ਪਦਮ ਵਿਭੂਸਨ, ਪਦਮ ਭੂਸਨ ਅਤੇ ਪਦਮ ਸ੍ਰੀ ਦੇ ਦਿੱਤੇ ਗਏ 101 ਸਨਮਾਨਾਂ ‘ਚੋ ਕਿਸੇ ਵੀ ਸਿੱਖ ਸਖਸ਼ੀਅਤ ਨੂੰ ਨਾ ਚੁਣਨਾ “ਫਿਰਕੂਪੁਣੇ” ਦੀ ਨਿਸ਼ਾਨੀ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਦਿਨੀਂ ਜੋ ਸੈਟਰ ਦੀ ਹਿੰਦੂਤਵ ਮੋਦੀ ਹਕੂਮਤ ਵੱਲੋ ਉਪਰੋਕਤ ਸਨਮਾਨ ਦੇਣ ਦੀ ਸੂਚੀ ਤਿਆਰ ਕੀਤੀ ਗਈ ਹੈ, ਉਸ 101 ਦੀ ਸੂਚੀ ਵਿਚ ਕਿਸੇ ਇਕ ਵੀ ਸਤਿਕਾਰਯੋਗ ਸਿੱਖ ਸਖਸ਼ੀਅਤ ਦਾ ਨਾਮ ਨਾ ਹੋਣਾ ਹਿੰਦੂਤਵ ਹੁਕਮਰਾਨਾਂ ਦੇ ਫਿਰਕੂਪੁਣੇ ਦੇ ਅਮਲ ਨੂੰ ਪ੍ਰਤੱਖ ਤੌਰ ਤੇ ਜ਼ਾਹਰ ਕਰਦਾ ਹੈ । ਜਦੋਕਿ ਬੀਤੇ ਅਤੇ ਅਜੋਕੇ ਸਮੇਂ ਵਿਚ ਅਨੇਕਾ ਹੀ ਸਿੱਖ ਸਖਸ਼ੀਅਤਾਂ ਨੇ ਵੱਖ-ਵੱਖ ਖੇਤਰਾਂ ਵਿਚ ਅਹਿਮ ਤੇ ਮਹੱਤਵਪੂਰਨ ਯੋਗਦਾਨ ਪਾਉਦੇ ਹੋਏ ਹਿੰਦ ਸਟੇਟ ਲਈ ਆਪਣੇ ਫਰਜਾਂ ਦੀ ਪੂਰਤੀ ਵੀ ਕੀਤੀ ਅਤੇ ਹਿੰਦ ਲਈ ਵੱਡੇ ਪੱਧਰ ਤੇ ਆਪਣੀਆ ਅਹੁਤੀਆ ਦੇ ਕੇ ਕੁਰਬਾਨੀਆਂ ਵੀ ਦਿੱਤੀਆਂ । ਇਸ ਦੇ ਬਾਵਜੂਦ ਵੀ ਬਾਦਲ ਦਲੀਆਂ ਨਾਲ ਸੰਬੰਧਤ ਸਿੱਖ ਵਜ਼ੀਰ, ਚੇਅਰਮੈਨ ਅਤੇ ਆਗੂ ਹਿੰਦੂਤਵ ਹੁਕਮਰਾਨਾਂ ਦੇ ਗੁਲਾਮ ਬਣਕੇ ਤਿਰੰਗੇ ਝੰਡੇ ਲਹਿਰਾਉਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ । ਜਿਸ ਤਿਰੰਗੇ ਵਾਲੀਆਂ ਹਕੂਮਤਾਂ ਨੇ ਸਿੱਖਾਂ ਦੀ ਨਸ਼ਲੀ ਸਫ਼ਾਈ, ਕਤਲੇਆਮ ਕੀਤਾ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕੀਤਾ, ਦੱਖਣੀ ਸੂਬਿਆਂ ਵਿਚ ਇਸਾਈਆ ਦਾ ਕਤਲੇਆਮ ਕੀਤਾ, ਜੰਮੂ-ਕਸ਼ਮੀਰ ਅਤੇ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕੀਤਾ, ਬਾਬਰੀ ਮਸਜਿਦ ਢਾਹੀ ਅਤੇ  ਨਿਰੰਤਰ 69 ਸਾਲਾਂ ਦੇ ਰਾਜ ਭਾਗ ਦੌਰਾਨ ਸਿੱਖ ਕੌਮ ਨੂੰ ਕਦੀ ਵੀ ਇਨਸਾਫ਼ ਨਹੀਂ ਦਿੱਤਾ । ਬਲਕਿ ਸਾਜ਼ਸੀ ਢੰਗਾਂ ਰਾਹੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਦੇ ਨਾਲ-ਨਾਲ ਅੱਜ ਵੀ ਨਿਰੰਤਰ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਹੁਕਮਰਾਨਾਂ ਵੱਲੋ ਜਾਰੀ ਹਨ । ਅਜਿਹੇ ਤਿਰੰਗੇ ਝੰਡੇ ਲਹਿਰਾਉਣ ਵਾਲੇ ਸਿੱਖ ਆਗੂਆਂ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਕਿ ਉਹ ਗੁਰੂ ਸਾਹਿਬਾਨ ਦੀ ਸੋਚ ਅਤੇ ਸਿੱਖ ਕੌਮ ਨੂੰ ਪਿੱਠ ਦੇ ਕੇ ਜ਼ਾਬਰ ਹੁਕਮਰਾਨਾਂ ਦੇ ਤਿਰੰਗੇ ਝੰਡੇ ਲਹਿਰਾਕੇ ਫਖ਼ਰ ਮਹਿਸੂਸ ਕਰ ਰਹੇ ਹਨ । ਜੇਕਰ ਹਿੰਦ ਹਕੂਮਤ ਇਹਨਾਂ ਨੂੰ ਪਾਕਿਸਤਾਨ ਜਾਂ ਚੀਨ ਦੇ ਇਲਾਕੇ ਵਿਚ ਜਾ ਕੇ ਤਿਰੰਗੇ ਝੰਡੇ ਲਹਿਰਾਉਣ ਦੇ ਹੁਕਮ ਕਰ ਦੇਵੇ ਤਾਂ ਇਹ ਉਥੇ ਜਾ ਕੇ ਵੀ ਅਜਿਹਾ ਕਰਨ ਲਈ ਇਕ-ਦੂਸਰੇ ਤੋ ਅੱਗੇ ਹੋਣਗੇ । ਇਹ ਇਹਨਾਂ ਅਖੌਤੀ ਸਿੱਖ ਆਗੂਆਂ ਦਾ ਕਿਰਦਾਰ ਹੈ । ਜਿਸ ਤੋ ਸਿੱਖ ਕੌਮ ਨੂੰ ਹੁਣ ਕੋਈ ਸੰਕਾ ਬਾਕੀ ਨਹੀਂ ਰਹਿਣੀ ਚਾਹੀਦੀ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਚਰਨਜੀਤ ਸਿੰਘ ਅਟਵਾਲ ਅਤੇ ਇਹਨਾ ਵਰਗੇ ਹੋਰ ਆਪਣੀਆਂ ਆਤਮਾਵਾਂ ਨੂੰ ਹਿੰਦੂਤਵ ਸੋਚ ਦੇ ਗੁਲਾਮ ਬਣਕੇ ਕੀਤੇ ਜਾ ਰਹੇ ਦੁਖਦਾਇਕ ਅਮਲਾਂ ਉਤੇ ਗਹਿਰਾ ਦੁੱਖ ਤੇ ਅਫਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਜਿਹੀ ਦਿਸ਼ਾਹੀਣ ਸਿੱਖ ਲੀਡਰਸਿ਼ਪ ਆਪਣੀਆ ਪਰਿਵਾਰਿਕ, ਮਾਲੀ ਅਤੇ ਸਿਆਸੀ ਲਾਲਸਾਵਾਂ ਅਧੀਨ ਇਥੋ ਤੱਕ ਗਰਕ ਚੁੱਕੀ ਹੈ ਕਿ ਬੀਤੇ ਦਿਨੀ ਦਿੱਲੀ ਵਿਖੇ ਜਿਨ੍ਹਾਂ 101 ਬੰਦਿਆਂ ਨੂੰ ਪਦਮ ਵਿਭੂਸਨ, ਪਦਮ ਭੂਸਨ ਅਤੇ ਪਦਮ ਸ੍ਰੀ ਦੇ ਸਨਮਾਨ ਦਿੱਤੇ ਗਏ ਹਨ, ਉਸ ਸੂਚੀ ਵਿਚ ਨਾ ਕੋਈ ਸਿੱਖ ਜਰਨੈਲ, ਨਾ ਕੋਈ ਸਿੱਖ ਡਾਕਟਰ, ਨਾ ਕੋਈ ਸਿੱਖ ਪ੍ਰੋਫੈਸਰ, ਨਾ ਕੋਈ ਸਿੱਖ ਸਮਾਜ ਸੇਵੀ ਸਖਸ਼ੀਅਤ ਨੂੰ ਅਜਿਹਾ ਸਨਮਾਨ ਨਹੀਂ ਦਿੱਤਾ ਗਿਆ । ਫਿਰ ਵੀ ਬਾਦਲ ਦਲੀਏ ਸਿੱਖ ਕੌਮ ਨੂੰ ਗੁਲਾਮੀ ਅਤੇ ਜ਼ਲਾਲਤ ਦੇਣ ਵਾਲੇ ਤਿਰੰਗੇ ਝੰਡੇ ਲਹਿਰਾਕੇ ਹਿੰਦੂਤਵ ਹੁਕਮਰਾਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਿਚ ਲੱਗੇ ਹੋਏ ਹਨ, ਸ. ਮਾਨ ਨੇ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਬਾਦਲ ਦਲੀਏ, ਸੀ.ਪੀ.ਆਈ, ਸੀ.ਪੀ.ਐਮ ਆਦਿ ਸਭਨਾਂ ਪਾਰਟੀਆਂ ਦੇ ਮੁਫ਼ਾਦ ਸੈਟਰ ਦੀਆਂ ਹਿੰਦੂਤਵ ਹਕੂਮਤਾਂ ਨਾਲ ਜੁੜੇ ਰਹਿੰਦੇ ਹਨ । ਇਹਨਾਂ ਜਮਾਤਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਾ ਤਾਂ ਕਦੀ ਬਣਦਾ ਇਨਸਾਫ਼ ਦਿੱਤਾ ਗਿਆ ਹੈ ਅਤੇ ਨਾ ਹੀ ਸਿੱਖ ਕੌਮ ਵੱਲੋ ਹਰ ਖੇਤਰ ਵਿਚ ਪਾਏ ਗਏ ਵੱਡੇ ਕੁਰਬਾਨੀਆਂ ਭਰੇ ਯੋਗਦਾਨ, ਜਿਸ ਦੀ ਬਦੌਲਤ ਹਿੰਦ ਆਜ਼ਾਦ ਹੋਇਆ ਹੈ, ਉਹਨਾਂ ਨੂੰ ਬਣਦਾ ਸਤਿਕਾਰ-ਮਾਣ ਦੇ ਸਕੇ ਹਨ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਦੀ ਹੇਠੀ ਕਰਵਾਉਣ ਵਾਲੇ ਅਜਿਹੀਆ ਸ਼ਰਮਨਾਕ ਕਾਰਵਾਈਆ ਵਿਚ ਸ਼ਾਮਿਲ ਬਾਦਲ ਦਲੀਆਂ ਤੇ ਕੋਈ ਰਤੀਭਰ ਵੀ ਉਮੀਦ ਨਾ ਰੱਖਣ ਕਿ ਉਹ ਸਿੱਖ ਕੌਮ ਦੇ ਸਵੈਮਾਨ, ਆਜ਼ਾਦੀ, ਅਣਖ ਅਤੇ ਗੈਰਤ ਨੂੰ ਕਾਇਮ ਕਰਨ ਦੀ ਜਿੰਮੇਵਾਰੀ ਨਿਭਾਏਗੀ । ਕਿਉਕਿ ਜੋ ਲੀਡਰਸਿ਼ਪ ਆਪ ਹੀ ਹਿੰਦੂਤਵ ਸੋਚ ਦੀ ਗੁਲਾਮ ਹੈ, ਅਜਿਹੀ ਸਿੱਖ ਰਵਾਇਤੀ ਲੀਡਰਸਿ਼ਪ ਸਿੱਖ ਕੌਮ ਦੀ ਵੱਖਰੀ, ਨਿਰਾਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਕਤਈ ਨਹੀਂ ਉਭਾਰ ਸਕੇਗੀ ।

ਉਹਨਾਂ ਕਿਹਾ ਕਿ ਜਦੋ ਸਿੱਖ ਕੌਮ ਹਰ ਖੇਤਰ ਵਿਚ ਵੱਡੇ ਉਦਮ ਕਰਕੇ ਕੌਮਾਂਤਰੀ ਪੱਧਰ ਉਤੇ ਆਪਣੇ ਸਤਿਕਾਰ ਵਿਚ ਵਾਧਾ ਕਰ ਰਹੀ ਹੈ, ਉਸ ਸਮੇਂ ਕਿਸੇ ਵੀ ਸਿੱਖ ਸਖਸ਼ੀਅਤ ਨੂੰ “ਸਟੇਟ ਅਵਾਰਡਜ਼” ਲਈ ਨਾ ਚੁਣਨਾ ਮੁਤੱਸਵੀਪੁਣੇ ਅਤੇ ਸਿੱਖ ਕੌਮ ਪ੍ਰਤੀ ਹੁਕਮਰਾਨਾਂ ਦੀ ਨਫ਼ਰਤ ਵਾਲੀ ਸੋਚ ਨੂੰ ਹੀ ਉਜਾਗਰ ਕਰਦੀ ਹੈ । ਲਾਹਨਤ ਹੈ………… ਅਜਿਹੀ ਸਿੱਖ ਲੀਡਰਸਿ਼ਪ ‘ਤੇ ਜੋ ਅਜੇ ਵੀ ਤਿਰੰਗੇ ਝੰਡੇ ਲਹਿਰਾਕੇ, ਸਿੱਖ ਕੌਮ ਦੀ ਨਸ਼ਲਕੁਸੀ ਅਤੇ ਕਤਲੇਆਮ ਦੇ ਦੁੱਖਦਾਇਕ ਅਮਲਾਂ ਨੂੰ ਜਾਇਜ ਠਹਿਰਾਕੇ ਹਿੰਦੂਤਵ ਹੁਕਮਰਾਨਾਂ ਦੀ ਆਪਣੇ-ਆਪ ਨੂੰ ਵਫ਼ਾਦਾਰ ਅਤੇ ਗੁਲਾਮ ਸਾਬਤ ਕਰਨ ਦੀਆਂ ਸ਼ਰਮਨਾਕ ਕਾਰਵਾਈਆ ਕਰ ਰਹੀ ਹੈ ਅਤੇ ਸਿੱਖ ਕੌਮ ਦੀ ਅਣਖ਼, ਗੈਰਤ ਨੂੰ ਕੌਮਾਂਤਰੀ ਪੱਧਰ ਉਤੇ ਠੇਸ ਪਹੁੰਚਾਉਣ ਵਿਚ ਮਸਰੂਫ਼ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>