ਯੂਐਸ ਕੈਪੀਟਲ ਦੇ ਅਹਾਤੇ ‘ਚ ਗੋਲੀਬਾਰੀ, ਹਮਲਾਵਰ ਗ੍ਰਿਫ਼ਤਾਰ

ਵਾਸ਼ਿੰਗਟਨ – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਯੂਐਸ ਕੈਪੀਟਲ ਦੇ ਅਹਾਤੇ ਵਿੱਚ ਫਾਇਰਿੰਗ ਹੋਈ। ਵਾਈਟ ਹਾਊਸ ਅਤੇ ਸੰਸਦ ਭਵਨ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਏਐਫਪੀ ਦੀ ਰਿਪੋਰਟ ਅਨੁਸਾਰ ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਅਧਿਕਾਰੀ ਜਖਮੀ ਹੋਇਆ ਹੈ ਜਿਸਦੀ ਹਾਲਤ ਖਤਰੇ ਤੋਂ ਬਾਹਰ ਹੈ।

ਕੈਪੀਟਲ ਹਿਲ ਅਮਰੀਕਾ ਦੀ ਰਾਜਧਾਨੀ ਦਾ ਸੱਭ ਤੋਂ ਖਾਸ ਸਥਾਨ ਹੈ।ਸੰਸਦ ਭਵਨ ਸਮੇਤ ਕਈ ਹੋਰ ਮਹੱਤਵਪੂਰਣ ਸਰਕਾਰੀ ਇਮਾਰਤਾਂ ਇਸੇ ਇਲਾਕੇ ਵਿੱਚ ਹਨ। ਈਸਟਰ ਦੀਆਂ ਛੁੱਟੀਆਂ ਹੋਣ ਕਰਕੇ ਸੰਸਦ ਤਾਂ ਬੰਦ ਸੀ ਪਰ ਇੱਥੇ ਟੂਰਿਸਟ ਦੀ ਕਾਫੀ ਭੀੜ ਸੀ। ਸਥਾਨਕ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਰਹਿਣ ਦੀ ਅਪੀਲ ਕੀਤੀ ਹੈ। ਸੈਨਿਟ ਦੇ ਮੁੱਖ ਪੁਲਿਸ ਅਧਿਕਾਰੀ ਨੇ ਅਪੀਲ ਕਰਦੇ ਹੋਏ ਕਿਹਾ, ‘ ਪੁਲਿਸ ਮੁਸਤੈਦੀ ਨਾਲ ਜਾਂਚ ਕਰ ਰਹੀ ਹੈ। ਤਦ ਤੱਕ ਇਸ ਇਲਾਕੇ ਦੇ ਨਜ਼ਦੀਕ ਮੌਜੂਦ ਲੋਕ ਸੁਰੱਖਿਅਤ ਟਿਕਾਣਿਆਂ ਤੇ ਜਾਣ। ਹਾਦਸੇ ਵਾਲੀ ਜਗ੍ਹਾ ਤੇ ਐਂਬੂਲੈਂਸ ਵੀ ਮੌਜੂਦ ਹੈ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>