ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਦੀ ਦਿੱਲੀ ਕਮੇਟੀ ਦੀ ਮੰਗ ’ਤੇ ਹਾਈ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਨਵੀਂ ਦਿੱਲੀ : ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਤੇ ਰੋਕ ਲਗਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਹਾਈ ਕੋਰਟ ਵਿਚ ਦਾਖਿਲ ਕੀਤੀ ਗਈ ਪਟੀਸ਼ਨ ਤੇ ਕੋਰਟ ਨੇ ਅੱਜ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਿੱਲੀ ਕਮੇਟੀ ਵੱਲੋਂ ਫਿਲਮ ਵਿਚ ਸਿੱਖਾਂ ਨੂੰ ਮੰਦੁਬੁੱਧੀ ਦਰਸ਼ਾਉਣ ’ਤੇ ਸਖਤ ਨੋਟਿਸ ਲੈਂਦੇ ਹੋਏ ਫਿਲਮ ’ਤੇ ਰੋਕ ਲਈ ਦਿੱਲੀ ਹਾਈ ਕੋਰਟ ਦਾ ਰੁੱਖ ਕੀਤਾ ਗਿਆ ਸੀ। ਚੀਫ਼ ਜਸਟਿਸ ਜੀ. ਰੋਹਿਣੀ ਅਤੇ ਜਸਟਿਸ ਜਯੰਤਨਾਥ ਦੀ ਬੈਂਚ ਨੇ ਦਿੱਲੀ ਕਮੇਟੀ ਦੇ ਸੀਨੀਅਰ ਵਕੀਲ ਏ.ਪੀ.ਐਸ. ਆਹਲੂਵਾਲਿਆ ਦੀਆਂ ਦਲੀਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਫਿਲਮ ਦੇ ਟ੍ਰੇਲਰ ਦੀ ਸੀ.ਡੀ. ਕੋਰਟ ਵਿਚ ਜਮਾ ਕਰਾਉਣ ਦੇ ਦਿੱਲੀ ਕਮੇਟੀ ਅਤੇ ਫਿਲਮ ਦੇ ਨਿਰਮਾਤਾ ਨੂੰ ਆਦੇਸ਼ ਦਿੱਤੇ ਹਨ।

ਕਮੇਟੀ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇੱਕ ਪਾਸੇ ਅਸੀਂ ਸਿੱਖਾਂ ਨੂੰ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਘੱਟਿਆ ਚੁੱਟਕੁਲਿਆਂ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਲੜਾਈ ਲੜ ਰਹੇ ਹਾਂ ਜਿਸ ਤੇ ਮਾਨਯੋਗ ਕੋਰਟ ਵੱਲੋਂ ਇਨ੍ਹਾਂ ਚੁੱਟਕੁਲਿਆਂ ਤੇ ਰੋਕ ਲਗਾਉਣ ਵਾਸਤੇ ਤਜ਼ਵੀਜ ਕਾਨੂੰਨ ਦਾ ਖਰੜਾ ਛੇ ਹਫਤੇ ਵਿਚ ਬਣਾਕੇ ਸੁਪਰੀਮ ਕੋਰਟ ਵਿਚ ਜਮਾ ਕਰਾਉਣ ਦੀ ਹਿਦਾਇਤ ਕਮੇਟੀ ਨੂੰ ਦਿੱਤੀ ਹੋਈ ਹੈ ਪਰ ਦੂਜੇ ਪਾਸੇ ਸੰਤਾ-ਬੰਤਾ ਚੁੱਟਕੁਲਿਆਂ ਦੀ ਕਿਤਾਬ ਵਿਚੋਂ ਚੋਣਵੇਂ ਚੁੱਟਕੁਲਿਆਂ ਨੂੰ ਚੁਣ ਕੇ ਉਕਤ ਫਿਲਮ ਦਾ ਨਿਰਮਾਣ ਕਰਕੇ ਬਹਾਦਰ ਸਿੱਖ ਕੌਮ ਦੀ ਹੇਠੀ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਕੋਰਟ ਰੂਮ ਵਿਚ ਮੌਜੂਦ ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਫਿਲਮ ਨਿਰਮਾਤਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਮਿਤ ਸਿੱਬਲ ਵੱਲੋਂ ਆਪਣੇ ਆਪ ਨੂੰ ਸਿੱਖ ਦੱਸਦੇ ਹੋਏ ਇਸ ਫਿਲਮ ਵਿਚ ਸਿੱਖਾਂ ਦੇ ਖਿਲਾਫ ਕੋਈ ਗੱਲ ਨਾ ਹੋਣ ਦਾ ਦਾਅਵਾ ਕਰਕੇ ਕੋਰਟ ਨੂੰ ਗੁਮਰਾਹ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਮੰਦਭਾਗਾ ਕਰਾਰ ਦਿੱਤਾ। ਜੌਲੀ ਨੇ ਸਵਾਲ ਕੀਤਾ ਕਿ ਸਿੱਬਲ ਪਰਿਵਾਰ ਕੱਦੋਂ ਤੋਂ ਸਿੱਖ ਹੋ ਗਿਆ ?

ਜੌਲੀ ਨੇ ਦੱਸਿਆ ਕਿ ਇਸ ਮੌਕੇ ਭਾਰਤ ਸਰਕਾਰ ਵੱਲੋਂ ਐਡੀਸਨਲ ਸੌਲੀਸੀਟਰ ਜਨਰਲ ਸੰਜੈ ਜੈਨ ਵੀ ਬਹਿਸ਼ ਵਿਚ ਪੇਸ਼ ਹੋਏੇ। ਲਗਭਗ ਇੱਕ ਘੰਟੇ ਤਕ ਚਲੀ ਇਸ ਬਹਿਸ਼ ਤੋਂ ਬਾਅਦ ਬੈਂਚ ਵੱਲੋਂ 28 ਮਾਰਚ 2016 ਦੀ ਅਗਲੀ ਤਾਰੀਖ ਤਕ ਫੈਸਲਾ ਸੁਰੱਖਿਤ ਰੱਖਦੇ ਹੋਏ ਪਟੀਸ਼ਨਰ ਦਿੱਲੀ ਕਮੇਟੀ ਵੱਲੋਂ ਫਿਲਮ ਦੇ ਰੀਲੀਜ਼ ਹੋਣ ਤੇ ਸਿੱਖ ਭਾਵਨਾਵਾਂ ਨੂੰ ਸੱਟ ਲਗਣ ਦੇ ਜਤਾਏ ਗਏ ਖਦਸੇ ਦੀ ਪੁਸ਼ਟੀ ਸੀ.ਡੀ. ਵੇਖਣ ਉਪਰੰਤ ਕਰਕੇ ਭਾਰਤ ਸਰਕਾਰ ਦੇ ਸੂਚਨਾਂ ਅਤੇ ਪ੍ਰਸਾਰਨ ਮੰਤਰਾਲੇ ਨੂੰ ਫਿਲਮ ਦੀ ਮਾਨਤਾ ਸੰਬੰਧੀ ਫੈਸਲੇ ਤੇ ਮੁੜ ਗੌਰ ਕਰਨ ਵਾਸਤੇ ਭੇਜਣ ਦੇ ਵੀ ਸੰਕੇਤ ਦਿੱਤੇ ਹਨ।

ਜੌਲੀ ਨੇ ਸਿੱਖਾਂ ਦੀ ਫਿਲਮਕਾਰਾਂ ਵੱਲੋਂ ਜੋਕਰਾਂ ਵਾਲੀ ਬਣਾਈ ਜਾ ਰਹੀ ਛਵੀ ਤੇ ਠੱਲ ਪਾਉਣ ਵਾਸਤੇ ਇਸ ਫਿਲਮ ਤੇ ਪੂਰਨ ਰੋਕ ਲਗਾਉਣ ਦੀ ਵਕਾਲਤ ਕੀਤੀ ਹੈ। ਜੌਲੀ ਨੇ ਸੋਸ਼ਲ ਮੀਡੀਆ ’ਤੇ ਫਿਲਮ ਦੇ ਟ੍ਰੋਲਰ ਉਪਰ ਸਿੱਖਾਂ ਵੱਲੋਂ ਕੀਤੇ ਗਏ ਕਮੈਂਟ ਅਤੇ ਆਪਣਾ ਹਲਫ਼ਨਾਮਾ ਜਿੱਥੇ ਅੱਜ ਅਦਾਲਤ ਵਿਚ ਪੇਸ਼ ਕੀਤਾ ਉਥੇ ਹੀ ਕਮੇਟੀ ਵੱਲੋਂ ਫਿਲਮ ਤੇ ਰੋਕ ਲਗਾਉਣ ਵਾਸਤੇ ਈ-ਪਟੀਸ਼ਨ ਵੀ ਦਸਤਖਤ ਕਰਾਉਣ ਵਾਸਤੇ ਸੋਸ਼ਲ ਸਾਇਟ ਤੇ ਪਾਉਣ ਦੀ ਵੀ ਜਾਣਕਾਰੀ ਦਿੱਤੀ। ਜੌਲੀ ਨੇ ਅੱਜ ਕਮੇਟੀ ਦੀ ਪਟੀਸ਼ਨ ਦਾ ਨੈਤਿਕ ਤੌਰ ਤੇ ਸਮਰਥਨ ਕਰਨ ਲਈ ਕੋਰਟ ਰੂਮ ਵਿਚ ਦਿੱਲੀ ਦੀਆਂ ਵੱਖ ਵੱਖ ਅਦਾਲਤਾਂ ਤੋਂ ਨਿਸ਼ਕਾਮ ਸੇਵਕ ਵੱਜੋਂ ਪੁੱਜੇ 15-20 ਸਿੱਖ ਵਕੀਲਾਂ ਦਾ ਵੀ ਦਿੱਲੋਂ ਧੰਨਵਾਦ ਕੀਤਾ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>