ਤਕੜੀ ਕੌਮ ਲਈ ਖੇਡ ਸਾਹਿਤ ਦਾ ਪ੍ਰਫੁੱਲਿਤ ਹੋਣਾ ਬਹੁਤ ਜ਼ਰੂਰੀ: ਪ੍ਰਿੰ. ਸਰਵਣ ਸਿੰਘ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿੱਚ ਯੂਨੀਵਰਸਿਟੀ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਪੰਜਾਬੀ ਵਿਭਾਗ ਅਤੇ ਸਰੀਰਕ ਸਿੱਖਿਆ ਕਾਲਜ ਵੱਲੋਂ ਪੰਜਾਬੀ ਖੇਡ ਸਾਹਿਤ ਸੰਬੰਧੀ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਪੰਜਾਬੀ ਖੇਡ ਸਾਹਿਤ ਦੇ ਪ੍ਰਮੁੱਖ ਉਸਰੱਈਏ ਪ੍ਰਿੰ. ਸਰਵਣ ਸਿੰਘ, ਖੇਡ ਲੇਖਕ ਲਾਭ ਸਿੰਘ ਸੰਧੂ ਤੋਂ ਬਿਨਾਂ ਭਾਰਤ ਦੇ ਮੁੱਖ ਬਾਕਸਿੰਗ ਕੋਚ ਦਰੋਣਾਚਾਰੀਆ ਗੁਰਬਖਸ਼ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਡੀਨ ਵਿਦਿਆਰਥੀ ਭਲਾਈ, ਪ੍ਰੋ. ਜਸਵੀਰ ਸਿੰਘ ਸਿੱਧੂ ਨੇ ਯੂਨੀਵਰਸਿਟੀ ਵੱਲੋਂ ਤਿੰਨਾਂ ਸ਼ਖਸੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਖੇਡ ਸਾਹਿਤ ਦੀ ਅਜੋਕੇ ਸਮੇਂ ਵਿੱਚ ਲੋੜ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਪਿੰ੍ਰ. ਸਰਵਣ ਸਿੰਘ ਨੇ ਪੰਜਾਬੀ ਖੇਡ ਸਾਹਿਤ ਦੇ ਇਤਿਹਾਸ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸਮੇਂ ਪੰਜਾਬੀ ਖੇਡ ਸਾਹਿਤ ਨਾਲ ਸੰਬੰਧਿਤ ਡੇਢ ਸੌ ਤੋਂ ਜ਼ਿਆਦਾ ਪੁਸਤਕਾਂ ਰਚੀਆਂ ਜਾ ਚੁੱਕੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਪਹਿਲ ਆਲੋਚਕ ਖੇਡ ਸਾਹਿਤ ਨੂੰ ਸਾਹਿਤ ਮੰਨਣ ਲਈ ਹੀ ਤਿਆਰ ਨਹੀਂ ਸਨ ਪਰ ਵਕਤ ਦੇ ਨਾਲ ਇਸ ਖੇਡ ਸਾਹਿਤ ਨੂੰ ਮਾਨਤਾ ਮਿਲਣੀ ਸ਼ੁਰੂ ਹੋ ਗਈ।ਉਨ੍ਹਾਂ ਦੱਸਿਆ ਕਿ ਉਹ ਖੇਡਾਂ ਨਾਲ ਸੰਬੰਧਿਤ ਦੋ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ ਤੇ ਤੇ ਉਨ੍ਹਾਂ ਦਾ ਕਲਮੀ ਸਫ਼ਰ ਜਾਰੀ ਹੈ।ਲਾਭ ਸਿੰਘ ਸੰਧੂ ਨੇ ਆਪਣੇ ਖੇਡ ਸਾਹਿਤ ਵੱਲ ਝੁਕਾਉ ਬਾਰੇ ਦਸਦਿਆਂ ਕਿਹਾ ਕਿ ਉਸ ਨੇ ਬਠਿੰਡਾ ਖੇਤਰ ਦੇ ਪੁਰਾਣੇ ਤੇ ਅਣਗੌਲੇ ਸਟਾਰ ਖਿਡਾਰੀਆਂ ਦੀ ਮਾੜੀ ਹਾਲਤ ਨੂੰ ਉਭਾਰਨ ਦੇ ਮਕਸਦ ਨਾਲ ਖੇਡ ਸਾਹਿਤ ਦੀ ਸਿਰਜਣਾ ਸ਼ੁਰੂ ਕੀਤੀ।ਜਦਕਿ ਦਰੋਣਾਚਾਰੀਆ ਗੁਰਬਖਸ਼ ਸਿੰਘ ਸੰਧੂ ਨੇ ਮੌਜੂਦਾ ਸਮੇਂ ਵਿੱਚ ਪੰਜਾਬ ਅਤੇ ਭਾਰਤ ਵਿੱਚ ਖਿਡਾਰੀਆਂ ਨੂੰ ਮਿਲਦੇ ਮਾਣ, ਸਨਮਾਨ ਅਤੇ ਨੌਕਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦੇ ਯੁਗ ਵਿੱਚ ਸਟਾਰ ਖਿਡਾਰੀਆਂ ਨੂੰ ਬਹੁਤ ਸਹੂਲਤਾਂ ਮਿਲ ਰਹੀਆਂ ਹਨ।ਖੇਡਾਂ ਵਿੱਚ ਖਿਡਾਰੀ ਆਪਣਾ ਵਧੀਆ ਭਵਿੱਖ ਦੇਖ ਸਕਦਾ ਹੈ।ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਕਿਹਾ ਕਿ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੰਜਾਬੀ ਖੇਡ ਸਾਹਿਤ ਉੱਤੇ ਅਜਿਹਾ ਸੈਮੀਨਾਰ ਕਰਵਾ ਕੇ ਇੱਕ ਵੱਖਰੀ ਕਿਸਮ ਦੀ ਪਹਿਲ ਕੀਤੀ ਹੈ।ਉਨ੍ਹਾਂ ਕਿ ਕਿਹਾ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਤਿੰਨਾਂ ਸ਼ਖਸੀਅਤਾਂ ਨਾਲ ਉਨ੍ਹਾਂ ਦੀ ਯੂਨੀਵਰਸਿਟੀ ਦੇ ਕੱਦ ਵਿੱਚ ਹੋਰ ਵੀ ਵਾਧਾ ਹੋਇਆ ਹੈ।ਅੰਤ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਕੇਵਲ ਸਿੰਘ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਡਾ. ਬਲਵੰਤ ਸਿੰਘ ਸੰਧੂ ਮੁਖੀ ਪੰਜਾਬੀ ਵਿਭਾਗ ਵੱਲੋਂ ਕੀਤਾ ਗਿਆ।ਇਸ ਮੌਕੇ ਉਪਰੋਕਤ ਸ਼ਖਸੀਅਤਾਂ ਤੋਂ ਇਲਾਵਾ ਡੀਨ ਅਕਾਦਮਿਕ ਡਾ. ਭੁਪਿੰਦਰ ਸਿੰਘ ਧਾਲੀਵਾਲ, ਡੀਨ ਬੇਸਿਕ ਸਾਇੰਸਜ਼ ਡਾ. ਪਵਨ ਕੁਮਾਰ ਗਰਗ, ਡੀਨ ਐਜੂਕੇਸ਼ਨ ਡਾ. ਅਰੁਣ ਕੁਮਾਰ ਕਾਂਸਲ, ਪ੍ਰਬੰਧਕੀ ਅਫ਼ਸਰ ਗੁਰਦੇਵ ਸਿੰਘ, ਡਾ. ਹਰਪ੍ਰੀਤ ਕੌਰ ਔਲਖ, ਪ੍ਰੋ. ਕੰਵਲਜੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਗਿਆਨੀ ਰਾਜਪਾਲ ਸਿੰਘ ਖ਼ਾਲਸਾ ਅਤੇ ਪੰਜਾਬੀ ਤੇ ਸਰੀਰਕ ਸਿੱਖਿਆ ਵਿਭਾਗ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

This entry was posted in ਪੰਜਾਬ.

One Response to ਤਕੜੀ ਕੌਮ ਲਈ ਖੇਡ ਸਾਹਿਤ ਦਾ ਪ੍ਰਫੁੱਲਿਤ ਹੋਣਾ ਬਹੁਤ ਜ਼ਰੂਰੀ: ਪ੍ਰਿੰ. ਸਰਵਣ ਸਿੰਘ

  1. PARMINDER SINGH says:

    Eh ik shlaghayog udam hai, ahehe udama nu hor prosthan milna chahida hai.
    Nice effort.

Leave a Reply to PARMINDER SINGH Cancel reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>