ ਵੀ ਸਾਂਝ ਪਾਉਣ ਆ ਰਿਹਾ ਹੈ। ਇੱਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਕੁਝ ਦਿਨਾਂ ਤੋਂ ਇਸ ਗੀਤ ਦਾ ਪੋਸਟਰ ਸੋਸ਼ਲ ਸਾਈਟਾਂ ‘ਤੇ ਵਾਇਰਲ ਹੋਇਆ ਪਿਆ ਹੈ। ਇਸ ਸੰਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਸ ਗੀਤ ਨੂੰ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਇੰਗਲੈਂਡ ਦੀ ਮਹਾਰਾਣੀ ਤੋਂ ਓ ਬੀ ਈ ਦਾ ਸਨਮਾਨ ਪ੍ਰਾਪਤ ਗਾਇਕ ਚੰਨੀ ਸਿੰਘ (ਗਾਡਫਾਦਰ ਆਫ ਭੰਗੜਾ), ਗਾਇਕ ਬਲਧੀਰ ਮਾਹਲਾ, ਡਾ: ਤਾਰਾ ਸਿੰਘ ਆਲਮ, ਹਰਜੋਤ ਸੰਧੂ ਹਾਲੈਂਡ, ਹਰਪ੍ਰੀਤ ਸਿੰਘ ਦਹੇੜੂ, ਅਮਰ ਘੋਲੀਆ ਵਰਗੀ ਸੂਝਵਾਨ ਟੀਮ ਦੀ ਨਿਗਰਾਨੀ ਹੇਠ ਜਸ਼ੂ ਰਿਕਾਰਡਜ ਦੇ ਬੈਨਰ ਹੇਠ ਹਰ ਇਨਸਾਨ ਲਈ ਸਤਿਕਾਰਤ ਹਸਤੀ ਤੋਂ ਰਿਲੀਜ਼ ਕਰਵਾ ਕੇ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨੌਜਵਾਨ ਸੰਗੀਤਕਾਰ ਗੁਰਸ਼ੇਰ ਸਿੰਘ ਵੱਲੋਂ ਸ਼ਿੰਗਾਰੇ ਇਸ ਗੀਤ ਨੂੰ ਗਾਉਣ ਦੇ ਮਕਸਦ ਬਾਰੇ ਉਹਨਾਂ ਕਿਹਾ ਕਿ ਗਾਇਕ ਕਿਸੇ ਵੀ ਖਿੱਤੇ ਦੇ ਦੂਤ ਹੁੰਦੇ ਹਨ ਪਰ ਪੰਜਾਬ ਦੇ ਜਿਆਦਾਤਰ ਗਾਇਕ ਜਿੱਥੇ ਆਪਣੀਆਂ ਜਿੰਮੇਵਾਰੀਆਂ ਤੋਂ ਭਗੌੜੇ ਹੋ ਚੁੱਕੇ ਹਨ ਉੱਥੇ ਨੌਜਵਾਨਾਂ ਨੂੰ ਮਾਨਸਿਕ ਨਿਪੁੰਸਕਤਾ ਦੇ ਰਾਹ ਤੋਰਨ ‘ਚ ਸਾਥ ਦੇ ਰਹੇ ਹਨ। ਇਹ ਗੀਤ ਨਿਸ਼ਕਾਮ ਭਾਵਨਾ ਤਹਿਤ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਹੋਵੇਗਾ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>