ਇਨਸਾਫ ਲਈ ਪੁਲਿਸ ਦੇ ਖ਼ਿਲਾਫ ਲਾਇਆ ਧਰਨਾ

ਬਰਨਾਲਾ, (ਅਕੇਸ਼ ਕੁਮਾਰ) – ਸ਼ੱਕੀ ਹਾਲਾਤ ਵਿਚ ਜ਼ਖਮੀ ਇਕ ਨੌਜਵਾਨ ਦੀ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ।ਕੁਲਦੀਪ ਕੁਮਾਰ ਧਰਮਾ ਕੌਂਸਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਲੈ ਕੇ ਬਾਜ਼ਾਰ ਵਿਚ ਰੋਸ ਮਾਰਚ ਕੱਢ ਕੇ ਭਗਤ ਸਿੰਘ ਦੇ ਬੁੱਤ ਅੱਗੇ ਰੱਖ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਪੀ., ਡੀ. ਐੱਸ. ਪੀ. ਭਾਰੀ ਪੁਲਸ ਫੋਰਸ ਲੈ ਕੇ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਕਿਹਾ ਕਿ ਘਰਵਾਲਿਆਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਬਿੱਟੂ ਅਤੇ ਰਿਸ਼ਤੇਦਾਰ ਸੱਤਪਾਲ ਨੇ ਕਿਹਾ ਕਿ ਕੁਲਦੀਪ ਕੁਮਾਰ ਧਰਮਾ ਕੌਂਸਲਰ ਦੀ ਹੀ ਸ਼ਹਿ ‘ਤੇ ਅਕਸ਼ੈ ਕੁਮਾਰ ਦੀ ਕੁੱਟਮਾਰ ਕਰ ਕੇ ਜਾਨ ਲੈ ਲਈ ਗਈ ਹੈ ਅਤੇ ਉਸ ਦੇ ਦੂਸਰੇ ਭਰਾ ‘ਤੇ ਚੋਰੀ ਦਾ ਕੇਸ ਦਰਜ ਕਰਵਾ ਦਿੱਤਾ ਗਿਆ।।ਉਹਨਾਂ ਨੇ ਆਰੋਪ ਲਗਾਇਆ ਕਿ ਪੁਲਸ ਕੌਂਸਲਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਇਸ ਕਰ ਕੇ ਉਹ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ।।ਉਨ੍ਹਾਂ ਕਿਹਾ ਕਿ ਜਦੋਂ ਤਕ ਕੌਂਸਲਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤਕ ਮ੍ਰਿਤਕ ਦੇਹ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਪੁਲਿਸ ਤੇ ਲੋਕਾਂ ਦਾ ਦਬਾਅ ਪੈਣ ਤੇ ਕੌਂਸਲਰ ਤੇ ਹੱਤਿਆ ਦਾ ਮਾਮਲਾ ਦਰਜ਼ ਕਰ ਦਿੱਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>