ਨਵੀਂ ਦਿੱਲੀ – ਰੇਲਵੇ ਨੇ ਹਰ ਸਾਲ 2 ਕਰੋੜ ਯਾਤਰੀਆਂ ਨੂੰ ਕਨਫਰਮ ਸੀਟ ਦਿਵਾਉਣ ਦੇ ਮੱਦੇਨਜ਼ਰ ਬੱਚਿਆਂ ਨੂੰ ਆਪਣੀ ਸਵਾਰਥੀ ਸੋਚ ਦਾ ਨਿਸ਼ਾਨਾ ਬਣਾਇਆ। ਇਸ ਲਈ ਸੱਭ ਤੋਂ ਪਹਿਲਾਂ ਰੇਲਵੇ ਨੇ ਮਾਸੂਮ ਅਤੇ ਗਰੀਬ ਬੱਚਿਆਂ ਦੀ ਹਾਫ਼ ਟਿਕਟ ਤੇ ਫੁੱਲ ਸੀਟ ਨਾਂ ਦੇਣ ਦਾ ਫੈਂਸਲਾ ਕੀਤਾ ਹੈ। ਹੁਣ ਛੋਟੇ ਬੱਚਿਆਂ ਨੂੰ ਯਾਤਰਾ ਦੌਰਾਨ ਮਾਂ-ਬਾਪ ਦੀ ਗੋਦੀ ਵਿੱਚ ਹੀ ਬੈਠਣਾ ਪਵੇਗਾ ਜਾਂ ਫਿਰ ਖੜ੍ਹੇ ਹੋ ਕੇ ਜਾਣਾ ਪਵੇਗਾ।
ਅਪਰੈਲ 22 ਤੋਂ ਇਹ ਨਿਯਮ ਲਾਗੂ ਹੋ ਜਾਵੇਗਾ, ਜਿਸ ਅਨੁਸਾਰ ਹੁਣ ਹਾਫ਼ ਟਿਕਟ ਲੈ ਕੇ ਪੂਰੀ ਸੀਟ ਪ੍ਰਾਪਤ ਕਰਨ ਵਾਲੀ ਪ੍ਰਕਿਰਿਆ ਸਮਾਪਤ ਹੋ ਜਾਵੇਗੀ। ਇਸ ਦੇ ਤਹਿਤ ਹੁਣ ਹਾਫ਼ ਟਿਕਟ ਤੇ ਸਫ਼ਰ ਕਰਨ ਵਾਲੇ ਬੱਚੇ ਆਪਣੇ ਮਾਤਾ-ਪਿਤਾ ਜਾਂ ਵੱਡਿਆਂ ਨਾਲ ਸੀਟ ਸ਼ੇਅਰ ਕਰਨਗੇ। ਰੇਲਵੇ ਨੂੰ ਇਸ ਤੋਂ 525 ਕਰੋੜ ਰੁਪੈ ਦੀ ਕਮਾਈ ਹੋਵੇਗੀ। ਹੁਣ ਤੱਕ ਪੰਜ ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਅੱਧੇ ਰੇਟ ਤੇ ਟਿਕਟ ਮਿਲ ਜਾਂਦੀ ਸੀ ਅਤੇ ਉਨ੍ਹਾਂ ਨੂੰ ਪੂਰੀ ਸੀਟ ਮਿਲ ਜਾਂਦੀ ਸੀ। ਹੁਣ ਫੁਲ ਸੀਟ ਲੈਣ ਲਈ ਪੂਰੀ ਸੀਟ ਦਾ ਪੈਸਾ ਦੇਣਾ ਪਵੇਗਾ।