ਜਰਖੜ ਖੇਡਾਂ ਨੇ ਪਾਈਆਂ ਨਵੀਆਂ ਪੈੜਾਂ, ਯਾਦਗਾਰੀ ਹੋ ਨਬੜਿਆ ਖੇਡਾਂ ਦਾ ਫਾਈਨਲ ਸਮਾਰੋਹ

ਪੰਜਾਬ ਦੇ ਵਿਚ ਭਾਵੇਂ ਪੇਂਡੂ ਖੇਡ ਮੇਲਿਆਂ ਦੀ ਸਰਦੀਆਂ ਦੀ ਰੁੱਤ ਵਿਚ ਭਰਮਾਰ ਹੁੰਦੀ ਹੈ ਪਰ ਜੋ ਪੈੜਾ ਮਾਲਵੇ ਦੀਆਂ ਪੇਂਡੂ ਮਿਨੀ ਮਾਡਰਨ ਓਲੰਪਿਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਜਰਖੜ ਖੇਡਾਂ ਪਾ ਰਹੀਆਂ ਹਨ, ਉਹ ਇਕ ਇਤਿਹਾਸ ਦਾ ਪੰਨਾ ਸਿਰਜ ਰਹੀਆਂ ਹਨ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਇਕ ਰੋਲ ਆਫ ਮਾਡਲ ਸਥਾਪਤ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੀ ਵੱਡੀ ਅਹਿਮੀਅਤ ਇਹ ਹੈ ਕਿ ਇਨ੍ਹਾਂ ਖੇਡਾਂ ਵਿਚ ਸਿਰਫ ਓਲੰਪਿਕ ਪੱਧਰ ਦੀਆਂ ਖੇਡਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ। 4 ਕਰੋੜ ਦੀ ਲਾਗਤ ਅਤੇ ਅਧੁਨਿਕ ਸਹੂਲਤਾਂ ਨਾਲ ਲੈਸ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਦੀ ਤਾਰੀਫ ਤਾਂ ਵੇਖਿਆ ਹੀ ਬਣਦੀ ਹੈ ਪਰ ਜਦੋਂ ਜਰਖੜ ਸਟੇਡੀਅਮ ’ਚ ਖੇਡਾਂ ਹੁੰਦੀਆਂ ਹਨ ਤਾਂ ਇਹ ਖੇਡ ਮੁਕਾਬਲੇ ਕੌਮੀ ਖੇਡਾਂ ਦੀ ਝਲਕ ਪੈਦਾ ਕਰਦੇ ਹਨ।

ਖੇਡਾਂ ਦਾ ਉਦਘਾਟਨ ਬਿਲਕੁੱਲ ਓਲੰਪਿਕ ਖੇਡਾਂ ਦੀ ਤਰਜ ’ਤੇ ਹੁੰਦਾ ਹੈ, ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਕੀਤਾ ਗਿਆ ਬਹੁਤ ਹੀ ਸੋਹਣਾ ਮਾਰਚ ਪਾਸਟ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨੇ ਖੇਡਾਂ ਜੇ ਮਾਹੌਲ ਨੂੰ ਸੁਹਾਵਣਾ ਕੀਤਾ। ਏਵਨ ਸਾਈਕਲ ਕੰਪਨੀ ਵੱਲੋਂ ਖਿਡਾਰੀਆਂ ਦੇ ਕਾਫਲੇ ਨਾਲ ਕੱਢੀ ਗਈ ਖੇਡ ਭਾਵਨਾ ਰੈਲੀ ਅਤੇ ਓਲੰਪਿਕ ਮਸ਼ਾਲ ਨੇ ਖੇਡ ਭਾਵਨਾ ਦਾ ਸੁਨੇਹਾ ਦਿੰਦਿਆਂ ਪੰਜਾਬ ਵਿਚ ਨਸ਼ਿਆਂ ਦੀ ਦਲਦਲ ਨੂੰ ਖਤਮ ਕਰਨ ਦੇ ਇਰਾਦਿਆਂ ਨਾਲ ਇਨ੍ਹਾਂ ਖੇਡਾਂ ਦਾ ਆਗਾਜ਼ ਹੋਇਆ। ਵੱਡੇ ਪੱਧਰ ’ਤੇ ਮੁੱਖ ਮਹਿਮਾਨ, ਅੰਤਰਾਸ਼ਟਰੀ ਪੱਧਰ ਦੇ ਖਿਡਾਰੀ ਅਤੇ ਉਭੱਰਦੇ ਗਾਇਕਾਂ ਨੇ ਜਿੱਥੇ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲੇ ਦੀ ਰੌਣਕ ਨੁੂੰ ਚਾਰ ਚੰਨ ਲਾਏ, ਉਥੇ ਉਘੀਆਂ ਸਖਸ਼ੀਅਤਾਂ ਦਾ ਸਨਮਾਨ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ। ਦੂਸਰੇ ਦਿਨ ਖੇਡ ਮੁਕਾਬਲੇ ਆਪਣੇ ਜਾਹੌ ਜਲਾਲ ਤੇ ਰਹੇ ਜਦਕਿ ਆਖਰੀ ਦਿਨ ਹਾਕੀ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਲਿਮ.  ਪਟਿਆਲਾ (ਪੀ.ਐਸ.ਪੀ.ਸੀ.ਐਲ.) ਨੇ ਜਰਖੜ ਨੂੰ 1-0 ਨਾਲ ਹਰਾ ਕੇ ਮਾਤਾ ਸਾਹਿਬ ਕੌਰ ਗੋਲਡ ਕੱਪ ’ਤੇ ਕਬਜ਼ਾ ਕੀਤਾ।

ਇਸ ਤੋਂ ਇਲਾਵਾ ਖੇਡਾਂ ਦੇ ਆਖਰੀ ਦਿਨ ਉਘੀਆਂ 8 ਸਖਸ਼ੀਅਤਾਂ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਇੰਜ. ਐਨ.ਕੇ. ਸ਼ਰਮਾ ਚੀਫ ਇੰਜੀ. ਪਾਵਰਕਾਮ ਲੁਧਿਆਣਾ, ਹਾਕੀ ਸਟਾਰ ਅਮਨਦੀਪ ਕੌਰ, ਉਘੇ ਪੱਤਰਕਾਰ ਅਜੈਬ ਸਿੰਘ ਗਰਚਾ ਯੂ.ਕੇ., ਉਘੇ ਸਮਾਜ ਸੇਵੀ ਹਰਦਿਆਲ ਸਿੰਘ ਅਮਨ, ਖੇਡ ਪ੍ਰਮੋਟਰ ਦਲਜੀਤ ਸਿੰਘ ਕੈਨੇਡਾ, ਹਰਵਿੰਦਰ ਸਿੰਘ ਫੂਲਕਾ, ਫਿਲਮ ਕਲਾਕਾਰ ਰਮਣੀਕ ਕੌਰ ਦਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਲੋਕ ਗਾਇਕ ਮਨਮੋਹਣ ਵਾਰਿਸ ਅਤੇ ਕੰਵਰ ਗਰੇਵਾਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਆਖਰੀ ਦਿਨ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਸੁਖਪਾਲ ਸਿੰਘ ਗਿੱਲ ਵਾਲੀਵਾਲ ਸ਼ੂਟਿੰਗ ਕੱਪ ਵਿੱਚ ਭਨਿਆਰੀ (ਹਰਿਆਣਾ) ਨੇ ਬੱਲੋਂ (ਬਠਿੰਡਾ) ਨੂੰ 21-17 ਨਾਲ ਹਰਾਇਆ। ਬੀਬੀ ਸੁਰਜੀਤ ਕੌਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਕੱਪ ਕੁੜੀਆਂ ’ਚ ਲੁਧਿਆਣਾ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ। ਬਾਬਾ ਸੁਰਜਨ ਸਿੰਘ ਸਰੀਂਹ ਹੈਂਡਬਾਲ ਕੱਪ ਲੜਕੇ ’ਚ ਲੁਧਿਆਣਾ ਪਹਿਲੇ ਜਦਕਿ ਫਰੀਦਕੋਟ ਦੂਜੇ ਸ਼ਥਾਨ ਤੇ ਰਿਹਾ। ਇਸ ਤਰ੍ਹਾਂ ਕਬੱਡੀ 75 ਕਿਲੋ ’ਚ ਜੰਡ ਪਿੰਡ ਨੇ ਘਲੋਟੀ ਨੂੰ ਹਰਾਇਆ। ਅਮਰਜੀਤ ਸਿੰਘ ਗਰੇਵਾਲ ਹਾਕੀ ਕੱਪ (ਲੜਕੀਆਂ) ਸਰਕਾਰ ਕਾਲਜ ਲੜਕੀਆਂ ਨੇ ਖਾਲਸਾ ਕਾਲਜ ਲੜਕੀਅੰ ਨੂੰ 4-0 ਨਾਲ ਹਰਾਇਆ। ਅਜੀਤ ਸਿੰਘ ਲਤਾਲਾ ਟਰਾਫੀ ਅਥਲੈਟਿਕ ਲੜਕਿਆਂ ਵਿਚ 200 ਮੀਟਰ ’ਚ ਹਰਪ੍ਰੀਤ ਸਿੰਘ ਲੁਧਿਆਣਾ ਪਹਿਲਾ, ਸੋਨੂੰ ਲੁਧਿਆਣਾ ਦੂਜਾ ਅਤੇ ਮਨਪ੍ਰੀਤ ਸਿੰਘ ਲੁਧਿਆਣਾ ਤੀਜੇ ਸਥਾਨ ਤੇ ਰਹੇ, 400 ਮੀਟਰ ’ਚ ਰਾਜੂ ਕੁਮਾਰ ਲੁਧਿਆਣਾ ਪਹਿਲਾ, ਦਿਲਪ੍ਰੀਤ ਸਿੰਘ ਪਟਿਆਲਾ ਦੂਜਾ ਅਤੇ ਨਵਤੇਜ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ, 800 ਮੀਟਰ ’ਚ ਬਲਜੀਤ ਸਿੰਘ ਲੁਧਿਆਣਾ ਪਹਿਲਾ, ਰਣਜੋਧ ਸਿੰਘ ਲੁਧਿਆਣਾ ਦੂਜਾ ਅਤੇ ਸਤਨਾਮ ਸਿੰਘ ਸੰਗਰੂਰ ਨੇ ਤੀਜਾ ਸਥਾਨ ਹਾਸਲ ਕੀਤਾ, ਇਸੇ ਤਰ੍ਹੇ 1500 ਮੀਟਰ ’ਚ ਗੁਰਮੀਤ ਸਿੰਘ ਸੰਗਰੂਰ ਪਹਿਲਾ, ਸਹਿਜਦੀਪ ਸਿੰਘ ਸੰਗਰੂਰ ਦੂਜਾ ਅਤੇ ਮਨਪ੍ਰੀਤ ਸਿੰਘ ਫਿੋਰਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇੱਕ ਪਿੰਡ ਓਪਨ ਧਰਮ ਸਿੰਘ ਜਰਖੜ ਕਬੱਡੀ ਕੱਪ ਵਿਚ ਕਲਸੀਆਂ ਨੇ ਧਲੇਰ ਨੂੰ 16-9 ਨਾਲ ਹਰਾ ਕੇ ਧਰਮ ਸਿੰਘ ਕਬੱਡੀ ਕੱਪ ਤੇ ਕਬਜ਼ਾ ਕੀਤਾ। ਏਐਸਆਈ ਜਗਤਾਰ ਸਿੰਘ ਜਰਖੜ ਜੂਨੀਅਰ ਹਾਕੀ ਕੱਪ ’ਚ ਜਰਖੜ ਹਾਕੀ ਅਕੈਡਮੀ ਨੇ ਕਿਲ੍ਹਾ ਰਾਏਪੁਰ ਨੂੰ 3-2 ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਬੈਂਕ ਆਫ਼ ਇੰਡੀਆ ਬਾਸਕਟਬਾਲ ਕੱਪ ਲੜਕੇ ’ਚ  ਲੁਧਿਆਣਾ ਅਕੈਡਮੀ ਨੇ ਪਟਿਆਲਾ ਨੂੰ ਧੋਬੀ ਪਟਕਾ ਦੇ 66ਵੀਂ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ ਜਿੱਤੀ। ਸਰਪੰਚ ਮੇਜਰ ਸਿੰਘ ਟਰਾਫ਼ੀ ਸਾਈਕਲਿੰਗ ਮੁਕਾਬਲੇ ‘ਚ ਸਾਹਿਲ ਨੇ ਪਹਿਲਾਂ, ਹਰਜੀਤ ਪੰਨੂੰ ਨੇ ਦੂਸਰਾ ਅਤੇ ਸਵਪਨਲ ਮਿਸ਼ਰਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ 75 ਕਿਲੋ ਵਿਚ ਜੱਸੜ ਨੇ ਧੂਰਕੋਟ ਨੂੰ ਹਰਾ ਕੇ ਚਮਕੌਰ ਸਿੰਘ ਮੋਹੀ ਕਬੱਡੀ ਕੱਪ ’ਤੇ ਕਬਜਾ ਕੀਤਾ। ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 111 ਸਾਈਕਲ ਇਨਾਮ ਵਜੋਂ ਦਿੱਤੇ ਗਏ। ਇਸ ਤੋਂ ਇਲਾਵਾ ਕੋਕਾਕੋਲਾ ਅਤੇ ਬੈਂਕ ਆਫ ਇੰਡੀਆਂ ਨੇ ਇਨ੍ਹਾਂ ਖੇਡਾਂ ਨੂੰ ਸਪਾਂਸਰਸ਼ਿਪ ਦਿੱਤੀ ਜਦਕਿ ਫਾਈਨਲ ਸਮਾਰੋਹ ’ਤੇ ਮਹਿਲ ਸਿੰਘ ਭੁਲੱਰ ਸਾਬਾਕ ਡੀ.ਜੀ.ਪੀ. ਪੰਜਾਬ ਪੁਲਿਸ, ਚੇਅਰਮੈਨ ਨਰਿਦਰਪਾਲ ਸਿੰਘ ਸਿੱਧੂ, ਜਥੇ. ਹੀਰਾ ਸਿੰਘ ਗਾਬੜੀਆ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਓਕਾਂਰ ਸਿੰਘ ਪਾਹਵਾ ਐਮ.ਡੀ. ਏਵਨ ਸਾਈਕਲ, ਸ਼੍ਰੀ ਰਵਿੰਦਰ ਅਰੋੜਾ ਪ੍ਰਧਾਨ ਵਪਾਰ ਸੈ¤ਲ ਬੀ.ਜੇ.ਪੀ., ਗੁਰਮੀਤ ਸਿੰਘ ਕੁਲਾਰ, ਅਹਿਬਾਬ ਸਿੰਘ ਗਰੇਵਾਲ, ਦਰਸ਼ਨ ਸਿੰਘ ਐਮ.ਡੀ. ਜੋਸ਼ ਟਾਇਰੈਕਟਰ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਸਨਮਾਨ ਸਖਸ਼ੀਅਤਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਜਦਕਿ ਕਲੱਬ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਸ. ਸ਼ਿਵਾਲਿਕ ਨੇ ਜਰਖੜ ਸਟੇਡੀਅਮ ਦੀ ਉਸਾਰੀ ਲਈ 10 ਲੱਖ ਅਤੇ ਰਵਿੰਦਰ ਅਰੋੜਾ ਸੰਵੇਦਨਾ ਟਰੱਸਟ ਵੱਲੋਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਖੇਡ ਪ੍ਰਮੋਟਰ ਮਨਮੋਹਣ ਜੋਧਾਂ, ਬਲਜਿੰਦਰ ਸਿੰਘ ਰੰਧਾਵਾ, ਦਲਜੀਤ ਸਿੰਘ ਜਰਖੜ ਕਨੇਡਾ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਬਾਈ ਸੁਰਜੀਤ ਸਿੰਘ ਸਾਹਨੇਵਾਲ, ਜਸਵਿੰਦਰ ਸਿੰਘ ਮੋਹੀ, ਜਗਜੀਤ ਸਿੰਘ ਮੋਹੀ, ਅਜੀਤ ਸਿੰਘ ਲਾਦੀਆਂ, ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਇੰਸਪੈਕਟਰ ਬਲਬੀਰ ਸਿੰਘ, ਰਣਜੀਤ ਸਿੰਘ ਦੁਲੇਅ, ਸ਼ਿੰਗਾਰਾ, ਹਰਪ੍ਰੀਤ ਸਿੰਘ ਸ਼ਿਵਾਲਿਕ, ਸਰਪੰਚ ਬਲਜੀਤ ਸਿੰਘ ਗਿੱਲ, ਦਲਬੀਰ ਸਿੰਘ ਜਰਖੜ ਆਦਿ ਹਾਜਰ ਸਨ। ਕੁਲੱ ਮਿਲਾ ਕੇ ਜਰਖੜ ਖੇਡਾਂ ਅਗਲੇ ਵਰ੍ਹੇ ਫਿਲ ਮਿਲਣ ਦੇ ਵਾਅਦੇ ਨਾਲ ਇਕ ਨਵਾਂ ਇਤਿਹਾਸ ਸਿਰਜਦੀਆਂ ਸਮਾਪਤ ਹੋਈਆਂ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>