ਨੇੜਲੇ ਪਿੰਡ ਮੱਲ੍ਹੀਪੁਰ ਵਿਖੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਬੁਢਾਪਾ, ਵਿਧਵਾ, ਅੰਗਹੀਨ ਲਾਭਪਾਤਰੀਆਂ ਨੂੰ ਹਰ ਵਾਰ ਪਹਿਲ ਦੇ ਅਧਾਰ ਉਪਰ ਵਿਚਾਰਿਆ ਜਾਦਾਂ ਹੈ। ਜਿਸਦੀ ਦੀ ਉਦਾਹਰਨ ਕਿ ਮੱਲੀਪੁਰ ਦੇ ਪੈਨਸ਼ਨ ਦੇ ਲਾਭਪਾਤਰੀਆਂ ਦੀਆਂ ਸਿਰਫ ਦਸੰਬਰ ਦੀ ਹੀ ਬਕਾਇਆ ਰਾਸ਼ੀ ਰਹਿੰਦੀ ਹੈ ਇਹ ਸਭ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ ਪੰਜਾਬ, ਹਲਕਾ ਵਿਧਾਇਕ ਪਾਇਲ, ਦੀ ਸੋਚ ਹੀ ਕਿ ਬਜੁਰਗਾਂ ਨੂੰ ਬਿਨਾ ਕਿਸੇ ਭੇਦ ਭਾਵ ਦੇ ਲਗਾਤਾਰ ਪੈਨਸ਼ਨ ਮਿਲ ਰਹੀ ਹੈ। ਉਪਰੋਕਤ ਸਬਦਾਂ ਦਾ ਪ੍ਰਗਟਾਵਾ ਭਗਵੰਤ ਸਿੰਘ ਮੱਲ੍ਹੀ ਚੇਅਰਮੈਨ ਮੱਲ੍ਹੀਪੁਰ ਦੇ ਪੰਚਾਇਤ ਚ 114 ਲਾਭਪਾਤਰੀਆਂ ਨੂੰ ਦੀ ਬਣਦੀ 57000 ਰੁਪਏ ਦੀ ਰਾਸ਼ੀ ਬੰਡਣ ਸਮੇ ਕੀਤਾ। ਪੈਨਸ਼ਨਾ ਦੀ ਵੰਡ ਸਾਝੇ ਤੌਰ ਤੇ ਭਗਵੰਤ ਸਿੰਘ ਮੱਲ੍ਹੀ ਚੇਅਰਮੈਨ ਸਰਪੰਚ ਐਸੋਸ਼ੀਏਸ਼ਨ ਦੋਰਾਹਾ, ਬੀ.ਐਲ਼,ੳ ਜਸਪਾਲ ਕੌਰ ਵਲੋ ਕੀਤੀ ਗਈ। ਇਸ ਭਗਵੰਤ ਸਿੰਘ ਮੱਲ੍ਹੀ ਚੇਅਰਮੈਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਪਾਇਲ ਚ ਡਾ ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ, ਸੰਤਾ ਸਿੰਘ ਉਮੈਦਪੁਰ ਅਤੇ ਇੰਦਰਇਕਵਾਲ ਸਿੰਘ ਅਟਵਾਲ ਵਲੋਂ ਹਲਕਾ ਪਾਇਲ ਚ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹ ਉਥੇ ਹੀ ਅਕਾਲੀ-ਭਾਜਪਾ ਸਰਕਾਰ ਬੁਢਾਪਾ ਪੈਨਸ਼ਨਰਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਬਿਨਾ ਕਹੇ ਦੁਗਣੀ ਪੈਨਸ਼ਨ ਕਰਨ ਤੇ ਕੋਟਿ-ਕੋਇ ਧੰਨਵਾਦ ਕਰਦਿਆਂ ਮੱਲ੍ਹੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਟਾ ਦਾਲ ਸਕੀਮ, ਗਰੀਬ ਐਸ.ਸੀ ਪਰਿਵਾਰਾਂ ਅਤੇ ਕਿਸਾਨਾਂ ਨੂੰ ਮੁਫਤ ਬਿਜਲੀ, ਗਰੀਬ ਐਸ.ਸੀ ਪਰਿਵਾਰਾਂ ਨੁੰ ਮੁਫਤ ਸਿੱਖਿਆ, ਗਰੀਬ ਐਸ.ਸੀ / ਬੀ.ਸੀ ਪਰਿਵਾਰਾਂ ਨੂੰ 15000 ਰੁਪਏ ਦੀ ਸ਼ਗਨ ਸਕੀਮ, 50 ਰੁਪਏ ਤੱਕ ਦਾ ਸਰਕਾਰੀ ਹਸਪਤਾਲ ਮੁਫਤ ਮੈਡੀਕਲ ਇਲਾਜ, ਮੁਫਤ ਤੀਰਤ ਯਾਤਰਾ ਵਰਗੀਆਂ ਸਕੀਮਾਂ ਲਾਗੂ ਕਰਕੇ ਪੰਜਾਬੀਆਂ ਦਾ ਭਲਾ ਕੀਤਾ ਹੈ। ਅਕਾਲੀ-ਭਾਜਪਾ ਸਰਕਾਰ ਵਲੋਂ ਸੂਬਾ ਪੰਜਾਬ ਚ ਕੀਤੇ ਧੜਾਧੜ ਵਿਕਾਸ ਕਾਰਜ ਅਪਣੇ ਮੰਹੋ ਬੋਲਦੇ ਹਨ ਇਤਹਾਸ ਗਵਾਹ ਹੈ ਕਿ ਪੰਜਾਬ ਚ ਜਦ ਵੀ ਵਿਕਾਸ ਹੋਇਆ ਹੈ ਤਾਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ਚ ਹੀ ਹੋਇਆ ਹੈ ਬੇਮਿਸਾਲ ਕੀਤੇ ਕਾਰਜਾਂ ਸਦਕਾ ਖੁਸ਼ ਹੋਏ ਲੋਕ ਪੰਜਾਬ ਚ ਤੀਜੀ ਵਾਰ ਸਰਕਾਰ ਬਣਾੳਣ ਬਣਾਉਗੇ। ਡਾ. ਚਰਨਜੀਤ ਸਿੰਘ ਅਟਵਾਲ ਦਾ ਵਿਸ਼ੇਸ ਸੁਕਰਾਨਾ ਕੀਤਾ ਗਿਆ ਕਿ ਉਹਨਾ ਦੇ ਵਿਸ਼ੇਸ ਯਤਨਾ ਸਦਕੇ ਹੀ ਗਰੀਬ ਪਰਿਵਾਰਾਂ ਨੂੰ ਸ਼ਮੇ ਉਪਰ ਸਰਕਾਰ ਦੀਆਂ ਬਣਦੀਆਂ ਸਹੁਲਤਾਂ ਪਹੁੰਚਣ ਲਈ ਉਪਰਾ ਲੇਕੀ ਤੇ ਜਾਂਦੇ ਹਨ।ਚੈਅਰਮੈਨ ਮੱਲ੍ਹੀ ਨੇ ਕਿਹਾ ਕਿ ਗ੍ਰਾਮ ਪੰਚਾਇਤ ਮੱਲ੍ਹੀਪੁਰ ਵਲੌਂ ਪਿੰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ ਨਾਲ ਯਤਨਸੀਲ ਹੈ ਨਾਲ ਹੀ ਪੈਨਸ਼ਰ ਲਾਭਪਾਤਰੀਆਂ ਨੂੰ ਆ ਰਹੀਆਂ ਮੁਸਕਲਾਂ ਵਾਰੇ ਵਿਚਾਰ ਵਿਟਾਦਰਾਂ ਕਰਦੇ ਹੋਏ ਯਕੀਨ ਦਵਾਇਆ ਕਿ ਉਹਨਾ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰੀਰਕ ਪੱਖੋਂ ਕਮਜੋਰ ਅਤੇ ਅਗੰਹੀਨ ਲਾਭਪਾਤਰੀਆਂ ਨੂੰ ਘਰ ਘਰ ਜਾ ਕੇ ਪੈਨਸ਼ਨ ਦਿੱਤੀ ਗਈ। ਇਸ ਮੌਕੇ ਸਮਾਜ ਸੇਵਕ ਆਗੂ ਨਵਤੇਜ ਸਿੰਘ ਬੱਬੂ, ਪੰਚ ਬਚਨ ਸਿੰਘ, ਪੰਚ ਸਕਿੰਦਰ ਸਿੰਘ, ਪੰਚ ਬਖਸ਼ੀਸ਼ ਸਿੰਘ, ਰਵਿੰਦਰ ਸਿੰਘ ਔਲਖ, ਮੱਖਣ ਸਿੰਘ ਔਲਖ, ਰੂਪ ਸਿੰਘ ਲੋਹਟ, ਰਾਮਨਾਥ ਸਿੰਘ ਲੋਹਟ ਵਲੌ ਸਾਂਝੇ ਤੌਰ ਤੇ ਅਕਾਲੀ ਸਰਕਾਰ ਦਾ ਧੰਨਵਾਦ ਕੀਤਾ ਗਿਆ।
ਬੁਢਾਪਾ ਪੈਨਸ਼ਨ ਦੁਗਣੀ ਕਰਨ ਤੇ ਅਕਾਲੀ-ਭਾਜਪਾ ਸਰਕਾਰ ਦਾ ਪਿੰਡ ਮੱਲ੍ਹੀਪੁਰ ਲਾਭਪਾਤਰੀਆਂ ਵਲੋਂ ਕੋਟਿ-ਕੋਟਿ ਧੰਨਵਾਦ
This entry was posted in ਪੰਜਾਬ.