ਕੈਨੇਡਾ ਦੇ ਦੌਰੇ ਦੌਰਾਨ ਸ੍ਰੀ ਫੂਲਕਾ ਵੱਲੋਂ ਦਿੱਲੀ ਅਤੇ ਪੰਜਾਬ ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਨੂੰ ਦੋ ਵਰਗਾਂ ਵਿਚ ਵੰਡਣ ਦੇ ਅਮਲ “ਆਪ” ਦੀ ਸਿਆਸੀ ਖੇਡ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਕੇਜਰੀਵਾਲ ਦੀ ਆਪ ਪਾਰਟੀ ਦੇ ਪ੍ਰਮੁੱਖ ਆਗੂ ਸ. ਹਰਵਿੰਦਰ ਸਿੰਘ ਫੂਲਕਾ ਐਡਵੋਕੇਟ ਜੋ ਅੱਜ ਕੱਲ੍ਹ ਕੈਨੇਡਾ ਦੇ ਦੌਰੇ ਤੇ ਹਨ, ਉਹਨਾਂ ਵੱਲੋਂ ਕੈਨੇਡਾ ਜਾ ਕੇ ਉਥੋ ਦੇ ਮੀਡੀਏ ਤੇ ਟੀ.ਵੀ. ਚੈਨਲਾਂ ਨੂੰ ਇਹ ਸੰਦੇਸ਼ ਦੇਣਾ ਕਿ ਅਕਤੂਬਰ 1984 ਵਿਚ ਦਿੱਲੀ ਤੇ ਹੋਰ ਸਥਾਨਾਂ ਉਤੇ ਸਿੱਖਾਂ ਦਾ ਹੋਇਆ ਕਤਲੇਆਮ ਤੇ ਨਸ਼ਲਕੁਸੀ ਤਾਂ ਜ਼ਬਰ-ਜੁਲਮ ਹੈ ਅਤੇ ਜੂਨ 1984 ਵਿਚ ਬਲਿਊ ਸਟਾਰ ਸਮੇਂ ਅਤੇ ਉਸ ਤੋ ਬਾਅਦ 25 ਹਜ਼ਾਰ ਦੇ ਕਰੀਬ ਅਣਪਛਾਤੀਆ ਲਾਸਾਂ ਗਰਦਾਨਕੇ ਸਿੱਖ ਨੌਜ਼ਵਾਨਾਂ ਨੂੰ ਦਰਿਆਵਾਂ ਵਿਚ ਰੋੜ੍ਹਨ ਅਤੇ ਅਣਦੱਸੀ ਥਾਂ ਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਸਕਾਰ ਕਰਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰੇ ਗਏ ਨੌਜਵਾਨਾਂ ਦਾ ਮਾਮਲਾ “ਕਾਨੂੰਨੀ ਵਿਵਸਥਾ” ਦਾ ਹੈ ਨਾ ਕਿ ਕਤਲੇਆਮ ਤੇ ਨਸ਼ਲਕੁਸੀ । ਇਸ ਤਰ੍ਹਾਂ ਸਿੱਖ ਕਤਲੇਆਮ ਤੇ ਨਸ਼ਲਕੁਸੀ ਜੋ ਭਾਵੇ ਦਿੱਲੀ ਵਿਚ ਹੋਈ ਹੈ ਜਾਂ ਪੰਜਾਬ ਵਿਚ ਉਹਨਾਂ ਨੂੰ ਸ੍ਰੀ ਫੂਲਕਾ ਵੱਲੋਂ ਦੋ ਵਰਗਾਂ ਵਿਚ ਵੰਡਣ ਦੇ ਦੁੱਖਦਾਇਕ ਅਮਲ ਆਪ ਪਾਰਟੀ ਦੀ “ਸਿਆਸੀ ਖੇਡ” ਦਾ ਹਿੱਸਾ ਤਾਂ ਹੋ ਸਕਦੇ ਹਨ । ਲੇਕਿਨ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਅਤੇ ਸਿੱਖ ਕੌਮ ਦੀ ਕਤਲੇਆਮ ਤੇ ਨਸ਼ਲਕੁਸੀ ਦੇ ਸੱਚ ਨੂੰ ਪ੍ਰਗਟਾਉਣ ਵਾਲੇ ਨਹੀਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪ ਪਾਰਟੀ ਦੇ ਆਗੂ ਸ. ਹਰਵਿੰਦਰ ਸਿੰਘ ਫੂਲਕਾ ਵੱਲੋ ਕੈਨੇਡਾ ਦੇ ਆਪਣੇ ਦੌਰੇ ਦੌਰਾਨ 2017 ਦੀਆਂ ਆਉਣ ਵਾਲੀਆਂ ਪੰਜਾਬ ਦੀਆਂ ਅਸੈਬਲੀ ਚੋਣਾਂ ਵਿਚ ਹਿੰਦੂ ਅਤੇ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਪੰਜਾਬ ਵਿਚ ਹੋਏ ਸਿੱਖ ਕਤਲੇਆਮ ਨੂੰ ਕਾਨੂੰਨੀ ਵਿਵਸਥਾ ਦਾ ਨਾਮ ਦੇਣ ਦੀ ਕੀਤੀ ਗਈ ਬਿਆਨਬਾਜੀ ਵਿਰੁੱਧ ਸਖ਼ਤ ਨੋਟਿਸ ਲੈਦੇ ਹੋਏ ਅਤੇ ਆਪ ਪਾਰਟੀ ਵੱਲੋਂ ਵੋਟਾਂ ਪ੍ਰਾਪਤ ਕਰਨ ਲਈ ਖੇਡੀ ਜਾ ਰਹੀ ਘਿਣੋਨੀ ਖੇਡ ਨੂੰ ਅਤਿ ਨਿੰਦਣਯੋਗ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੋਏ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਜੋ ਹਿੰਦੂਤਵ ਤਾਕਤਾਂ ਦੀ ਸਾਂਝੀ ਸਾਜਿ਼ਸ ਦਾ ਨਤੀਜਾ ਹਨ, ਉਹਨਾ ਦਾ ਵਰਗੀਕਰਨ ਕਰਕੇ ਇਹ ਸਭ ਜਮਾਤਾਂ ਆਪੋ-ਆਪਣੇ ਢੰਗ ਨਾਲ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਤਾਕ ਵਿਚ ਹਨ । ਜਦੋਕਿ ਪੰਜਾਬ ਦੇ ਕੀਮਤੀ ਪਾਣੀਆਂ, ਪੰਜਾਬ ਦੇ ਹੈੱਡਵਰਕਸ, ਪੰਜਾਬੀ ਬੋਲਦੇ ਇਲਾਕਿਆ ਨੂੰ ਪੂਰਨ ਰੂਪ ਵਿਚ ਕਾਨੂੰਨੀ ਤੌਰ ਤੇ ਪੰਜਾਬ ਦੇ ਹਵਾਲੇ ਕਰਨ, ਬਲਿਊ ਸਟਾਰ ਦੇ ਫੌਜੀ ਹਮਲੇ ਦੌਰਾਨ ਫੌਜ ਵੱਲੋਂ ਲੁੱਟੀ ਗਈ ਸਿੱਖ ਰੈਫਰੈਸ ਲਾਈਬ੍ਰੇਰੀ ਅਤੇ ਬੇਸਕੀਮਤੀ ਤੋਸੇਖਾਨੇ ਦੀਆਂ ਵਸਤਾਂ ਸਿੱਖ ਕੌਮ ਦੇ ਸਪੁਰਦ ਕਰਨ ਆਦਿ ਭਖਦੇ ਮਸਲਿਆ ਉਤੇ ਇਹਨਾਂ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ । ਉਹਨਾਂ ਕਿਹਾ ਕਿ ਸ੍ਰੀ ਫੂਲਕਾ ਵੱਲੋ ਪੰਜਾਬੀਆ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਤੋ ਪਹਿਲੇ ਇਹ ਚੇਤੇ ਰੱਖਣਾ ਪਵੇਗਾ ਕਿ ਦੂਸਰੇ ਸੂਬਿਆਂ ਵਿਚ ਵੋਟਾਂ ਪ੍ਰਾਪਤ ਕਰਨ ਲਈ ਆਪ ਪਾਰਟੀ ਦੇ ਕੁਮਾਰ ਵਿਸ਼ਵਾਸ ਸਿੱਖ ਕੌਮ ਦੇ ਹੀਰੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਉਸੇ ਤਰ੍ਹਾਂ ਦੈਂਤ ਦਾ ਨਾਮ ਦੇ ਰਹੇ ਹਨ, ਜਿਵੇ ਬੀਜੇਪੀ ਆਗੂ ਸ੍ਰੀ ਅਡਵਾਨੀ ਨੇ ਆਪਣੀ ਕਿਤਾਬ ਵਿਚ ਸੰਤ ਜੀ ਨੂੰ “ਭਸਮਾਸੁਰ” ਲਿਖਿਆ ਹੈ । ਪੰਜਾਬ ਦੀ ਆਪ ਪਾਰਟੀ ਦੇ ਕੰਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਜੋ ਅੱਜ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸ੍ਰੀ ਕੇਜਰੀਵਾਲ, ਭਗਵੰਤ ਮਾਨ ਅਤੇ ਸ. ਛੋਟੇਪੁਰ ਆਪਣੀਆਂ ਫੋਟੋਆਂ ਸੰਤਾਂ ਦੀਆਂ ਫੋਟੋਆਂ ਨਾਲ ਲਗਾਕੇ ਇਸਤਿਹਾਰ ਕੱਢਣ ਵਾਲੇ ਸ੍ਰੀ ਛੋਟੇਪੁਰ ਵੱਲੋ ਬੀਤੇ ਸਮੇਂ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ “ਚੰਬਲ ਦਾ ਡਾਕੂ” ਦਾ ਨਾਮ ਦਿੱਤਾ ਗਿਆ ਸੀ । ਅੱਜ ਇਹੀ ਆਪ ਪਾਰਟੀ ਬਾਹਰਲੇ ਮੁਲਕਾਂ ਵਿਚੋ ਫੰਡ ਇਕੱਤਰ ਕਰਨ ਹਿੱਤ ਅਤੇ ਵੋਟਾਂ ਦੀ ਗਿਣਤੀ ਨੂੰ ਵਧਾਉਣ ਅਤੇ ਹਿੰਦੂਤਵ ਤਾਕਤਾਂ ਨੂੰ ਖੁਸ਼ ਕਰਨ ਹਿੱਤ ਦਿੱਲੀ ਅਤੇ ਪੰਜਾਬ ਵਿਚ ਹੋਈ ਸਿੱਖ ਨਸ਼ਲਕੁਸੀ ਤੇ ਕਤਲੇਆਮ ਨੂੰ ਦੋ ਹਿੱਸਿਆ ਵਿਚ ਵੰਡਣ ਦੀ ਗੁਸਤਾਖੀ ਕਰ ਰਹੇ ਹਨ । ਜਦੋਕਿ ਦਿੱਲੀ ਅਤੇ ਪੰਜਾਬ ਵਿਚ ਹੋਏ ਜ਼ਬਰ-ਜੁਲਮ ਦੀ ਰੂਪ ਰੇਖਾ ਵੀ ਇਕ ਹੀ ਹੈ ਅਤੇ ਸਿੱਖ ਕੌਮ ਉਤੇ ਤਸੱਦਦ-ਜੁਲਮ ਕਰਕੇ ਦਹਿਸਤ ਪਾਉਣ ਤੇ ਇਨਸਾਫ਼ ਦੀ ਆਵਾਜ਼ ਨਾ ਉਠਾਉਣ ਦੇਣ ਦੇ ਅਮਲ ਹਨ ।

ਇਸ ਲਈ ਕੈਨੇਡਾ ਤੇ ਹੋਰਨਾਂ ਮੁਲਕਾਂ ਵਿਚ ਵੱਸ ਰਹੀ ਸਿੱਖ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਪੀਲ ਕਰਦਾ ਹੈ ਕਿ ਜਦੋ ਆਪ ਪਾਰਟੀ ਦੇ ਸ੍ਰੀ ਫੂਲਕਾ ਵਰਗੇ ਅਤੇ ਦੂਸਰੀਆ ਪਾਰਟੀਆਂ ਕਾਂਗਰਸ, ਬੀਜੇਪੀ ਅਤੇ ਬਾਦਲ ਦਲੀਆਂ ਦੇ ਆਗੂ ਜਦੋ ਪੰਜਾਬ ਵਿਚ ਹੁੰਦੇ ਹਨ ਤਾਂ ਕੁਝ ਹੋਰ ਕਹਿੰਦੇ ਹਨ, ਜਦੋ ਦਿੱਲੀ ਵਿਚ ਹੁੰਦੇ ਹਨ ਤਾਂ ਕੁਝ ਹੋਰ ਅਤੇ ਜਦੋ ਵਿਦੇਸ਼ਾਂ ਵਿਚ ਹੁੰਦੇ ਹਨ ਤਾਂ ਇਕ ਵੱਖਰਾ ਹੀ ਰਾਗ ਅਲਾਪਦੇ ਹਨ । ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਦੈਤ ਕਹਿਣ ਅਤੇ ਬਲਿਊ ਸਟਾਰ ਦੇ ਫੌਜੀ ਹਮਲੇ ਦਾ ਸਮਰਥਨ ਕਰਨ ਵਾਲੀਆ ਉਹ ਜਮਾਤਾਂ ਜੋ ਪੰਜਾਬ ਸੂਬੇ ਦੇ ਪਾਣੀਆਂ, ਹੈੱਡਵਰਕਸ, ਪੰਜਾਬੀ ਬੋਲਦੇ ਇਲਾਕੇ, ਸਿੱਖ ਰੈਫਰੈਸ ਲਾਈਬ੍ਰੇਰੀ, ਤੋਸਾਖਾਨਾ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ, 1925 ਦੇ ਦੋਸ਼ ਪੂਰਨ ਗੁਰਦੁਆਰਾ ਐਕਟ ਵਿਚ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਤਬਦੀਲੀ ਕਰਨ, ਆਨੰਦ ਮੈਰਿਜ਼ ਐਕਟ ਨੂੰ ਹੋਂਦ ਵਿਚ ਲਿਆਉਣ, ਵਿਧਾਨ ਦੀ ਧਾਰਾ 25 ਜੋ ਸਿੱਖ ਕੌਮ ਨੂੰ ਹਿੰਦੂ ਕਰਾਰ ਦਿੰਦੀ ਹੈ ਨੂੰ ਰੱਦ ਕਰਵਾਉਣ ਆਦਿ ਮਸਲਿਆ ਉਤੇ ਉਪਰੋਕਤ ਜਮਾਤਾਂ ਤੇ ਪਾਰਟੀਆਂ ਵੱਲੋਂ ਚੁੱਪ ਰਹਿਣ ਦੇ ਸਵਾਰਥੀ ਸੋਚ ਵਾਲੇ ਅਮਲਾਂ ਨੂੰ ਸਮਝਿਆ ਜਾਵੇ । ਬਲਕਿ ਜਦੋ ਸ੍ਰੀ ਫੂਲਕੇ ਵਰਗੇ ਦੋ ਚਿਹਰਿਆ ਵਾਲੇ ਲੋਕ ਵਿਦੇਸ਼ਾਂ ਵਿਚ ਆ ਕੇ ਹਿੰਦੂਤਵ ਤਾਕਤਾਂ ਨੂੰ ਖੁਸ਼ ਕਰਨ ਅਤੇ ਗੰਦੀ ਵੋਟ ਸਿਆਸਤ ਕਰ ਰਹੇ ਹੋਣ, ਤਾਂ ਸਿੱਖ ਕੌਮ ਇਹਨਾਂ ਨੂੰ ਆਪਣੇ ਸਥਾਨਾਂ, ਸਟੇਜ਼ਾਂ ਅਤੇ ਪਲੇਟਫਾਰਮਾਂ ਉਤੇ ਬਿਲਕੁਲ ਨਾ ਬੋਲਣ ਦੇਵੇ । ਬਲਕਿ ਸਿੱਖ ਕੌਮ ਨੂੰ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਬਦਨਾਮ ਕਰਨ ਵਾਲੇ ਅਜਿਹੇ ਚਿਹਰਿਆ ਨੂੰ “ਗੋ ਬੈਕ, ਮੁਰਦਾਬਾਦ” ਦੇ ਨਾਅਰਿਆ ਨਾਲ ਵਾਪਸ ਜਾਣ ਲਈ ਮਜ਼ਬੂਰ ਕੀਤਾ ਜਾਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>