ਸਿੱਖ ਭਾਈਚਾਰੇ ਨੇ ਕੇਜਰੀਵਾਲ ਅਤੇ ਟਾਈਟਲਰ ਦਾ ਪੁਤਲਾ ਫੂਕਿਆ

ਨਵੀਂ ਦਿੱਲੀ : ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਅੱਜ ਸਿੱਖ ਭਾਈਚਾਰੇ ਵੱਲੋਂ ਜੰਤਰ-ਮੰਤਰ ’ਤੇ ਪੁਤਲਾ ਸਾੜਿਆ ਗਿਆ। ਦਰਅਸਲ ਬੀਤੇ ਦਿਨੀਂ ਕੇਜਰੀਵਾਲ ਅਤੇ ਟਾਈਟਲਰ ਦੀ ਕਥਿਤ ਮੁਲਾਕਾਤ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੱਲੋਂ ਕਰਵਾਉਣ ਦਾ ਫੋਟੋ ਸ਼ੋਸਲ ਮੀਡੀਆ ’ਤੇ ਵਾਇਰਲ ਹੋਣ ਦੇ ਬਾਅਦ ਦਿੱਲੀ ਦਾ ਸਿੱਖ ਭਾਈਚਾਰਾ ਗੁੱਸੇ ਵਿਚ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਦੀ ਅਗਵਾਈ ਹੇਠ 1984 ਸਿੱਖ ਕਤਲੇਆਮ ਦੇ ਪੀੜਿਤ ਪਰਿਵਾਰਾਂ ਦੇ ਸੈਂਕੜੇ ਮੈਂਬਰਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤਕ ਇਨਸਾਫ ਮਾਰਚ ਕੱਢਦੇ ਹੋਏ ਇਸ ਕਥਿਤ ਮੁਲਾਕਾਤ ’ਚ ਸ਼ਾਮਿਲ ਤਿੰਨਾਂ ਆਗੂਆਂ ਦੀ ਭੂਮਿਕਾ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ। ਇਸਦੇ ਨਾਲ ਹੀ ਅੱਜ ਟਾਈਟਲਰ ਕੇਸ ਦੀ ਸੁਣਵਾਈ ਕੜਕੜਡੂਮਾ ਕੋਰਟ ’ਚ ਹੋਣ ਦੇ ਕਾਰਨ ਅਕਾਲੀ ਦਲ ਵੱਲੋਂ ਕੋਰਟ ਦੇ ਬਾਹਰ ਇੱਕ ਪ੍ਰਦਰਸ਼ਨ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਦੀ ਅਗਵਾਈ ਹੇਠ ਕੀਤਾ ਗਿਆ।

ਜੀ. ਕੇ.  ਨੇ ਸਵਾਲ ਕੀਤਾ ਕਿ ਹਰ ਮਸਲੇ ’ਤੇ ਟਵੀਟ ਕਰਨ ਵਾਲੇ ਅਤੇ ਪੰਜਾਬ ਜਾ ਕੇ ਸਿੱਖਾਂ ਦੇ ਨਾਲ ਹਮਦਰਦੀ ਦਾ ਸਵਾਂਗ ਰਚਣ ਵਾਲੇ ਕੇਜਰੀਵਾਲ ਇਸ ਮੁਲਾਕਾਤ ਤੇ ਚੁੱਪ ਕਿਉਂ ਹਨ ? ਜਦਕਿ ਇਸ ਮੁਲਾਕਾਤ ਦੇ ਬਾਅਦ ਦਿੱਲੀ ਸਰਕਾਰ ਵੱਲੋਂ 1984 ਦੇ ਇਨਸਾਫ ਲਈ ਬਣਾਈ ਗਈ ਐਸ।ਆਈ।ਟੀ। ਦੀ ਫਾਈਲ ਗੁਮ ਹੋ ਗਈ ਹੈ। ਕੇਜਰੀਵਾਲ ਵਲੋਂ ਪਰਸੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਟਾਈਟਲਰ ਦੇ ਖਿਲਾਫ਼ ਲਿਖੇ ਗਏ ਪੱਤਰ ਨੂੰ ਜੀ।ਕੇ। ਨੇ ਸਿੱਖਾਂ ਦੀ ਅੱਖਾਂ ਵਿਚ ਕੇਜਰੀਵਾਲ ਵਲੋਂ ਘੱਟਾ ਸੁਟਣ ਦੀ ਆਖਰੀ ਕੋਸ਼ਿਸ਼ ਵੀ ਦੱਸਿਆ। ਜੀ।ਕੇ। ਨੇ ਕਿਹਾ ਕਿ 14 ਜਨਵਰੀ 2016 ਨੂੰ ਪੰਜਾਬ ’ਚ ਮਾਘੀ ਮੇਲੇ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਤਾਇਆ ਪ੍ਰਧਾਨਮੰਤਰੀ ਮੋਦੀ ਨੂੰ ਦੱਸਦੇ ਹੋਏ ਮੋਦੀ ਤੋਂ ਨਾ ਡਰਣ ਦਾ ਦਾਅਵਾ ਕੀਤਾ ਸੀ। ਪਰ ਅੱਜ ਕਿ ਮਜਬੂਰੀ ਹੋ ਗਈ ਕਿ ਉਸ ਤਾਏ ਦੀ ਕੇਜਰੀਵਾਲ ਨੂੰ ਆਪਣੀ ਗਲਤੀ ਤੇ ਪਰਦਾ ਪਾਉਣ ਲਈ ਲੋੜ ਪੈ ਗਈ।

ਜੀ. ਕੇ.  ਨੇ ਸਾਫ ਕੀਤਾ ਕਿ ਹੁਣ ਕੇਜਰੀਵਾਲ ਵਲੋਂ ਟਾਈਟਲਰ ਦੀ ਗ੍ਰਿਫ਼ਤਾਰੀ ਦੀ ਮੰਗ ਪ੍ਰਧਾਨਮੰਤਰੀ ਨੂੰ ਕਰਨਾ ਕਿਸੇ ਵੀ ਤਰੀਕੇ ਨਾਲ ਟਾਈਟਲਰ ਨਾਲ ਹੋਈ ਆਪਣੀ ਮੁਲਾਕਾਤ ਦੇ ਜਿੰਨ ਨੂੰ ਦਬਾਉਣ ਦੀ ਉਹ ਨਾਕਾਮਯਾਬ ਕੋਸ਼ਿਸ਼ ਹੈ ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦੇਵੇਗਾ। ਕੇਜਰੀਵਾਲ ਦੇ ਸਾਥਿਆਂ ਵੱਲੋਂ ਲਗਾਤਾਰ ਸਿੱਖ ਇਤਿਹਾਸ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਵਿਚਾਰਧਾਰਕ ਰੂਪ ਵਿਚ ਕੀਤੇ ਜਾ ਰਹੇ ਹੱਮਲਿਆਂ ਨੂੰ ਬਰਦਾਸ਼ਤ ਨਾ ਕਰਨ ਦੀ ਵੀ ਜੀ।ਕੇ। ਨੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਦਿੱਤੀ।

ਕਮੇਟੀ ਕੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਮੌਜੂਦਾ ਯੂ.ਪੀ.ਏ. ਸਰਕਾਰ ਨੂੰ ਛੇਤੀ ਕਤਲੇਆਮ ਦਾ ਇਨਸਾਫ਼ ਦੇਣ ਦੀ ਅਪੀਲ ਕਰਦੇ ਹੋਏ ਇਨਸਾਫ ਨਾ ਮਿਲਣ ਦੀ ਸੂਰਤ ’ਚ ਸਾਬਕਾ ਕਾਂਗਰਸ ਸਰਕਾਰ ਦੇ ਖਿਲਾਫ਼ ਅਕਾਲੀ ਦਲ ਵੱਲੋਂ ਛੇੜੇ ਗਏ ਸ਼ਿਆਸੀ ਜੇਹਾਦ ਨੂੰ ਭਾਜਪਾ ਦੇ ਖਿਲਾਫ ਦੋਹਰਾਉਣ ਦੀ ਚੇਤਾਵਨੀ ਦਿੱਤੀ। 1984 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਵੱਲੋਂ ਪੁਤਲਿਆਂ ਨੂੰ ਅੱਗ ਦੇ ਹਵਾਲੇ ਕਰਨ ਤੋਂ ਪਹਿਲਾਂ ਜੁਤੀਆਂ ਨਾਲ ਉਨ੍ਹਾਂ ਦੀ ਪਿਟਾਈ ਵੀ ਕੀਤੀ ਗਈ।ਪ੍ਰਦਰਸ਼ਕਾਰੀਆਂ ਨੇ ਜੰਤਰ-ਮੰਤਰ ਤੇ ਪ੍ਰਦਰਸ਼ਨ ਦੀ ਸਮਾਪਤੀ ਦੇ ਉਪਰੰਤ ਲੰਗਰ ਵੀ ਛੱਕਿਆ।

ਇਨ੍ਹਾਂ ਪ੍ਰਦਰਸ਼ਨਾਂ ਵਿਚ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਗੁਰਵਿੰਦਰ ਪਾਲ ਸਿੰਘ, ਕੈਪਟਨ ਇੰਦਰਪ੍ਰੀਤ ਸਿੰਘ,ਚਮਨ ਸਿੰਘ, ਗੁਰਦੇਵ ਸਿੰਘ ਭੋਲਾ, ਹਰਵਿੰਦਰ ਸਿੰਘ ਕੇ।ਪੀ।, ਹਰਦੇਵ ਸਿੰਘ ਧਨੌਵਾ, ਗੁਰਬਚਨ ਸਿੰਘ ਚੀਮਾ, ਜਤਿੰਦਰ ਪਾਲ ਸਿੰਘ ਗੋਲਡੀ, ਮਨਮੋਹਨ ਸਿੰਘ, ਰਵਿੰਦਰ ਸਿੰਘ ਲਵਲੀ, ਦਰਸ਼ਨ ਸਿੰਘ, ਗੁਰਮੀਤ ਸਿੰਘ ਲੁਬਾਣਾ, ਗੁਰਬਖਸ਼ ਸਿੰਘ ਮੌਂਟੂਸ਼ਾਹ, ਸਾਬਕਾ ਕਮੇਟੀ ਮੈਂਬਰ ਆਤਮਾ ਸਿੰਘ ਲੁਬਾਣਾ, ਤੇਜਪਾਲ ਸਿੰਘ, ਰਜਿੰਦਰ ਸਿੰਘ ਰਾਜਵੰਸ਼ੀ ਅਤੇ ਅਕਾਲੀ ਆਗੂ ਅਮਰਜੀਤ ਕੌਰ ਪਿੰਕੀ, ਵਿਕਰਮ ਸਿੰਘ ਤੇ ਰਾਜਾ ਸਿੰਘ ਚਾਵਲਾ ਸਣੇ ਵਡੀ ਗਿਣਤੀ ਵਿਚ ਸਿੱਖ ਸੰਗਤਾਂ ਵੀ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>