ਜਸਟਿਸ ਮਾਰਕੁੰਡੇ ਕਾਟਜੂ ਹੋਣਗੇ ਵਰਲਡ ਸਿੱਖ ਕੰਨਵੈਂਸ਼ਨ ਦੇ ਮੁੱਖ ਬੁਲਾਰੇ

ਸਿੱਖ ਕੌਮ ਦੇ ਦਰਦਾਂ ਦੀ ਕਹਾਣੀ ਇੱਕ ਨਿਆਂਪਾਲਕਾ ਦੀ ਚੋਟੀ ਤੇ ਰਹਿ ਚੁੱਕੇ ਜਸਟਿਸ ਮਾਰਕੁੰਡੇ ਕਾਟਜੂ ਦੀ ਜ਼ੁਬਾਨੀ ਆਉਣ ਵਾਲੀ ਵਰਲਡ ਸਿੱਖ ਕੰਨਵੈਂਸ਼ਨ ਵਿੱਚ ਸੁਣਨ ਨੂੰ ਮਿਲੇਗਾ। ਇਹ ਕੰਨਵੈਂਸ਼ਨ ਸਮੂਹ ਪੰਥਕ ਦਰਦੀਆਂ ਅਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ 7 ਫਰਵਰੀ ਦਿਨ ਐਤਵਾਰ ਨੂੰ ਬਰੈਂਪਟਨ ਵਿੱਚ ਕਰਵਾਈ ਜਾ ਰਹੀ ਹੈ।

ਇਸ ਕੰਨਵੈਂਸ਼ਨ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰ ਅਤੇ ਸਿੱਖਾਂ ਦੀ ਆਜ਼ਾਦੀ ਦੇ ਪ੍ਰਸਤਾਵਾਂ ਤੇ ਪ੍ਰਸਿੱਧ ਬੁਧੀਜੀਵੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।

ਟਰਾਂਟੋ ਵਿੱਚ ਇਸ ਪੱਧਰ ਤੇ ਇਨ੍ਹਾਂ ਮੂੱਦਿਆਂ ਨੂੰ ਛੂਹਣ ਲਈ ਹੋ ਰਹੀ ਕੰਨਵੈਂਸ਼ਨ ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰਨ ਲਈ ਤਿਆਰੀਆਂ ਵਿੱਢੀਆਂ ਜਾ ਚੁੱਕੀਆਂ ਹਨ। ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਸੰਸਥਾ ਵਲੋਂ ਸਮੂਹ ਪੰਥਕ ਦਰਦੀਆਂ ਦੇ ਸਹਿਯੋਗ ਨਾਲ ਹੀ ਇਹ ਐਡਾ ਵੱਡਾ ਕਾਰਜ ਵਿੱਢਿਆ ਗਿਆ ਹੈ ਜਿਸ ਵਿੱਚ ਕੌਮ ਦੇ ਮੁੱਦਿਆਂ ਨੂੰ ਸਿਰਫ ਛੂਹਿਆ ਹੀ ਨਹੀਂ, ਸਗੋਂ ਆ ਰਹੀਆਂ ਕੌਮੀ ਮੁਸ਼ਕਲਾਂ ਦੇ ਹੱਲ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।

ਅਕਾਲੀ ਦਲ (ਅ) ਕੈਨੇਡਾ ਦੇ ਉਨਟਾਰੀਓ ਸੂਬੇ ਦੇ ਪ੍ਰਧਾਨ ਕਰਨੈਲ ਸਿੰਘ ਫਤਿਹਗੜ ਸਾਹਿਬ ਨੇ ਕਿਹਾ ਕਿ ਇਸ ਕੰਨਵੈਂਸ਼ਨ ਵਿੱਚ ਆ ਰਹੇ ਬੁੱਧੀਜੀਵੀ ਜਿੰਨ੍ਹਾਂ ਵਿੱਚ ਲੰਡਨ ਇੰਗਲੈਂਡ ਤੋਂ ਪ੍ਰਸਿੱਧ ਬੁਲਾਰੇ ਡਾ਼ ਇਕਤਦਾਰ ਕਰਾਮਤ ਚੀਮਾ, ਜਿੰਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਰੀਸਰਚ ਪੇਪਰ ਲਿਖ ਕੇ ਇੰਗਲੈਂਡ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ ਹਨ, ਵਲੋਂ ਸਿੱਖਾਂ ਕੌਮ ਦੇ ਆਜ਼ਾਦੀ ਦੇ ਪ੍ਰਸਤਾਵ ਨੂੰ ਇਤਹਾਸ ਦੇ ਝਰੋਖੇ ਚੋਂ ਛੂਹਿਆ ਜਾਵੇਗਾ। ਬੁੱਧੀ ਬਲ ਨਾਲ ਲੈਸ ਡਾ਼ ਚੀਮਾ ਸਿੱਖ ਇਤਿਹਾਸ ਅਤੇ ਸਿੱਖ ਸਮੱਸਿਆ ਦੇ ਪੱਛਮੀ ਰਾਜਨੀਤੀ ਦੇ ਝਰੋਖੇ ਚੋਂ ਹੱਲ ਕਰਨ ਤੇ ਵਿਚਾਰਾਂ ਪੇਸ਼ ਕਰਨਗੇ।
ਅਕਾਲੀ ਦਲ (ਅ) ਕੈਨੇਡਾ ਦੇ ਕੈਨੇਡਾ ਈਸਟ ਦੇ ਜਨਰਲ ਸਕੱਤਰ ਜਗਦੇਵ ਸਿੰਘ ਤੂਰ ਨੇ ਕਿਹਾ ਕਿ ਸਿੱਖੀ ਦ੍ਰਿਸ਼ਟੀਕੋਣ ਤੋਂ ਸਰਬੱਤ ਖਾਲਸਾ ਅਤੇ ਸਿੱਖ ਕੌਮ ਦੇ ਅਜੋਕੇ ਹਾਲਾਤਾਂ ਨੂੰ ਸਮਝਦਿਆਂ ਇਸ ਉਪਰ ਬੁੱਧੀਮਾਨ ਵਿਚਾਰ ਪੇਸ਼ ਕਰਨ ਲਈ ਪੀ ਐਚ ਡੀ ਵਿਦਿਆਰਥੀ ਪ੍ਰਭਸ਼ਰਨਬੀਰ ਸਿੰਘ ਪਹੁੰਚ ਰਹੇ ਹਨ। ਸ੍ਰ਼ ਤੂਰ ਨੇ ਕਿਹਾ ਕਿ ਬੁੱਧੀਜੀਵੀਆਂ ਦਾ ਇਹ ਗੁਲਦਸਤਾ, ਇੱਕੋ ਸਟੇਜ ਤੇ 3 ਕੁ ਘੰਟਿਆਂ ਦੀ ਕਨਵੈਂਸ਼ਨ ਦੌਰਾਨ ਸਿੱਖ ਕੌਮ ਅਤੇ ਹੋਰਨਾਂ ਘੱਟ ਗਿਣਤੀ ਕੌਮਾਂ ਦੀ ਤਿੰਨ ਦਹਾਕਿਆਂ ਦੇ ਦਰਦ ਦੀ ਕਹਾਣੀ ਬਿਆਨਣਗੇ।

ਹੰਸਰਾ ਨੇ ਦੱਸਿਆ ਕਿ ਇਨ੍ਹਾਂ ਬੁੱਧੀਜੀਵੀਆਂ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਪੰਥ ਦਰਦੀਆਂ ਪੁੱਜ ਰਹੇ ਹਨ। ਉਨ੍ਹਾਂ ਅਪੀ਼ ਕੀਤੀ ਕਿ ਇਸ ਕੰਨਵੈਂਸ਼ਨ ਲਈ ਹਰ ਤਰ੍ਹਾਂ ਦੀ ਮਾਇਕ ਅਤੇ ਵਲੰਟੀਅਰਾਂ ਦੀ ਮਦਦ ਦੀ ਲੋੜ ਹੈ। ਉਨਟਾਰੀਓ ਭਰ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ 7 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਇਸ ਕਨਵੈਂਸ਼ਨ ਵਿੱਚ ਪ੍ਰੀਵਾਰਾਂ ਸਮੇਤ ਪੁੱਜਣ ਦੀ ਕ੍ਰਿਪਾਲਤਾ ਕਰਨੀ ਜੀ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>