ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ, ਲੁਧਿਆਣਾ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕਾਲਜਾਂ ਦੇ ਅਧਿਆਪਕਾਂ ਲਈ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ ਵਿਸ਼ਵ ਪੱਧਰ ਤੇ ਉਤਪਾਦਨ ਦੇ ਪੈਮਾਨੇ ਅਤੇ ਇਸ ਦੇ ਅਰਥ ਵਿਵਸਥਾ ਉੱਤੇ ਪੈਣ ਵਾਲੇ ਪ੍ਰਭਾਵਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਵਿਚ ਉਦਯੋਗ ਜਗਤ ਦੇ ਮਾਹਿਰਾਂ ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਪਹਿਲੇ ਦਿਨ ਹੀਰੋ ਗਰੁੱਪ ਮੈਨੇਜਮੈਂਟ ਦੇ ਸੀਨੀਅਰ ਅਧਿਕਾਰੀ ੳ ਪੀ ਡੋਗਰਾ , ਮਹਿੰਦਰਾ ਐਂਡ ਮਹਿੰਦਰਾ ਦੇ ਇੰਜੀਨੀਅਰ ਐ¤ਸ ਕੇ ਅਰੋੜਾ, ਆਈ ਆਈ ਟੀ ਰੁੜਕੀ ਦੇ ਸਾਬਕਾ ਪ੍ਰੋਫੈਸਰ ਡਾ. ਸੁਰਿੰਦਰ ਸਿੰਘ ਅਤੇ ਇੰਜੀਨੀਅਰ ਵਾਈ ਐਨ ਗੁਪਤਾ ਨੇ ਅਧਿਆਪਕਾਂ ਨੂੰ ਕਈ ਅਹਿਮ ਵਿਸ਼ਿਆਂ ਤੇ ਜਾਣਕਾਰੀ ਦਿਤੀ । ੳ ਪੀ ਡੋਗਰਾ ਨੇ ਅਧਿਆਪਕਾਂ ਨਾਲ ਕਿਸੇ ਉਤਪਾਦਨ ਦੀ ਕੁਆਲਿਟੀ ਨਾਲ ਗਾਹਕਾਂ ਦਾ ਵਿਸ਼ਵਾਸ ਜਿੱਤਣ ਦੀ ਲੋੜ ਤੇ ਜ਼ੋਰ ਦਿੰਦੇ ਹੋਏ 14 ਮਹੱਤਵਪੂਰਨ ਤਰੀਕੇ ਸਾਂਝੇ ਕੀਤੇ।ਜਦ ਕਿ ਮਹਿੰਦਰਾ ਐਂਡ ਮਹਿੰਦਰਾ ਇੰਜੀਨੀਅਰ ਸੁੰਦਰ ਅਰੋੜਾ ਨੇ ਅਧਿਆਪਕਾਂ ਨੂੰ ਵਿਸ਼ਵ ਪੱਧਰ ਤੇ ਤਕਨੀਕਾਂ ਵਿਚ ਆ ਰਹੇ ਬਦਲਾਵਾਂ ਨਾਲ ਅੱਪ ਟੂ ਡੇਟ ਹੋਣ ਅਤੇ ਵਿਦਿਆਰਥੀਆਂ ਨੂੰ ਅਜੋਕੇ ਬਦਲਾਵਾਂ ਨਾਲ ਜਾਣੁ ਕਰਾਉਣ ਤੇ ਜ਼ੋਰ ਦਿਤਾ।
ਦੂਜੇ ਦਿਨ ਨਵੀਨ ਕੁਮਾਰ ਨੇ ਅਧਿਆਪਕਾਂ ਨੂੰ ਵਿਸ਼ਵ ਕੁਆਲਿਟੀ ਸਟੈਂਡਰਡ ਦੇ ਪੈਮਾਨੇ ਆਈ ਐੱਸ ੳ/ਟੀ ਐੱਸ 16949 ਏ ਪੀ ਕਿਊ ਪੀ – ਪੀ ਪੀ ਏ ਪੀ ਜਿਹੇ ਸੈਟੀਫੀਕੇਸ਼ਨ ਸਬੰਧੀ ਜਾਣੂ ਕਰਾਉਂਦੇ ਹੋਏ ਇਸ ਨੂੰ ਲਾਗੂ ਕਰਨ ਦੀ ਜ਼ਰੂਰਤ ਸਬੰਧੀ ਦੱਸਿਆ। ਜਦ ਕਿ ਡਾ. ਸੁਰਿੰਦਰ ਸਿੰਘ ਨੇ ਅਧਿਆਪਕਾਂ ਨੂੰ ਲੋਹਾ,ਸਟੀਲ ਸਮੇਤ ਕਈ ਅਹਿਮ ਧਾਤੂਆਂ ਦੇ ਉਤਪਾਦਨ ਅਤੇ ਉਨ੍ਹਾਂ ਦੀ ਵਿਸ਼ਵ ਪੱਧਰ ਤੇ ਹੋਣ ਵਾਲੀ ਮਾਰਕਟਿੰਗ ਅਤੇ ਖਪਤ ਸਬੰਧੀ ਜਾਣਕਾਰੀ ਦਿਤੀ। ਅਖੀਰ ਵਿਚ ਇੰਜੀਨੀਅਰ ਵਾਈ ਐਨ ਗੁਪਤਾ ਨੇ ਸਫਲ ਲੋਕਾਂ ਦੀਆਂ ਚੰਗੀਆ ਆਦਤਾਂ ਨੂੰ ਸਿੱਖਣ ਦੇ ਗੁਣਾਂ ਦੀ ਆਦਤ ਪਾਉਣ ਦੀ ਨੀਤੀ ਬਣਾਉਣ ਲਈ ਕਹਿੰਦੇ ਹੋਏ ਸਫਲਤਾ ਦੇ ਗੁਣਾਂ ਸਬੰਧੀ ਜਾਣਕਾਰੀ ਦਿਤੀ ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਅਧਿਆਪਕਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਧਿਆਪਕ ਵਰਗ ਨੂੰ ਵਿਦਿਆਰਥੀਆਂ ਨੂੰ ਹਰ ਤਰਾਂ ਦੀ ਜਾਣਕਾਰੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਉਸ ਲਈ ਨਵੀਆਂ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਵਿਦਿਆਰਥੀਆਂ ਨੂੰ ਅੱਪ-ਟੂ-ਡੇਟ ਰੱਖ ਸਕੇ । ਇਸ ਦੇ ਨਾਲ ਹੀ ਉਨ੍ਹਾਂ ਇਕ ਚੰਗੇ ਅਧਿਆਪਕ ਲਈ ਉੱਚੇ ਚਰਿੱਤਰ,ਵਧੀਆਂ ਪੜਾਉਣ ਦੇ ਤਰੀਕੇ, ਨਵੀਆਂ ਨਵੀਆਂ ਪੜਾਈ ਦੀਆਂ ਤਕਨੀਕਾਂ ਅਤੇ ਟੀਮ ਵਰਕ ਜਿਹੇ ਵਿਸ਼ਿਆਂ ਤੇ ਆਪਣੇ ਵਿਚਾਰ ਰੱਖੇ।
ਚੇਅਰਮੈਨ ਗੁਪਤਾ ਨੇ ਇਸ ਗੱਲ ਤੇ ਵੀ ਜੋਰ ਦਿਤਾ ਕਿ ਇਸ ਤਰਾਂ ਦੇ ਫੈਕਲਟੀ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ ਜੋ ਕਿ ਉਦਯੋਗ ਜਗਤ ਅਤੇ ਵਿੱਦਿਅਕ ਅਦਾਰਿਆਂ ਨੂੰ ਜੋੜਨ ਲਈ ਇਕ ਪੁਲ ਦੀ ਤਰਾਂ ਕੰਮ ਕਰਦੇ ਹਨ। ਅਤੇ ਵਿੱਦਿਅਕ ਅਦਾਰਿਆਂ ਨੂੰ ਵੀ ਉਦਯੋਗ ਜਗਤ ਦੀ ਜ਼ਰੂਰਤ ਨੂੰ ਸਮਝਦੇ ਹੋਏ ਭਵਿਖ ਦੇ ਮੈਨੇਜਰ ਅਤੇ ਇੰਜੀਨੀਅਰ ਘੜਨ ਦਾ ਮੌਕਾ ਮਿਲਦਾ ਹੈ ।ਉਨ੍ਹਾਂ ਇਕ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਦਾ ਮਨੋਬਲ ਉੱਚਾ ਰੱਖਣ ਦੀ ਪ੍ਰੇਰਨਾ ਦਿਤੀ ।