ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਵੱਲੋਂ ਮੈਰਿਟ ਵਿੱਚ ਆਏ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਬਰਨਾਲਾ,ਅਕੇਸ਼ ਕੁਮਾਰ – ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਹੰਡਿਆਇਆ ਰੋਡ ਦਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਵਿਦਿਅਕ ਖੇਤਰ ਵਿੱਚ ਵਧੀਆ ਨਤੀਜਾ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਐਕਸਟਰਾ ਕਰੀਕੁਲਰ ਐਕਟੀਵੀਟੀਜ਼ ਵਿੱਚ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਉਹਨਾਂ ਦੀ ਹੌਸਲਾਂ ਅਫਜਾਈ ਕੀਤੀ ਗਈ। ਸਤਵੀਂ ਜਮਾਤ ਦੀ ਅਪੂਰਵਾ ਨੇ ਪੜਾਈ ਵਿੱਚ ਏ-1 ਗਰੇਡ ਨਾਲ ਜਮਾਤ ਵਿੱਚ ਪਹਿਲੇ ਨੰਬਰ ਤੇ ਰਹੀ ਅਤੇ 98.8 ਫੀਸਦੀ ਨੰਬਰ ਹਾਸਲ ਕੀਤੇ ਅਤੇ ਤੀਸਰੀ ਕਲਾਸ  ਦੀ ਖਿਆਤੀ 99.3 ਫ਼ੀਸਦੀ ਅੰਕ ਲੈ ਕੇ ਜਮਾਤ ਵਿੱਚ ਦੁਸਰੇ ਨੰਬਰ ਤੇ ਰਹੀ।

ਸਕੂਲ ਦੀ ਪਿ੍ੰਸੀਪਲ ਨੇ ਬੱਚਿਆਂ ਦੇ ਨਤੀਜੇ ਤੇ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਕਿਹਾ ਕਿ ਇਹ ਸਕੂਲ ਦੇ ਅਧਿਆਪਕਾਂ ਅਤੇ ਮਾਂ ਬਾਪ ਦੇ ਸਾਂਝੇ ਯਤਨਾਂ ਦਾ ਹੀ ਨਤੀਜਾ ਹੈ ਕਿ ਬੱਚੇ ਕਾਮਯਾਬੀ ਦੀਆਂ ਪੌੜੀਆਂ ਚੜਦੇ ਹੋਏ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>