ਹਰਨੇਕ ਸਿੰਘ ਗਿੱਲ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰ ਰਹੇ ਪਾਰਟੀ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ, ਤੇ ਅੱਗੇ ਵੀ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ 1 ਦੇ ਪ੍ਰਧਾਨ ਚੌਧਰੀ ਮਦਨ ਲਾਲ ਬੱਗਾ ਨੇ ਅੱਜ ਇੱਥੇ ਕੀਤਾ।

ਸ੍ਰੀ ਬੱਗਾ ਅੱਜ ਸਲੇਮਟਾਬਰੀ ਵਿਖੇ ਸ. ਹਰਨੇਕ ਸਿੰਘ ਗਿੱਲ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪਾਰਟੀ ਲਈ ਕੰਮ ਕਰਨ ਵਾਲੇ ਵਰਕਰਾਂ ਨੂੰ ਕੋਈ ਨਾ ਕੋਈ ਅਹੁਦਾ ਭਾਵੇਂ ਪਾਰਟੀ ਵਿਚ ਹੋਵੇ ਜਾ ਫਿਰ ਸਰਕਾਰ ਵਿਚ ਦੇ ਕੇ ਹਮੇਸ਼ਾ ਮਾਨ ਸਨਮਾਨ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਸ. ਹਰਨੇਕ ਸਿੰਘ ਗਿੱਲ ਦੀ ਅਕਾਲੀ ਦਲ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਸ਼ਹਿਰੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਤਾਂ ਜੋ ਉਹ  ਪਾਰਟੀ ਲਈ ਹੋਰ ਵੱਧ ਚੜਕੇ ਕੰਮ ਕਰ ਸਕਣ। ਇਸ ਮੌਕੇ ਸ. ਹਰਨੇਕ ਸਿੰਘ ਗਿੱਲ ਨੇ ਚੌਧਰੀ ਮਦਨ ਲਾਲ ਬੱਗਾ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਜੋ ਅਹੁਦਾ ਦੇ ਕੇ ਮਾਨ ਬਖ਼ਸ਼ਿਆ ਹੈ, ਹੁਣ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ ਤੇ ਉਹ ਪਾਰਟੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਡਿਪਲ ਰਾਣਾ, ਮੀਤ ਪ੍ਰਧਾਨ ਦਲਵਿੰਦਰ ਸਿੰਘ ਘੁੰਮਣ, ਸੁਰਿੰਦਰ ਮੋਹਣ ਰਾਣਾ, ਲੱਕੀ ਚਾਵਲਾ, ਬਲਜੀਤ ਰਾਣਾ, ਕ੍ਰਿਸ਼ਨ ਮਲਹੋਤਰਾ, ਪਰਮਿੰਦਰ ਸਿੰਘ ਬੰਗਾ, ਹਰਮੀਤ ਸੰਿਘ ਬੰਗਾ, ਕੁਲਦੀਪ ਸਿੰਘ ਮੱਕੜ, ਹਰੀ ਸਿੰਘ ਮੱਕੜ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>