ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਿਆਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸਾਰੇ ਹੀ ਪ੍ਰਬੰਧਕੀ, ਪ੍ਰਸ਼ਾਸ਼ਨਿਕ, ਅਧਿਆਪਕੀ, ਗੈਰ-ਅਧਿਆਪਕੀ ਅਮਲੇ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਤਹਿਤ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਆਗਤ ਕੀਤਾ ਗਿਆ। ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਸਾਰੇ ਹੀ ਸਟਾਫ, ਵਿਦਿਆਰਥੀਆਂ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਅਰਦਾਸ ਕੀਤੀ ਗਈ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਬੜੀ ਹੀ ਸ਼ਰਧਾ ਭਾਵਨਾ ਸਹਿਤ ਹੱਥੀਂ ਸੇਵਾ ਅਤੇ ਗੁਰਬਾਣੀ ਪਾਠ ਸ੍ਰਵਣ ਕਰਕੇ ਲਾਹਾ ਲਿਆ।
ਗੁਰੂ ਕਾਸ਼ੀ ਯੂਨੀਵਰਸਟਿੀ ਦੇ ਚੇਅਰਮੈਨ ਸ੍ਰ. ਗੁਰਲਾਭ ਸਿੰਘ ਸਿੱਧੂ, ਵਾਈਸ ਚਾਂਸਲਰ ਡ. ਨਛੱਤਰ ਸਿੰਘ ਮੱਲ੍ਹੀ, ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਸਮੂਹ ਅਧਿਕਾਰੀਆਂ ਨੇ ਇਸ ਦੌਰਾਨ ਸੰਗਤ ਰੂਪ ਵਿਚ ਸ਼ਮੂਲੀਅਤ ਕੀਤੀ। ਸ੍ਰ. ਸਿੱਧੂ ਅਤੇ ਡਾ. ਮੱਲ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੀ ਮਾਨਵਤਾ ਲਈ ਸਰਬ-ਸਾਂਝੇ ਉਪਦੇਸ਼ ਨੂੰ ਜ਼ਿੰਦਗੀ ਵਿਚ ਅਪਨਾਉਣ ਲਈ ਪ੍ਰੇਰਨਾਮਈ ਸ਼ਬਦ ਕਹੇ।
ਸਮਾਪਤੀ ਮੌਕੇ ਗੁਰਜੀਤ ਸਿੰਘ ਖ਼ਾਲਸਾ ਨੇ ਸਭ ਲਈ ਧੰਨਵਾਦੀ ਸ਼ਬਦ ਕਹੇ। ਚਾਹ ਦਾ ਲੰਗਰ ਅਤੁੱਟ ਵਰਤਿਆ। ਸਮੁੱਚੇ ਲੋੜੀਂਦੇ ਪ੍ਰਬੰਧਕੀ ਇੰਤਜ਼ਾਮਾਤ ਐਡਮਿਨ ਅਫਸਰ ਡੀਨ ਵਿਦਿਆਰਥੀ ਭਲਾਈ ਪ੍ਰੋ. ਜਸਬੀਰ ਸਿੰਘ ਸਿੱਧੂ, ਗੁਰਦੇਵ ਸਿੰਘ ਕੋਟਫੱਤਾ ਅਤੇ ਚੀਫ ਸਕਿਊਰਟੀ ਅਧਿਕਾਰੀ ਹਰਦੀਪ ਸਿੰਘ ਨੇ ਕੀਤੇ।