‘ਬਾਲਿਕਾ ਵਧੂ’ ਦੀ ਪਰਤਿਊਸ਼ਾ ਨੇ ਕੀਤੀ ਖੁਦਕੁਸ਼ੀ

ਮੁੰਬਈ – ਪ੍ਰਸਿੱਧ ਟੀਵੀ ਸੀਰੀਅਲ ‘ਬਾਲਿਕਾ ਵਧੂ’ ਵਿੱਚ ਆਨੰਦੀ ਦੇ ਨਾਮ ਤੇ ਲੀਡ ਰੋਲ ਅਤੇ ਘਰ-ਘਰ ਵਿੱਚ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਪਰਤਿਊਸ਼ਾ ਨੇ ਖੁਦਕੁਸ਼ੀ ਕਰ ਲਈ ਹੈ। ਕਾਂਦਿਵਲੀ ਵਿੱਚ ਸਥਿਤ ਫਲੈਟ ਵਿੱਚ ਉਸ ਦੀ ਬਾਡੀ ਪੱਖੇ ਨਾਲ ਲਟਕਦੀ ਹੋਈ ਮਿਲੀ। ਉਸ ਨੂੰ ਕੋਕਿਲਾ ਬੇਨ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ।

ਮੁੰਬਈ ਪੁਲਿਸ ਪ੍ਰਤਿਊਸ਼ਾ ਦੀ ਮੌਤ ਸਬੰਧੀ ਪੂਰੀ ਜਾਂਚ ਪੜਤਾਲ ਕਰ ਰਹੀ ਹੈ। ਪੁਲਿਸ ਨੂੰ ਉਸ ਦੀ ਬਾਡੀ ਕੋਲੋਂ ਕੋਈ ਵੀ ਸੂਈਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਿਆ ਹੈ।ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਆਪਣੇ ਬੁਆਏ ਫਰੈਂਡ ਰਾਹੁਲ ਨਾਲ ਅਣਬਣ ਚੱਲ ਰਹੀ ਸੀ। ਵਾਟਸਅਪ ਤੇ ਉਸ ਦਾ ਅੰਤਿਮ ਸਟੇਟਸ ‘ਮਰਕੇ ਵੀ ਮੂੰਹ ਨਾਂ ਤੁਮ ਸੇ ਮੋੜਨਾ’ ਸੀ।

24 ਸਾਲਾ ਪਰਤਿਊਸ਼ਾ ਮੂ਼ਲ ਰੂਪ ਵਿੱਚ ਜਮਸ਼ੇਦਪੁਰ ਦੀ ਰਹਿਣ ਵਾਲੀ ਸੀ, ਪਰ ਹੁਣ ਉਹ ਮੁੰਬਈ ਵਿੱਚ ਆਪਣੇ ਦੋਸਤਾਂ ਨਾਲ ਰਹਿੰਦੀ ਸੀ। ਉਸ ਦਾ ਪ੍ਰੀਵਾਰ ਮੁੰਬਈ ਤੋਂ ਬਾਹਰ ਰਹਿੰਦਾ ਹੈ। ਉਸ ਦੇ ਪਿਤਾ ਇੱਕ ਐਨਜੀਓ ਚਲਾਉਂਦੇ ਹਨ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>