ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰੋ. ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ 2013 ਲਈ ਪੁਸਤਕਾਂ ਦੀ ਮੰਗ

ਲੁਧਿਆਣਾ : ਪ੍ਰੋ. ਕੁਲਵੰਤ ਜਗਰਾਉਂ ਯਾਦਗਾਰੀ ਪੁਰਸਕਾਰ 2013 ਲਈ ਕਿਸੇ ਵੀ ਲੇਖਕ ਦੀ ਪੰਜਾਬੀ ਵਿਚ ਸਭ ਤੋਂ ਪਹਿਲੀ ਛਪੀ ਪੁਸਤਕ ਦੀਆਂ 5-5 ਕਾਪੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹ ਪੁਸਤਕ, ਮੌਲਿਕ, ਰਚਨਾਤਮਕ ਵਿਸ਼ੇ ਦੀ ਹੀ ਹੋਵੇ, ਜਿਵੇਂ ਕਵਿਤਾ, ਵਾਰਤਕ, ਕਹਾਣੀ, ਨਾਟਕ ਜਾਂ ਨਾਵਲ ਆਦਿ। ਲੇਖਕ ਦੀ ਉਮਰ ਪੰਜਾਹ ਸਾਲ ਤੱਕ ਹੋਵੇ।

ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦਸਿਆ ਕਿ ਇਸ ਪੁਰਸਕਾਰ ਵਿਚ 5100/-ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਪੱਤਰ ਭੇਟਾ ਕੀਤਾ ਜਾਂਦਾ ਹੈ। ਅਕਾਡਮੀ ਦੇ ਸਕੱਤਰ ਸ੍ਰੀ ਸੁਰਿੰਦਰ ਰਾਮਪੁਰੀ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਲੇਖਕ ਦੀ ਪੁਸਤਕ ਸਾਲ 2011, 2012 ਅਤੇ 2013 ਵਿਚ ਛਪੀ ਹੋਵੇ। ੳਨ੍ਹਾਂ ਸਮੂਹ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਪੁਸਤਕਾਂ ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ, ਲੁਧਿਆਣਾ ਦੇ ਨਾਂ ’ਤੇ 20 ਜਨਵਰੀ 2016 ਤੱਕ ਪਹੁੰਚ ਜਾਣੀਆਂ ਚਾਹੀਦੀਆਂ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>