ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਪ੍ਰੋਫੈਸਰ ਓ ਐਸ ਬਿੰਦਰਾ ਵੱਲੋਂ ਅਵਾਰਡ ਅਤੇ ਫੈਲੋਸ਼ਿਪ ਲਈ ਰਾਸ਼ੀ ਭੇਂਟ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਪ੍ਰੋ. ਓਂਕਾਰ ਸਿੰਘ ਬਿੰਦਰਾ ਵੱਲੋਂ ਦੋ ਅਵਾਰਡਾਂ ਦੇ ਲਈ ਯੂਨੀਵਰਸਿਟੀ ਦੇ ਇੰਡੋਵਮੈਂਟ ਫੰਡ ਵਿੱਚ ਰਾਸ਼ੀ ਭੇਂਟ ਕੀਤੀ ਗਈ ਹੈ । ਪ੍ਰੋ. ਬਿੰਦਰਾ ਨੇ ਇਹ ਰਾਸ਼ੀ ਆਪਣੀ ਧਰਮਪਤਨੀ ਸ੍ਰੀਮਤੀ ਜਸਵੰਤ ਕੌਰ ਬਿੰਦਰਾ ਦੇ ਨਾਂ ਤੇ ਸਥਾਪਤ ਕੀਤੇ ਜਾਣ ਵਾਲੇ ਇੱਕ ਵਜ਼ੀਫੇ ਅਤੇ ਫੈਲੋਸ਼ਿਪ ਦੇ ਲਈ ਪ੍ਰਦਾਨ ਕੀਤੀ ਹੈ । ਕੀਟ ਵਿਗਿਆਨ ਵਿੱਚ ਐਮ ਐਸ ਸੀ ਕਰ ਰਹੇ ਵਿਦਿਆਰਥੀ ਨੂੰ 3000 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫਾ ਅਤੇ ਸਲਾਨਾ 5000 ਰੁਪਏ ਕੰਟਿਨਜੈਂਸੀ ਪ੍ਰਦਾਨ ਕੀਤਾ ਜਾਵੇਗਾ । ਇਸੇ ਤਰ੍ਹਾਂ ਕੀਟ ਵਿਗਿਆਨ ਵਿੱਚ ਪੀ ਐਚ ਡੀ ਕਰ ਰਹੇ ਵਿਦਿਆਰਥੀ ਨੂੰ 4000 ਰੁਪਏ ਮਹੀਨਾ ਵਜ਼ੀਫਾ ਅਤੇ 10,000 ਰੁਪਏ ਸਲਾਨਾ ਭੱਤਾ ਪ੍ਰਦਾਨ ਕੀਤਾ ਜਾਵੇਗਾ । ਡਾ. ਬਿੰਦਰਾ ਕੀਟ ਵਿਗਿਆਨੀ ਰਹੇ ਹਨ ਅਤੇ ਉਹਨਾਂ ਨੂੰ ਰੀਪਬਲਿਕ ਡੇਅ ਅਵਾਰਡ ਅਤੇ ਰਫ਼ੀ ਅਹਿਮਦ ਕਿਦਵਈ ਅਵਾਰਡ ਵੀ ਪ੍ਰਾਪਤ ਹੋ ਚੁੱਕਾ ਹੈ । ਪ੍ਰੋਫੈਸਰ ਬਿੰਦਰਾ ਸਾਲ 1967 ਤੋਂ 75 ਤੱਕ ਕੀਟ ਵਿਗਿਆਨ ਵਿਭਾਗ ਦੇ ਮੁੱਖੀ ਰਹੇ ਅਤੇ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਵੀ ਰਹੇ । ਪ੍ਰੋ. ਬਿੰਦਰਾ ਵੱਖ ਵੱਖ ਦੇਸ਼ਾਂ ਵਿੱਚ ਵੀ ਬਤੌਰ ਪ੍ਰਾਜੈਕਟ ਮੈਨੇਜਰ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਐਵਾਰਡ ਅਤੇ ਫੈਲੋਸ਼ਿਪ ਦੀ ਜਿੰਮੇਂਵਾਰੀ ਲਈ ਡਾ. ਬਿੰਦਰਾ ਦਾ ਧੰਨਵਾਦ ਕੀਤਾ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>